ਪਾਕਿਸਤਾਨ ਨੂੰ ਆਸਟ੍ਰੇਲੀਆ ਵੱਲੋਂ ਵੱਡਾ ਝੱਟਕਾ

2 ਕਰੋੜ ਡਾਲਰਾਂ ਦੀ ਆਰਥਿਕ ਮਦਦ ਰੁਕੀ

ਜਿਵੇਂ ਕਿ ਪਹਿਲਾਂ ਤੋਂ ਹੀ ਜੱਗ ਜਾਹਿਰ ਹੈ ਕਿ ਪਾਕਿਸਤਾਨ ਆਰਥਿਕ ਪੱਖੋਂ ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਹੁਣ ਆਲਮ ਇਹ ਹੈ ਕਿ ਕਈ ਹੋਰ ਦੇਸ਼ਾਂ ਵਾਂਗ ਆਸਟ੍ਰੇਲੀਆਈ ਸਰਕਾਰ ਦੇ ਵਿਦੇਸ਼ ਅਤੇ ਵਣਜ ਵਿਭਾਗ ਨੇ ਵੀ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਦੋ-ਪੱਖੀ ਸੰਬੰਧਾਂ ਦਾ ਵੀ ਅੰਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਤੋਂ ਮਿਲਣ ਵਾਲੀ ਆਰਥਿਕ ਮਦਦ ਪਾਕਿਸਤਾਨ ਆਪਣੇ ਦੇਸ਼ ਵਿਚਲੀਆਂ ਗਰੀਬ ਔਰਤਾਂ ਲੜਕੀਆਂ ਲਈ ਕਲਿਆਣਕਾਰੀ ਯੋਜਨਾਵਾਂ ਤਹਿਤ ਕਰਦਾ ਸੀ। ਇਸ ਵੇਲੇ ਤਕਰੀਬਨ 2 ਕਰੋੜ ਆਸਟ੍ਰੇਲੀਆਈ ਡਾਲਰਾਂ ਦੀ ਮਦਦ ਫੌਰੀ ਤੌਰ ਤੇ ਰੋਕੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ 2020-21 ਦੌਰਾਨ ਇਹ ਮਦਦ ਪੂਰੀ ਤਰਾ੍ਹਂ ਨਾਲ ਬੰਦ ਕਰ ਦਿੱਤੀ ਜਾਵੇਗੀ। ਪਾਕਿਸਤਾਨ ਦੇਸ਼ ਅੰਦਰਲੇ ਹਾਲਾਤਾਂ ਨੂੰ, ਜੋ ਕਿ ਇਸ ਸਮੇਂ ਖਤਰਨਾਕ ਪੱਧਰ ਤੱਕ ਪਹੁੰਚ ਚੁਕੇ ਹਨ, ਇਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।