
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ 2024 ਦੀ ਰਾਸ਼ਟਰਪਤੀ ਚੋਣ ਲੜਨਗੇ। ਇਸ ਦੇ ਲਈ ਬਾਇਡਨ ਨੇ ਆਪਣੀ ਚੋਣ ਪ੍ਰਚਾਰ ਟੀਮ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਮੀਡੀਆ ਮੁਤਾਬਕ ਬਾਇਡਨ ਨੇ ਆਪਣੀ ਚੋਣ ਮੁਹਿੰਮ ਦਾ ਪ੍ਰਬੰਧਨ ਕਰਨ ਲਈ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਅਤੇ ਲੰਬੇ ਸਮੇਂ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਕਾਰਕੁੰਨ ਜੂਲੀ ਸ਼ਾਵੇਜ਼ ਰੋਡਰਿਗਜ਼ ਨੂੰ ਫਿਰ ਤੋਂ ਚੁਣਿਆ ਹੈ। ਬਾਇਡਨ ਨੇ ਵ੍ਹਾਈਟ ਹਾਊਸ ਦੇ ਬਾਹਰ ਹਿੰਸਕ ਪ੍ਰਦਰਸ਼ਨ ਦੀ ਇੱਕ ਵੀਡੀਓ ਟਵੀਟ ਕਰਕੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ।
ਟਵੀਟ ਦੇ ਕੈਪਸ਼ਨ ‘ਚ ਜੋ ਬਾਇਡਨ ਨੇ ਲਿਖਿਆ ਹੈ ਕਿ ਹਰ ਪੀੜ੍ਹੀ ਕੋਲ ਅਜਿਹਾ ਮੌਕਾ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਲੋਕਤੰਤਰ ਨੂੰ ਬਚਾਉਣ ਲਈ ਖੜ੍ਹੇ ਹੋਣਾ ਪੈਂਦਾ ਹੈ। ਇਹ ਮੌਲਿਕ ਆਜ਼ਾਦੀ ਲਈ ਹੈ। ਇਸ ਲਈ ਮੈਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਦੁਬਾਰਾ ਚੋਣ ਲੜਨ ਜਾ ਰਿਹਾ ਹਾਂ। ਸਾਡੇ ਨਾਲ ਜੁੜੋ। ਬਾਇਡਨ ਨੇ ਰਾਸ਼ਟਰਪਤੀ ਚੋਣ ਲਈ ਆਪਣੀ ਚੋਣ ਪ੍ਰਚਾਰ ਟੀਮ ਦਾ ਐਲਾਨ ਕਰ ਦਿੱਤਾ ਹੈ।