ਨਿਊਜ਼ੀਲੈਂਡ ‘ਚ ਕੁਝ ਹਾਈਵੇਅ ਸੜਕਾਂ ਉਤੇ ਹੋ ਸਕਦੀ ਹੈ 100 ਦੀ ਥਾਂ 110 ਕਿਲੋਮੀਟਰ ਪ੍ਰਤੀ ਘੰਟਾ ਸਪੀਡ

ਨਿਊਜ਼ੀਲੈਂਡ ਦੇ ਵਿਚ ਓਪਨ ਰੋਡ ਸਪੀਡ ਦੇ ਵਿਚ ਬਦਲਾਅ ਆ ਸਕਦਾ ਹੈ। ਇਸ ਸਬੰਧੀ ਟਰੈਫਿਕ ਇੰਜੀਅਨਰਜ਼ ਨੇ ਇਸ਼ਾਰਾ ਮਾਤਰ ਹਾਈ ਕਮਾਨ ਨੂੰ ਦੱਸ ਦਿੱਤਾ ਹੈ। ਹਾਲ ਹੀ ਵਿਚ ਹੋਈ ਇਕ ਕਾਨਫਰੰਸ ਦੇ ਵਿਚ ਇਹ ਨਿਰਣਾ ਲਿਆ ਗਿਆ ਕਿ ਅਗਲੇ ਸਾਲ ਦੇ ਅੰਤ ਤੱਕ ਕੁਝ ਤਕਨੀਕੀ ਪੱਖਾਂ ਤੋਂ ਵਧੀਆ ਬਣੇ ਹੋਏ ਹਾਈਵੇਅਜ਼ ਉਤੇ  ਜ਼ਿਆਦਾ ਤੋਂ ਜ਼ਿਆਦਾ ਤੇਜ਼ ਚੱਲਣ ਦੀ ਸਪੀਡ 100 ਤੋਂ ਵਧ ਕੇ 110 ਹੋ ਸਕਦੀ ਹੈ। ਕੁਝ ਨਗਰਾਂ ਦੀਆਂ ਸਥਾਨਕ ਸੜਕਾਂ ਦੀ ਸਪੀਡ ਲਿਮਟ 50 ਤੋਂ 60 ਜਾਂ ਫਿਰ 60 ਤੋਂ 80 ਕਿਲੋਮੀਟਰ ਤੱਕ ਕੀਤੀ ਜਾ ਸਕਦੀ ਹੈ।