ਮਿੱਠੀ – ਮਿੱਠੀ ਹਵਾ ਦੇ ਵਾ-ਵਰੋਲੇ

ਮਿੱਠੀ – ਮਿੱਠੀ ਹਵਾ ਦੇ ਵਾ-ਵਰੋਲੇ ,
ਫੁੱਲਾਂ ਦੀ ਭਿੰਨੀ-ਭਿੰਨੀ ਖੁਸ਼ਬੂ ,
ਲਹਿ-ਲਹਾਉਂਦੀਆਂ ਹਰੀਆਂ ਫਸਲਾਂ
ਕਦੇ ਬੱਦਲਾਂ ਦੀ ਅੰਗੜਾਈ
ਮਨ ਨੂੰ ਭਾਅ ਜਾਂਦੀ

ਜਦੋਂ ਰੁਮਕਦੀ ਹਵਾ ਸਾਡੇ ਨਾਲ ਟਕਰਾਉਂਦੀ ,
ਮਨ ਖਿਲ – ਖਿਲਾਉੰਦਾ
ਕੁਝ ਯਾਦਾਂ ਜ਼ਿਹਨ ਵਿੱਚ
ਆ ਕੇ
ਮਨ ਨੂੰ ਕਿਧਰੇ
ਉਡਾ ਕੇ ਲੈ ਜਾਂਦੀਆਂ

ਯਾਦਾਂ ਵੀ ਹਵਾ ਦੇ ਵਾ – ਵਰੋਲਿਆਂ ਵਾਂਗਰ
ਆਉਂਦੀਆਂ
ਚਲੀਆਂ ਜਾਂਦੀਆਂ ਤੇ
ਦਿਲੋ – ਦਿਮਾਗ ‘ਤੇ
ਪ੍ਰਭਾਵ ਪਾ ਜਾਂਦੀਆਂ

ਮਨ ਕਈ – ਕਈ ਘੰਟੇ
ਯਾਦਾਂ ਦੇ ਪ੍ਰਭਾਵ ਹੇਠ
ਸੁਪਨਮਈ ਦੁਨੀਆ ਵਿੱਚ
ਖੋਇਆ ਰਹਿੰਦਾ
ਭਾਵੁਕ ਹੁੰਦਾ
ਰੋਣ ਨੂੰ ਕਰਦਾ
ਤੇ ਯਾਦਾਂ ਤੇ ਬੀਤੇ ਨੂੰ
ਯਾਦ ਕਰਕੇ
ਕੁਰਲਾਉਂਦਾ ਵੀ
ਸ਼ਾਇਦ…..!

ਸਟੇਟ ਅੇੈਵਾਰਡੀ
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356