ਮਾਤਾ ਭਗਵਾਨ ਕੌਰ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ

ਮਹਿਲ ਕਲਾਂ 5 ਮਈ : ਮਹਿਲ ਕਲਾਂ ਖੇਤਰ ‘ਚ ਇਨਕਲਾਬੀ ਲਹਿਰ ਦੇ ਮੋਢੀ ਰਹੇ ਸਵਰਗਵਾਸੀ ਕਾਮਰੇਡ ਲਾਲ ਸਿੰਘ ਦੀ ਮਾਤਾ ਅਤੇ ਸੀਨੀਅਰ ਪੱਤਰਕਾਰ ਗੁਰਭਿੰਦਰ ਗੁਰੀ ਦੀ ਦਾਦੀ ਮਾਤਾ ਭਗਵਾਨ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਹੋਇਆ । ਇਸ ਮੌਕੇ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ ।

ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਇਨਕਲਾਬੀ ਆਗੂ ਨਰਾਇਣ ਦੱਤ ਨੇ ਕਿਹਾ ਕਿ ਮਾਤਾ ਭਗਵਾਨ ਕੌਰ ਵਰਗੀਆਂ ਕ੍ਰਾਂਤੀਕਾਰੀ ਮਾਤਾਵਾਂ ਹਮੇਸ਼ਾ ਸਮਾਜ ਨੂੰ ਸੇਧ ਦਿੰਦੀਆਂ ਹਨ, ਅਜਿਹੀਆਂ ਮਾਵਾਂ ਦਾ ਤੁਰ ਜਾਣਾ ਸਮਾਜ ਲਈ ਵੱਡਾ ਘਾਟਾ ਹੁੰਦਾ ਹੈ । ਉਨ੍ਹਾਂ ਕਿਹਾ ਕਿ ਸਵਰਗਵਾਸੀ ਕਾਮਰੇਡ ਲਾਲ ਸਿੰਘ ਦਾ ਪਰਿਵਾਰ ਲੋਕਾਂ ਦੇ ਹਿੱਤਾਂ ਅਤੇ ਹੱਕਾਂ ਦੀ ਖ਼ਾਤਰ ਸਮੇਂ ਦੀਆਂ ਹਕੂਮਤਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਪਰਿਵਾਰ ਹੈ ਅਤੇ ਉਹਨਾਂ ਦੀ ਇਸ ਲਹਿਰ ਨੂੰ ਉਨ੍ਹਾਂ ਦੇ ਪੋਤਰੇ ਪੱਤਰਕਾਰ ਗੁਰਭਿੰਦਰ ਗੁਰੀ ਨੇ ਅਜੇ ਤੱਕ ਚਾਲੂ ਰੱਖਿਆ ਹੋਇਆ ਹੈ ।

ਇਸ ਮੌਕੇ ਨੌਜਵਾਨ ਆਗੂ ਅਤੇ ਪੰਚਾਇਤ ਯੂਨੀਅਨ ਬਰਨਾਲਾ ਦੇ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਮਾਤਾ ਭਗਵਾਨ ਕੌਰ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਪੁੱਤਰ ਸਵਰਗਵਾਸੀ ਕਾਮਰੇਡ ਲਾਲ ਸਿੰਘ ਅਤੇ ਉਨ੍ਹਾਂ ਤੋਂ ਬਾਅਦ ਪੋਤਰੇ ਗੁਰਭਿੰਦਰ ਗੁਰੀ ਦੀਆਂ ਸਮਾਜਿਕ ਸੇਵਾਵਾਂ ਦੇ ਕਾਰਨ ਇਸ ਪਰਿਵਾਰ ਨੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਮਾਤਾ ਭਗਵਾਨ ਕੌਰ ਦੇ ਵਿਛੋੜੇ ‘ਤੇ ਪੱਤਰਕਾਰ ਗੁਰਭਿੰਦਰ ਗੁਰੀ ਨਾਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਮੈਂਬਰ ਪਾਰਲੀਮੈਟ ਮਹੁੰਮਦ ਸਦੀਕ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਆਦਿ ਨੇ ਵੀ ਸ਼ੋਕ ਸੰਦੇਸ਼ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ।

