
ਰਾਜਸਥਾਨ ਦੀ ਨੰਦਿਨੀ ਗੁਪਤਾ (19) ‘‘ਫੈਮਿਨਾ ਮਿਸ ਇੰਡੀਆ ਵਰਲਡ 2023’’ ਜੇਤੂ ਬਣੀ ਹੈ ਅਤੇ ਹੁਣ ਉਹ ‘‘ਮਿਸ ਵਰਲਡ’’ ਮੁੁਕਾਬਲੇ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੀ ਰਹਿਣ ਵਾਲੀ ਨੰਦਿਨੀ ਨੂੰ ਮਣੀਪੁਰ ਦੇ ਇੰਫਾਲ ਵਿੱਚ ਮੁਕਾਬਲੇ ਵਿੱਚ ਜੇਤੂ ਐਲਾਨਿਆ ਗਿਆ। ਮੁਕਾਬਲੇ ਵਿੱਚ ਦਿੱਲੀ ਦੀ ਸ਼੍ਰੇਆ ਪੁੰਜਾ ਨੂੰ ਉਪਜੇਤੂ ਐਲਾਨਿਆ ਗਿਆ ਜਦਕਿ ਮਣੀਪੁਰ ਦੀ ਥੌਨਾਓਜਮ ਸਟਰੈਲਾ ਲੁਵਾਂਗ ਤੀਜੇ ਸਥਾਨ ’ਤੇ ਰਹੀ।