ਡਾਕਟਰ ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਤਖਤ ਸ੍ਰੀ ਦਮਦਮਾ ਸਾਹਿਬ ਤੇ ਮਸਤੂਆਣਾ ਵਿਖੇਂ ਹੋਏ ਨਤਮਸਤਕ

ਤਖਤ ਸਾਹਿਬ ਤੇ ਮਸਤੂਆਣਾ ਦੇ ਮੁੱਖ ਗ੍ਰੰਥੀਆਂ ਨੇ ਸਿਰੋਪਾਉ ਨਾਲ ਮਾਣ ਬਖ਼ਸ਼ਿਆ

ਨਿਊਯਾਰਕ, 17 ਨਵੰਬਰ -ਡਾ: ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ਼ ਅਮਰੀਕਾ ਜੋ ਪਾਕਿਸਤਾਨ ਤੇ ਭਾਰਤ ਵਿਖੇ ਕਰਤਾਰਪੁਰ ਕੋਰੀਡੋਰ ਰਾਹੀਂ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਵਿਖੇ ਜੀ ਆਇਆ ਕਹਿਣ ਤੇ ਉਹਨਾਂ  ਨੂੰ ਗਾਇਡ ਕਰਨ ਲਈ 6 ਨਵੰਬਰ ਨੂੰ ਅਟਾਰੀ ਬਾਰਡਰ ਰਾਹੀਂ ਡੇਰਾ ਸਾਹਿਬ ਪਹੁੰਚੇ ਸਨ। ਜਿੱਥੇ ਉਨਾ ਡੇਰਾ ਸਾਹਿਬ ਲਾਹੋਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਗੁਰੂ ਘਰਾਂ ( ਡੇਰਾ ਸਾਹਿਬ, ਨਨਕਾਣਾ ਸਾਹਿਬ,ਪੰਜਾ ਸਾਹਿਬ, ਸੱਚਾ ਸੌਦਾ , ਜਨਮ ਅਸਥਾਨ ਗੁਰੂ ਰਾਮਦਾਸ, ਕਰਤਾਰਪੁਰ ਸਾਹਿਬ) ਦੇ  ਦਰਸ਼ਨਾਂ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ ।ਉਹਨਾਂ ਦੀ ਆਮਦ ਤੇ ਉਹਨਾਂ  ਦੇ ਸਾਬਕਾ ਵਿਦਿਆਰਥੀਆਂ ਸਤਿੰਦਰ ਸਿੰਘ ਸਿੱਧੂ ਤੇ ਜਨਕ ਸਿੰਘ ਅਧਿਆਪਕ ਦੀ ਅਗਵਾਈ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਤਖਤ ਦੇ ਮੁੱਖ ਦੁਆਰ ਤੇ ਨਿੱਘਾ ਸਵਾਗਤ ਕੀਤਾ। ਉਪਰੰਤ ਗੁਰਦੁਆਰਾ ਮੈਨੇਜਰ ਨਾਲ ਜਾਣ-ਪਹਿਚਾਣ ਕਰਵਾਈ ਤੇ ਕਰਤਾਰਪੁਰ ਲਾਂਘੇ ਰਾਹੀਂ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਜਾਣ ਸੰਬੰਧੀ ਆਉਦੀਆ ਮੁਸ਼ਕਲਾਂ ਨੂੰ ਵਿਚਾਰਿਆ।

