ਜਲੰਧਰ ਜਿਮਨੀ ਚੌਣ ਦੇ ਨਤੀਜੇ ਦਾ ‘ਆਮ ਆਦਮੀ ਪਾਰਟੀ’ ਤੇ ਪਵੇਗਾ ਗਹਿਰਾ ਅਸਰ

ਸੰਗਰੂਰ ਜਿਮਨੀ ਚੌਣ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿੱਤ ਤੋਂ ਕੁਝ ਮਹੀਨੇ ਬਾਅਦ ਹੀ ਵੋਟਰਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਗਿਆ ਸੀ। ਕਾਰਨ ਕੀ ਸਨ? ਇਹ ਵੱਖਰਾ ਵਿਸ਼ਾ ਹੈ ਜਿਸ ਦਾ ਪਾਰਟੀ ਨੇ ਹੀ ਵਿਸ਼ਲੇਸ਼ਨ ਕਰਨਾ ਹੈ। ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਕੀ ਸਥਿਤੀ ਹੈ, ਦੂਸਰੀਆਂ ਪਾਰਟੀਆਂ ਕਿਥੇ ਕੁ ਖੜੀਆਂ ਹਨ ਅਤੇ ਭਾਜਪਾ ਦਾ ਗ੍ਰਾਫ ਕਿੰਨ੍ਹਾਂ ਕੁ ਉਪਰ ਗਿਆ ਹੈ ਇਸ ਦਾ ਪੈਮਾਨਾ ਜਲੰਧਰ ਦੀ ਜਿਮਨੀ ਚੌਣ ਹੀ ਤਹਿ ਕਰੇਗੀ। ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਇਨ੍ਹੇ ਵਧੀਆ ਕੰਮ ਕੀਤੇ ਹਨ ਤਾਂ ਤਾਂ ਐਮ.ਪੀ. ਦੀ ਇਸ ਚੌਣ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਜਿਆਦਾ ਜੋਰ ਲਗਾਉਣ ਦੀ ਜਰੂਰਤ ਹੀ ਨਹੀਂ ਹੋਣੀ ਚਾਹੀਦੀ ਸੀ ਪਰ ਆਮ ਆਦਮੀ ਪਾਰਟੀ ਦਾ ਤਾਂ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ।

2024 ਵਿੱਚ ਵੇਸੇ ਵੀ ਮੈਂਬਰ ਪਾਰਲੀਮੈਂਟ ਦੀਆਂ ਚੌਣਾਂ ਆ ਜਾਣੀਆਂ ਸਨ। ਇਸ ਇੱਕ ਸੀਟ ਨਾਲ ਨਾ ਕੋਈ ਸਰਕਾਰ ਬਣਨੀ ਹੈ, ਨਾ ਕੋਈ ਸਰਕਾਰ ਟੁੱਟਨੀ ਹੈ, ਨਾ ਹੀ ਸੈਂਟਰ ਸਰਕਾਰ ਨੂੰ ਕੋਈ ਫਰਕ ਪੈਣਾ ਹੈ। ਫਿਰ ਇਸ ਜਿਮਨੀ ਚੌਣ ਦੀ ਕੀ ਲੋੜ ਸੀ। ਕਿਉਂ ਸਭ ਦਾ ਆਪਣੇ ਕੈਂਡੀਡੇਟ ਨੂੰ ਜਿਤਾਉਣ ਲਈ ਇੰਨ੍ਹਾਂ ਜੋਰ ਲੱਗਿਆ ਹੋਇਆ ਹੈ। ਇਹ ਜਿਮਨੀ ਚੌਣ ਹਰ ਪਾਰਟੀ ਲਈ ਆਪਣੇ ਵਿਕਾਰ ਦਾ ਸਵਾਲ ਬਣੀ ਹੋਈ ਹੈ। ਭਾਜਪਾ ਨੇ ਵੇਖਣਾ ਹੈ ਕਿ ਇਕੱਲੇ ਆਪਣੇ ਲੈਵਲ ਤੇ ਪੰਜਾਬ ਵਿੱਚ ਚੌਣ ਲੜਨ ਨਾਲ ਉਹ ਕਿਥੇ ਕੁ ਖੜੇ ਹਨ। ਭਗਵੰਤ ਮਾਨ ਦੀ ਪੰਜਾਬ ਆਪ ਸਰਕਾਰ ਨੇ ਵੇਖਣਾ ਹੈ ਕਿ ਲੋਕ ਉਨ੍ਹਾਂ ਦੇ ਕਾਰਜਾਂ ਤੋਂ ਕਿਨ੍ਹਾਂ ਕੁ ਸੰਤੁਸਟ ਹਨ ਉਹ ਕੀਤੇ ਜਾ ਰਹੇ ਕਾਰਜ ਦੀ ਕੀ ਰਾਹਤ ਮਹਿਸੂਸ ਕਰਦੇ ਹਨ ਅਤੇ ਉਹ ਇਸ ਦਾ ਕੀ ਮੁੱਲ ਪਾਉਂਦੇ ਹਨ। ਕਾਂਗਰਸ ਨੇ ਆਪਣੀ ਸਥਿਤੀ ਦਾ ਜਾਇਜਾ ਲੈਣ ਹੈ ਕਿ ਅਗਲੀਆਂ ਚੌਣਾ ਜਿਨ੍ਹਾਂ ਲਈ ਅਜੇ ਬਹੁੱਤ ਸਮਾਂ ਬਾਕੀ ਹੈ ਉਹ ਉਦੋਂ ਤੱਕ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਦੇ ਯੋਗ ਹੋਣਗੇ। ਸ੍ਰੋਮਣੀ ਅਕਾਲੀ ਦਲ ਬਾਦਲ ਆਪਣੀ ਡਾਵਾਂ-ਡੋਲ ਹੋਈ ਸਥਿਤੀ ਦਾ ਜਾਇਜਾ ਲੈ ਰਹੀ ਕਿ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋਣਗੇ ਜਾਂ ਪਾਰਟੀ ਵਿੱਚ ਕਿਸੇ ਹੋਰ ਸੁਧਾਰ ਦੀ ਲੋੜ ਹੈ।

