ਘਰੇਲੂ ਗੈਸ ਤੇ ਮਿਲਣ ਵਾਲੀ ਸਬਸਿਡੀ ਲੱਗਪਗ ਖਤਮ ਕਰਨ ਦੇ ਨੇੜੇ

ਲੋਕਾਂ ਨੂੰ ਨਹੀਂ ਪੈਣ ਦਿੱਤੀ ਸਰਕਾਰ ਨੇ ਭਿਣਕ

(ਗੈਸ ਸਪਲਾਈ ਪਿੰਡ ਪਿੰਡ ਪਹੁੰਚਾਉਣ ਲਈ ਤਿਆਰ ਖੜ੍ਹੇ ਵਹੀਕਲ। (ਤਸਵੀਰਾਂ ਗੁਰਭੇਜ ਸਿੰਘ ਚੌਹਾਨ))

ਫਰੀਦਕੋਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਦੇਸ਼ ਦੇ ਲੋਕਾਂ ਨੂੰ ਘਰੇਲੂ ਗੈਸ ਤੇ ਸਬਸਿਡੀ ਨਾਂ ਲੈਣ ਦੀ ਅਪੀਲ ਕਰਨ ਦੀ ਲੋੜ ਨਹੀਂ ਰਹੀ। ਕਿਉਂ ਕਿ ਤੇਲ ਕੰਪਨੀਆਂ ਨੇ ਅਪੀਲ ਕਰਨ ਦਾ ਟੈਂਟਾ ਹੀ ਨਿਬੇੜ ਦਿੱਤਾ ਹੈ। ਪਿਛਲੇ ਕਈ ਸਾਲਾਂ ਤੋਂ ਗੈਸ ਖਪਤਕਾਰ ਨੂੰ ਮਿਲਣ ਵਾਲੀ ਸਬਸਿਡੀ ਲੱਗਪਗ ਖਤਮ ਹੋਣ ਦੇ ਨੇੜੇ ਹੈ। ਅਪ੍ਰੈਲ 2020 ਚ ਹਰ ਖਪਤਕਾਰ ਦੇ ਖਾਤੇ ਵਿਚ ਸਬਸਿਡੀ ਦੇ 191.04 ਰੁਪਏ ਪਾਏ ਜਾ ਰਹੇ ਸਨ ਅਤੇ 770 ਰੁਪਏ ਦਾ ਸਿਲੰਡਰ ਦਿੱਤਾ ਜਾ ਰਿਹਾ ਸੀ। ਜੋ ਹੁਣ ਸਬਸਿਡੀ ਘਟਕੇ 5.04 ਰੁਪਏ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਵੀ ਕਿਸੇ ਸਮੇਂ ਬੰਦ ਹੋ ਸਕਦੇ ਹਨ। ਘਰੇਲੂ ਗੈਸ ਤੇ ਇਹ ਸਬਸਿਡੀ ਖਤਮ ਹੋਣ ਨਾਲ ਗਰੀਬ ਅਤੇ ਮੱਧ ਵਰਗ ਦੇ ਖਪਤਕਾਰਾਂ ਤੇ ਪ੍ਰਤੀ ਸਿਲੰਡਰ 200 ਰੁਪਏ ਦਾ ਆਰਥਿਕ ਬੋਝ ਵਧ ਗਿਆ ਹੈ। ਸੋਚਣ ਵਾਲੀ ਗੱਲ ਹੈ ਕਿ ਲੋਕਾਂ ਤੇ ਚੁੱਪਚਾਪ ਐਨਾ ਵੱਡਾ ਬੋਝ ਵਧਾ ਦਿੱਤਾ ਗਿਆ ਹੈ ਪਰ ਇਸਦੀ ਲੋਕਾਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ। ਜਿਸ ਕਰਕੇ ਲੋਕਾਂ ਵਲੋਂ ਕੋਈ ਵਿਰੋਧ ਸਾਹਮਣੇ ਨਹੀਂ ਆਇਆ। ਕਿਉਂ ਕਿ ਇਸਨੂੰ ਬੜੀ ਚਲਾਕੀ ਨਾਲ ਕੀਤਾ ਗਿਆ ਹੈ। ਜਿਸ ਕਰਕੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਨ੍ਹਾਂ ਦੀ ਸਬਸਿਡੀ ਬੰਦ ਹੋ ਗਈ। ਕਿਉਂ ਕਿ ਇਸਨੂੰ ਬੜੀ ਹੁਸ਼ਿਆਰੀ ਨਾਲ ਹੌਲੀ ਹੌਲੀ ਅੰਜਾਮ ਦੇਣ ਦੀ ਰਣਨੀਤੀ ਅਪਣਾਈ ਗਈ। ਕਿਉਂ ਕਿ ਇਸ ਤੇ ਵੀ ਤੇਲ ਦੀਆਂ ਕੀਮਤਾਂ ਵਧਾਉਣ ਵਾਲਾ ਤਰੀਕਾ ਹੀ ਇਸਤੇਮਾਲ ਕੀਤਾ ਗਿਆ। ਕੰਪਨੀਆਂ ਵਲੋਂ ਮਈ 2020 ਤੋਂ ਅਚਾਨਕ ਸਿਲੰਡਰ ਦੀ ਕੀਮਤ 170 ਰੁਪਏ ਘਟਾ ਦਿੱਤੀ ਗਈ। ਜਿਸ ਨਾਲ ਸਿਲੰਡਰ ਦੀ ਕੀਮਤ ਘਟ ਕੇ 600 ਰੁਪਏ ਹੋ ਗਈ। ਇਸਦੇ ਨਾਲ ਹੀ ਲੋਕਾਂ ਨੂੰ ਮਿਲਣ ਵਾਲੀ 191 ਰੁਪਏ ਸਬਸਿਡੀ ਵੀ ਖਤਮ ਕਰ ਦਿੱਤੀ ਗਈ। ਫੇਰ ਜੂਨ 2020 ਚ ਸਿਲੰਡਰ ਦੀ ਕੀਮਤ ਵਧਣੀ ਸ਼ੁਰੂ ਹੋਈ ਅਤੇ ਸਬਸਿਡੀ ਚਾਲੂ ਕੀਤੀ ਗਈ ਜੋ 6 ਰੁਪਏ 54 ਪੈਸੇ ਰਹਿ ਗਈ। ਫੇਰ 2 ਦਸੰਬਰ ਤੇ 15 ਦਸੰਬਰ ਨੂੰ ਸਿਲੰਡਰ ਦੀ ਕੀਮਤ 50-50 ਰੁਪਏ ਵਧਾ ਦਿੱਤੀ ਗਈ ਅਤੇ ਸਿਲੰਡਰ ਦੀ ਕੀਮਤ ਵਧਕੇ 717 ਰੁਪਏ ਹੋ ਗਈ। ਜਿਸਤੇ ਸਬਸਿਡੀ 5 ਰੁਪਏ ਚਾਰ ਪੈਸੇ ਦਿੱਤੀ ਜਾ ਰਹੀ ਹੈ। ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿਚ ਇਸ ਵੇਲੇ ਸਿਲੰਡਰ ਦੀ ਕੀਮਤ 735 ਰੁਪਏ, ਬਰਨਾਲਾ 723 ਰੁਪਏ 50 ਪੈਸੇ, ਬਠਿੰਡੀ ਵੀ 723.50, ਫਰੀਦਕੋਟ 732 ਰੁਪਏ, ਫਤਿਹਗੜ੍ਹ ਸਾਹਿਬ 703.50, ਫਾਜਿਲਕਾ 735 ਰੁਪਏ, ਫਿਰੋਜ਼ਪੁਰ 737.50, ਗੁਰਦਾਸਪੁਰ 726, ਹੁਸ਼ਿਆਰਪੁਰ 735, ਜਲੰਧਰ 727.50, ਕਪੂਰਥਲਾ 724, ਲੁਧਿਆਣਾ 721, ਮਾਨਸਾ 723.50, ਸ਼੍ਰੀ ਮੁਕਤਸਰ ਸਾਹਿਬ 733, ਪਠਾਨਕੋਟ 746 ਰੁਪਏ ਦਾ ਸਿਲੰਡਰ ਦਿੱਤਾ ਜਾ ਰਿਹਾ ਹੈ । ਜਿਸਤੇ ਨਾਂ ਮਾਤਰ ਹੀ ਸਬਸਿਡੀ ਦਿੱਤੀ ਜਾ ਰਹੀ ਹੈ।

Install Punjabi Akhbar App

Install
×