India

(ਪੀਟਰ ਤਾਬੀਚੀ)

ਗਲੋਬਲ ਟੀਚਰ ਪੁਰਸਕਾਰ, ਅਧਿਆਪਕ ਵਰਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਉਪਰਾਲਾ

ਅਧਿਆਪਨ ਇਕ ਉੱਚਾ-ਸੁੱਚਾ ਪਵਿੱਤਰ ਕਿੱਤਾ ਹੈ, ਜਿਸ ਦੇ ਬਦੌਲਤ ਹੀ ਕਿਸੇ ਵੀ ਸਮਾਜ ਜਾਂ ਰਾਸ਼ਟਰ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖੀ ਜਾ ਸਕਦੀ ਹੈ। ਮਾਪੇ ਬੱਚੇ ਨੂੰ ਜਨਮ ਦਿੰਦੇ ਹਨ ਪਰ ਅਧਿਆਪਕ ਉਸ ਨੂੰ ਸਹੀ ਅਰਥਾਂ ਵਿਚ ਜ਼ਿੰਦਗੀ ਜਿਊਣਾ ਸਿਖਾਉਂਦਾ ਹੈ। ਇਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਤਾ-ਪਿਤਾ ਬਣ ਕੇ ਉਨ੍ਹਾਂ ਨੂੰ ਕਾਮਯਾਬੀ ਦੀਆਂ ਮੰਜ਼ਿਲਾਂ ਵਲ ਅੱਗੇ ਵਧਣ ਲਈ ਤੁਰਨ[Read More…]

by September 9, 2019 India, World
ਉੱਘੇ ਨਾਮਵਰ ਸ਼ਾਇਰ ਦਲਜੀਤ ਸਿੰਘ ਰਿਆੜ ਨੂੰ ਸਦਮਾ, ਮਾਤਾ ਅਮਰ ਕੌਰ ਰਿਆੜ ਦਾ ਦਿਹਾਂਤ 

ਉੱਘੇ ਨਾਮਵਰ ਸ਼ਾਇਰ ਦਲਜੀਤ ਸਿੰਘ ਰਿਆੜ ਨੂੰ ਸਦਮਾ, ਮਾਤਾ ਅਮਰ ਕੌਰ ਰਿਆੜ ਦਾ ਦਿਹਾਂਤ 

ਨਿਊਯਾਰਕ, 8 ਸਤੰਬਰ — ਬੀਤੇਂ ਦਿਨ ਉੱਘੇ ਸ਼ਾਇਰ ਬਾਈ ਦਲਜੀਤ ਸਿੰਘ ਰਿਆੜ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਅਮਰ ਕੌਰ ਰਿਆੜ (91) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 14 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਉਲਰ  (99 & CLOVIS AVE) ਵਿਖੇ[Read More…]

by September 9, 2019 India, World
ਅਨਜਾਣ ਵਿਅਕਤੀ ਦੀ ਜਾਨ ਬਚਾਉਣ ਵਾਲੇ ਇਕ ਸਿੱਖ ਜਸ਼ਨਜੀਤ ਸਿੰਘ ਸੰਘਾ ਦਾ ਆਰ.ਸੀ.ਐਮ.ਪੀ ਵਿਸਲਰ ਵੱਲੋਂ ਵਿਸ਼ੇਸ਼ ਸਨਮਾਨ 

ਅਨਜਾਣ ਵਿਅਕਤੀ ਦੀ ਜਾਨ ਬਚਾਉਣ ਵਾਲੇ ਇਕ ਸਿੱਖ ਜਸ਼ਨਜੀਤ ਸਿੰਘ ਸੰਘਾ ਦਾ ਆਰ.ਸੀ.ਐਮ.ਪੀ ਵਿਸਲਰ ਵੱਲੋਂ ਵਿਸ਼ੇਸ਼ ਸਨਮਾਨ 

