ਇੱਕ ਦਰਦ ਭਰੀ ਆਹ! ਪੰਕਜ ਸੌਹਲ

ਹਸਪਤਾਲ ਵਿੱਚ ਪਿਆ ਸਮੀਰ
ਮਾਂ ਤੋ ਜਾਵੇ ਪੁਛਦਾ ਏ,
ਜ਼ਖਮਾ ਦਾ ਤਾਂ ਦਰਦ ਨਹੀ
ਪਰ ਦਿਲ ਕਿਉ ਜਾਵੇ ਦੁਖਦਾ ਏ,
ਅਬਦੁਲ, ਮਨੀਰ ਤੇ ਸਲੀਮ
ਸਾਰੇ ਕਿੱਥੇ ਚਲੇ ਗਏ,
ਮਾਂ ਮੈਨੂੰ ਦੱਸ
ਕਸੂਰ ਕੀ ਤੇਰੀ ਕੁੱਖ ਦਾ ਏ,
ਲਹੂ ਨਾਲ ਭਿੱਜਾ ਜਿਸਮ ਮੇਰਾ
ਪਰ ਮੂੰਹ ਕਿਉ ਜਾਵੇ ਸੁਕਦਾ ਏ,
ਅੱਖਾਂ ਵਿਚੋ ਵਗੇ ਨੀਰ ਤੇਰੇ
ਕਿਉ ਨਹੀ ਇਹ ਰੁਕਦਾ ਏ,
ਹਸਪਤਾਲ ਵਿੱਚ ਪਿਆ ਕਰੀਮ
ਮਾਂ ਤੋ ਪਿਆ ਪੁੱਛਦਾ ਏ,
ਜੇਹਾਦ, ਮਾਂ, ਤੂੰ ਤਾਂ ਕਹਿੰਦੀ ਸੀ
ਅੱਲਾ ਨਾਲ ਮਿਲਾਉਦਾਂ ਏ,
ਚੰਗੇ ਰਾਹੇ ਪਾਉਦਾਂ ਏ
ਦੁੱਖ਼ਾ ਨੂੰ ਭਲਾਉਦਾਂ ਏ,
ਪਰ ਮਾਂ, ਇਹ ਕਿਹੜਾ ਜੇਹਾਦ ਏ
ਜਿਹੜਾ ਲਹੂ ਨਾਲ ਭਿਆਉਂਦਾ ਏ,
ਦੁੱਖ਼ ਦਰਦ ਤੇ ਰਲਾਉਂਦਾ ਏ
ਮਾਂ, ਉਹ ਵੀ ਤਾਂ ਰੱਭ ਨੂੰ ਤਿਆਉਦੇਂ ਸਨ
ਅੱਲਾ ਹੂ ਅਕਬਰ ਬਲਾਉਦੇਂ ਸਨ
ਫਰਿ ਖ਼ੁਲ ਕੇ ਗੋਲੀਂਆਂ ਵਰਾਉਂਦੇ ਸਨ,
ਮਾਂ, ਮੈਨੂੰ ਦੱਸ ਦੇ
ਇਹ ਕਿਹੜਾ ਧਰਮ ਏ
ਜਿੱਥੇ ਮਰਨ, ਮਾਰਨ ਦੀ ਨਾਂ ਕੋਈ ਸ਼ਰਮ ਏ
ਫ਼ਿਰ ਕਿੰਹਦੇ ਇਹੋ ਤੁਹਾਡੇ ਕਰਮ ਆ,
ਹਸਪਤਾਲ ਵਿੱਚ ਪਿਆ ਰਸੀਦ
ਮਾਂ ਤੋ ਪੁਛਦਾਂ ਏ,
ਜਖ਼ਮਾਂ ਦੀ ਨਹੀ ਗੱਲ ਕੋਈ
ਪਰ ਦਿਲ਼ ਮੇਰਾ ਬੜਾ ਰੋਦਾਂ ਏ॥
ਮਾਂ ਕਹਿੰਦੀ, ਸੁਣ ਵੇ ਪੁਤਰਾਂ
ਰੱਬ ਨੇ ਤਾਂ ਇਨਸਾਨ ਬਣਾਏ
ਫਰਿ ਜੱਗ ਨੇ ਹੀ ਸੈਤਾਨ ਬਣਾਏ,
ਫਿਰ ਆਪੋ ਆਪਣੇ ਮਤਲਭ ਲਈ
ਹਰ ਗੁਲਸ਼ਨ ਕਬਰਸਤਾਨ ਬਣਾਏ

ਦੁਖੀ ਹਿਰਦੇ ਨਾਲ ਪੰਕਜ ਸੌਹਲ