ਮੈਨੇਜਰ ਸਾਹਿਬ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਇਸ ਸੰਬੰਧੀ ਇਕ ਦਫਤਰ ਤਖਤ ਸਾਹਿਬ ਵਿਖੇਂ ਖੋਹਲ੍ਹਣਾ ਚਾਹੁੰਦੀ ਹੈ। ਤੁਰੰਤ ਡਾਕਟਰ ਗਿੱਲ ਨੇ ਕਿਹਾ ਕਿ ਇਹੋ ਕਾਰਜ ਸਿੱਖਸ ਆਫ ਅਮਰੀਕਾ ਸੰਸਥਾ ਕਰਨਾ ਚਾਹੁੰਦੀ ਹੈ ।ਜਿਸ ਲਈ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਫੈਸਲਾ ਲਿਆ ਹੈ ਕਿ ਦੋ ਦਫਤਰ ਸੰਗਤਾ ਲਈ ਖੋਲੇ ਜਾਣ । ਇਕ ਤਖਤ ਸਾਿਹਬ ਤੇ ਦੂਸਰਾ ਡੇਰਾ ਬਾਬਾ ਨਾਨਕ ਸਾਹਿਬ। ਸੋ ਪਹਿਲੇ ਦਫਤਰ ਦੀ ਸ਼ੁਰੂਆਤ ਲਈ ਡਾ: ਸੁਰਿੰਦਰ ਗਿੱਲ ਦੀ ਡਿਊਟੀ ਲੱਗੀ ਹੈ। ਜਿਸ ਦਾ ਸਾਰਾ ਖ਼ਰਚਾ ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਦੇਵੇਗੀ। ਉਹ ਇਥੇ ਸੰਗਤਾ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ ਮੁਫ਼ਤ ਸੇਵਾ ਮੁਹੱਈਆ ਕਰੇਗੀ। ਤਾਂ ਜੋ ਸੰਗਤਾਂ ਵੱਧ ਤੋ ਵੱਧ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਜੋ ਸੇਵਾਦਾਰ ਇਸ ਕਾਰਜ ਲਈ ਡਿਊਟੀ  ਕਰੇਗਾ ਉਸ ਨੂੰ 10,000 ਹਜ਼ਾਰ ਰੁਪਿਆ ਮਹੀਨਾ ਦੀ ਤਨਖ਼ਾਹ ਵੀ ਦਿੱਤੀ ਜਾਵੇਗੀ।ਜੋ ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਦੇਵੇਗੀ ।

ਡਾ: ਗਿੱਲ ਨੇ ਦੱਸਿਆ ਕਿ ਇਸ ਸੰਬੰਧੀ ਸਾਰੀ ਰੂਪ-ਰੇਖਾ ਤਿਆਰ ਕਰਨ ਲਈ ਸਥਾਨਿਕ  ਵਸਨੀਕ ਸਾਬਕਾ ਵਿਦਿਆਰਥੀ ਨੂੰ ਸੇਵਾ ਸੌਪ  ਦਿੱਤੀ ਗਈ ਹੈ। ਜੋ ਕੰਪਿਊਟਰ  , ਟੇਬਲ, ਕੁਰਸੀਆਂ ਸਟੇਸ਼ਨਰੀ ,ਕਮਰੇ ਤੇ ਸਾਈਨ ਬੋਰਡ ਦਾ ਪ੍ਰਬੰਧ ਕਰੇਗਾ। ਇਹ ਦਫਤਰ ਇਕ ਦਸੰਬਰ  ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋ ਸ਼ੁਰੂ ਹੋ ਜਾਵੇਗਾ। ਇਸ ਸਾਰੀ ਕਾਰਵਾਈ ਉਪਰੰਤ ਡਾਕਟਰ ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੂੰ ਸਥਾਨਕ ਗੁਰੂ ਘਰਾਂ ਤੇ ਗੁਰੂਆਂ ਦੇ ਸ਼ਾਸ਼ਤਰਾ ਬਸਤਰਾਂ ਦੇ ਦਰਸ਼ਨ ਕਰਵਾਏ । ਉਹਨਾਂ  ਦੇ ਨਾਲ ਸਾਬਕਾ ਵਿੱਦਿਆਰਥੀ , ਅਧਿਆਪਕ ਤੇ ਸਰਪੰਚ ਵੀ ਸਨ।  