
ਸਿਡਨੀ- ਆਸਟ੍ਰੇਲੀਆ ‘ਚ ਇਸ ਸਮੇਂ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਸਰਦੀਆਂ ਵਿੱਚ ਆਸਟ੍ਰੇਲੀਆ ਕੋਵਿਡ-19 ਦੀ ਪੰਜਵੀਂ ਲਹਿਰ ਸਮੇਤ ਸਾਹ ਦੀਆਂ ਬਿਮਾਰੀਆਂ ਦੇ ਇੱਕ ‘ਤੀਹਰੇ ਖਤਰੇ’ ਵੱਲ ਵਧ ਰਿਹਾ ਹੈ। ਇੱਕ ਸਿਹਤ ਮਾਹਰ ਨੇ ਉਕਤ ਚੇਤਾਵਨੀ ਦਿੱਤੀ। ਮਾਹਰ ਮੁਤਾਬਕ ਕੰਮ ਕਰਨ ਵਾਲੀਆਂ ਥਾਵਾਂ, ਸਕੂਲ ਅਤੇ ਘਰ ਕੋਰੋਨਾ ਵਾਇਰਸ ਦੇ ਕੇਸਾਂ ਦੇ ਨਾਲ-ਨਾਲ ਇਨਫਲੂਐਂਜ਼ਾ, ਰੈਸਪੀਰੇਟਰੀ ਸਿੰਸੀਟੀਅਲ ਵਾਇਰਸ (RSV) ਅਤੇ ਹੋਰ ਬਿਮਾਰੀਆਂ ਦੇ ਪ੍ਰਭਾਵ ਨਾਲ ਪ੍ਰਭਾਵਿਤ ਹੋ ਸਕਦੇ ਹਨ।
ਸਿਡਨੀ ਯੂਨੀਵਰਸਿਟੀ ਦੀ ਮਹਾਮਾਰੀ ਵਿਗਿਆਨੀ ਅਲੈਗਜ਼ੈਂਡਰਾ ਮਾਰਟੀਨੀਯੂਕ ਨੇ ਸਮਾਚਾਰ ਏਜੰਸੀ 9 news ਨੂੰ ਦੱਸਿਆ ਕਿ ਕੋਵਿਡ-19 ਦੀ ਸੰਭਾਵਿਤ ਨਵੀਂ ਲਹਿਰ ਦੇ “ਵੱਡੇ ਪੱਧਰ ‘ਤੇ” ਫੈਲਣ ਦੀ ਉਮੀਦ ਨਹੀਂ ਹੈ। ਉੱਧਰ ਸ਼ੁੱਕਰਵਾਰ, 19 ਮਈ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ, ਦੇਸ਼ ਭਰ ਵਿੱਚ 38,226 ਮਾਮਲੇ ਸਾਹਮਣੇ ਆਏ, ਔਸਤਨ 5,461 ਕੇਸ ਪ੍ਰਤੀ ਦਿਨ ਹਨ। ਲਗਭਗ ਹਰ ਰਾਜ ਅਤੇ ਪ੍ਰਦੇਸ਼ ਨੇ ਮਾਮਲਿਆਂ ਵਿੱਚ ਵਾਧੇ ਦਾ ਅਨੁਭਵ ਕੀਤਾ – ਜਿਸ ਵਿੱਚ ਤਸਮਾਨੀਆ ਵਿੱਚ 44 ਪ੍ਰਤੀਸ਼ਤ ਵਾਧਾ ਵੀ ਸ਼ਾਮਲ ਹੈ।