ਗੁਰਦੇਵ ਸਿੰਘ ਸੈਦਪੁਰ ਵੱਲੋਂ ਦਿੱਲੀ ਮੋਰਚੇ ਲਈ ਜਾ ਰਹੇ ਵਾਹਨਾਂ ਲਈ ਕਰਾਈ ਗਈ ਡੀਜਲ ਦੀ ਸੇਵਾ

ਰਈਆ -ਕਾਲੇ ਖੇਤੀ ਕਾਨੂੰਨਾਂ ਖਿਲਾਫ ਚਲ ਰਿਹਾ ਸੰਘਰਸ਼ ਜਿਵੇਂ-ਜਿਵੇਂ ਅੱਗੇ ਵੱਧ ਰਿਹਾ ਹੈ ਤਿਵੇਂ ਹੀ ਇਸ ਨੂੰ ਦੇਸ਼ਾਂ -ਵਿਦੇਸ਼ਾ ਤੋਂ ਮਿਲਣ ਵਾਲੀ ਹਮਾਇਤ ਦਾ ਘੇਰਾ ਹੋਰ ਵੀ ਵਿਸ਼ਾਲ ਹੁੰਦਾ ਜਾ ਰਿਹਾ ਹੈ ।ਇਸੇ ਤਰਾਂ ਜਮੂਹਰੀ ਕਿਸਾਨ ਸਭਾ ਦੇ ਬਾਨੀ ਉੱਘੇ ਦੇਸ਼ ਭਗਤ ਸਵ. ਕਾਮਰੇਡ ਨਾਜਰ ਸਿੰਘ ਸੈਦਪੁਰ ਦੇ ਭਤੀਜੇ ਗੁਰਦੇਵ ਸਿੰਘ ਸੈਦਪੁਰ ਵੱਲੋਂ ਬਾਬਾ ਸ਼ਾਮ ਦਾਸ ਪ੍ਰਬੰਧਕ ਕਮੇਟੀ ਤੇ ਪਿੰਡ ਸੈਦਪੁਰ ਦੀ ਪੰਚਾਇਤ ਦੇ ਸਹਿਯੋਗ ਨਾਲ ਦਿੱਲੀ ਵਿਖੇ ਚਲ ਰਹੇ ਕਿਸਾਨ ਧਰਨੇ ਲਈ ਜਮੁਹਰੀ ਕਿਸਾਨ ਸਭਾ ਦੇ ਜੱਥਿਆਂ ਦੇ ਵਾਹਨਾਂ ਤੇ ਹੋਰ ਵਾਹਨਾਂ ਵਾਸਤੇ ਡੇਢ ਲੱਖ ਰੁਪਏ ਦਾ ਤੇਲ ਪਾਉਣ ਦੀ ਸੇਵਾ ਕਰਕੇ ਦਿੱਲੀ ਜਾ ਰਹੇ ਕਾਫਲੇ ਨੂੰ ਰਈਆ ਤੋਂ ਰਵਾਨਾ ਕੀਤਾ।ਇਸ ਮੌਕੇ ਗੁਰਪਾਲ ਸਿੰਘ ਸਰਪੰਚ ਸੈਦਪੁਰ, ਗੁਰਨਾਮ ਸਿੰਘ ਦਾਊਦ, ਗੁਰਮੇਜ ਸਿੰਘ ਤਿਮੋਵਾਲ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਰਿੰਕਾ ਦਾਊਦ, ਨਿਰਮਲ ਸਿੰਘ ਭਿੰਡਰ, ਗੁਰਦੀਪ ਸਿੰਘ ਲੋਹਗੜ, ਅਕਾਸ਼ਦੀਪ ਸਿੰਘ ਫੱਤੂਵਾਲ ਆਦਿ ਹਾਜਰ ਸਨ।ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਗੁਰਦੇਵ ਸਿੰਘ, ਸੈਦਪੁਰ ਦੀ ਪੰਚਾਇਤ ਅਤ ਬਾਬਾ ਸ਼ਾਮ ਦਾਸ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

Install Punjabi Akhbar App

Install
×