ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਚੁਣੇ ਜਾਣ ‘ਤੇ ਦਿੱਤੀ ਵਧਾਈ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ। ਬਾਈਡੇਨ ਨੇ ਇਹ ਵੀ ਕਿਹਾ ਕਿ ਉਹ ਗਰੀਬੀ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਬੈਂਕ ਨੂੰ ਬਦਲਣ ਲਈ ਬੰਗਾ ਦੇ ਯਤਨਾਂ ਦਾ ਸਮਰਥਨ ਕਰਨ ਦੀ ਉਮੀਦ ਕਰ ਰਿਹਾ ਹੈ। ਇਕ ਟਵੀਟ ਵਿਚ ਬਾਈਡੇਨ ਨੇ ਕਿਹਾ ਕਿ “ਮੇਰੇ ਨਾਮਜ਼ਦ ਵਿਅਕਤੀ, ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨ ‘ਤੇ ਵਧਾਈ। ਮੈਂ ਅਜੈ ਨਾਲ ਉਸਦੀ ਨਵੀਂ ਭੂਮਿਕਾ ਵਿੱਚ ਕੰਮ ਕਰਨ, ਅਤੇ ਗਰੀਬੀ ਨੂੰ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਬੈਂਕ ਨੂੰ ਬਦਲਣ ਦੇ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰਨ ਲਈ ਉਤਸੁਕ ਹਾਂ। ਇਸ ਤੋਂ ਪਹਿਲਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਭਾਰਤ ਵਿੱਚ ਜਨਮੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ ਸੀ। ਬੰਗਾ ਦੇ ਪਿਛਲੇ ਕੰਮ ਲਈ ਸ਼ਲਾਘਾ ਕਰਦੇ ਹੋਏ ਹੈਰਿਸ ਨੇ ਟਵੀਟ ਕੀਤਾ ਕਿ “ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਚੁਣੇ ਜਾਣ ‘ਤੇ ਵਧਾਈ। ਅਜੈ ਮੱਧ ਅਮਰੀਕਾ ਵਿੱਚ ਸਾਡੇ ਕੰਮ ਵਿੱਚ ਇੱਕ ਅਦੁੱਤੀ ਭਾਈਵਾਲ ਰਿਹਾ ਹੈ।”