ਨਿਊਯਾਰਕ, 7 ਸਤੰਬਰ — ਬੀਤੇਂ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਸਲਰ ਦੇ ਇਕ ਸਿੱਖ ਜਸ਼ਨਜੀਤ ਸਿੰਘ ਸੰਘਾ ਦਾ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਉਣ ਬਦਲੇ ਪੁਲਿਸ ਵਲੋਂ ਸਨਮਾਨ ਕੀਤਾ ਗਿਆ ਹੈ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ।ਜਿਲਾ ਜਲੰਧਰ ਦੇ ਨਕੋਦਰ ਨਾਲ ਸਬੰਧਤ ਜਸ਼ਨਜੀਤ ਸਿੰਘ ਸੰਘਾ 11 ਫਰਵਰੀ 2019 ਨੂੰ ਵਿਸਲਰ ਵਿਖੇ ਟੈਕਸੀ ਚਲਾ ਰਿਹਾ ਸੀ,[Read More…]

by September 8, 2019 India, World
ਵਿਕਰਮ ਲੈਂਡਰ ਦਾ ਇਸਰੋ ਨਾਲ ਟੁੱਟਿਆ ਸੰਪਰਕ : ਇਸਰੋ ਚੇਅਰਮੈਨ

ਵਿਕਰਮ ਲੈਂਡਰ ਦਾ ਇਸਰੋ ਨਾਲ ਟੁੱਟਿਆ ਸੰਪਰਕ : ਇਸਰੋ ਚੇਅਰਮੈਨ

ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ : ਪੀ ਐੱਮ ਮੋਦੀ ਵਿਕਰਮ ਨਾਲ ਸੰਪਰਕ ਲਈ ਕੋਸ਼ਿਸ਼ਾਂ ਜਾਰੀ : ਇਸਰੋ ਕਮਾਂਡ ਸੈਂਟਰ (ਬ੍ਰਿਸਬੇਨ 7 ਅਗਸਤ) ਇਸਰੋ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਚੰਦਰਯਾਨ -2 ਦੇ ਆਖਰੀ ਪੜਾਅ ਦੌਰਾਨ ਵਿਕਰਮ ਲੈਂਡਰ ਦਾ ਇਸਰੋ ਕਮਾਂਡ ਸੈਂਟਰ, ਬੈਂਗਲੂਰੂ ਨਾਲ ਸੰਪਰਕ ਟੁੱਟ ਚੁੱਕਾ ਹੈ। ਸਾਇੰਸਦਾਨਾਂ ਅਨੁਸਾਰ ਵਿਕਰਮ ਲੈਂਡਰ ਜਦੋਂ ਚੰਦਰਮਾਂ ਦੀ ਸਤਹ ਤੋਂ 2.1 ਕਿਲੋ ਮੀਟਰ ਦੀ ਦੂਰੀ ‘ਤੇ ਸੀ ਤਾਂ ਇਸਦਾ ਮੁੱਖ ਦਫ਼ਤਰ ਨਾਲ ਸੰਪਰਕ ਟੁੱਟ ਗਿਆ ਸੀ। ਮਜ਼ੂਦਾ ਡਾਟਾ ਦਾ ਸਾਇੰਸਦਾਨ ਅਧਿਐਨ ਕਰ ਰਹੇ ਹਨ ਅਤੇ ਵਿਕਰਮ ਨਾਲ ਸੰਪਰਕ ਦੀ ਆਸ ਵੀ ਕਰ ਰਹੇ ਹਨ। ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਸਰੋ ਮੁਖੀ ਵਲੋਂ ਇਸ ਸੰਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ। ਜਿਸ ਪਿੱਛੋਂ ਉਥੇ ਮੌਜੂਦ ਪ੍ਰਧਾਨ ਮੰਤਰੀ ਵਲੋਂ ਆਪਣੇ ਸੰਬੋਧਨ ‘ਚ ਕਿਹਾ ਕਿ ਉਤਰਾ ਚੜਾਅ ਜਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਦੀ ਹੁਣ ਤੱਕ ਦੀ ਕੀਤੀ ਮਿਹਨਤ ਕੋਈ ਛੋਟੀ ਉਪਲਬੱਧੀ ਨਹੀ ਹੈ।  ਸਾਨੂੰ ਮਾਣ ਹੈ ਕਿ ਸਾਡੇ ਮਿਹਨਤੀ ਵਿਗਿਆਨੀ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇਸਰੋ ਕਮਾਂਡ ਸੈਂਟਰ ‘ਚ ਮਜ਼ੂਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਸਮੂਹ ਵਿਗਿਆਨੀਆਂ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਹਨਾਂ ਦੀ ਮਿਹਨਤ ਅਤੇ ਕਾਰਜ਼ਕੁਸ਼ਲਤਾ ‘ਤੇ ਮਾਣ ਹੈ ਅਤੇ ਰਹੇਗਾ। ਦੇਸ਼ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਉਹਨਾਂ ਹੋਰ ਕਿਹਾ ਕਿ ਅਸਫਲਤਾਵਾਂ ਵੀ ਸਫਲਤਾਵਾਂ ਦਾ ਹਿੱਸਾ ਹੀ ਹੁੰਦੀਆਂ ਹਨ। ਬਸ, ਮਨੋਬਲ ਨਹੀਂ ਡਿੱਗਣਾ ਚਾਹੀਦਾ। ਅਸੀਂ ਤੁਹਾਡੀ ਮਿਹਨਤ ਤੋਂ ਬਹੁਤ ਕੁੱਝ ਸਿੱਖਿਆ ਹੈ। ਜਿਕਰਯੋਗ ਹੈ ਕਿ ਚੰਦਰਯਾਨ -2 ਨੇ ਤਕਰੀਬਨ 3.488 ਲੱਖ ਕਿਲੋ ਮੀਟਰ ਦਾ ਸਫ਼ਰ ਸਫ਼ਲਤਾ ਨਾਲ ਤਹਿ ਕੀਤਾ ਸੀ। ਪਰ ਰਹਿੰਦੇ 2.1 ਕਿਲੋ ਮੀਟਰ ਦੌਰਾਨ ਵਿਕਰਮ ਲੈਂਡਰ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ ਸੀ। ਜਿਸਦੇ ਚੱਲਦਿਆਂ ਵਿਕਰਮ ਲੈਂਡਰ ਦੀ ਚੰਦ ਦੀ ਸਤਹ ‘ਤੇ ਸਾਫਟ ਲੈਂਡਿੰਗ ਨਹੀਂ ਹੋ ਸਕੀ। ਸਾਇੰਸਦਾਨਾਂ ਦਾ ਇਹ ਵੀ ਕਹਿਣਾ ਹੈ ਕਿ ਲੈਂਡਿੰਗ ਸਮੇਂ ਸਾਊਥ ਪੋਲ ਉੱਤੇ ਘੁੱਪ ਹਨੇਰਾ ਹੋਣ ਕਰਕੇ ਹੋ ਸਕਦਾ ਹੈ ਕਿ ਇਨਫ੍ਰਾਰੈੱਡ ਕੈਮਰੇ ਅਜੇ ਕੁੱਝ ਨਹੀਂ ਦਿਖਾਉਂਣ ਦੀ ਸਥਿੱਤੀ ‘ਚ ਹੋਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਖਰੀ ਪੜਾਅ ਦੌਰਾਨ ਲੈਂਡਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੋਵੇ। ਇਸਰੋ ਵਲੋਂ ਅਧਿਕਾਰਤ ਮੀਡੀਆ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਸਵੇਰੇ 8:00 ਹੋਵੇਗੀ।ਇਸ ਪਿੱਛੋਂ ਮੋਦੀ ਵਲੋਂ ਇਸਰੋ ਤੋਂ ਲੈਂਡਿੰਗ ਦੇਖਣ ਲਈ ਸੱਦੇ ਗਏ ਦੇਸ਼ ਭਰ ‘ਚੋਂ ਚੁਣੇ ਗਏ 70 ਦੇ ਕਰੀਬ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ। ਦੱਸਣਯੋਗ ਹੈ ਕਿ ਚੰਦਰਯਾਨ -2 ਦਾ ਸਫ਼ਲ ਪਰੀਖਣ 22 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਕੀਤਾ ਗਿਆ ਸੀ। ———————————————– ਕੀ ਚੰਦਰਯਾਨ-2 ️ ਮਿਸ਼ਨ ਪੂਰੀ ਤਰ੍ਹਾਂ ਨਕਾਮ ਰਿਹਾ? ਇਸਰੋ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਚੰਦਰਯਾਨ -2 ਦੇ ਆਖਰੀ ਪੜਾਅ ਦੌਰਾਨ ਵਿਕਰਮ ਲੈਂਡਰ ਦਾ ਇਸਰੋ ਕਮਾਂਡ ਸੈਂਟਰ, ਬੈਂਗਲੁਰੂ ਨਾਲ ਸੰਪਰਕ ਟੁੱਟ ਚੁੱਕਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਕੇ. ਸਿਵਨ ਨੇ ਆਪਣੇ ਅਧਿਕਾਰਤ ਬਿਆਨ ‘ਚ ਦੱਸਿਆ ਕਿ ਵਿਕਰਮ ਲੈਂਡਰ ਨਿਰਧਾਰਿਤ ਸਮੇਂ ਅਤੇ ਯੋਜਨਾ ਦੇ ਅਨੁਰੂਪ ਚੰਦਰਮਾ ਦੀ ਸਤ੍ਹਾਂ ‘ਤੇ ਉਤਰਨ ਲਈ ਵੱਧ ਰਿਹਾ ਸੀ ਅਤੇ ਸਤ੍ਹਾਂ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ ਤੱਕ ਸਾਰਾ ਕੁਝ ਸਾਧਾਰਨ ਸੀ ਪਰ ਇਸ ਤੋਂ ਬਾਅਦ ਉਸ ਨਾਲੋਂ ਸੰਪਰਕ ਟੁੱਟ ਗਿਆ। ਵਿਗਿਆਨੀ ਮਜ਼ੂਦਾ ਡਾਟਾ ਦਾ ਅਧਿਐਨ ਕਰ ਰਹੇ ਹਨ ਅਤੇ ਵਿਕਰਮ ਨਾਲ ਸੰਪਰਕ ਦੀ ਸੰਭਾਵੀ ਆਸ ਵੀ ਜਤਾ ਰਹੇ ਹਨ। ਇਸਰੋ ਕਮਾਂਡ ਸੈਂਟਰ ‘ਚ ਮੌਜੂਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਸੰਬੋਧਨ ‘ਚ ਕਿਹਾ ਕਿ ਉਤਰਾ ਚੜਾਅ ਜਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਦੀ ਹੁਣ ਤੱਕ ਦੀ ਕੀਤੀ ਮਿਹਨਤ ਕੋਈ ਛੋਟੀ ਉਪਲੱਬਧੀ ਨਹੀਂ ਹੈ। ਸਾਨੂੰ ਮਾਣ ਹੈ ਕਿ ਸਾਡੇ ਮਿਹਨਤੀ ਵਿਗਿਆਨੀ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਉਹਨਾਂ ਆਪਣੇ ਸੰਬੋਧਨ ‘ਚ ਸਮੂਹ ਵਿਗਿਆਨੀਆਂ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਹਨਾਂ ਦੀ ਮਿਹਨਤ ਅਤੇ ਕਾਰਜ਼ਕੁਸ਼ਲਤਾ ‘ਤੇ ਮਾਣ ਹੈ ਅਤੇ ਹਮੇਸ਼ਾਂ ਬਣਿਆ ਰਹੇਗਾ। ਦੇਸ਼ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਉਹਨਾਂ ਹੋਰ ਕਿਹਾ ਕਿ ਅਸਫਲਤਾਵਾਂ ਵੀ ਸਫਲਤਾਵਾਂ ਦਾ ਹੀ ਭਾਗ ਹਨ। ਬਸ, ਮਨੋਬਲ ਨਹੀਂ ਡਿੱਗਣਾ ਚਾਹੀਦਾ। ਅਸੀਂ ਤੁਹਾਡੀ ਮਿਹਨਤ ਤੋਂ ਬਹੁਤ ਕੁੱਝ ਸਿੱਖਿਆ ਹੈ। ਜਿਕਰਯੋਗ ਹੈ ਕਿ 47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਯਾਨ -2 ਨੇ ਤਕਰੀਬਨ 3.488 ਲੱਖ ਕਿਲੋ ਮੀਟਰ ਦਾ ਸਫ਼ਰ ਸਫਲਤਾ ਨਾਲ ਤਹਿ ਕੀਤਾ ਸੀ। ਪਰ ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ। ਜਿਸਦੇ ਚੱਲਦਿਆਂ ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਨ ਦੀ ਸਤਹ ‘ਤੇ ਸਾਫਟ ਲੈਂਡਿੰਗ ਨਹੀਂ ਕਰ ਸਕਿਆ। ਸਾਇੰਸਦਾਨਾਂ ਦਾ ਇਹ ਵੀ ਕਹਿਣਾ ਹੈ ਕਿ ਲੈਂਡਿੰਗ ਸਮੇਂ ਸਾਊਥ ਪੋਲ ਉੱਤੇ ਘੁੱਪ ਹਨੇਰਾ ਹੋਣ ਕਰਕੇ ਹੋ ਸਕਦਾ ਹੈ ਕਿ ਇਨਫ੍ਰਾਰੈੱਡ ਕੈਮਰੇ ਅਜੇ ਕੁੱਝ ਨਹੀਂ ਦਿਖਾਉਂਣ ਦੀ ਸਥਿੱਤੀ ‘ਚ ਹੋਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਖਰੀ ਪੜਾਅ ‘ਚ ਲੈਂਡਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੋਵੇ। ਇਸਰੋ ਵਲੋਂ ਅਧਿਕਾਰਤ ਮੀਡੀਆ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਸਵੇਰੇ 8:00 ਕੀਤੀ ਗਈ। ਇਸ ਪਿੱਛੋਂ ਪੀ ਐੱਮ ਮੋਦੀ ਵਲੋਂ ਇਸਰੋ ਤੋਂ ਲੈਂਡਿੰਗ ਦੇਖਣ ਲਈ ਸੱਦੇ ਗਏ ਦੇਸ਼ ਭਰ ‘ਚੋਂ ਚੁਣੇ ਗਏ 70 ਦੇ ਕਰੀਬ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ। ਦੱਸਣਯੋਗ ਹੈ ਕਿ ਚੰਦਰਯਾਨ -2 ਦਾ ਸਫਲ ਪਰੀਖਣ 22 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਕੀਤਾ ਗਿਆ ਸੀ।  ਕੀ ਚੰਦਰਯਾਨ-2 ️ ਮਿਸ਼ਨ ਪੂਰੀ ਤਰ੍ਹਾਂ ਨਕਾਮ ਰਿਹਾ? 1. ਨਹੀਂ, ਹਾਲੇ ਪੰਧਕ (ਆਰਬਿਟਰ) ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਉਹ ਚੰਦਰਮਾਂ ਦੇ ਚੱਕਰ ਕੱਟ ਰਿਹਾ ਹੈ। ਇਹ ਚੰਨ ਦੀਆਂ ਤਸਵੀਰਾਂ ਲਵੇਗਾ ਅਤੇ ਨਕਸ਼ੇ ਬਨਾਉਂਣ ‘ਚ ਸਹਾਈ ਹੋਵੇਗਾ। ਦੱਸ ਦਈਏ ਕਿ ਇਹ ਉਹੀ ਆਰਬਿਟਰ ਹੈ ਜਿਸਤੋਂ ਵਿਕਰਮ 2, ਸਤੰਬਰ ‘ਚ ਅਲੱਗ ਹੋਇਆ ਸੀ ਅਤੇ ਚੰਨ ਦੀ ਸਤਹ ਵੱਲ ਚੱਲ ਪਿਆ ਸੀ।  ਇਸਰੋ ਦਾ ਕਹਿਣਾ ਹੈ ਕਿ ਸਪੰਰਕ ਟੁੱਟਣ ਦਾ ਇਹ ਮਤਲਬ ਵੀ ਨਹੀਂ ਹੈ ਕਿ ਵਿਕਰਮ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ।  ਖਗੋਲ ਖੋਜ਼ ਵਿਗਿਆਨ ਵਿੱਚ ਪਲੇਠੀ ਲੈਂਡਿੰਗ ਦੌਰਾਨ ਅਜਿਹੀ ਘਟਨਾ ਦੀ ਵਾਪਰ ਜਾਣਾ ਸੁਭਾਵਿਕ ਹੈ।  ਧਰਤੀ ‘ਤੇ ਵੀ ਕਈ ਵਾਰ ਰਾਕਟਾਂ ਦੀ ਸਾਫ਼ਟ ਲੈਂਡਿੰਗ ਨਕਾਮ ਹੋ ਜਾਂਦੀ ਹੈ। ਇਸਰੋ ਨੇ ਬਹੁਤ ਘੱਟ ਲਾਗਤ ਨਾਲ ਚੰਨ ਦੀ ਸਤਹ ‘ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਕੁਝ ਨਵਾਂ ਸਿੱਖਿਆ ਅਤੇ ਰਹਿ ਗਈਆਂ ਕਮੀਆਂ ਤੋਂ ਸਿੱਖ ਕੇ ਭਵਿੱਖ ‘ਚ ਅੱਗੇ ਵਧਿਆ ਜਾ ਸਕਦਾ ਹੈ। ਇਸ ਲਈ ਇਹ ਮਿਸ਼ਨ ਪੂਰੀ ਤਰ੍ਹਾਂ ਨਕਾਮ ਨਹੀਂ ਮੰਨਿਆ ਜਾਵੇਗਾ ਬਲਕਿ ਅੱਧਾ ਕਾਮਯਾਬ ਵੀ ਮੰਨਿਆ  ਜਾਵੇਗਾ। ਇਸਰੋ ਦੇ ਸਮੂਹ ਵਿਗਿਆਨੀ ਸ਼ਾਬਾਸ਼ ਦੇ ਪਾਤਰ ਹਨ।

