ਦੋਵੇਂ ਗੁਰਦਿਆਂ ਤੋਂ ਨਕਾਰਾ ਹੋ ਚੁੱਕਾ ਭਾਈ ਅੰਗਰੇਜ਼ ਸਿੰਘ ਆਪਣੇ ਪਰਿਵਾਰ ਦੇ ਨਾਲ।

NZ PIC 3 Aug-2

 

ਨਿਊਜ਼ੀਲੈਂਡ ਦੀ ਸਿੱਖ ਸੰਗਤ ਵੱਲੋਂ ਮਾਨਸਾ ਦੇ ਗੁਰਦਾ ਪੀੜ੍ਹਤ ਅੰਗਰੇਜ਼ ਸਿੰਘ ਦੇ ਇਲਾਜ ਲਈ ਤਿੰਨ ਲੱਖ ਰੁਪਏ ਭੇਜੇ

ਔਕਲੈਂਡ-3 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਸਿੱਖ ਸੰਗਤ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਅਤੇ ਪੰਜਾਬੀ ਮੀਡੀਆ ਦੇ ਸਹਿਯੋਗ ਸਦਕਾ ਸ਼ਹਿਰ ਮਾਨਸਾ ਦਾ ਇਕ ਨੌਜਵਾਨ ਅੰਗਰੇਜ਼ ਸਿੰਘ ਜਿਸਦੇ ਦੋਵੇਂ ਗੁਰਦੇ ਖਰਾਬ ਹੋ ਚੁੱਕੇ ਦੀ ਮਦਦ ਵਾਸਤੇ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਮਾਇਕ ਸਹਾਇਤਾ ਇਕੱਤਰ ਕੀਤੀ ਗਈ। ਸੁਸਾਇਟੀ ਵੱਲੋਂ ਮਾਨਵਤਾ ਦੇ ਭਲੇ ਲਈ ਸਮੇਂ-ਸਮੇਂ ਸਿਰ ਅਜਿਹੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਇਸ ਨੌਜਵਾਨ ਦਾ ਇਕ ਗੁਰਦਾ ਬਦਲਣ ਉਤੇ ਤਿੰਨ ਲੱਖ ਰੁਪਏ ਤੋਂ ਵੱਧ ਦਾ ਖਰਚਾ ਆਉਣ ਦਾ ਅਨੁਮਾਨ ਹੈ ਜੋ ਕਿ ਨਿਊਜ਼ੀਲੈਂਡ ਦੀ ਸਿੱਖ ਸੰਗਤ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਇਹ ਰਕਮ ਇਸ ਪਰਿਵਾਰ ਤੱਕ ਕੱਲ੍ਹ ਪੁੱਜਦੀ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਇਸ ਨੌਜਵਾਨ ਦੇ 26 ਡਾਇਲਸਸ ਹੋ ਚੁੱਕੇ ਹਨ ਅਤੇ 4-5 ਹੋਰ ਬਾਕੀ ਹਨ, ਇਸ ਤੋਂ ਬਾਅਦ ਉਸਦੀ ਜਾਨ ਨੂੰ ਖਤਰਾ ਹੀ ਖਤਰਾ ਹੈ।