ਡਾਕਟਰ ਸੁਰਿੰਦਰ ਗਿੱਲ ਦੀਆਂ ਸਿੱਖਿਆ ਪ੍ਰਤੀ ਨਿਭਾਈਆ ਜਾ ਰਹੀਆਂ ਸੇਵਾਵਾਂ , ਨਿਸ਼ਕਾਮ ਕਾਰਜਾਂ ਅਤੇ ਅਮਰੀਕਾ ਵਿੱਚ ਮੈਰੀਲੈਡ ਦੇ ਗੁਰੂ ਘਰ ਵਿਖੇਂ ( ਖਾਲਸਾ ਪੰਜਾਬੀ ਸਕੂਲ, ਸਿੱਖ ਐਸੋਸੀਏਸ਼ਨ ਆਫ  ਬਾਲਟੀਮੋਰ ਵਿੱਚ ਚਲਾਏ ਜਾ ਰਹੇ ਪੰਜਾਬੀ ਸਿਖਾਉਣ ਸੰਬੰਧੀ ਸਕੂਲਾਂ ਲਈ ਉਹਨਾਂ ਦੀ ਵਿਦੇਸ਼ੀ ਧਰਤੀ ਤੇ ਆਪਣੇ ਬੱਚਿਆ ਨੂੰ ਪੰਜਾਬੀ ਨਾਲ ਜੋੜਣਾ ਇਕ ਸ਼ਲਾਘਾਯੋਗ ਕਦਮ ਹੈ।ਡਾ: ਗਿੱਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਮਸਤੂਆਣਾ ਗੁਰੂ ਘਰਾਂ ਦੇ ਮੁੱਖ ਸੇਵਾਦਾਰਾਂ ਨੇ ਸਿਰੋਪਾਉ ਨਾਲ ਉਹਨਾਂ ਦਾ ਸਨਮਾਨ ਕੀਤਾ ਗਿਆ।ਡਾਕਟਰ ਗਿੱਲ ਖਾਲਸਾ ਪੰਜਾਬੀ ਸਕੂਲ ਮੈਰੀਲੈਡ ਦੇ ਪ੍ਰਿੰਸੀਪਲ ਤੇ ਗੁਰੂ ਘਰ ਦੇ ਸਕੱਤਰ ਜਨਰਲ ਵੀ ਹਨ।ਡਾਕਟਰ ਗਿੱਲ ਨੇ ਤਖਤ ਸਾਹਿਬ ਤੋ ਫ਼ਾਰਗ ਹੋਕੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਨੂੰ ਚਾਲੇ ਪਾ ਲਏ। ਜਿੱਥੇ ਉਹ ਦੂਸਰੇ ਦਫਤਰ ਸੰਬੰਧੀ ਡੇਰਾ ਬਾਬਾ ਨਾਨਕ ਗੁਰੂ ਘਰ ਦੇ ਮੈਨੇਜਰ ਨਾਲ ਵਿਚਾਰ ਕਰਕੇ ਕਰਤਾਰਪੁਰ ਲਾਂਘੇ ਲਈ ਦਫਤਰ ਖੋਲਣਗੇ। ਇਸ ਕਾਰਜ ਸਮੇ ਉਨਾ ਦੀ ਹਮ-ਸਫਰ ਬੀਬੀ ਰਾਜਿੰਦਰ ਕੋਰ ਗਿੱਲ ਵੀ ਨਾਲ ਸਨ।ਸੰਗਤਾ ਵਿੱਚ ਕਰਤਾਰਪੁਰ ਲ਼ਾਘੇ ਸੰਬੰਧੀ ਕਾਫ਼ੀ ਉਤਸ਼ਾਹ ਹੈ ਪਰ ਉਹ ਨਾ-ਜਾਣਕਾਰੀ ਕਰਕੇ ਇਧਰ – ਉਧਰ  ਭਟਕ ਰਹੇ ਹਨ। ਜਿਸ ਲਈ ਇਹ ਜਾਣਕਾਰੀ ਮੁੱਫਤ ਦੇਣਾ ਸਮੇ ਦੀ ਲੋੜ ਹੈ। ਜੋ ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਨਿਭਾਵੇਗੀ ।