ਨਿਊਯਾਰਕ, 18 ਅਗਸਤ — ਬਰਗਾੜੀ ਇਨਸਾਫ਼ ਮੋਰਚੇ ਦੀ ਹਿਮਾਇਤ ਵਿੱਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ,ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੌਸ਼ੀਆ ਨੂੰ ਗ੍ਰਿਫਤਾਰ ਕਰਨ, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਹਿਬਲ ਕਲਾਂ ਗੋਲੀ ਕਾਂਢ ਦੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਦੇ ਸੰਬੰਧੀ ਮਿੱਤੀ 21 ਅਗਸਤ ਦਿਨ ਮੰਗਲ਼ਵਾਰ ਨੂੰ 12:00 ਵਜੇਂ ਤੋਂ 2:00 ਵਜੇਂ ਤੱਕ ਭਾਰਤੀ ਅੰਬੈਸੀ ਨਿਊਯਾਰਕ ਦੇ ਬਾਹਰ ਇਕ ਸਾਂਤਮਈ ਰੌਂਸ ਮੁਜ਼ਾਹਰਾ ਕੀਤਾ ਜਾਂ ਰਿਹਾ ਹੈ ।ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਨੇ ਸਮੂੰਹ ਸਿੱਖ ਭਾਈਚਾਰੇ ਨੂੰ ਇਸ ਮੋਕੇ ਪਹੁੰਚਣ ਲਈ ਪੁਰ-ਜ਼ੋਰ ਅਪੀਲ ਕੀਤੀ।