ਆਸਟ੍ਰੇਲੀਆ ‘ਚ ਸਿੱਖ ਵਿਅਕਤੀ ਨੂੰ ਲੱਗਾ ਕਰੀਬ 47 ਲੱਖ ਰੁਪਏ ਜੁਰਮਾਨਾ, ਜਾਣੋ ਕਿਉਂ ?

ਮੈਲਬੌਰਨ – ਆਸਟ੍ਰੇਲੀਆ ਦੀ ਇਕ ਅਦਾਲਤ ਨੇ ਸਿੱਖ ਵਿਅਕਤੀ ਦੀ ਮੈਲਬੌਰਨ ਸਥਿਤ ਇਕ ਪੇਂਟ ਕੰਪਨੀ ‘ਤੇ ਕੰਮ ਕਰਨ ਵਾਲੇ ਭਾਰਤੀ ਵਿਦਿਆਰਥੀ ਨੂੰ ਘੱਟ ਭੁਗਤਾਨ ਕਰਨ ਦੇ ਮਾਮਲੇ ‘ਚ 57,000 ਡਾਲਰ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨੇ ਆਸਟ੍ਰੇਲੀਅਨ ਰੈਗੂਲੇਟਰੀ ਅਥਾਰਟੀ, ਫੇਅਰ ਵਰਕ ਓਮਬਡਸਮੈਨ (FWO) ਦੁਆਰਾ ਨਿਰਧਾਰਤ ਕੀਤੇ ਗਏ ਸਨ, ਜਿਸ ਨੇ ਪ੍ਰਭਾਵਿਤ ਭਾਰਤੀ ਤੋਂ ਸਹਾਇਤਾ ਦੀ ਬੇਨਤੀ ਪ੍ਰਾਪਤ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਸੀ।

ਜੂਨ 2021 ਵਿੱਚ FWO ਨੇ ਪਾਇਆ ਕਿ ਮਹਿਤਾਬ ਗਰੁੱਪ ਨੇ ਕਰਮਚਾਰੀ ਨੂੰ ਗ਼ਲਤ ਤਰੀਕੇ ਨਾਲ ਬਰਖਾਸਤ ਕਰ ਦਿੱਤਾ, ਜਿਸ ਤੋਂ ਬਾਅਦ ਇਸ ਨੇ ਕੰਪਨੀ ਨੂੰ ਦੋ ਹਫ਼ਤਿਆਂ ਦੇ ਅੰਦਰ ਕਰਮਚਾਰੀ ਨੂੰ 21,491 ਡਾਲਰ ਮੁਆਵਜ਼ਾ, ਨਾਲ ਹੀ ਸੇਵਾਮੁਕਤੀ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਕੰਪਨੀ ਭਾਰਤੀ ਨੂੰ ਭੁਗਤਾਨ ਕਰਨ ਵਿੱਚ ਅਸਫਲ ਰਹੀ

ਸਤੰਬਰ 2021 ਵਿੱਚ ਇੰਸਪੈਕਟਰ ਨੇ ਮਹਿਤਾਬ ਗਰੁੱਪ ਨੂੰ ਇਕ ਨੋਟਿਸ ਜਾਰੀ ਕੀਤਾ, ਜਿਸ ਵਿੱਚ ਕੰਪਨੀ ਨੂੰ ਕਰਮਚਾਰੀ ਨੂੰ ਬਕਾਇਆ ਅਤੇ ਸਾਲਾਨਾ ਛੁੱਟੀ ਦੀ ਗਣਨਾ ਕਰਨ ਅਤੇ ਵਾਪਸ-ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਪਾਇਆ ਕਿ ਕੰਪਨੀ ਇੱਕ ਅਣਉਚਿਤ ਬਰਖਾਸਤਗੀ ਦੇ ਦਾਅਵੇ ਦੇ ਨਤੀਜੇ ਵਜੋਂ ਕਰਮਚਾਰੀ ਨੂੰ ਮੁਆਵਜ਼ਾ ਦੇਣ ਲਈ ਫੇਅਰ ਵਰਕ ਕਮਿਸ਼ਨ ਦੇ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲ ਰਹੀ। ਅਦਾਲਤ ਵੱਲੋਂ ਖ਼ਾਲਸਾ ਨੂੰ ਦੋਵਾਂ ਉਲੰਘਣਾਵਾਂ ਵਿੱਚ ਸ਼ਾਮਲ ਪਾਏ ਜਾਣ ਤੋਂ ਬਾਅਦ ਜੁਰਮਾਨਾ ਲਗਾਇਆ ਗਿਆ।