by September 8, 2019 India, World
ਕੈਲੀਫੋਰਨੀਆ ਕਿਸ਼ਤੀ ਹਾਦਸੇ ਚ’ਭਾਰਤੀ ਜੋੜੇ ਸਮੇਤ 34 ਯਾਤਰੀ  ਮਾਰੇ ਗਏ

ਕੈਲੀਫੋਰਨੀਆ ਕਿਸ਼ਤੀ ਹਾਦਸੇ ਚ’ਭਾਰਤੀ ਜੋੜੇ ਸਮੇਤ 34 ਯਾਤਰੀ  ਮਾਰੇ ਗਏ

ਵਾਸ਼ਿੰਗਟਨ ਡੀ.ਸੀ 6 ਸਤੰਬਰ – ਬੀਤੇ ਦਿਨੀਂ  ਇਕ ਭਾਰਤੀ-ਅਮਰੀਕੀ ਜੋੜਾ ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਲੰਘੇ ਸੋਮਵਾਰ ਸਵੇਰੇ ਕੈਲੀਫੋਰਨੀਆ ਦੇ ਸਾਤਾਕਰੂਜ਼ ਆਈਲੈਂਡ, ਦੇ ਨੇੜੇ ਇਕ ਫ੍ਰੀਕ ਕਿਸ਼ਤੀ ਦੇ ਹਾਦਸੇ ਵਿਚ ਆਪਣੀ ਜਾਨ ਗੁਆ ਦਿੱਤੀ।  ਗੋਤਾਖੋਰ ਕਿਸ਼ਤੀ ਵਿਚ ਸਵਾਰ ਹੋਏ ਜ਼ਿਹਨਾਂ ਨੇ ਅੱਗ ਬੁਝਾਈ ਪਰ ਕੈਲੀਫੋਰਨੀਆ ਦੇ ਤੱਟ ਤੇ ਕਿਸ਼ਤੀ ਡੁੱਬ ਗਈ।ਮ੍ਰਿਤਕ ਫਾਇਨਾਸ  ਦਾ ਕੰਮ ਕਰਦਾ ਸੀ ਅਤੇ ਉਸਦੀ[Read More…]

by September 7, 2019 India, World
(ਸ. ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਤੀਰਥ ਸਿੰਘ ਗਾਖਲ)

