ਸਾਹਿਤ ਸਭਾ ਦੀ ਚੋਣ -ਸ੍ਰੀ ਜੇ ਸੀ ਪਰਿੰਦਾ ਬਣੇ ਪ੍ਰਧਾਨ

ਬਠਿੰਡਾ/ 10 ਫਰਵਰੀ/ – ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਹੋਈ ਚੋਣ ‘ਚ ਸ੍ਰੀ ਜੇ ਸੀ ਪਰਿੰਦਾ ਪ੍ਰਧਾਨ ਚੁਣੇ ਗਏ। ਬੀਤੇ ਦਿਨ ਸਰਵ ਸੰਮਤੀ ਨਾਲ ਹੋਈ ਇਸ ਚੋਣ ਮੀਟਿੰਗ ਦੌਰਾਨ ਸਰਵ ਸ੍ਰੀ ਗੁਰਦੇਵ ਖੋਖਰ ਸਰਪ੍ਰਸਤ, ਜਗਦੀਸ ਸਿੰਘ ਘਈ ਤੇ ਨੰਦ ਸਿੰਘ ਮਹਿਤਾ ਸਲਾਹਕਾਰ, ਕੰਵਲਜੀਤ ਕੁਟੀ ਕਾਨੂੰਨੀ ਸਲਾਹਕਾਰ, ਜੇ ਸੀ ਪਰਿੰਦਾ ਪ੍ਰਧਾਨ, ਡਾ: ਅਜੀਤਪਾਲ ਸੀਨੀਅਰ ਮੀਤ ਪ੍ਰਧਾਨ, ਭੋਲਾ ਸਿੰਘ ਸਮੀਰੀਆ ਮੀਤ ਪ੍ਰਧਾਨ, ਰਣਬੀਰ ਰਾਣਾ ਜਨਰਲ ਸਕੱਤਰ, ਰਣਜੀਤ ਗੌਰਵ ਸਕੱਤਰ, ਭੁਪਿੰਦਰ ਸੰਧੂ ਸਹਾਇਕ ਸਕੱਤਰ, ਅਮਨ ਦਾਤੇਵਾਸ ਪ੍ਰਚਾਰ ਸਕੱਤਰ ਤੇ ਜਰਨੈਲ ਭਾਈਰੂਪਾ ਵਿੱਤ ਸਕੱਤਰ ਚੁਣੇ ਗਏ। ਨਵੇਂ ਬਣੇ ਪ੍ਰਧਾਨ ਸ੍ਰੀ ਪਰਿੰਦਾ ਨੇ ਇਸ ਮੌਕੇ ਕਿਹਾ ਕਿ ਸਮੁੱਚ ਟੀਮ ਦੇ ਸਹਿਯੋਗ ਨਾਲ ਸਾਹਿਤ ਸਭਾ ਪਹਿਲਾਂ ਵਾਂਗ ਤਨਦੇਹੀ ਨਾਲ ਕੰਮ ਕਰੇਗੀ। ਸਭਾ ਦੇ ਮੈਂਬਰਾਂ ਦੀਆਂ ਕਹਾਣੀਆਂ ਅਤੇ ਕਾਵਿ ਰਚਨਾਵਾਂ ਦੀਆਂ ਦੋ ਸਾਂਝੀਆਂ ਪੁਸਤਕਾਂ ਇਸੇ ਸਾਲ ਛਪਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਸਾਹਿਤ, ਸਾਹਿਤਕਾਰਾਂ ਨਾਲ ਹੋਣ ਵਾਲੀਆਂ ਹਕੂਮਤੀ ਵਧੀਕੀਆਂ ਵਿਰੁੱਧ ਅੜਣ, ਖੜਣ ਤੇ ਲੜਣ ਦਾ ਐਲਾਨ ਕੀਤਾ। ਉਹਨਾਂ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।