ਸਿਹਤ ਅਧਿਕਾਰੀਆਂ ਵੱਲੋਂ ਜਾਰੀ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 45 ਨਵੇਂ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ 36 ਤਾਂ ਪਹਿਲਾਂ ਵਾਲੇ ਦਰਜ ਮਾਮਲਿਆਂ ਨਾਲ ਹੀ ਸੰਬਧਤ ਹਨ ਅਤੇ ਇਨ੍ਹਾਂ ਵਿੱਚੋਂ 17 ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਵੀ ਹਨ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 53321 ਕਰੋਨਾ ਟੈਸਟ ਕੀਤੇ ਗਏ ਹਨ ਅਤੇ ਹੁਣ ਇਸ ਸਮੇਂ ਰਾਜ ਵਿੱਚ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਸੰਖਿਆ 538 ਹੈ।
ਪੋਲੈਂਡ ਤੋਂ 175,000 ਵਾਧੂ ਫਾਈਜ਼ਰ ਵੈਕਸੀਨ ਦਾਨ ਵਿੱਚ ਮਿਲਣ ਤੋਂ ਬਾਅਦ, ਅੱਜ, ਬੁੱਧਵਾਰ ਤੋਂ ਰਾਜ ਦੇ 55 ਵੈਕਸੀਨ ਹੱਬਾਂ ਉਪਰ, 16 ਤੋਂ 39 ਸਾਲ ਦੇ ਵਿਅਕਤੀਆਂ ਲਈ ਫਾਈਜ਼ਰ ਡੋਜ਼ ਦੀ ਬੁਕਿੰਗ ਸ਼ੁਰੂ ਕੀਤੀ ਗਈ ਹੈ ਪਰੰਤੂ ਪਹਿਲੇ ਹੀ ਦਿਨ, ਪਹਿਲੇ ਕੁੱਝ ਮਿੰਟਾਂ ਵਿੱਚ ਹੀ ਆਨਲਾਈਨ ਬੁਕਿੰਗ ਲਈ ਸਰਫਿੰਗ ਇੰਨੀ ਵਧੀ ਕਿ ਵੈਬਸਾਈਟ ਹੀ ਕਰੈਸ਼ ਕਰ ਗਈ ਅਤੇ ਲੋਕਾਂ ਨੂੰ “500 internal server error” ਦਾ ਸਾਹਮਣਾ ਕਰਨਾ ਪੈ ਰਿਹਾ ਹੈ। ।
ਰਾਜ ਭਰ ਵਿੱਚ ਅਗਲੇ ਚਾਰ ਹਫ਼ਤਿਆਂ ਦੌਰਾਨ, 830,000 ਵੈਕਸੀਨਾਂ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਨ੍ਹਾਂ ਵਿੱਚ ਕਿ 450,000 ਫਾਈਜ਼ਰ ਦੀਆਂ ਪਹਿਲੀਆਂ ਡੋਜ਼ਾਂ (18 ਤੋਂ 39 ਸਾਲ ਦੇ ਵਿਅਕਤੀਆਂ ਲਈ) ਵੀ ਸ਼ਾਮਿਲ ਹਨ।