ਵਿਸ਼ਵ ਕਬੱਡੀ ਕੱਪ ਦੇ ਸਪਾਂਸਰਾਂ ਸਿਰ ਬੱਝੇਗਾ ਇਤਿਹਾਸਕ ਸਫਲਤਾ ਦਾ ਸਿਹਰਾ 

15 ਸਤੰਬਰ ਨੂੰ ਹੋਣ ਵਾਲੇ 15ਵੇਂ ਵਿਸ਼ਵ ਕਬੱਡੀ ਕੱਪ ‘ਤੇ ਹੋਵੇਗਾ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਨਮਾਨ- ਗਾਖਲ ਵਾਟਸਨਵਿੱਲ (ਬਿਓਰੋ) – ਮਿਤੀ 15 ਸਤੰਬਰ ਦਿਨ ਐਤਵਾਰ ਨੂੰ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ ‘ਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਯੂਨਾਈਟਡ ਸਪੋਰਟਸ ਕਲੱਬ ਕੈਲੀਫੋਰਨੀਆਂ ਵਲੋਂ ਕਰਵਾਏ ਜਾ ਰਹੇ 15ਵੇਂ ਵਿਸ਼ਵ ਕਬੱਡੀ ਕੱਪ ਸਬੰਧੀ ਇਕ ਅਹਿਮ ਤਕਨੀਕੀ ਤੇ ਪ੍ਰਸ਼ਾਸ਼ਨਿਕ ਮੀਟਿੰਗ ਕਬੱਡੀ ਕੱਪ[Read More…]

by September 5, 2019 India, World
ਅਜ਼ਾਦੀ ਦਿਵਸ ਨੂੰ ਸਮਰਪਿਤ ਹੋਏ ਪ੍ਰੋਗਰਾਮ,  ਚ’ ਉੱਘੇ ਗਾਇਕ ਮੀਕਾ ਸਿੰਘ ਨੇ ਪੰਜਾਬੀ, ਹਿੰਦੀ ਗੀਤਾਂ ਦੀ ਝੜੀ ਲਗਾ ਕੇ ਸਰੋਤਿਆਂ ਨੂੰ ਝੂੰਮਣ ਲਾਇਆ

ਅਜ਼ਾਦੀ ਦਿਵਸ ਨੂੰ ਸਮਰਪਿਤ ਹੋਏ ਪ੍ਰੋਗਰਾਮ, ਚ’ ਉੱਘੇ ਗਾਇਕ ਮੀਕਾ ਸਿੰਘ ਨੇ ਪੰਜਾਬੀ, ਹਿੰਦੀ ਗੀਤਾਂ ਦੀ ਝੜੀ ਲਗਾ ਕੇ ਸਰੋਤਿਆਂ ਨੂੰ ਝੂੰਮਣ ਲਾਇਆ

ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਵਲੋਂ ਰਾਸ਼ਟਰੀ ਝੰਡਾ ਵੀ ਝੁਲਾਇਆ ਗਿਆ ਅਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਵਰਜੀਨੀਆ, 2 ਸਤੰਬਰ  (ਰਾਜ ਗੋਗਨਾ)—ਮਨੀਸ਼ ਸੂਦ ਜੋ ਕਲਚਰਲ ਪ੍ਰੋਗਰਾਮਾਂ ਦਾ ਬਾਦਸ਼ਾਹ ਹੈ। ਉਸ ਵਲੋਂ ਮੀਕਾ ਸਿੰਘ ਦੇ ਸ਼ੋਅ ਨੂੰ ਅਜ਼ਾਦੀ ਦਿਵਸ ਵਜੋਂ ਮਨਾਇਆ, ਜਿੱਥੇ ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਦੇ ਸੈਨੇਟਰ, ਕਾਂਗਰਸਮੈਨ, ਕਾਉਂਟੀ ਅਗਜ਼ੈਕਟਿਵ, ਡਿਪਟੀ ਸੈਕਟਰੀ ਅਤੇ ਸਾਊਥ ਏਸ਼ੀਅਨ ਕਮਿਸ਼ਨਰਾਂ ਨੇ ਆਪਣੀ ਸ਼ਮੂਲੀਅਤ ਕਰਕੇ[Read More…]