ਜਿਕਰ ਯੋਗ ਹੈ ਕਿ ਪੰਜਾਬ ਵਿੱਚ ਚੱਲ ਰਹੀ ਸਥਿਤੀ ਅਨੁਸਾਰ ਚਾਪਲੂਸ ਤੇ ਸਿਆਸੀ ਲੋਕਾਂ ਨੇ ਨਗਰ ਨਿਗਮ, ਕਾਰਪੋਰੇਸ਼ਨ, ਪੰਚਾਂ-ਸਰਪੰਚਾਂ, ਐਮ.ਸੀ. ਆਦਿ ਦੀਆਂ ਚੌਣਾ ਲਈ ਹੁਣੇ ਤੋਂ ਹੀ ਸਥਿਤੀ ਦੇ ਅਨੁਸਾਰ ਕਮਰ ਕੱਸੇ ਕਸਨੇ ਹਨ। ਕਈ ਮੌਕਾ ਪ੍ਰਸਤ ਲੋਕ ਨੇ ਆਪਣੀਆਂ ਪਾਰਟੀਆਂ ਬਦਲ ਕੇ ਦੂਸਰੀਆ ਪਾਰਟੀ ਦਾ ਪੱਲਾ ਫੜਨਾ ਹੈ। ਕਈ ਤਾਂ ਆਉਣ ਵਾਲੀ ਸਥਿਤੀ ਨੂੰ ਭਾਂਪਦੇ ਹੋਏ ਦੂਸਰੀਆਂ ਪਾਰਟੀਆਂ ਵਿੱਚ ਰਲਣੇ ਸ਼ੁਰੂ ਹੋ ਗਏ ਹਨ।

ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਆਪਣੇ ਦੁਆਰਾ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਕੁਅਰਪਸ਼ਨ ਖਿਲਾਫ ਵਿੱਢੀ ਮੁਹਿੰਮ ਦੀਆਂ ਬਹੁੱਤ ਦੁਹਾਈਆਂ ਪਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਜਮੀਨੀ ਪੱਧਰ ਤੇ ਪੈਰ ਲੱਗੇ ਹਨ ਜਾਂ ਨਹੀਂ? ਆਮ ਆਦਮੀ ਪਾਰਟੀ ਦੇ ਬਦਲਾਅ ਲਈ ਚੁਣੇ ਗਏ ਵਿਧਾਇਕ ਕਿੰਨ੍ਹਾਂ ਕੁ ਲੋਕਾਂ ਦੀ ਸੋਚ ਤੇ ਖਰੇ ਉੱਤਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸਹੀ ਵਲੰਟੀਅਰਜ ਦਾ ਕੀ ਮੁੱਲ ਪੈ ਰਿਹਾ ਹੈ, ਉਹ ਆਪਣੀ ਆਮ ਆਦਮੀ ਪਾਰਟੀ ਤੋਂ ਕਿੰਨਾ ਕੁ ਖੁਸ਼ ਹਨ। ਦੇਖਣ ਨੂੰ ਮਿਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਆਪਸੀ ਧੜੇਬੰਦੀਆਂ ਦੀ ਵੀ ਸਿਕਾਰ ਹੋ ਰਹੀ ਹੈ। ਇਨ੍ਹਾਂ ਸਭ ਗੱਲਾਂ ਤੋਂ ਉਪਰ ਉਠ ਕੇ ਪਾਰਟੀ ਪੰਜਾਬ ਵਿੱਚ ਕਿੰਨੀ ਕੁ ਸਥਾਪਤ ਹੋ ਚੁੱਕੀ ਹੈ ਇਹ ਸਭ ਦਾ ਬਹੁੱਤ ਵੱਡਾ ਨਤੀਜਾ ਜਲੰਧਰ ਦੀ ਜਿਮਨੀ ਚੌਣ ਤਹਿ ਕਰੇਗੀ।

ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ)
ਅਜੀਤ ਨਗਰ ਮੋਗਾ। ਵਟਸਐਪ 9988-92-9988