ਨਿਊਜ਼ੀਲੈਂਡ: ‘ਮਨ ਕੀ ਬਾਤ’ ਦੇ ਸ਼ਤਾਬਦੀ ਐਪੀਸੋਡ ਮੌਕੇ 100 ਸਾਲਾ ਰਾਮੀ ਬੇਨ ਨੇ PM ਮੋਦੀ ਨੂੰ ਦਿੱਤਾ ਆਸ਼ੀਰਵਾਦ

ਭਾਰਤੀ ਪ੍ਰਵਾਸੀਆਂ ਦੀਆਂ 100 ਤੋਂ ਵੱਧ ਔਰਤਾਂ ਨੇ ਨਿਊਜ਼ੀਲੈਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਸ਼ਤਾਬਦੀ ਐਪੀਸੋਡ ਦੇ ਮਹੱਤਵਪੂਰਨ ਮੌਕੇ ਦਾ ਜਸ਼ਨ ਮਨਾਇਆ। ਇਹਨਾਂ ਔਰਤਾਂ ਵਿੱਚ ਰਾਮੀ ਬੇਨ ਨਾਮ ਦੀ ਇੱਕ ਔਰਤ ਵੀ ਸੀ, ਜਿਸ ਦਾ ਉਤਸ਼ਾਹ 100 ਸਾਲ ਦੀ ਉਮਰ ਹੋਣ ਦੇ ਬਾਵਜੂਦ ਬਰਕਰਾਰ ਸੀ। ਗੁਜਰਾਤ ਦੀ 100 ਸਾਲਾ ਰਾਮੀਬੇਨ, ਜੋ ਇਸ ਸਮੇਂ ਨਿਊਜ਼ੀਲੈਂਡ ਵਿੱਚ ਰਹਿ ਰਹੀ ਹੈ, ਨੇ ਮੋਦੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਰਾਮੀ ਬੇਨ ਨੇ ਪੀ.ਐੱਮ ਮੋਦੀ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ “ਮਨ, ਤਨ ਅਤੇ ਧਨ ਤੋਂ ਖੁਸ਼ ਰਹੋ, ਇਹ ਤੁਹਾਡੇ ਲਈ ਮੇਰਾ ਆਸ਼ੀਰਵਾਦ ਹੈ। ਤੁਹਾਨੂੰ ਚੰਗੀ ਸਿਹਤ, ਧਨ ਅਤੇ ਮਨ ਦੀ ਬਖਸ਼ਿਸ਼ ਹੋਵੇ।” ਇਸ ਦੌਰਾਨ ਪ੍ਰੋਗਰਾਮ ਵਿੱਚ ਨਿਊਜ਼ੀਲੈਂਡ ਦੇ ਸਾਬਕਾ ਡਿਪਟੀ ਪੀ.ਐੱਮ ਵਿੰਸਟਨ ਪੀਟਰਸ ਵੀ ਮੌਜੂਦ ਸਨ।ਪੀਟਰਸ ਨੇ ਕਿਹਾ ਕਿ “ਇਸ ਸਮਾਗਮ ਵਿੱਚ ਆਉਣਾ ਬਹੁਤ ਵਧੀਆ ਹੈ। ਇਹ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕਰਨ ਦਾ ਮੌਕਾ ਹੈ, ਜਿਨ੍ਹਾਂ ਨੂੰ ਮੈਨੂੰ ਕਈ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਯਾਦ ਨਹੀਂ ਹੋਵੇਗਾ। ਇਹ ‘ਮਨ ਕੀ ਬਾਤ’ ਈਵੈਂਟ ਦਿਲ ਦੀ ਗੱਲਬਾਤ ਹੈ। ਮੈਨੂੰ ਇਸ ਸਮਾਗਮ ਦੇ 100ਵੇਂ ਐਪੀਸੋਡ ‘ਤੇ ਮਾਣ ਹੈ।

ਗੌਰਤਲਬ ਹੈ ਕਿ ਪੀ.ਐੱਮ ਮੋਦੀ ਦੀ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸੁਣਿਆ ਗਿਆ।