
ਹਰ ਕੋਈ ਜਾਣਦਾ ਹੈ ਕਿ ਅੱਜ ਤਕ ਕੋਈ ਵੀ ਮਹਿੰਗਾਈ ਰੋਕ ਨਹੀਂ ਸਕਿਆ ਹੈ। ਇਸੇ ਤਰ੍ਹਾਂ ਹਰ ਕੋਈ ਇਹ ਵੀ ਜਾਣਦਾ ਹੈ ਕਿ ਜੀਵਨ ਲੋੜਾਂ ਵਧਦਦੀਆਂ ਹੀ ਜਾ ਰਹੀਆਂ ਹਨ। ਵਿਗਿਆਨ ਅਤੇ ਤਕਨਾਲੋਜੀ ਨੇ ਕਿਤਨਾ ਕੁਝ ਨਵਾਂ ਖੜਾ ਕਰ ਦਿੱਤਾ ਹੈ। ਇਹ ਜੋ ਵੀ ਨਵਾਂ ਆ ਗਿਆ ਹੈ ਇਹ ਸਾਰਾ ਕੁੱਝ ਅੱਜ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ। ਹਰ ਕਿਸੇ ਦੀ ਇਹ ਸਾਰਾ ਕੁੱਝ ਜੀਵਨ ਦਾ ਹਿਸਾ ਬਣ ਗਿਆ ਹੈ। ਕਦੀ ਇਹ ਆਖਿਆ ਜਾਂਦਾ ਸੀ ਕਿ ਰੋਟੀ ਕਪੜਾ ਅਤੇ ਮਕਾਨ ਮਨੁਖ ਦੀਆਂ ਪਹਿਲੀਆਂ ਜ਼ਰੂਰਤਾਂ ਹਨ। ਪਰ ਅੱਜ ਬਿਜਲੀ ਆ ਗਈ ਹੈ, ਵਿਦਿਆ ਵੀ ਆਦਮੀ ਦੀ ਮੁਢਲੀ ਜ਼ਰੂਰਤ ਬਣ ਗਈ ਹੈ। ਕੋਈ ਨਾ ਕੋਈ ਕਿੱਤਾ ਸਿਖਲਾਈ ਕਰਨਾ ਵੀ ਲਾਜ਼ਮੀ ਹੋ ਗਿਆ ਹੈ। ਬਿਮਾਰੀਆਂ ਵੀ ਆਮ ਹੋ ਗਈਆਂ ਹਨ ਅਤੇ ਇਲਾਜ ਲਾਜ਼ਮੀ ਵੀ ਹੈ ਅਤੇ ਮਹਿੰਗਾ ਵੀ ਹੈ ਅਤੇ ਵਕਤ ਸਿਰ ਕਰਠਾਉਣਾ ਵੀ ਪੈ ਰਿਹਾ ਹੈ। ਜਿਹੜੇ ਕਦੀ ਕਚੇ ਅਤੇ ਸਾਰੇ ਟਬਰ ਲਈ ਇਕ ੍ਕੰਮਰਹਾ ਮਕਾਨ ਸਨ, ਅਜ ਕਈ ਕਈ ਕਮਰਿਆਂ ਦਾ ਮਕਾਨ, ਪਕਾ ਮਕਾਨ, ਗੁਸਲਖ਼ਾਨਾ, ਫਲਸ਼ ਆਦਿ ਵੀ ਚਾਹੀਦੇ ਹਨ। ਅੱਜ ਹਰ ਆਦਮੀ ਨੂੰ ਸਾਫਦ਼ ਸੁਥਰਾ ਵੀ ਰਹਿਣਾ ਪੈਂਦਾ ਹੈ। ਆਵਾਜਾਈ ਦੇ ਸਾਧਨ ਵੀ ਚਾਹੀਦੇ ਹਨ।