ਕੈਨੇਡਾ ’ਚ ਦੋਆਬੇ ਦੇ ਨਾਮਵਰ ਕਬੱਡੀ ਪ੍ਰਮੋਟਰ ਨੀਟੂ ਕੰਗ ’ਤੇ ਕਾਤਲਾਨਾ ਹਮਲਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੀ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਰਹੇ ਉੱਘੇ ਕਬੱਡੀ ਪ੍ਰਮੋਟਰ ਕਮਲਜੀਤ ਸਿੰਘ ਉਰਫ ਨੀਟੂ ਕੰਗ ‘ਤੇ ਕੈਨੇਡਾ ‘ਚ ਕਾਤਲਾਨਾ ਹਮਲਾ ਹੋਣ ਕਾਰਨ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਨੀਟੂ ਕੰਗ ‘ਤੇ ਸਰੀ ਵਿੱਚ ਅੱਜ ਸਵੇਰ ਗੋਲੀਆਂ ਮਾਰੀਆਂ ਗਈਆਂ ਹਨ। ਜ਼ਖਮੀ ਹਾਲਤ ‘ਚ ਉਸਨੂੰ ਹਸਪਤਾਲ ਲਿਜਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਸਵੇਰੇ 8 ਵਜੇ ਦੇ ਕਰੀਬ ਹੋਇਆ, ਜਦੋਂ ਨੀਟੂ ਕੰਗ ਆਪਣੇ ਘਰ ਚੋਂ ਬਾਹਰ ਨਿਕਲ ਰਿਹਾ ਸੀ। ਹਮਲੇ ਵਿੱਚ ਵਰਤੀ ਗਈ ਸ਼ੱਕੀ ਗੱਡੀ ਵਰਗੀ ਜਾਪਦੀ ਇੱਕ ਗੱਡੀ (ਚਿੱਟਾ ਪਿਕਅੱਪ ਟਰੱਕ) ਸਰੀ ਦੀ ਹੀ ਕੋਲਬਰੁੱਕ ਰੋਡ ਅਤੇ 125 ਸਟਰੀਟ ਲਾਗੇ ਲੂਹੀ ਹੋਈ ਮਿਲੀ ਆ।
ਸੂਤਰਾਂ ਮੁਤਾਬਕ ਇੱਕ ਗੋਲੀ ਢਿੱਡ ਵਿੱਚ ਅਤੇ ਦੂਜੀ ਲੱਤ ਵਿੱਚ ਲੱਗੀ ਹੈ। ਹਸਪਤਾਲ ‘ਚ ਉਸਦਾ ਇਲਾਜ ਜਾਰੀ ਹੈ। ਹਾਲਤ ਪੂਰੀ ਤਰਾਂ ਖਤਰੇ ‘ਚੋਂ ਬਾਹਰ ਹੈ।