ਸਿਡਨੀ ਵਿੱਚ ਖਾਲਿਸਤਾਨ ਰੈਫਰੇਂਡੇਮ ਦੇ ਪ੍ਰਚਾਰ ਸਮਾਗਮ ‘ਤੇ ਲਾਈ ਗਈ ਰੋਕ !

ਸਿਖਸ ਫਾਰ ਜਸਟਿਸ ਦੇ ਖਾਲਿਸਤਾਨ ਰੈਫਰੇਂਡਮ ਦੇ ਪ੍ਰਚਾਰ ਸਮਾਗਮ ਸਬੰਧੀ ਸਿਡਨੀ ਦੇ ਬਲੈਕਟਾਊਨ ਵਿਖੇ ਰੋਕ ਲਾਏ ਜਾਣ ਦੀ ਖਬਰ ਹੈ। ਆਸਟ੍ਰੇਲੀਆ ਟੂਡੇ ਅਨੁਸਾਰ ਸਿਟੀ ਕੋਂਸਲ ਵਲੋਂ ਇਹ ਫੈਸਲਾ ਇਸ ਸਮਾਗਮ ਵਿਰੁੱਧ ਮਿਲੀਆਂ ਸੈਂਕੜੇ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ। ਇਹ ਸਮਾਗਮ ਲਯੀਅਰ ਸੈਂਟਰ ਸਟੈਨਹੋਪ ਵਿਖੇ ਹੋਣਾ ਸੀ, ਪਰ ਹੁਣ ਇਸ ਸਬੰਧੀ ਬੁੱਕਿੰਗ ਬੰਦ ਕਰ ਦਿੱਤੀ ਗਈ ਹੈ ਤੇ ਇਸਨੂੰ ਰੱਦ ਕੀਤੇ ਜਾਣ ਸਬੰਧੀ ਸੁਰੱਖਿਆ ਕਾਰਨਾ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਵਲੋਂ ਕੋਂਸਲ ਦੇ ਇਸ ਫੈਸਲੇ ‘ਤੇ ਨਰਾਜਗੀ ਪ੍ਰਗਟਾਈ ਜਾ ਰਹੀ ਹੈ।