ਅਖੇ ਨਾਂਅ ਤੋਂ ਹੋਵੇ ਡਿਜ਼ੀਟਲ ਕੰਮ ਦੀ ਪਹਿਚਾਣ 8 ਅਗਸਤ ਤੋਂ ‘ਟੈਲੀਕਾਮ’ ਦਾ ਨਾਂਅ ਹੋਵੇਗਾ ‘ਸਪਾਰਕ’

ਅਖੇ ਨਾਂਅ ਤੋਂ ਹੋਵੇ ਡਿਜ਼ੀਟਲ ਕੰਮ ਦੀ ਪਹਿਚਾਣ
8 ਅਗਸਤ ਤੋਂ ‘ਟੈਲੀਕਾਮ’ ਦਾ ਨਾਂਅ ਹੋਵੇਗਾ ‘ਸਪਾਰਕ’
27 ਸਾਲ ਪੁਰਾਣੇ ਨਾਂਅ ਨੂੰ ਦਿੱਤੀ ਜਾਵੇਗੀ ਵਿਦਾਇਗੀ

ਔਕਲੈਂਡ-31 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) – ਪਿਛਲੇ 27 ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿਚ ਟੈਲੀਫੋਨ ਸੇਵਾਵਾਂ ਦੇ ਰਹੀ ਦੇਸ਼ ਦੀ ਇਕ ਵੱਡੀ ਕੰਪਨੀ ‘ਟੈਲੀਕਾਮ’ ਹੁਣ 8 ਅਗਸਤ ਤੋਂ ਆਪਣਾ ਨਾਂਅ ਬਦਲ ਕੇ ‘ਸਪਾਰਕ’ ਰੱਖ ਰਹੀ ਹੈ। ਇਸ ਨਾਂਅ ਤੋਂ ਇਹ ਭਾਵ ਲਿਆ ਗਿਆ ਹੈ ਕਿ ਇਹ ਕੰਪਨੀ ਹੁਣ ਪੂਰੀ ਤਰ੍ਹਾਂ ਡਿਜ਼ੀਟਲ ਹੋ ਕੇ ਇਕ ‘ਚੰਗਿਆੜੀ’ ਦੀ ਤਰ੍ਹਾਂ ਕੰਮ ਕਰੇਗੀ। ਹੁਣ ਕੰਪਨੀ ਦਾ ਨਾਂਅ ਕਿਸੇ ਸੰਸਥਾਂ ਦੀ ਪਹਿਚਾਣ ਨਹੀਂ ਕਰਾਏਗਾ ਸਗੋਂ ਕੰਪਨੀ ਜਿਹੜਾ ਕੰਮ ਕਰਦੀ ਹੈ ਉਸ ਤੋਂ ਜਾਣੀ ਜਾਏਗੀ। ਕੰਪਨੀ ਇਸ ਵੇਲੇ ਮੋਬਲਿਟੀ, ਮਿਊਜ਼ਕ, ਸ਼ੋਸ਼ਿਲ, ਐਪਸ, ਇੰਟਰਨੈਟ ਟੀ.ਵੀ., ਕਲਾਊਡ, ਡਾਟਾ ਅਤੇ ਡਿਜ਼ੀਟਲ ਦੁਨੀਆ ਦੇ ਲਈ ਇਕ ਰਾਹ ਬਣ ਚੁੱਕੀ ਹੈ। ਕੰਪਨੀ ਸੋਚਦੀ ਸੀ ਕਿ ਐਨਾ ਕੁਝ ਨਵਾਂ ਹੋਣ ਦੇ ਬਾਵਜੂਦ ਵੀ ਕੰਪਨੀ ਦਾ ਪੁਰਾਣਾ ਨਾਂਅ ਸਿਰਫ ਫੋਨ ਤੱਕ ਹੀ ਸੀਮਿਤ ਰਹਿ ਜਾਂਦਾ ਸੀ, ਜਦ ਕਿ ਨਵੇਂ ਨਾਂਅ ਦੇ ਵਿਚ ਸਾਰਾ ਕੁਝ ਸਮਾਇਆ ਹੋਇਆ ਹੋਵੇਗਾ।


ਜਲਦੀ ਪੇਸ਼ ਹੋ ਰਿਹਾ ਹੈ ਲਾਈਟਬਾਕਸ: ਕੀਵੀ ਲੋਕ ਹੁਣ ਟੀ.ਵੀ. ਵੇਖਣ ਦਾ ਇਕ ਨਵਾਂ ਅਧਿਆਏ ਸ਼ੁਰੂ ਕਰਨਗੇ। ਇਸਦੇ ਲਈ ਲਈ ਲਾਈਟਬਾਕਸ ਆ ਰਿਹਾ ਹੈ ਜਿਸ ਦੇ ਵਿਚ 5000 ਘੰਟੇ ਤੱਕ ਦੇ ਵਿਸ਼ਵ ਪ੍ਰਸਿੱਦ ਪ੍ਰਗੋਰਾਮ ਅਤੇ ਹੋਰ ਮਨੋਰੰਜਕ ਸ਼ੋਅ ਹੋਣਗੇ। ਇਸ ਪ੍ਰੋਗਰਾਮ ਦੌਰਾਨ ਕੋਈ ਮਸ਼ਹੂਰੀ ਵੀ ਪਲੇਅ ਨਹੀਂ ਹੋਵੇਗੀ ਅਤੇ ਤੁਸੀਂ ਆਪਣੀ ਸਹੂਲਤ ਮੁਤਾਬਿਕ ਵੇਖ ਸਕੋਗੇ।


ਸ਼ੇਅਰਾਂ ਦੇ ਵਿਚ ਲਗਾਓ ਪੈਸੇ: ਸਪਾਰਕ ਕੰਪਨੀ ਨੇ ਲੋਕਾਂ ਨੂੰ ਇਸ ਗੱਲ ਦੀ ਵੀ ਸਹੂਲਤ ਦਿੱਤੀ ਹੈ ਕਿ ਉਹ ਕੰਪਨੀ ਦੇ ਸ਼ੇਅਰ ਖਰੀਦ ਸਕਦੇ ਹਨ।

Install Punjabi Akhbar App

Install
×