ਜਦੋਂ ਗੱਲ ਹੋਵੇ ਮਾਨਵਤਾ ਦੇ ਭਲੇ ਦੀ…

ਚਾਰ ਸਾਲਾ ਪਾਕਿਸਤਾਨੀ ਬੱਚੀ ਦੇ ਇਲਾਜ ਲਈ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਇਕੱਤਰ ਕੀਤੇ 1000 ਡਾਲਰ ਪਰਿਵਾਰ ਨੂੰ ਭੇਟ ਕੀਤੇ

NZ PIC 3 Aug-1
ਔਕਲੈਂਡ-3 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਮਾਨਵਤਾ ਦੇ ਭਲੇ ਦੇ ਕਾਰਜਾਂ ਨੂੰ ਸਮਰਪਿਤ ਇਕ ਹੋਰ ਕਾਰਜ ਕੀਤਾ ਗਿਆ। ਚਾਰ ਸਾਲਾ ਪਾਕਿਸਤਾਨੀ ਬੱਚੀ ਰੋਸ਼ਨੀ ਗਿੱਲ ਜਿਸ ਦੇ ਦਿਲ ਦੇ ਵਿਚ ਸੁਰਾਖ ਹੈ ਅਤੇ ਉਸ ਨੂੰ ਤੁਰੰਤ ਦਿਲ ਦੇ ਆਪ੍ਰੇਸ਼ਨ ਦੀ ਲੋੜ ਹੈ। ਇਸ ਬੱਚੀ ਦੀ ਸਹਾਇਤਾ ਵਾਸਤੇ ਉਸਦੇ ਪਰਿਵਾਰਕ ਮੈਂਬਰਾਂ ਸ੍ਰੀਮਤੀ ਆਸਿਫਾ ਗਿੱਲ (ਚਾਚੀ) ਅਤੇ ਉਸਦੇ ਪਤੀ ਕੈਮਰਨ ਗਿੱਲ ਨੂੰ ਅੱਜ ਗੁਰਦੁਆਰਾ ਪ੍ਰਬੰਧਕਾਂ ਵੱਲੋਂ 1000 ਡਾਲਰ ਦੀ ਰਾਸ਼ੀ ਇਲਾਜ ਕਰਾਉਣ ਵਾਸਤੇ ਭੇਟ ਕੀਤੀ ਗਈ। ਇਹ ਰਾਸ਼ੀ ਬੀਤੇ ਐਤਵਾਰ ਇਕੱਤਰ ਕੀਤੀ ਗਈ ਸੀ, ਜੋ ਕਿ ਅੱਜ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਸੱਦ ਕੇ ਦਿੱਤੀ ਗਈ। ਇਸ ਬੱਚੀ ਦਾ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ ਅਤੇ ਇਸਦਾ ਪਿਤਾ ਡ੍ਰਾਈਵਰ ਦੀ ਨੌਕਰੀ ਕਰਦਾ ਹੈ ਜਦ ਕਿ ਮਾਂ ਘਰੇਲੂ ਪਤਨੀ ਹੈ।
ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਚਾਰ ਸਾਲਾ ਪਾਕਿਸਤਾਨੀ ਬੱਚੀ ਦੇ ਦਿਲ ਦੇ ਇਲਾਜ ਵਾਸਤੇ ਇਕੱਤਰ ਮਾਇਆ ਪਰਿਵਾਰ ਨੂੰ ਭੇਟ ਕਰਦੇ ਹੋਏ ਕਮੇਟੀ ਮੈਂਬਰ।