ਵਰਚੂਅਲ ਅੰਤਰਰਾਸ਼ਟਰੀ ਅਖੰਡ ਕਾਨਫ਼ਰੰਸ ਐਡੂਕੋਨ 2020 ਦਾ ਉਦਘਾਟਨ

ਕੇਂਦਰੀ ਸਿੱਖਿਆ ਮੰਤਰੀ ਡਾ: ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੀਤਾ

ਬਠਿੰਡਾ– ਦੋ ਰੋਜ਼ਾ ਵਰਚੂਅਲ ਇੰਟਰਨੈਸ਼ਨਲ ਅਖੰਡ ਕਾਨਫ਼ਰੰਸ ਐਡੂਕੋਨ-2020 ਦਾ ਉਦਘਾਟਨ ਅੱਜ ਕੇਂਦਰੀ ਸਿੱਖਿਆ ਮੰਤਰੀ ਡਾ: ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੀਡੀਓ ਕਾਨਫਰਸਿੰਗ ਪਲੇਟਫਾਰਮ ਰਾਹੀਂ ਕੀਤਾ। ਇਹ ਕਾਨਫ਼ਰੰਸ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾੜੀ ਅਤੇ ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਏਸ਼ਨ ਦੋ ਪੈਟਰਨ ਪਦਮਸ੍ਰੀ ਡਾ: ਮਹਿੰਦਰ ਸ਼ੋਧਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਐਨ ਵਿਜ਼ਨਿੰਗ ਐਜੂਕੇਸ਼ਨ ਫ਼ਾਰ ਟ੍ਰਾਂਸਫਾਰਮਿੰਗ ਯੂਥ ਟੂ ਰੀਸਟੋਰ ਗਲੋਬਲ ਪੀਸ ਹੈ। ਇਸ ਦੋ ਰੋਜ਼ਾ ਕਾਨਫ਼ਰੰਸ ਵਿਚ ਇੰਗਲੈਂਡ, ਕੈਨੇਡਾ, ਥਾਈਲੈਂਡ, ਅਮਰੀਕਾ, ਆਸਟ੍ਰੇਲੀਆ, ਭੁਟਾਨ ਅਤੇ ਭਾਰਤ ਤੋਂ ਸਿੱਖਿਆ ਸ਼ਾਸਤਰੀ, ਨੀਤੀ ਨਿਰਮਾਤਾ, ਵਿਦਵਾਨ ਤੇ ਖੋਜ-ਕਰਤਾ ਵਿਚਾਰ ਵਟਾਂਦਰਾ ਕਰਨਗੇ। ਭਾਰਤ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਕਾਨਫ਼ਰੰਸ ਹੈ।
ਕਾਨਫ਼ਰੰਸ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਕੇਂਦਰੀ ਸਿੱਖਿਆ ਮੰਤਰੀ ਡਾ: ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ ੨੦੨੦ ਹਰ ਪੱਖੋਂ ਇਨਕਲਾਬੀ ਹੈ, ਕਿਉਂਕਿ ਇਹ ਮੁੱਢਲੀ ਸਿੱਖਿਆ ਦੇ ਪੱਧਰ ਤੇ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਅਤੇ ਸੈਕੰਡਰੀ ਸਿੱਖਿਆ ਦੇ ਪੱਧਰ ਤੇ ਵਿਦਿਆਰਥੀਆਂ ਲਈ ਕਿੱਤਾਮੁਖੀ ਹੁਨਰਾਂ ਦੀ ਸਿਖਲਾਈ ਪ੍ਰਦਾਨ ਕਰਨ ਵਰਗੇ ਕਈ ਪਹਿਲੂਆਂ ਤੇ ਕੇਂਦਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਆਪਕ ਸਿਖਲਾਈ ਦੇ ਮੌਕਿਆਂ ਲਈ ਉੱਚ ਸਿੱਖਿਆ ਦੇ ਅੰਤਰ ਅਨੁਸ਼ਾਸਨੀ ਅਧਿਐਨ ਅਤੇ ਏਕੀਕ੍ਰਿਤ ਕੋਰਸ ਪਾਠਕ੍ਰਮ ਤੇ ਜ਼ੋਰ ਦਿੱਤੀ ਹੈ, ਜਿਸ ਦਾ ਉਦੇਸ਼ ਮੁੱਲ ਆਧਾਰਤ ਸਮੁੱਚੀ ਸਿੱਖਿਆ ਪ੍ਰਦਾਨ ਕਰਨਾ, ਵਿਗਿਆਨਕ ਸੋਚ ਵਿਕਸਤ ਕਰਨਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਹ ਕਾਨਫ਼ਰੰਸ ਦੁਨੀਆ ਭਰ ਦੇ ਖੋਜਕਰਤਾਵਾਂ ਅਤੇ ਖੋਜ ਦੇ ਵਿਦਿਆਰਥੀਆਂ ਨੂੰ ਸੰਦੇਸ਼ ਦੇਵੇਗੀ ਅਤੇ ਸੰਭਾਵਿਤ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿਚ ਤਬਦੀਲੀਆਂ ਲਿਆਉਣ ਲਈ ਲੋੜੀਂਦੀਆਂ ਵੱਖ ਵੱਖ ਤਕਨੀਕਾਂ ਬਾਰੇ ਜਾਣੂ ਕਰਵਾਏਗੀ। ਉਨ੍ਹਾਂ ਉਮੀਦ ਜਤਾਈ ਕਿ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਬੁਲਾਰਿਆਂ ਅਤੇ ਨੌਜਵਾਨ ਖੋਜ-ਕਰਤਾਵਾਂ ਦੁਆਰਾ ਐਡੂਕੋਨ ੨੦੨੦ ਦੌਰਾਨ ਹੋਣ ਵਾਲੇ ਵਿਚਾਰ ਵਟਾਂਦਰੇ ਨੂੰ ਐਨ ਈ ਪੀ 2020 ਦੀਆਂ ਸਾਰੀਆਂ ਪ੍ਰਮੁੱਖ ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇੱਕ ਰੋਡਮੈਪ ਤਿਆਰ ਕਰਨ ਅਤੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਉਨ੍ਹਾਂ ਵਿਚ ਲੋੜੀਂਦੇ ਹੁਨਰ ਦੇ ਵਿਕਾਸ ਵਿਚ ਮਹੱਤਵਪੂਰਨ ਸਿੱਧ ਹੋਣਗੇ।
ਆਪਣੇ ਸੰਬੋਧਨ ਵਿਚ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਮਿਆਰੀ ਉੱਚ ਸਿੱਖਿਆ ਅਤੇ ਅਤਿ ਆਧੁਨਿਕ ਖੋਜ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਤੋਂ ਐਨ ਈ ਪੀ 2020 ਦੇ ਵੱਖ ਵੱਖ ਪਹਿਲੂਆਂ ਤੇ ਕੇਂਦਰਿਤ ਹੋਵੇਗੀ, ਜਿਸ ਦਾ ਉਦੇਸ਼ ਵਿਸ਼ਵ-ਵਿਆਪੀ ਯੋਗਤਾਵਾਂ ਰਾਹੀਂ ਨੌਜਵਾਨਾਂ ਨੂੰ ਸਿੱਖਿਅਤ ਕਰਨਾ, ਵਿਸ਼ਵ ਪੱਧਰਾਂ ਦੇ ਅਨੁਸਾਰ ਸਾਡੀ ਕੌਮ ਦੀ ਸਿੱਖਿਆ ਪ੍ਰਣਾਲੀ ਵਿਚ ਜ਼ਰੂਰੀ ਤਬਦੀਲੀਆਂ ਲਿਆਉਣਾ ਹੈ। ਜੀ ਈ ਆਰ ਏ ਦੇ ਮੁਖੀ ਪ੍ਰੋ: ਐੱਸ ਕੇ ਮਲਹੋਤਰਾ ਅਤੇ ਕਾਨਫ਼ਰੰਸ ਦੇ ਕਨਵੀਨਰ ਪ੍ਰੋ: ਐੱਸ ਕੇ ਬਾਵਾ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੌਰਾਨ ਤਕਨੀਕੀ ਅਤੇ ਭਾਸਣ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਸ ਵਿਚ ਅੰਤਰ ਰਾਸ਼ਟਰੀ ਪੱਧਰ ਦੇ ਮਸ਼ਹੂਰ ਵਿੱਦਿਆ ਸ਼ਾਸਤਰੀ ਅਤੇ ਖੋਜ-ਕਰਤਾ ਕਾਨਫ਼ਰੰਸ ਦੇ ਵਿਸ਼ੇ ਅਤੇ ਉਪ ਵਿਸ਼ਿਆਂ ਤੇ। ਆਪਣੇ ਵਿਚਾਰ ਰੱਖਣਗੇ।
ਇਸ ਮੌਕੇ ਰਜਿਸਟਰਾਰ ਸ੍ਰੀ ਕੰਵਰਪਾਲ ਸਿੰਘ ਮੁੰਦਰਾਂ ਨੇ ਕੇਂਦਰੀ ਮੰਤਰੀ ਸ੍ਰੀ ਪੋਖਰਿਆਲ ਦਾ ਉਚੇਚਾ ਧੰਨਵਾਦ ਕੀਤਾ। ਉਨ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਮਾਹਿਰ ਸਪੀਕਰਾਂ ਡਾ: ਚੰਦ ਕਿਰਨ ਸਲੂਜਾ ਭਾਰਤ, ਡਾ: ਸਮਦੂ ਚੋਤਰੀ ਭੁਟਾਨ, ਡਾ: ਐਸ ਪਾਸੀ ਭਾਰਤ, ਪ੍ਰੋ: ਜੇ ਐਸ ਰਾਜਪੂਰ ਸਾਬਕਾ ਡਾਇਰੈਕਟਰ ਐਨ ਸੀ ਈਆਰ ਟੀ, ਪ੍ਰੋ: ਵਸੁਧਾ ਕਾਮਤ ਸਾਬਕਾ ਵਾਈਸ ਚਾਂਸਲਰ ਮਹਿਲਾ ਯੂਨੀਵਰਸਿਟੀ ਮੁੰਬਈ, ਪ੍ਰੋ: ਯੂਜੀਨ ਕੈਲਗਰੀ ਯੂਨੀਵਰਸਿਟੀ ਕੈਨੇਡਾ, ਪ੍ਰੋ: ਰਾਧਿਕਾ ਅਯੰਗਰ ਕੋਲੰਬੀਆ ਯੂਨੀਵਰਸਿਟੀ ਯੂ ਐਸ ਏ, ਪ੍ਰੋ: ਰਘੂ ਏਜੋਮਪੱਤੀ ਕੇਟਰਿੰਗ ਯੂਨੀਵਰਸਿਟੀ ਮਿਸੀਗਨ, ਸ੍ਰੀਮਤੀ ਮਾਨਵੀ ਗਾਂਧੀ ਐਡੀਲੇਡ ਯੂਨੀਵਰਸਿਟੀ ਆਸਟ੍ਰੇਲੀਆ ਨੂੰ ਇਸ ਕਾਨਫ਼ਰੰਸ ਵਿਚ ਅਕਾਦਮਿਕ ਭਾਗੀਦਾਰੀ ਰਾਹੀਂ ਸਾਰਥਕ ਯੋਗਦਾਨ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×