ਅੱਜ ਹਰ ਕੋਈ ਚੰਗੀ ਖ਼ੁਰਾਕ ਵੀ ਘਰ ਵਿੱਚ ਬਨਾਉਣ ਵਲ ਧਿਆਨ ਦੇ ਰਿਹਾ ਹੈ। ਅੱਜ ਦਾ ਜੀਵਨ ਮਹਿੰਗਾ ਹੋ ਗਿਆ ਹੈ ਅਤੇ ਕਿਉਂਕਿ ਤਨਖ਼ਾਹਾਂ ਵਧ ਗਈਆਂ ਹਨ, ਮਜ਼ਦੂਰੀਆਂ ਵੀ ਵਧ ਗਈਆਂ ਹਨ, ਇਸ ਲਈ ਹਰ ਸ਼ੈਅ ਮਹਿੰਗੀ ਹੁੰਦੀ ਜਾ ਰਹੀ ਹੈ। ਸਰਕਾਰ ਅੱਜ ਤਕ ਆਪਣੇ ਮੁਲਾਜ਼ਮਾਂ ਦਾ ਜਿਹੜਾ ਮਹਿੰਗਾਈ ਭੱਤਾ ਵਧਾਉਂਦੀ ਆ ਰਹੀ ਹੈ, ਉਹ ਵੀ ਇਹ ਦਰਸਾ ਰਿਹਾ ਹੈ ਕਿ ਹਰ ਦਸਾਂ ਸਾਲਾਂ ਬਾਅਦ ਇਹ ਮਹਿੰਗਾਈ ਭਤੇ ਦੀ ਰਕਮ ਤਨਖ਼ਾਹ ਵਿੱਚ ਜੋੜਨੀ ਪੈ ਰਹੀ ਹੈ।
ਇਹ ਗੱਲਾਂ ਸਪਸ਼ਟ ਹੋਗਈਆਂ ਹਨ ਕਿ ਹੁਣ ਕੋਈ ਵੀ ਸਰਕਾਰ ਨਾਂ ਤਾਂ ਮਹਿੰਗਾਈ ਰੋਕ ਸਕਦੀ ਹੈ ਅਤੇ ਨਾਂ ਹੀ ਕੋਈ ਆਦਮੀ ਆਪਣੇ ਟਬਰ ਦਾ ਮਾਸਿਕ ਖ਼ਰਚਾ ਹੀ ਘਆ ਸਕਦਾ ਹੈ। ਅੱਜ ਤਾਂ ਇੱਕ ਹੀ ਚਾਰਾ ਰਹਿ ਗਿਆ ਹੈ ਕਿ ਹਰ ਕਿਸੇ ਨੂੰ ਆਪਣੀ ਆਮਦਨ ਵਧਾਉਣੀ ਪਵੇਗੀ।
ਸਾਡੇ ਦੇਸ਼ ਵਿੱਚ ਗ਼ਰੀਬਾਂ ਦੀ ਗਿਣਤੀ ਵਧਦਦੀ ਹੀ ਰਹੀ ਹੈ ਅਤੇ ਅੱਜ ਮੁਲਕ ਦੀ ਕੁਲ ਆਬਾਦੀ ਦਾ ਤੀਜਾ ਹਿਸਾ ਗ਼ਰੀਬ ਲੋਕਾਂ ਦਾ ਹੋ ਗਿਆ ਹੈ ਅਤੇ ਸਰਕਾਰ ਇਹ ਵੀ ਆਖ ਰਹੀ ਹੈ ਕਿ ਉਹ ਕੋਈ 81 ਕਰੋੜ ਲੋਕਾਂ ਨੂੰ ਭੁਖਮਰੀ ਤੋਂ ਬਚਾਉਣ ਲਈ ਮੁਫ਼ਤ ਰਾਸ਼ਨ ਦੇਣਲਈ ਮਜਬੂਰ ਹੋ ਗਈ ਹੈ।
ਹੁਣ ਗਲਾਂ ਤਾਂ ਸਾਫ਼ ਹੋ ਆਈਆਂ ਹਨ ਕਿ ਇਸ ਮੁਲਕ ਵਿੱਚ ਗੁਰਬਤ ਵੱਧ ਗਈ ਹੈ ਅਤੇ ਜੱਦ ਅਸੀਂ ਗੁਰਬਤ ਦੇ ਕਾਰਨਾਂ ਦਾ ਪਤਾ ਲਗਾਉਂਦੇ ਹਾਂ ਤਾਂ ਇਹ ਗੱਲ ਵੀ ਸਾਫਦ਼ ਹੋ ਆਉਂਦੀ ਹੈ ਕਿ ਇਸ ਮੁਲਕ ਵਿੱਚ ਰੁਜ਼ਗਾਰ ਦੀ ਘਾਟ ਹੈ। ਇਬਸ ਮੁਲਕ ਵਿੱਚ ਮਹਿੰਗਾਈ ਵਧ ਰਹੀ ਹੈ। ਇਸ ਮੁਲਕ ਵਿੱਜ ਅੱਜ ਲੋੜਾਂ ਵਧ ਜਾਣ ਕਾਰਨ ਜਿਉਣਾ ਮਹਿੰਗਾ ਵੀ ਹੋਈ ਜਾ ਰਿਹਾ ਹੈ।
ਜੋ ਮੁਸ਼ਕਿਲਾਂ ਅੱਜ ਸਾਡੇ ਸਾਹਮਣੇ ਹਨ ਉਹੀ ਮੁਸ਼ਕਿਲਾਂ ਕਈ ਯੋਰਪੀ ਦੇਸ਼ਾਂ ਸਾਹਮਣੇ ਵੀ ਆਈਆਂ ਸਨ ਅਤੇ ਅਸੀਂ ਦੇਖ ਰਹੇ ਹਾਂ ਉਥੇ ਦੀਆਂ ਸਰਕਾਰਾਂ ਤਨਖ਼ਾਹਾਂ ਵੀ ਚੰਗੀਆਂ ਦੇ ਰਹੀਆਂ ਹਨ, ਬੇਰੁਜ਼ਗਾਰਾਂ ਨੂੰ ਭੱਤਾ ਵੀ ਦੇ ਰਹੀਆ ਹਨ। ਹਰੇਕ ਆਦਮੀ ਨੂੰ ਮਿਥੀ ਉਮਰ ਬਾਅਦ, ਵਿਧਵਾਵਾਂ, ਅਪੰਗਾਂ ਨੂੰ ਵਾਜਬ ਜਿਹੀਆਂ ਪੈਨਸ਼ਨਾ ਵੀ ਦਿਤੀਆਂ ਜਾ ਰਹੀਆਂ ਹਨ। ਅਸੀਂ ਇਤਨਾ ਕੁਝ ਕਰਨ ਦੀ ਸਮਰਥਾ ਨਹੀਂ ਰਖਦੇ ਹਾਂ। ਇਹ ਗਲਾਂ ਦੇਖਕੇ ਸਾਨੂੰ ਇਹ ਸੋਚਣਾ ਪਵੇਗਾ ਕਿ ਉਹ ਯੋਰਪੀ ਦੇਸ਼ ਇਹ ਸਾਰਾ ਕੁਝ ਕਿਵੇਂ ਕਰ ਪਾਏ ਹਨ ਅਤੇ ਕੀ ਅਸੀਂ ਉਨ੍ਹਾਂ ਦੀ ਨਕਲ ਕਰ ਸਕਦੇ ਹਾਂ, ਅਤੇ ਅਗਰ ਅਸੀਂ ਨਕਲ ਨਹੀਂ ਕਰ ਸਕਦੇ ਤਾਂ ਕੀ ਕੀ ਕਮੀਆਂ ਹਨ ਜਿਹੜੀਆਂ ਦੂਰ ਕੀਤੀਆਂ ਜਾ ਸਕਦੀਆ ਹਨ।
