
ਕੇਰਲ ਦੇ ਕੋਟਾਰਕਾਰਾ ਦੇ ਹਸਪਤਾਲ ‘ਚ ਇਲਾਜ ਲਈ ਲਿਆਂਦੇ ਵਿਅਕਤੀ ਨੇ 22 ਸਾਲਾ ਮਹਿਲਾ ਡਾਕਟਰ ‘ਤੇ ਕਥਿਤ ਤੌਰ ‘ਤੇ ਸਰਜੀਕਲ ਬਲੇਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਅਸਲ ਵਿਚ ਪੁਲਿਸ ਝਗੜੇ ਦੇ ਇਕ ਮਾਮਲੇ ਦੇ ਮੁਲਜ਼ਮ ਨੂੰ ਹਸਪਤਾਲ ਲਿਆਈ ਸੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਾਕਟਰ ਉਸ ਵਿਅਕਤੀ ਦੀ ਲੱਤ ‘ਤੇ ਹੋਏ ਜ਼ਖਮ ‘ਤੇ ਡ੍ਰੈਸਿੰਗ ਕਰ ਰਿਹਾ ਸੀ ਤਾਂ ਉਹ ਅਚਾਨਕ ਗੁੱਸੇ ‘ਚ ਆ ਗਿਆ ਅਤੇ ਹਮਲਾ ਕਰ ਦਿੱਤਾ।
ਉਸ ਨੇ ਸਰਜਰੀ ‘ਚ ਵਰਤੀ ਜਾਂਦੀ ਕੈਂਚੀ ਅਤੇ ਬਲੇਡ ਨਾਲ ਉੱਥੇ ਖੜ੍ਹੇ ਹੋਰ ਵਿਅਕਤੀਆਂ ਤੇ ਡਾਕਟਰ ਉਤੇ ਹਮਲਾ ਕਰ ਦਿੱਤਾ। ਬਾਅਦ ’ਚ ਡਾਕਟਰ ਨੂੰ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਦਰਅਸਲ, ਪੁਲਿਸ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਨੂੰ ਹਸਪਤਾਲ ਲਿਆਈ ਸੀ, ਜਦੋਂ ਡਾਕਟਰ ਉਸ ਦੇ ਪੈਰ ਦੇ ਜ਼ਖ਼ਮ ਉਤੇ ਪੱਟੀ ਕਰ ਰਹੀ ਸੀ ਤਾਂ ਉਹ ਵਿਅਕਤੀ ਅਚਾਨਕ ਗੁੱਸੇ ‘ਚ ਆ ਗਿਆ ਅਤੇ ਉਸ ਨੇ ਸਰਜਰੀ ‘ਚ ਵਰਤੀ ਜਾਂਦੀ ਕੈਂਚੀ ਅਤੇ ਬਲੇਡ ਨਾਲ ਉੱਥੇ ਖੜ੍ਹੇ ਹੋਰ ਵਿਅਕਤੀਆਂ ਤੇ ਡਾਕਟਰ ’ਤੇ ਹਮਲਾ ਕਰ ਦਿੱਤਾ।
ਬਾਅਦ ’ਚ ਡਾਕਟਰ ਨੂੰ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਡਾਕਟਰ ਅਜ਼ੀਜ਼ੀਆ ਮੈਡੀਕਲ ਕਾਲਜ ਹਸਪਤਾਲ ਵਿੱਚ ਹਾਊਸ ਸਰਜਨ ਸੀ ਅਤੇ ਆਪਣੀ ਸਿਖਲਾਈ ਲਈ ਹਸਪਤਾਲ ਵਿੱਚ ਤਾਇਨਾਤ ਸੀ।