ਅਮਰੀਕਾ ਦੇ ਰੈਪਰ ਫੈਟੀ ਵੈਪ ਨੂੰ ਨਿਊਯਾਰਕ ਸੂਬੇ ਦੀ ਲੋਂਗਾਆਈਲੈਂਡ ‘ਦੀ ਇੱਕ ਸੰਘੀ ਅਦਾਲਤ ਨੇ ਡਰੱਗ ਦੇ ਕੇਸ ਵਿੱਚ ਛੇ ਸਾਲ ਦੀ ਸੁਣਾਈ ਸਜ਼ਾ !

ਨਿਊਯਾਰਕ , 25 ਮਈ (ਰਾਜ ਗੋਗਨਾ)-ਨਿਊਯਾਰਕ ਦੀ ਨਿਊਸਫੋਲਕ ਕਾਉਂਟੀ ਨੇ ਫੈਟੀ ਵੈਪ ਰੈਪਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਉਸਦੀ ਅਹਿਮ ਭੂਮਿਕਾ ਲਈ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਨੇ ਲੋਂਗਆਈਲੈਂਡ ਅਤੇ ਨਿਊਜਰਸੀ ਦੇ ਕੁਝ ਹਿੱਸਿਆਂ ਨੂੰ ਕੋਕੀਨ, ਹੈਰੋਇਨ, ਫੈਂਟਾਨਿਲ ਵੇਚੀ ਸੀ।।ਪੈਟਰਸਨ, ਨਿਊਜਰਸੀ, ਦੇ ਮੂਲ ਨਿਵਾਸੀ ਜਿਸਦਾ ਅਸਲੀ ਨਾਮ ਵਿਲੀਅਮ ਜੂਨੀਅਰ ਮੈਕਸਵੈੱਲ ਹੈ, ਨੇ ਪਿਛਲੇ ਸਾਲ ਅਗਸਤ ਵਿੱਚ ਕੋਕੀਨ ਨੂੰ ਵੰਡਣ ਅਤੇ ਰੱਖਣ ਦੀ ਸਾਜ਼ਿਸ਼ ਰਚਣ ਲਈ ਦੋਸ਼ੀ ਮੰਨਿਆ, ਗਿਆ ਸੀ ਜੋ ਕਿ ਉਸਦੇ ਖਿਲਾਫ ਇੱਕ ਮੁਕੱਦਮੇ ਵਿੱਚ ਸਭ ਤੋਂ ਵੱਡਾ ਦੋਸ਼ ਪਾਇਆ ਗਿਆ ਸੀ ਅਤੇ ਇਹ ਸਵੀਕਾਰ ਕਰਦੇ ਹੋਏ ਕਿ ਉਸਨੇ ਇੱਕ ਵੱਡੇ ਡਰੱਗ ਤਸਕਰੀ ਰੈਕੇਟ ਵਿੱਚ ਹਿੱਸਾ ਵੀ ਲਿਆ ਸੀ।ਪਟੀਸ਼ਨ, ਜੋ ਕਿ ਸਿਰਫ ਕੋਕੀਨ ਨਾਲ ਸਬੰਧਤ ਸੀ, ਨੇ ਉਸ ਨੂੰ ਸੰਭਾਵੀ ਉਮਰ ਕੈਦ ਤੋਂ ਬਚਾਇਆ ਜੇ ਉਸ ਨੂੰ ਸਾਰੇ ਦੋਸ਼ਾਂ ‘ਤੇ ਦੋਸ਼ੀ ਠਹਿਰਾਇਆ ਗਿਆ ਸੀ।

ਨਸ਼ੀਲੇ ਪਦਾਰਥਾਂ ਨੂੰ ਸਫੋਲਕ ਕਾਉਂਟੀ ਨਿਊਯਾਰਕ ਵਿੱਚ ਲਿਜਾਣ ਲਈ, ਜਿੱਥੇ ਉਹਨਾਂ ਨੂੰ ਉਸ ਨੇ ਸਟੋਰ ਕੀਤਾ ਸੀ, ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਕਿਹਾ,ਉਸ ਨਸ਼ੀਲੇ ਪਦਾਰਥਾਂ ਨੂੰ ਫਿਰ ਡੀਲਰਾਂ ਨੂੰ ਵੰਡਿਆ ਗਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਲੋਂਗਾਆਈਲੈਂਡ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਵੇਚਿਆ। ਇਸਤਗਾਸਾ ਪੱਖ ਦੇ ਅਨੁਸਾਰ, ਮੈਕਸਵੈੱਲ, 31, ਸਾਲਾ ਤਸਕਰੀ ਸੰਗਠਨ ਲਈ ਇੱਕ ਕਿਲੋਗ੍ਰਾਮ ਮੁੜ ਵੰਡਣ ਵਾਲਾ ਸੀ। ਮੈਕਸਵੈੱਲ ਨੇ ਆਪਣੇ ਕੰਮਾਂ ਲਈ ਅਦਾਲਤ ਕੋਲੋ ਮੁਆਫੀ ਵੀ ਮੰਗੀ ਅਤੇ ਜੱਜ ਨੂੰ ਕਿਹਾ, “ਮੈਨੂੰ ਮੇਰੇ ਹੰਕਾਰ ਵਿੱਚ ਸੁਆਰਥੀ ਹੋਣ ਨੇ ਮੈਨੂੰ ਅੱਜ ਇਸ ਕਸੂਤੀ ਸਥਿਤੀ ਵਿੱਚ ਪਾ ਦਿੱਤਾ ਹੈ।ਉਸਦੇ ਵਕੀਲਾਂ ਨੇ ਸੁਝਾਅ ਦਿੱਤਾ ਸੀ ਕਿ ਉਹ ਕੋਵਿਡ -19 ਦੀ ਮਹਾਂਮਾਰੀ ਦੁਆਰਾ ਆਈ ਆਰਥਿਕ ਤੰਗੀ ਕਾਰਨ ਨਸ਼ੇ ਵੇਚਣ ਵੱਲ ਮੁੜਿਆ ਸੀ। ਮੈਕਸਵੈੱਲ ਦੇ ਵਕੀਲਾਂ ਨੇ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਦੀ ਉਮੀਦ ਕੀਤੀ ਸੀ, ਜਦੋਂ ਕਿ ਵਕੀਲਾਂ ਨੇ ਲੰਬੀ ਸਜ਼ਾ ਦੀ ਮੰਗ ਕੀਤੀ ਸੀ।