ਅਗਰ ਹੁਣੇ ਹੀ ਕੋਈ ਤਰੀਕਾ ਲਭਿਆ ਨਹੀਂ ਜਾਂਦਾ ਤਾਂ ਕੁੱਝ ਹੀ ਸਾਲਾਂ ਵਿੱਚ ਗ਼ਰੀਬਾਂ ਦੀ ਗਿਣਤੀ ਵਧਕੇ 95 ਕਰੋੜ ਤਕ ਪੁਜ ਸਕਦੀ ਹੈ ਅਤੇ ਇਹ ਮੁਫ਼ਤ ਰਾਸ਼ਨ ਦੇਣਾ ਵੀ ਅਸੰਭਵ ਹੋ ਜਾਵੇਗਾ।
ਸਾਡੀ ਮੁਸ਼ਕਿਲ ਇਹ ਰਹੀ ਹੈ ਕਿ ਇਸ ਮੁਲਕ ਵਿੱਚ ਇਹ ਗ਼ਰੀਬਾਂ ਦੀ ਗਿਣਤੀ ਘਟਾਉਣ ਲਈ ਕਦੀ ਵੀ ਸਾਡੀ ਲੋਕ ਸਭਾ ਵਿੱਚ ਗੱਲ ਨਹੀਂ ਛੇੜੀ ਗਈ ਅਤੇ ਨਾਂ ਹੀ ਕਦੀ ਕਿਸੇ ਵਿਧਾਇਕ ਨੇ ਇਹ ਗਲ ਹੀ ਸਦਨ ਵਿੱਚ ਲਿਆਂਦੀ ਹੈ ਕਿ ਉਸਦੇ ਇਲਾਕੇ ਦੇ ਹਜ਼ਾਰਾਂ ਹੀ ਦਿਹਾੜੀਦਾਰ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਹੋਰ ਪ੍ਰਾਂਤਾ ਵਿੱਚ ਦਿਹਾੜੀਆਂ ਕਰਨ ਜਾਂਦੇ ਹਨ ਅਤੇ ਉਥੇ ਮਨੁਖੀ ਜੀਵਨ ਨਹੀਂ ਬਲਕਿ ਜਾਨਵਰਾਂ ਵਾਲਾ ਜੀਵਨ ਜਿਉਣ ਲਈ ਮਜਬੂਰ ਹਨ। ਗੁਰਬਤ ਅਜ ਵੋਟਬੈਂਕ ਬਣ ਗਿਆ ਹੈ ਅਤੇ ਅਗਰ ਹੋਰ ਲੋਕੀਂ ਵੋਟ ਨਾਂ ਵੀ ਪਏ ਪਾਣ ਤਾਂ ਇਹ ਵੋਟਰ ਹੀ ਇਹ ਵਾਲਾ ਪਰਜਾਤੰਤਰ ਚਲਾਈ ਜਾ ਰਹੇ ਹਨ।
ਅਸੀਂ ਹੈਰਾਨ ਹਾਂ ਕਿ ਇਹ ਵਾਲਾ ਰਾਜ ਲੋਕਾਂ ਦਾ ਰਾਜ ਅਖਵਾ ਰਿਹਾ ਹੈ ਅਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਸਾਡੀਆਂ ਸਦਨਾ ਵਿੱਚ ਲੋਕਾਂ ਦੇ ਪ੍ਰਤੀਨਿਧ ਜਾਕੇ ਬੈਠਦੇ ਹਨ ਤਾਂ ਫਿ਼ਰ ਇਹ ਵਾਲੇ ਪ੍ਰਤੀਨਿਧ ਲੋਕਾਂ ਦੀ ਹਾਲਤ ਦੀ ਗੱਲ ਸਦਨਾ ਵਿੱਚ ਛੇੜਦੇ ਕਿਉਂ ਨਹੀਂ ਹਨ। ਕੀ ਇੰਨ੍ਹਾਂ ਵਿਚੋਂ ਕਿਸੇ ਪਾਸ ਵੀ ਕੋਈ ਤਜਵੀਜ਼ ਨਹੀਂ ਹੈ ਜਿਸ ਨਾਲ ਇਹ ਵਾਲੀ ਗੁਰਬਤ ਦੂਰ ਕੀਤੀ ਜਾ ਸਕੇ। ਇਹ ਬਿਲ, ਸਕੀਮਾਂ, ਪ੍ਰੋਜੈਕਟ ਅਤੇਸਿਧਾਂਤ ਪੇਸ਼ ਕਰਨਾ ਇਕ ਹੀ ਆਦਮੀ ਦਾ ਕੰਮ ਰਹਿ ਗਿਆ ਹੈ ਅਤੇ ਇਹ ਬਾਕੀ ਦੀ ਇਤਨੀ ਭਰਤੀ ਕਾਸ ਲਈ ਕੀਤੀ ਜਾਂਦੀਹੈ।
ਸੋ ਇਸ ਵਾਰੀਂ ਇਹ ਪਾਰਟੀਆਂ ਹੀ ਲੋਕਾਂ ਦੀਆਂ ਪ੍ਰਤੀਨਿਧ ਬਣਕੇ ਅਗੇ ਆਉਣ ਅਤੇ ਆਪਣੇ ਆਪਣੇ ਸਿਧਾਂਤ, ਨੀਤੀਆਂ, ਪ੍ਰੋਜੈਕਟ ਅਤੇ ਸਕੀਮਾ ਬਣਾਕੇ ਲੋਕਾਂ ਸਾਹਮਣੇ ਰਖਕੇ ਲੋਕਾਂ ਦੀਆਂ ਵੋਟਾ ਮੰਗਣ ਅਤੇ ਜਿਹੜਾ ਕੋਈ ਵੀ ਜਿਤ ਜਾਂਦਾ ਹੈ ਉਹ ਅਗਲੇ ਪੰਜ ਸਾਲਾਂ ਵਿੱਚ ਆਪਣੀਆਂ ਨੀਤੀਆਂ, ਸਿਧਾਂਤ ਬਿਲ ਬਣਾਕੇ ਪਾਸ ਕਰਕੇ ਲਾਗੂ ਕਰਕੇ ਦਿਖਾਵੇ। ਮੈਂ ਜਿਤ ਗਿਆ ਮੈਂ ਜਿਤ ਗਿਆ ਦੀਆਂ ਖੁਸ਼ੀਆਂ ਮਨਾਉਣ ਦੀ ਬਜਾਏ ਕੰਮ ਕਰਕੇ ਦਿਖਾਵਾਂਗਾ। ਪਾਰਟੀਆਂ ਇਹ ਵਾਲੀ ਜਿ਼ਮੇਵਾਰੀ ਲੈਕੇ ਅਗੇ ਆਉਣ।ਅੱਜਤਕ ਜਿਹੜੀਆਂ ਵੀ ਸਰਕਾਰਾਂ ਰਹੀਆਂ ਹਨ ਅਗਰ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ਤਾਂ ਮਹਿੰਗਾਈ ਅਤੇ ਜਿਉਣਾਂ ਮਹਿੰਗਾ ਹੁੰਦਾ ਜਾਵੇਗਾ ਅਤੇਗ਼ਰੀਬਾਂ ਦੀ ਗਿਣਤੀ ਵਧਦਦੀ ਹੀ ਰਵੇਗੀ। ਇਹ ਕੈਸਾ ਪਰਜਾਤੰਤਰ ਹੈ।
ਦਲੀਪ ਸਿੰਘ ਵਾਸਨ, ਐਡਵੋਕੇਟ
101 ਸੀ ਵਿਕਾਸ ਕਲੋਨੀ, ਪਟਿਆਲਾ, ਪੰਜਾਬ, ਭਾਰਤ 147001