ਕੀ 30 ਦਿਨਾਂ ਦੇ ਅੰਦਰ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰੇਗਾ ਅਮਰੀਕਾ ? 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ ‘ਚ ਲੋੜੀਂਦਾ

ਅਮਰੀਕਾ ਦੀ ਅਦਾਲਤ ਨੇ 2008 ਦੇ ਮੁੰਬਈ ਅਤਿਵਾਦੀ ਹਮਲੇ ਦੇ ਕੇਸ ਵਿੱਚ ਲੋੜੀਂਦੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਸਟੇਟਸ ਕਾਨਫਰੰਸ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਸ ਨੂੰ ਅਗਲੇ 30 ਦਿਨਾਂ ਦੇ ਅੰਦਰ ਭਾਰਤ ਹਵਾਲੇ ਕਰਨ ਬਾਰੇ ਫੈਸਲਾ ਆਉਣ ਦੀ ਉਮੀਦ ਹੈ। ਲਾਸ ਏਂਜਲਸ ਜ਼ਿਲ੍ਹਾ ਅਦਾਲਤ ਦੀ ਜੱਜ ਨੇ ਇਸ ਮੁੱਦੇ ‘ਤੇ ਜੂਨ 2021 ਵਿੱਚ ਸੁਣਵਾਈ ਕੀਤੀ ਸੀ ਅਤੇ ਕਾਗਜ਼ਾਂ ਦਾ ਆਖਰੀ ਸੈੱਟ ਜੁਲਾਈ 2021 ਵਿੱਚ ਅਦਾਲਤ ਨੂੰ ਸੌਂਪਿਆ ਗਿਆ ਸੀ। ਇਸ ਅਦਾਲਤ ਨੇ ਹਾਲੇ ਤੱਕ ਅਮਰੀਕੀ ਸਰਕਾਰ ਦੀ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਬੇਨਤੀ ‘ਤੇ ਫੈਸਲਾ ਸੁਣਾਉਣਾ ਹੈ।