ਸਮੁੰਦਰੀ ਹਾਦਸਾ: ਭਾਰਤ ਸਮੇਤ ਕਈ ਮੁਲਕ ਕਰ ਰਹੇ ਨੇ ਚੀਨ ਦੀ ਮਦਦ !

ਚੀਨ ਨੇ ਕਿਹਾ ਕਿ ਆਸਟਰੇਲੀਆ, ਭਾਰਤ, ਸ੍ਰੀਲੰਕਾ, ਇੰਡੋਨੇਸ਼ੀਆ, ਮਾਲਦੀਵਜ਼ ਤੇ ਫਿਲਪੀਨਜ਼ ਨੇ ਹਿੰਦ ਮਹਾਸਾਗਰ ’ਚ ਡੁੱਬੇ 39 ਮੈਂਬਰਾਂ ਵਾਲੇ ਚੀਨੀ ਸਮੁੰਦਰੀ ਜਹਾਜ਼ ਦੀ ਭਾਲ ਕਰਨ ਤੇ ਟੀਮ ਮੈਂਬਰਾਂ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ। ਆਸਟਰੇਲੀਅਨ ਮੈਰੀਟਾਈਮ ਸੇਫਟੀ ਅਥਾਰਿਟੀ ਦੇ ਬੁਲਾਰੇ ਨੇ ਦੱਸਿਆ ਕਿ ਡ੍ਰਿਫਟ ਮਾਡਲਿੰਗ ਦੇ ਆਧਾਰ ’ਤੇ ਜਹਾਜ਼ ਦੀ ਭਾਲ ਲਈ 12 ਹਜ਼ਾਰ ਵਰਗ ਕਿਲੋਮੀਟਰ ਦੇ ਇਲਾਕੇ ਦੀ ਪਛਾਣ ਕੀਤੀ ਗਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਦੱਸਿਆ ਕਿ ਟੀਮ ਮੈਂਬਰਾਂ ਦੀ ਭਾਲ ਤੇ ਉਨ੍ਹਾਂ ਨੂੰ ਬਚਾਉਣ ਲਈ ਮੁਹਿੰਮ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੇ। ਉਨ੍ਹਾਂ ਕਿਹਾ, ‘ਆਸਟਰੇਲੀਆ, ਭਾਰਤ, ਸ੍ਰੀਲੰਕਾ, ਇੰਡੋਨੇਸ਼ੀਆ, ਮਾਲਦੀਵਜ਼ ਤੇ ਫਿਲਪੀਨਜ਼ ਜਿਹੇ ਮੁਲਕ ਚੀਨ ਨੂੰ ਐਮਰਜੈਂਸੀ ਮਦਦ ਮੁਹੱਈਆ ਕਰ ਰਹੇ ਹਨ