ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

FullSizeRender

ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ ਨਿਊਯਾਰਕ/ ਰਈਆਂ 1 ਫ਼ਰਵਰੀ ( ਰਾਜ ਗੋਗਨਾ )— ਬੀਤੇ ਦਿਨ ਸਵੇਰ ਦੇ 5:45 ਤੇ ਕਰੀਬ ਰਈਆ ਵਿਖੇ ਘਰ ਦੇ ਬਾਹਰ ਗਲੀ ਵਿੱਚ ਖੜੀ ਮਾਰੂਤੀ ਕਾਰ ਜਿਸਦਾ ਨੰਬਰ  PB02 – 6750 ਨੂੰ ਤਿੰਨ  ਦੇ ਕਰੀਬ ਚੋਰ ਜਿੰਨਾਂ ਨੇ ਆਪਣੇ ਮੂੰਹ ਸਿਰ ਢੱਕੇ ਹੋਏ ਸਨ ਚੋਰੀ ਕਰਕੇ ਲੈ ਗਏ ਕਾਰ ਦੇ ਮਾਲਕ ਰਈਆਂ ਤੋਂ ਪੱਤਰਕਾਰ ਕਮਲਜੀਤ ਕੁਮਾਰ ਸੋਨੂੰ ਨੇ ਦੱਸਿਆ ਕਿ ਉਹ ਤਕਰੀਬਨ 8 ਸਾਲ ਤੋਂ ਲਗਾਤਾਰ ਆਪਣੇ ਘਰ ਦੇ ਬਾਹਰ ਗਲੀ ਵਿੱਚ ਆਪਣੀ  ਕਾਰ ਖੜੀ ਕਰਦੇ ਸਨ। ਬੀਤੇ ਦਿਨ ਸਵੇਰੇ ਹੀ 5:45 ਤੇ  ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਘਰ ਦੇ ਬਾਹਰ ਲੱਗੇ ਕੈਮਰੇ ਵਿੱਚ ਕੈਦ ਹੋ ਗਏ ਅਤੇ ਕੈਮਰੇ ਦੀ ਫੁਟੇਜ ਤੋਂ ਦੇਖਿਆਂ ਗਿਆ ਜਿੰਨਾਂ ਨੇ ਆਪਣੇ ਮੂੰਹ ਸਿਰ ਢਕੇ ਹੋਏ ਸਨ ਅਤੇ ਜਿਨਾਂ ਦੀ ਗਿਣਤੀ ਤਿੰਨ ਦੇ ਕਰੀਬ ਸੀ ਜੋ ਕੈਮਰੇ ਚ’ ਕਾਰ ਚੋਰੀ ਕਰਕੇ ਲਿਜਾਦੇ ਹੋਏ ਕੈਮਰੇ ਚ’ ਕੈਦ ਹੋ ਗਏ ਹਨ। ਇਸ ਸੰਬੰਧ ਚ’ ਪੱਤਰਕਾਰ ਕਮਲਜੀਤ ਕੁਮਾਰ ਸੋਨੂੰ ਵੱਲੋ ਪੁਲਿਸ ਚੋਕੀ ਰਈਆਂ ਵਿਖੇ ਰਪਟ ਦਰਜ ਕਰਵਾ ਦਿੱਤੀ ਹੈ। ਉਸ ਨੇ ਦੱਸਿਆ ਕਿ ਕਾਰ ਦੇ ਅੱਗੇ ਅਤੇ ਪਿਛਲੇ ਸੀਸੇ ਤੇ ਪ੍ਰੈਸ ਦੇ ਸਟੀਕਰ ਵੀ ਲੱਗੇ ਹੋਏ ਹਨ।

Welcome to Punjabi Akhbar

Install Punjabi Akhbar
×
Enable Notifications    OK No thanks