ਆਤਮਾ ਵੱਲੋਂ ਕਰਵਾਇਆ ਗਿਆ ਸਰਵਪੱਖੀ ਕੀਟ ਪ੍ਰਬੰਧਨ ਟ੍ਰੇਨਿੰਗ ਪ੍ਰੋਗਰਾਮ

ਬਠਿੰਡਾ -ਕੇਂਦਰ ਪ੍ਰਯੋਜਿਤ ਏਜੰਸੀ ਆਤਮਾ ਸਕੀਮ ਵੱਲੋਂ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀਨਿਵਾਸਨ ਦੀ ਅਗਵਾਈ ‘ਚ ਡਾ: ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੇ ਨਿਰਦੇਸਾਂ ਅਨੁਸਾਰ ਕਿਸਾਨਾਂ ਲਈ ਛੇ ਰੋਜਾ ਸਰਵਪੱਖੀ ਕੀਟ ਪ੍ਰਬੰਧਨ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਖੇਤੀਬਾੜੀ ਵਿਭਾਗ, ਖੇਤਰੀ ਖੋਜ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਮਾਹਰਾਂ ਨੇ ਸੁਝਾਅ ਦਿੱਤੇ।
ਇਸ ਦੌਰਾਨ ਡਾ: ਡੂੰਗਰ ਸਿੰਘ ਬਰਾੜ, ਸਹਾਇਕ ਪੌਦਾ ਸੁਰੱਖਿਆ ਅਫਸਰ ਬਠਿੰਡਾ ਵੱਲੋਂ ਟਿੱਡੀ ਦਲ ਅਤੇ ਮੁੰਖ ਫਸਲੀ ਕੀੜੇ ਮਕੌੜਿਆਂ ਦੇ ਆਰਥਿਕ ਨੁਕਸਾਨ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਡਾ: ਜਗਦੀਸ ਸਿੰਘ ਖੇਤੀਬਾੜੀ ਅਫਸਰ ਬਲਾਕ ਫੂਲ ਨੇ ਫਸਲੀ ਕੀੜਿਆਂ ਦੀ ਸਰਵਪੱਖੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਡਾ: ਧਰਮਿੰਦਰਜੀਤ ਸਿੰਘ ਸਹਾਇਕ ਕਪਾਹ ਵਿਸਥਾਰ ਅਫਸਰ ਬਲਾਕ ਰਾਮਪੁਰਾ ਨੇ ਝੋਨੇ ਦੇ ਕੀੜਿਆਂ ਦੀ ਪਹਿਚਾਣ ਬਾਰੇ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਕਾਸਤ ਬਾਰੇ ਦੱਸਿਆ।
ਪ੍ਰੋਗਰਾਮ ਦੌਰਾਨ ਖੇਤਰੀ ਖੋਜ ਕੇਂਦਰ ਵੱਲੋਂ ਪਹੁੰਚੇ ਡਾ: ਜਸਿਿਜੰਦਰ ਕੌਰ ਕੀਟ ਵਿਗਿਆਨੀ ਨੇ ਕਿਸਾਨਾਂ ਨੂੰ ਨਰਮੇਂ ਦੀ ਫਸਲ ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਅਤੇਇਸਦੇ ਜੀਵਨ ਚੱਕਰ ਸਬੰਧੀ ਜਾਣਕਾਰੀ ਦਿੱਤੀ। ਡਾ: ਜਸਰੀਤ ਕੌਰ ਕੀਟ ਵਿਗਿਆਨੀ ਨੇ ਨਰਮੇ ਅਤੇ ਝੋਨੇ ਦੀ ਫ਼ਸਲ ਉਪਰ ਮਿੱਤਰ ਕੀੜਿਆਂ ਦੇ ਯੋਗਦਾਨ ਸਬੰਧੀ ਦੱਸਿਆ। ਸ੍ਰੀਮਤੀ ਰਮਨਦੀਪ ਕੌਰ ਬੀ ਟੀ ਐੱਮ ਆਤਮਾ ਨੇ ਮਿੱਘਰ ਕੀੜਿਆਂ ਸਬੰਧੀ ਵਿਸਥਾਰ ਪੂਰਵਕ ਪ੍ਰੋਜੈਕਟਰ ਤੇ ਸਲਾਈਡ ਸੋਅ ਕਰਕੇ ਜਾਣਕਾੀ ਦਿੱਤੀ। ਡਾ: ਮਨਜਿੰਦਰ ਸਿੰਘ, ਡਾ: ਬਲਤੇਜ ਸਿੰਘ , ਸ੍ਰੀ ਜਗਸੀਰ ਸਿੰਘ ਬੀਟੀ ਐੱਮ ਨੇ ਵੀ ਸੁਝਾਅ ਦਿੱਤੇ। ਕਿਸਾਨਾਂ ਨੂੰ ਪਿੰਡ ਕੁੱਤੀਵਾਲ ਖੁਰਦ ਦੇ ਅਗਾਂਹਵਧੂ ਕਿਸਾਨ ਸ੍ਰੀ ਕਰਮ ਸਿੰਘ ਸਿੱਧੂ ਦੇ ਖੇਤ ਦਾ ਵਿਦਿਅਕ ਦੌਰਾ ਵੀ ਕਰਵਾਇਆ ਗਿਆ, ਜਿੱਥੇ ਸ੍ਰੀ ਸਿੱਧੂ ਨੇ ਦੱਸਿਆ ਕਿ ਉਹ ਖੱਟੀ ਲੱਸੀ, ਹਰੀਆਂ ਮਿਰਚਾਂ, ਨਿੰਮ ਦੇ ਪੱਤੇ, ਗਊ ਮੂਤਰ, ਗੋਹਾ ਆਦਿ ਦੀ ਵਰਤੋਂ ਕਰਕੇ ਜ਼ਹਿਰ ਮੁਕਤ ਖੇਤੀ ਕਰਦਾ ਹੈ।
ਇਸ ਦੌਰਾਨ ਕਿਸਾਨਾਂ ਨੂੰ ਕਪੂਰਥਲਾ ਦੇ ਉੱਚਾ ਪਿੰਡ ਦਾ ਦੂਜਾ ਵਿਦਿਅਕ ਦੌਰਾ ਕਰਵਾਇਆ ਗਿਆ, ਜਿੱਥੇ ਗੁੰਡ ੍ਰੋਅ ਕ੍ਰਾਪਿੰਗ ਮਾਡਲ ਨਾਲ ਸ੍ਰੀ ਅਵਤਾਰ ਸਿੰਘ ਦੇ ਖੇਤ ਵਿੱਚ ਖੇਤੀ ਵਿਭਿੰਨਤਾ ਨੂੰ ਮੁੱਖ ਰਖਦਿਆਂ ਘੱਟ ਖੇਚਲ, ਘੱਟ ਖਰਚਿਆਂ, ਪਾਣੀ ਦੀ ਬੱਚਤ ਨਾਲ ਸਰਵਪੱਖੀ ਕੀਟ ਪ੍ਰਬੰਧਨ ਕਰਕੇ ਵੱ ਮੁਨਾਫਾ ਅਤੇ ਆਮਦਨ ਲੈ ਰਹੇ ਹਨ। ਟ੍ਰੇਨਿੰਗ ਦੌਰਾਨ ਡਾ: ਅਜੀਤਪਾਲ ਸਿੰਘ ਸਹਿਯੋਗ ਨਿਰਦੇਸ਼ਕ ਕ੍ਰਿਸੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਦੁਧਾਰੂ ਪਸੂਆਂ ਦੀ ਸਾਂਭ ਸੰਭਾਲ ਅਤੇ ਵੱਧ ਦੁੱਧ ਦੇਣ ਵਾਲੀਆਂ ਨਸਲਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਅਖੀਰ ਵਿੱਚ ਡਾ: ਬਹਾਦਰ ਸਿੰਘ ਸਿੱਧੂ ਮੁੱਖ ਅਫ਼ਸਰ ਖੇਤੀਬਾੜੀ ਬਠਿੰਡਾ ਨੇ ਕਿਸਾਨਾਂ ਨੂੰ ਸਰਟੀਫਿਕੇਟ ਵੰਡੇ ਤੇ ਸੁਝਾਵਾਂ ਤੇ ਅਮਲ ਕਰਨ ਦੀ ਸਲਾਹ ਦਿੱਤੀ। ਉਹਨਾਂ ਲੈਕਚਰ ਦੇਣ ਵਾਲੇ ਮਾਹਰਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×