ਰੂਸੀ ਮਿਜ਼ਾਇਲ ਹਮਲਿਆਂ ‘ ਚ ਮਾਰੇ ਗਏ ਬੱਚਿਆਂ ਨੂੰ ਮਾਪਿਆਂ ਨੇ ਦਿੱਤੀ ਅੰਤਿਮ ਵਿਦਾਈ , ਮਹੌਲ ਬਣਿਆ ਗ਼ਮਗੀਨ, ਹਰ ਅੱਖ ਹੋਈ ਨਮ !

ਯੂਕ੍ਰੇਨ ਦੇ ਕੇਂਦਰੀ ਸ਼ਹਿਰ ਉਮਾਨ ‘ਚ ਰੂਸੀ ਮਿਜ਼ਾਈਲ ਹਮਲਿਆਂ ਵਿੱਚ ਮਾਰੇ ਗਏ ਬੱਚਿਆਂ ਅਤੇ ਹੋਰ ਲੋਕਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਭਰੇ ਮਨ ਨਾਲ ਅੰਤਿਮ ਵਿਦਾਈ ਦਿੱਤੀ। ਇੱਥੇ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਉਮਾਨ ‘ਚ ਇਕ ਅਪਾਰਟਮੈਂਟ ‘ਤੇ ਦੋ ਮਿਜ਼ਾਈਲ ਹਮਲਿਆਂ ‘ਚ 23 ਲੋਕਾਂ ਦੀ ਮੌਤ ਹੋ ਗਈ ਸੀ। ਯੂਕ੍ਰੇਨ ਦੇ ਗ੍ਰਹਿ ਮੰਤਰੀ ਇਹੋਰ ਕਲੀਮੇਂਕੋ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਛੇ ਬੱਚੇ ਵੀ ਸ਼ਾਮਲ ਹਨ। ਲੋਕਾਂ ਨੇ ਮ੍ਰਿਤਕਾਂ ਦੀਆਂ ਤਸਵੀਰਾਂ ਰੱਖੀਆਂ ਅਤੇ ਉਮਾਨ ਵਿੱਚ ਇੱਕ ਨੁਕਸਾਨੀ ਗਈ ਇਮਾਰਤ ‘ਤੇ ਫੁੱਲ ਮਾਲਾਵਾਂ ਚੜ੍ਹਾਈਆਂ।