
STF ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਅਨਿਲ ਦੁਜਾਨਾ ਨੂੰ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਐਸਟੀਐਫ ਨੇ ਮੇਰਠ ਵਿੱਚ ਅਨਿਲ ਦੁਜਾਨਾ ਨੂੰ ਜਾਨੀ ਥਾਣਾ ਖੇਤਰ ਦੇ ਅਧੀਨ ਭੋਲਾ ਕੀ ਝਾਲ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਅਨਿਲ ਦੁਜਾਨਾ ਉਰਫ਼ ਅਨਿਲ ਨਾਗਰ ਖ਼ਿਲਾਫ਼ ਕਤਲ, ਲੁੱਟ-ਖੋਹ, ਅਗਵਾ ਸਮੇਤ ਕਈ ਗੰਭੀਰ ਮਾਮਲੇ ਦਰਜ ਸਨ। ਐਸਟੀਐਫ ਅਤੇ ਯੂਪੀ ਪੁਲਿਸ ਪਿਛਲੇ ਕਈ ਦਿਨਾਂ ਤੋਂ ਅਨਿਲ ਦੁਜਾਨਾ ਦੀ ਤਲਾਸ਼ ਕਰ ਰਹੀ ਸੀ।
ਕੁਝ ਦਿਨ ਪਹਿਲਾਂ ਯੂਪੀ ਸਰਕਾਰ ਦੇ ਦਫਤਰ ਤੋਂ ਯੂਪੀ ਦੇ ਚੋਟੀ ਦੇ 65 ਮਾਫੀਆ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ‘ਚ ਗ੍ਰੇਟਰ ਨੋਇਡਾ ਦੇ ਅਨਿਲ ਦੁਜਾਨਾ ਦਾ ਨਾਂ ਵੀ ਸ਼ਾਮਲ ਸੀ। ਬਦਨਾਮ ਬਦਮਾਸ਼ ਅਨਿਲ ਦੁਜਾਨਾ ਲੰਬੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਸੀ ਪਰ ਕੁਝ ਸਮਾਂ ਪਹਿਲਾਂ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ।