ਨਿਊਜ਼ੀਲੈਂਡ ਵਾਸੀਆਂ ਨੂੰ ਖੁਸ਼ ਕਰਨ ਲਈ ਸਾਲ 2023 ਦਾ ਬਜਟ ਹੋਇਆ ਪੇਸ਼ !

ਸਾਲ 2023 ਦਾ ਬਜਟ ਨਿਊਜ਼ੀਲੈਂਡ ਸਰਕਾਰ ਵਲੋਂ ਨਿਊਜ਼ੀਲੈਂਡ ਵਾਸੀਆਂ ਨੂੰ ਖੁਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਹਨ ਇਸ ਸਾਲ ਦੇ ਬਜਟ ਦੇ ਕੁਝ ਅਹਿਮ ਫੈਸਲੇ ਜਿਨ੍ਹਾਂ ਦਾ ਨਿਊਜੀਲੈਂਡ ਵਾਸੀਆਂ ਨੂੰ ਸਿੱਧੇ ਤੌਰ ‘ਤੇ ਮਿਲੇਗਾ ਲਾਹਾ

ਮਾਪਿਆਂ ਲਈ 2 ਸਾਲ ਦੇ ਬੱਚਿਆਂ ਨੂੰ 20 ਘੰਟਿਆਂ ਦੀ ਮੁਫਤ ਆਰਲੀ ਚਾਈਲਵੁੱਡ ਐਜੂਕੇਸ਼ਨ ਲਈ ਸ਼ਾਮਿਲ ਕੀਤਾ ਗਿਆ ਹੈ। ਬੱਚਿਆਂ ਲਈ ਮੁਫਤ ਪੜ੍ਹਾਈ ਤੋਂ ਦਵਾਈਆਂ ਤੱਕ ਤੇ ਮੁਫਤ ਪਬਲਿਕ ਟ੍ਰਾਂਸਪੋਰਟ । ਚਾਈਲਵੁੱਡ ਐਜੂਕੇਸ਼ਨ ਲਈ ਸ਼ਾਮਿਲ ਕੀਤਾ ਗਿਆ ਹੈ।

ਇਹ ਮੁਫਤ ਵਿੱਦਿਆ ਮਾਰਚ 2024 ਤੋਂ ਮਿਲਣੀ ਸ਼ੁਰੂ ਹੋਏਗੀ। ਇਸ ਨਾਲ ਯੋਗ ਮਾਪਿਆਂ ਦੇ ਹਫਤੇ ਦੇ ਕਰੀਬ $133 ਦੀ ਬੱਚਤ ਹੋਵੇਗੀ।

ਚਾਈਲਡ ਸੈਂਟਰਾਂ ਲਈ ਸਬਸਿਡੀ ਵਿੱਚ 5.3% ਦਾ ਵਾਧਾ ਕੀਤਾ ਗਿਆ ਹੈ

ਪਬਲਿਕ ਟ੍ਰਾਂਸਪੋਰਟ

ਪ੍ਰਾਇਮਰੀ ਸਕੂਲ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਮੁੱਹਈਆ ਕਰਵਾਈਆਂ ਜਾਣਗੀਆਂ। 25 ਸਾਲ ਤੋਂ ਘੱਟ ਦੀ ਉਮਰ ਵਾਲਿਆਂ ਲਈ ਪਬਲਿਕ ਟ੍ਰਾਂਸਪੋਰਟ ਦੇ ਕਿਰਾਏ ਅੱਧੇ ਹੋਣਗੇ, ਇਸ ਫੈਸਲੇ ਨਾਲ 774,000 ਨਾਗਰਿਕ ਨੂੰ ਫਾਇਦਾ ਮਿਲੇਗਾ।

ਹੈਲਥ

ਪ੍ਰੀਸਕਰੀਪਸ਼ਨ ਦੀ 55 ਦੀ ਕੇ-ਪੇਸਟ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ ਇਲਾਜ ਕਰਵਾਉਣ (ਵੋਟਿੰਗ ਲਿਸਟ) ਦੇ ਸਮੇਂ ਨੂੰ ਘਟਾਉਣ ਲਈ $118 ਮਿਲੀਅਨ ਖਰਚ ਕੀਤੇ ਜਾਣਗੇ – ਪ੍ਰਾਇਮਰੀ ਕੇਅਰ ਨੂੰ ਵਧੇਰੇ ਵਧੀਆ ਬਨਾਉਣ ਲਈ 5100 ਮਿਲੀਅਨ ਦੀ ਮੱਦਦ

ਟੈਕਸਾਂ ਵਿੱਚ ਬਦਲਾਅ

ਟਰਸਟੀਆਂ ਲਈ ਅਪ੍ਰੈਲ 2024 ਤੋਂ ਟੈਕਸ ਚੈਟ 39% ਕਰ ਦਿੱਤੀ ਜਾਏਗੀ। ਇਹ ਵਾਧਾ ਇਸ ਲਈ ਤਾਂ ਜੋ ਲੋਕ ਟਰਸਟਾਂ ਨੂੰ ਆਪਣੇ ਨਿੱਜੀ ਕਮਾਈ ਦੇ ਵਾਧੇ ਲਈ ਅਤੇ ਟੈਕਸ ਚੋਰੀ ਕਰਨ ਲਈ ਨਾ ਵਰਤ ਸਕਣ। – ਸਭ ਤੋਂ ਜਿਆਦਾ ਇਨਕਮ ਵਾਲਿਆਂ ਲਈ ਵੀ ਇਹੀ ਟੈਕਸ ਰੇਟ ਲਾਗੂ ਹੋਏਗਾ।