ਪ੍ਰੋ. ਬਲਜਿੰਦਰ ਕੌਰ

NZ PIC 3 Aug-3

 

ਨਿਊਜ਼ੀਲੈਂਡ ਸਿੱਖਾਂ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ 50000 ਰੁਪਏ ਦੀ ਮੁੱਢਲੀ ਸਹਾਇਤਾ ਰਾਸ਼ੀ ਭੇਜੀ ਗਈ

ਔਕਲੈਂਡ-3 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਸਿੱਖਾਂ ਵੱਲੋਂ ਪ੍ਰੌਫੈਸਰ ਬਲਜਿੰਦਰ ਕੌਰ ਜੋ ਕਿ ਤਲਵੰਡੀ ਸਾਬੋ ਤੋਂ ਆਪ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਉਮੀਦਵਾਰ ਬਣਾਏ ਗਏ ਹਨ, ਦੀ ਮੁੱਢਲੀ ਮਾਇਕ ਸਹਾਇਤਾ ਵਾਸਤੇ 50,000 ਰੁਪਏ ਭੇਜੇ ਗਏ ਹਨ। ਇਹ ਰਾਸ਼ੀ ਸੰਗਤ ਦੇ ਸਹਿਯੋਗ ਨਾਲ ਇਕੱਤਰ ਕਰਕੇ ਬੀਬੀ ਜੀ ਵਾਸਤੇ ਭੇਜੀ ਗਈ ਹੈ। ਸੁਸਾਇਟੀ ਦੇ ਬੁਲਾਰੇ ਨੇ ਸਪਸ਼ੱਟ ਕਰਦਿਆਂ ਕਿਹਾ ਕਿ ਸੁਸਾਇਟੀ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਨੇੜਲਾ ਸਬੰਧ ਨਹੀਂ ਰੱਖਦੀ। ਇਹ ਆਰਥਿਕ ਸਹਾਇਤਾ ਸਿਰਫ ਇਕ ਪੰਥਕ ਪਰਿਵਾਰ ਦੇ ਮਾਨ-ਸਨਮਾਨ ਨੂੰ ਹੋਰ ਸਤਿਕਾਰ ਦਿੰਦਿਆ ਅਤੇ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਸਮਰਪਿਤ ਕੀਤੀ ਗਈ ਹੈ।
ਅਪੀਲ: ਨਿਊਜ਼ੀਲੈਂਡ ਵਸਦੇ ਸਿੱਖਾਂ ਵੱਲੋਂ ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪੜ੍ਹੀ-ਲਿਖੀ ਬੀਬੀ ਜੋ ਕਿ ਪੰਥਕ ਪਰਿਵਾਰ ਦੀ ਧੀ ਹੈ, ਦੀ ਸਹਾਇਤਾ ਵਾਸਤੇ ਅੱਗੇ ਆਈਏ ਅਤੇ ਉਸਨੂੰ ਵਿਧਾਨ ਸਭਾ ਚੋਣ ਦੇ ਵਿਚ ਪੂਰਾ ਸਹਿਯੋਗ ਦੇ ਕੇ ਜੇਤੂ ਬਣਾਈਏ।

ਸੰਖੇਪ ਜੀਵਨ ਪ੍ਰੋ: ਬਲਜਿੰਦਰ ਕੌਰ: ਤਲਵੰਡੀ ਸਾਬੋ ਦੇ ਪੰਥਕ ਪਰਿਵਾਰ ਨਾਲ ਸੰਬੰਧ ਰਖਦੇ ਨੇ , ਇਹ ਓਹ ਪਰਿਵਾਰ ਹੈ ਜਿਸਨੇ ਹਰ ਦਰਦ ਆਪਣੇ ਪਿੰਡੇ ਤੇ ਝਲਿਆ। ਭੈਣ ਬਲਜਿੰਦਰ ਦੇ ਚਾਚਾ ਜੀ ਭਾਈ ਸੁਖਪਾਲ ਸਿੰਘ ਪਾਲਾ ਬੱਬਰ ਸਿਖ ਸਹੀਦ ਹੋਏ ਹਨ , ਜਿੰਨਾ ਨੂੰ ਅੱਜ ਵੀ ਤਲਵੰਡੀ ਸਾਬੋ ਦੇ ਪਿੰਡਾ ਵਿਚ ਬੜੇ ਮਾਨ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਪ੍ਰੋ: ਬਲਜਿੰਦਰ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਜੱਗਾ ਰਾਮ ਤੀਰਥ ਪਿੰਡ ਦੇ ਨਿਰਵਿਰੋਧ ਸਰਪੰਚ ਰਹਿ ਚੁਕੇ ਨੇ ਪਰ ਉਸ ਸਮੇ ਬੇਅੰਤ ਸਿੰਹ ਦੇ ਸਰਕਾਰ ਨੇ ਓਹਨਾਂ ਤੇ ਟਾਡਾ ਤਹਿਤ ਕੇਸ ਬਣਾਕੇ 3 ਸਾਲ ਤਕ ਜਬਰਨ ਜੇਲ ਵਿਚ ਡੱਕੀ ਰਖਿਆ । ਉਸ ਦੋਰਾਨ ਪਰਿਵਾਰ ਨੇ ਪ੍ਰੋ: ਬਲਜਿੰਦਰ ਦੀ ਸਿਖਿਆ ਨੂੰ ਮੁਖ ਰਖਕੇ ਇਹਨਾਂ ਨੂੰ ਕਿਰਪਾਲ ਸਾਗਰ ਏਕੇਡਮੀ ਰਾਹੋੰ ਨਵਾਂਸ਼ਹਿਰ ਦਾਖਿਲ ਕਰਵਾਇਆ ਕਿਉਂਕਿ ਪੁਲਿਸ ਲਗਾਤਾਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ।
ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਸਾਬੋ ਤੋ ਬਾਅਦ ਪੰਜਾਬੀ ਯੂਨਿਵਰਸਿਟੀ ਤੋ ਮਾਸਟਰ ਡਿਗਰੀ ਅੰਗਰੇਜੀ ਵਿਚ ਕਰਨ ਤੋ ਬਾਅਦ ਇਕ ਸਾਲ ਬਤੋਰ ਇੰਗਲਿਸ਼ ਪ੍ਰੋਫੈਸਰ ਬੇਲਿਜਿਯਮ ਦੀ ਯੂਨਿਵਰਸਿਟੀ ਵਿਚ ਪੜ੍ਹਾਉਣ ਤੋ ਬਾਅਦ ਵਾਪਸ ਵਤਨ ਪਰਤ ਕੇ ਹੁਣ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਚ ਸੇਵਾਵਾਂ ਨਿਭਾ ਰਹੇ ਨੇ।
ਸਿੱਖ ਪੰਥ ਲਈ ਇਸ ਵਾਰ ਇਸ ਭੈਣ ਲਈ ਤਨ ਮਨ ਧਨ ਨਾਲ ਅੱਗੇ ਆ ਸਹਾਇਤਾ ਕਰ ਇਸ ਨੂੰ ਇਹ ਚੋਣ ਜਿਤਾਉਣ ਲਈ ਪੂਰਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਲਈ ਸ਼ਹੀਦ ਹੋਏ ਸ਼ਹੀਦਾਂ ਦਾ ਆਪਾਂ ਥੋਹੜਾ ਬਹੁਤ ਮਾਣ ਸਨਮਾਣ ਬਰਕਾਰ ਰੱਖ ਸਕੀਏ।