ਐਨ.ਜ਼ੈਕ. ਡੇਅ -ਯਾਦ ਸ਼ਹੀਦਾਂ ਦੀ -ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਐਨ. ਜ਼ੈਕ ਡੇਅ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ -ਪੰਜਾਬੀ ਬੱਚਿਆਂ ਤੜਕੇ ਉਠ ਲਿਆ ਭਾਗ

ਆਕਲੈਂਡ :-ਸਰਹੱਦਾਂ ਦੀ ਰਾਖੀ ਕਰਨ ਵਾਲਿਆ ਨੂੰ ਹਮੇਸ਼ਾਂ ਅਸੀ ਸਲਾਮ ਕਰਦੇ ਹਾਂ। ਅੱਜ ਸਾਰੇ ਦੇਸ਼ ਵਿੱਚ ਅੇਨ ਜ਼ੈਕ ਡੇਅ ਮੌਕੇ ਵੱਖ ਵੱਖ ਥਾਵਾਂ ਉਪਰ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਵਿਚ ਜਾਨਾਂ ਕੁਰਬਾਨ ਕੀਤੀਆਂ। ਅੱਜ ਸਵੇਰੇ ਹੋਈ ਸਰਵਿਸ ਅਤੇ ਪ੍ਰੇਡ ਦੇ ਵਿਚ ਸਾਡੇ ਪੰਜਾਬੀਆਂ ਦਾ ਯੋਗਦਾਨ ਵੀ ਅਹਿਮ ਰਿਹਾ। ਅਸੀਂ ਜਿਥੇ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਦੱਸਦੇ ਹਾਂ ਉਥੇ ਨਾਲ ਦੀ ਨਾਲ ਜਿਸ ਸਰਜ਼ਮੀ ’ਤੇ ਰਹਿੰਦੇ ਹਾਂ ਉਥੇ ਦੀਆਂ ਖੁਸ਼ੀਆਂ ਤੇ ਗਮੀਆ ਵਿਚ ਸ਼ਰੀਕ ਹੋਣਾਂ ਵੀ ਸਿਖਾਉਣਾ ਸਾਡਾ ਇਖਲਾਕੀ ਹੱਕ ਬਣਦਾ ਹੈ। ਜਿਵੇਂ ਸਾਡੇ ਬੱਚੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੇਦੇ ਹਨ । ਅੱਜ ਸਾਡੇ ਪੰਜਾਬੀ ਬੱਚੇ ਹਰਸ਼ ਕੁਮਾਰ ਤੇ ਸੰਦੀਪ ਸਿੰਘ ਨੇ ਪਾਪਾਕੁਰਾ ਅਤੇ ਪੁਕੀਕੋਹੀ ਦੀ ਪਰੇਡ ਵਿੱਚ ਸਵੇਰੇ ਪੰਜ ਵਜੇ ਸ਼ਾਮਲ ਹੋਏ। ਇਨ੍ਹਾਂ ਬੱਚਿਆਂ ਨੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਇਹ ਦੋਵੇ ਬੱਚੇ ਪਾਪਾਕੋਰਾ ਕੈਡਿਟ ਫੋਰਸ ਦੇ ਵਿਦਿਆਰਥੀ ਹਨ। ਐਨ. ਜ਼ੈਕ ਮੌਕੇ ਪਾਪਾਟੋਏਟੋਏ ਵਿਖੇ ਵੀ ਪ੍ਰੇਡ ਹੋਈ ਜਿਸ ਦੇ ਵਿਚ ਸ. ਕਰਨੈਲ ਸਿੰਘ ਸਮਾਜ ਸੇਵੀ, ਮੈਡਮ ਕੁਲਵੰਤ ਕੌਰ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਹੋਰਾਂ ਨੇ ਸ਼ਹੀਦਾਂ ਦੀ ਸਮਾਰਕ ਉਤੇ ਗੁਲਦਸਤੇ ਫੁੱਲ ਭੇਟ ਕੀਤੇ।
ਹਮਿਲਟਨ ਸ਼ਹਿਰ ਵਿਖੇ ਵੀ ਐਨ. ਜ਼ੈਕ. ਡੇਅ ਮੌਕੇ ਹੋਈ ਪ੍ਰੇਡ ਦੇ ਵਿਚ ਸਕੂਲੀ ਬੱਚਿਆਂ ਨੇ ਭਾਗ ਲਿਆ। ਪੰਜਾਬੀ ਭਾਈਚਾਰੇ ਨੂੰ ਮਾਣ ਹੋਏਗਾ ਪੁਕੀਟੀ ਸਕੂਲ ਦੀ ਅਗਵਾਈ ਇਕ ਸਿੱਖ ਬੱਚੇ ਅਰਮਨ ਸਿੰਘ ਰਾਣਾ ਪੁੱਤਰ ਸ. ਦਮਨਜੀਤ ਸਿੰਘ ਵੱਲੋਂ ਕੀਤੀ ਗਈ। ਇਹ ਸਿੱਖ ਬੱਚਾ ਆਪਣੀ ਕਲਾਸ ਦਾ ਲੀਡਰ ਹੈ ਅਤੇ ਸ਼ਾਇਦ ਇਸ ਸਕੂਲ ਦੇ ਵਿਚ ਪਹਿਲਾ ਹੈ।
ਵਰਨਣਯੋਗ ਹੈ ਕਿ 25 ਅਪ੍ਰੈਲ ਨੂੰ ਐਨ. ਜੈਕ. ਡੇਅ ਮਨਾਇਆ ਜਾਂਦਾ ਹੈ।  ਇਹ ਦਿਨ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ (ਕ੍ਰਮਵਾਰ 8000 ਅਤੇ 3000) ਉਨ੍ਹਾਂ ਸੈਨਿਕਾਂ ਦੀ ਯਾਦ ਵਿਚ ਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਗਲੀਪੋਲੀ ਤੋਂ ਯੁੱਧ ਅਭਿਆਨ ਜਾਰੀ ਰੱਖਦਿਆਂ ਪਹਿਲੀ ਵਿਸ਼ਵ ਜੰਗ 1914-1918 ਦੇ ਵਿਚ ਭਾਗ ਲਿਆ ਅਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਐਨ. ਜੈਕ. ਡੇਅ ਦਾ ਸਿੱਖਾਂ ਦੇ ਨਾਲ ਵੀ ਗਹਿਰਾ ਸਬੰਧ ਹੈ। ਗਾਲੀਪੋਲੀ ਦੇ ਵਿਚ 14ਵੀਂ ਸਿੱਖ ਰਿਜਮੈਂਟ ਨੇ ਭਾਗ ਲਿਆ ਸੀ। 371 ਸਿੱਖ 4 ਜੂਨ 1915 ਨੂੰ ਪਹਿਲੀ ਵਿਸ਼ਵ ਜੰਗ ਵਿਚ ਮਾਰੇ ਗਏ ਸਨ।

Install Punjabi Akhbar App

Install
×