
ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਜੀ.ਟੀ.ਐਫ਼. ਵਲੋਂ ਇਕ ਵੱਡੇ ਅੰਤਰਰਾਜੀ ਇਮੀਗ੍ਰੇਸ਼ਨ ਗਰੋਹ ਜਿਨ੍ਹਾਂ ਦਾ ਸੰਬੰਧ ਪੰਜਾਬ ਅਤੇ ਹੋਰ ਰਾਜਾਂ ਦੇ ਗੈਂਗਸਟਰਾਂ/ਅਪਰਾਧੀਆਂ ਲਈ ਜਾਅਲੀ ਪਾਸਪੋਰਟ ਬਣਾਉਣ ਨਾਲ ਹੈ ਅਤੇ ਉਹ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ਤੋਂ ਭੱਜਣ ਵਿਚ ਮਦਦ ਕਰਦੇ ਸਨ, ਸੰਬੰਧੀ ਤਿੰਨ ਵਿਅਕਤੀਆਂ ਓਂਕਾਰ ਸਿੰਘ, ਸੁਖਜਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਗੈਂਗਸਟਰਾਂ ਦੇ ਕਬਜ਼ੇ ’ਚੋਂ ਫ਼ਰਜ਼ੀ ਪਾਸਪੋਰਟ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਗੈਂਗ ਦਾ ਸੰਬੰਧ ਦਿੱਲੀ, ਗੁਜਰਾਤ, ਮਹਾਰਾਸ਼ਟਰ ਤੇ ਯੂ.ਪੀ. ਆਦਿ ਰਾਜਾਂ ਨਾਲ ਵੀ ਹੈ।