ਪ੍ਰਸਿੱਧ ਰਾਗੀ ਭਾਈ ਜਗਸੀਰ ਸਿੰਘ ਖਾਲਸਾ ਦੇ ਜਥੇ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਡਾ ਸੁਖਵਿੰਦਰ ਸਿੰਘ ਸੁੱਖੀ ਸਰਪੰਚ ਨਿਹਾਲੂਵਾਲ, ਅਵਤਾਰ ਸਿੰਘ ਅਣਖੀ ਸਰਪ੍ਰਸਤ ਪਰੈਸ ਕਲੱਬ ਮਹਿਲ ਕਲਾਂ, ਬਲਵਿੰਦਰ ਸਿੰਘ ਵਜੀਦਕੇ ਪ੍ਰਧਾਨ ਪਰੈਸ ਕਲੱਬ ਮਹਿਲ ਕਲਾਂ, ਸਾਹਿਤਕ ਅਦਾਰੇ ਅਦਬੀ ਸਾਂਝ ਦੇ ਸੰਪਾਦਕ ਅਵਤਾਰ ਸਿੰਘ ਰਾਏਸਰ, ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਦੇ ਪ੍ਰਧਾਨ ਜਗਮੋਹਨ ਸਾਹ ਰਾਏਸਰ, ਸਮਾਜ ਸੇਵੀ ਸਖਸ਼ੀਅਤ ਸ ਜਗਦੀਪ ਸਿੰਘ ਠੁੱਲੇਵਾਲ, ਜੱਗਾ ਚੋਪੜਾ ਪੱਤਰਕਾਰ, ਸਮਾਜ ਸੇਵੀ ਸਖਸ਼ੀਅਤ ਡਾ ਪਰਮਿੰਦਰ ਸਿੰਘ, ਫਿਰੋਜ ਖਾਂ ਪੱਤਰਕਾਰ, ਪਰੇਮ ਕੁਮਾਰ ਪਾਸੀ ਪੱਤਰਕਾਰ ਮਹਿਲ ਕਲਾਂ, ਨਰਿੰਦਰ ਸਿੰਘ ਨਿੰਦੀ, ਸਰਬਜੀਤ ਸਿੰਘ ਸੰਭੂ, ਭਾਜਪਾ ਆਗੂ ਕੁਲਦੀਪ ਮਿੱਤਲ, ਸੀਨੀਅਰ ਕਾਂਗਰਸ ਆਗੂ ਅਮਰਜੀਤ ਸਿੰਘ, ਸਮਾਜ ਸੇਵੀ ਸਖਸ਼ੀਅਤ ਅਤੇ ਆਰ ਐਮ ਪੀ ਯੂਨੀਅਨ ਦੇ ਸੂਬਾ ਆਗੂ ਡਾ ਮਿੱਠੂ ਮੁਹੰਮਦ, ਸ ਬਲਦੇਵ ਸਿੰਘ ਬਾਜਵਾ ਬਰਨਾਲਾ, , ਡਾ ਰਮੇਸ਼ ਹਮਦਰਦ ਜਿਲ੍ਹਾ ਪ੍ਰਧਾਨ ਫੋਰ ਕਲਾਸ ਬਰਨਾਲਾ, ਭਗਤ ਸਿੰਘ ਧਨੌਲਾ, ਜਸਵੰਤ ਸਿੰਘ ਸਿੱਧੂ ਪ੍ਰਧਾਨ ਪਰੈਸ ਕਲੱਬ ਰਾਏਕੋਟ, ਨਵਪ੍ਰੀਤ ਗੋਗੀ ਪੱਤਰਕਾਰ, ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ ਜਗਰਾਜ ਸਿੰਘ ਹਰਦਾਸ ਪੁਰਾ, ਨਿਰਪਾਲ ਸਿੰਘ ਪਾਲੀ . ਗੁਰਦੀਪ ਸਿੰਘ ਲਾਡੀ ,ਗੁਰਪ੍ਰੀਤ ਸਿੰਘ ਘੁੱਗੀ. ਰਵਿੰਦਰ ਸਿੰਘ ਰਵੀ ਗਗਨ ਸਰਮਾ, ਤਜਿੰਦਰ ਦੇਵ ਮਿੰਟੂ ਤੇ ਭਗਤ ਸਿੰਘ ਨੇ ਵੀ ਮਾਤਾ ਭਗਵਾਨ ਕੌਰ ਨੂੰ ਸਰਧਾ ਦੇ ਫੁੱਲ ਅਰਪਿਤ ਕੀਤੇ।

ਅਖੀਰ ਵਿੱਚ ਗੁਰਭਿੰਦਰ ਸਿੰਘ ਗੁਰੀ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੁੱਚਾ ਪੱਤਰਕਾਰ ਭਾਈਚਾਰਾ, ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਆਗੂ ਵੀ ਹਾਜ਼ਰ ਸਨ ।

ਮਾਤਾ ਭਗਵਾਨ ਕੌਰ ਵਰਗੀਆਂ ਕ੍ਰਾਂਤੀਕਾਰੀ ਮਾਵਾਂ ਦਾ ਤੁਰ ਜਾਣਾ ਸਮਾਜ ਲਈ ਵੱਡਾ ਘਾਟਾ ਹੁੰਦਾ ਹੈ । ਨਰਾਇਣ ਦੱਤ