ਪੰਜਾਬੀ ਲੇਖਕ ਡਾ: ਸ ਤਰਸੇਮ ਲੁਧਿਆਣਾ ਚ ਸੁਰਗਵਾਸ

IMG-20190223-WA0014

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਲੇਖਕ ਡਾ: ਸ ਤਰਸੇਮ ਦਾ ਅੱਜ ਸਵੇਰੇ ਲੁਧਿਆਣਾ ਦੇ ਦਯਾਨੰਦ ਹਸਪਤਾਲ ਚ ਦੇਹਾਂਤ ਹੋ ਗਿਆ ਹੈ।

ਤਪਾ(ਬਰਨਾਲਾ) ਤੋਂ ਮੁੱਢਲਾ ਸਫ਼ਰ ਅਧਿਆਪਨ ਤੇ ਸਾਹਿੱਤ ਸਿਰਜਣ ਤੇਂ ਸ਼ੁਰੂ ਕਰਨ ਵਾਲੇ ਡਾ: ਸ ਤਰਸੇਮ ਨੇ ਲੰਮਾ ਸਮਾਂ ਗੌਰਮਿੰਟ ਕਾਲਿਜ ਮਲੇਰਕੋਟਲਾ ਚ ਪੜ੍ਹਾਇਆ। ਉਹ ਉਥੇ ਹੀ ਵੱਸਦੇ ਰਹੇ।
ਨੇਤਰ ਜੋਤ ਖ਼ਤਮ ਹੋਣ ਉਪਰੰਤ ਉਨ੍ਹਾਂ ਨੇ ਨੇਤਰਹੀਣ ਸਮਾਜ ਦੇ ਵਿਕਾਸ ਲਈ ਸੰਸਥਾ ਬਣਾ ਕੇ ਅਗਵਾਈ ਕੀਤੀ।
ਲਗਪਗ ਦੋ ਦਰਜਨ ਸਿਰਜਣਾਤਮਿਕ ਤੇ ਆਲੋਚਨਾਤਮਕ ਕਿਤਾਬਾਂ ਲਿਖਣ ਵਾਲੇ ਡਾ: ਸ ਤਰਸੇਮ ਆਪਣੀ ਸ੍ਵੈਜੀਵਨੀ ਧਿਰਤਰਾਸ਼ਟਰ ਕਰਕੇ ਵਧੇਰੇ ਹਰਮਨ ਪਿਆਰੇ ਹੋ ਗਏ।
ਤ੍ਰੈਮਾਸਿਕ ਪੱਤਰ ਨਜ਼ਰੀਆ ਦੇ ਮੁੱਖ ਸੰਪਾਦਕ ਵਜੋਂ ਵੀ ਉਹ ਯਾਦਗਾਰੀ ਕਾਰਜ ਕਰ ਗਏ।
ਦਿਲ ਦਾ ਦੌਰਾ ਪੈਣ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਦਯਾਨੰਦ ਹਸਪਤਾਲ ਚ ਦਾਖਲ ਸਨ।
ਡਾ: ਸ ਤਰਸੇਮ ਦੇ ਦੇਹਾਂਤ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵੀ ਸੀ ਡਾ: ਸ ਪ ਸਿੰਘ, ਡਾ: ਗੁਲਜ਼ਾਰ ਪੰਧੇਰ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks