
ਨਿਊਯਾਰਕ/ ਮਾਂਟਰੀਅਲ —ਮਾਂਟਰੀਅਲ ਕੈਨੇਡਾ ਦੇ ਪੁਲਿਸ ਅਧਿਕਾਰੀ ਸੰਜੇ ਵਿਗ ਉੱਤੇ ਡਿਊਟੀ ਦੌਰਾਨ ਇੱਕ ਉਬਰ ਡਰਾਈਵਰ ਵੱਲੋਂ ਕੀਤੇ ਹਮਲੇ ਵੇਲੇ ਉਸ ਪੁਲਿਸ ਅਧਿਕਾਰੀ ਨੂੰ ਆਪਣੀ ਰਿਹਾਇਸ਼ ਤੇ ਪਨਾਹ ਦੇਣ ਕਰਕੇ ਪੰਜਾਬੀ ਜੋੜੇ ਗੁਰਮਤਿ ਸਿੰਘ ਤੇ ਸੰਤੋਖ ਕੌਰ ਦੀ ਸ਼ਲਾਘਾ ਹੋ ਰਹੀ ਹੈ। ਕੁੱਝ ਦਿਨ ਪਹਿਲਾਂ ਮਾਂਟਰੀਅਲ ਪੁਲਿਸ ਵੱਲੋਂ ਦੱਸਣ ਅਨੁਸਾਰ ਇੱਕ ਟਰੈਫਿਕ ਸਟਾਪ ਦੌਰਾਨ ਉਬਰ ਡਰਾਈਵਰ ਵੱਲੋਂ ਮਾਂਟਰੀਅਲ ਪੁਲਿਸ ਅਧਿਕਾਰੀ ਦੀ ਸਰਵਿਸ ਹਥਿਆਰ ਖੌਹ ਕੇ ਉਸ ਅਧਿਕਾਰੀ ਉੱਤੇ ਹਮਲਾ ਕਰ ਦਿੱਤਾ ਗਿਆ ਸੀ ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਮਲਾਵਰ ਆਪਣੇ ਆਪ ਨੂੰ ਬੇਗੁਨਾਹ ਦੱਸ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਹਨ।