ਗਵਰਨਰ ਵੈੱਸ ਮੋਰ ਅਤੇ ਲੈਫ਼ਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਏਸ਼ੀਅਨ ਭਾਈਚਾਰੇ ਨਾਲ ਕੀਤੇ ਵਿਚਾਰ ਸਾਂਝੇ
ਜਸਦੀਪ ਸਿੰਘ ਜੱਸੀ ਚੇਅਰਮੈਨ ਗਵਰਨਰ’ਸ ਕਮਿਸ਼ਨ ਆਨ ਸਾਊਥ ਏਸ਼ੀਆ ਦੀ ਅਗਵਾਈ ‘ਚ ਸਿੱਖਸ ਆਫ ਅਮੈਰਿਕਾ ਦੀ ਟੀਮ ਨੇ ਕੀਤੀ ਸ਼ਿਰਕਤ

ਮੈਰੀਲੈਂਡ 21 ਮਈ (ਰਾਜ ਗੋਗਨਾ )-ਅੱਜ ਅਮਰੀਕਾ ਦੇ ਸੂਬੇ ਮੈਰੀਲੈਂਡ ਗਵਰਨਰ ਦਫ਼ਤਰ ਦੇ ਕਮਿਉਨਿਟੀ ਇਨੀਸ਼ੀਏਟਿਵ ਵਿਭਾਗ ਨੇ ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ‘ਚ ‘ਏਸ਼ੀਅਨ ਪੈਸਿਫ਼ਿਕ ਅਮੈਰਿਕਨ ਹੈਰੀਟੇਜ’ ਮਹੀਨਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ।
ਇਸ ਮੌਕੇ ਸਾਊਥ ਏਸ਼ੀਅਨ ਅਮੈਰਿਕਨ ਅਫ਼ੇਅਰ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਗਵਰਨਰ ਦਫ਼ਤਰ ਦੇ ਮੈਰੀਲੈਂਡ ਸੈਕਟਰੀ ਆਫ਼ ਸਟੇਟ ਸੁਜਨ ਸੀ ਲੀ, ਜਨਰਲ ਸਰਵਿਸਿਜ਼ ਦੇ ਮੈਰੀਲੈਂਡ ਸੈਕਟਰੀ ਆਤਿਫ਼ ਟੀ. ਚੌਧਰੀ, ਮੈਰੀਲੈਂਡ ਉੱਚ ਸਿੱਖਿਆ ਦੇ ਸੈਕਟਰੀ ਸੰਜੇ ਰਾਏ, ਮਿੰਟਗੁਮਰੀ ਕਾਉਂਟੀ ਦੇ ਸ਼ੈਰਿਫ਼, ਸੈਨੇਟਰ ਕਲੈਂਰੈਂਸ ਲੈਮ ਨੂੰ ਸਮਾਗਮ ‘ਚ ਪੁੱਜਣ ‘ਤੇ ਜੀ ਆਇਆਂ ਕਿਹਾ। ਉਨਾਂ ਆਪਣੇ ਸੰਬੋਧਨ ਵਿਚ ਰੈਵ ਲੈਰੀ ਵਾਕਰ ਨੂੰ ਨਵਾਂ ਕਾਰਜਭਾਰ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਅਤੇ ਕਮਿੁੳਨਿਟੀ ਵਲੋਂ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਸਾਮਗਮ ਵਿਚ ਦੱਖਣੀ ਏਸ਼ੀਆਈ ਅਮਰੀਕੀ ਮਾਮਲਿਆਂ ਦੇ ਗਵਰਨਰ ਕਮਿਸ਼ਨ ਦੇ ਚੇਅਰਮੈਨ ਹੁੰਗ-ਬਿਨ ਡਿੰਗ, ਏਸ਼ੀਅਨ ਪੈਸੀਫ਼ਿਕ ਅਮੈਰਿਕਨ ਅਫ਼ੇਅਰਜ਼ ਦੇ ਗਵਰਨਰ ਕਮਿਸ਼ਨ ਦੇ ਚੇਅਰਮੈਨ ਅਤੇ ਐੱਸ.ਏ.ਏ.ਏ. ਦੇ ਗਵਰਨਰ ਕਮਿਸ਼ਨ ਦੇ ਉਪ ਚੇਅਰਮੈਨ ਸਾਜਿਦ ਤਰਾਰ, ਗਵਰਨਰਜ਼ ਕਮਿਸ਼ਨ ਦੀ ਪ੍ਰਬੰਧਕੀ ਨਿਰਦੇਸ਼ਕ ਕਿ੍ਰਸਟੀਨਾ ਪੋਏ ਨੇ ਵੀ ਸ਼ਿਰਕਤ ਕੀਤੀ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਗਵਰਨਰ ਦਫ਼ਤਰ ਦਾ ਪੂਰਾ ਪ੍ਰਸਾਸ਼ਨ ਹੀ ਸਮਾਗਮ ਵਿਚ ਸ਼ਾਮਿਲ ਹੋਵੇ। ਇਸ ਸਮਾਗਮ ਦੌਰਾਨ ਵੱਖ-ਵੱਖ ਟੀਮਾਂ ਵਲੋਂ ਏਸ਼ੀਅਨ ਪੈਸਿਫ਼ਿਕ ਵਿਰਸੇ ਨੂੰ ਦਰਸਾਉਂਦੀਆਂ ਖ਼ੂਬਸੂਰਤ 13 ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਡਿਨਰ ਵਿਚ ਏਸ਼ੀਅਨ ਭੋਜਨ ਵੀ ਪਰੋਸਿਆ ਗਿਆ।
ਇਸੇ ਤਰਾਂ ਗੇਥਰਸਬਰਗ ਵਿਖੇ ਵੀ ‘ਏਸ਼ੀਅਨ ਅਮੈਰਿਕਨ ਪੈਸਿਫ਼ਿਕ ਹੈਰੀਟੇਜ ਮੰਥ’ ਮਨਾਇਆ ਗਿਆ ਜਿੱਥੇ ਗਵਰਨਰ ਵੈੱਸ ਮੋਰ ਅਤੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਭਾਈਚਾਰੇ ਨਾਲ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿਚ ਸਿੱਖਸ ਆਫ ਅਮੈਰਿਕਾ ਦੀ ਟੀਮ ਚੇਅਰਮੈਨ ਜਸਦੀਪ ਸਿੰਘ ਜੱਸੀ ਚੇਅਰਮੈਨ ਗਵਰਨਰ’ਕਮਿਸ਼ਨ ਆਨ ਸਾਊਥ ਏਸ਼ੀਆ) ਦੀ ਅਗਵਾਈ ਵਿਚ ਸ਼ਾਮਿਲ ਹੋਈਜਿਸ ਵਿਚ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਸੁਖਪਾਲ ਸਿੰਘ ਧਨੋਆ, ਦਲਵੀਰ ਸਿੰਘ ਮੈਰੀਲੈਂਡ, ਰਤਨ ਸਿੰਘ, ਗੁਰਵਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਜਸਵਿੰਦਰ ਸਿੰਘ ਜਾਨੀ, ਸਾਜਿਦ ਤਰਾਰ ਵੀ ਸਨ।