by September 4, 2019 India, World
ਪਾਕਿਸਤਾਨੀ-ਭਾਰਤੀ ਜੋੜੇ ਦਾ ਲੈਸਬੀਅਨ ਵਿਆਹ – ਸਾੜ੍ਹੀ ਅਤੇ ਸ਼ੇਰਵਾਨੀ ਪਹਿਨੇ ਬਿਆਨਕਾ ਮਾਈਲੀ (ਖੱਬੇ) ਅਤੇ ਨਵੀਂ ਪਤਨੀ ਸਾਇਮਾ ਅਹਿਮਦ (ਸੱਜੇ)

ਪਾਕਿਸਤਾਨੀ-ਭਾਰਤੀ ਜੋੜੇ ਦਾ ਲੈਸਬੀਅਨ ਵਿਆਹ – ਸਾੜ੍ਹੀ ਅਤੇ ਸ਼ੇਰਵਾਨੀ ਪਹਿਨੇ ਬਿਆਨਕਾ ਮਾਈਲੀ (ਖੱਬੇ) ਅਤੇ ਨਵੀਂ ਪਤਨੀ ਸਾਇਮਾ ਅਹਿਮਦ (ਸੱਜੇ)

ਵਾਸ਼ਿੰਗਟਨ ਡੀ.ਸੀ-3 ਸਤੰਬਰ – ਬੀਤੇਂ ਦਿਨ ਇਕ ਲੈਸਬੀਅਨ ਵਿਆਹ ਵਿਚ ਜਿਸਨੇ ਦਿਖਾਇਆ ਕਿ “ਪਿਆਰ ਦੀ ਕੋਈ ਸਰਹੱਦ ਨਹੀਂ ਹੈ”, ਦੋ ਔਰਤਾਂ – ਇਕ ਭਾਰਤ ਦੀ, ਇਕ ਪਾਕਿਸਤਾਨ ਦੀ – ਨੇ ਰਵਾਇਤੀ ਪਹਿਰਾਵੇ ਪਹਿਨ ਕੇ ਇਕ ਵਿਆਹ ਸਮਾਗਮ ਰਚਾ ਕੇ ਸ਼ਾਦੀ ਕੀਤੀ।ਬਿਆਨਕਾ ਮਾਈਲੀ ਮੁਸਲਿਮ ਨੇ ਆਪਣੇ ਵਿਆਹ ਵਿਚ ਹਾਥੀ ਦੀ ਕਢਾਈ ਵਾਲੀ ਸਾੜ੍ਹੀ ਪਾਈ ਸੀ ।ਜਿਸਦੀ ਇਕ ਨਵੀਂ ਪਤਨੀ ਸਾਇਮਾ ਅਹਿਮਦ[Read More…]

by September 4, 2019 India, World
ਪੰਜਾਬ ਭਵਨ ਸਰੀ (ਕੈਨੇਡਾ) ਵਿਖੇਂ ਪੰਜਾਬੀ ਸਾਹਿਤ ਅਤੇ ਸੱਭਿਆਚਾਰਿਕ ਸੰਮੇਲਨ 21ਤੇ 22 ਸਤੰਬਰ ਨੂੰ ਹੋਵੇਗਾ: ਸੁੱਖੀ ਬਾਠ 

ਪੰਜਾਬ ਭਵਨ ਸਰੀ (ਕੈਨੇਡਾ) ਵਿਖੇਂ ਪੰਜਾਬੀ ਸਾਹਿਤ ਅਤੇ ਸੱਭਿਆਚਾਰਿਕ ਸੰਮੇਲਨ 21ਤੇ 22 ਸਤੰਬਰ ਨੂੰ ਹੋਵੇਗਾ: ਸੁੱਖੀ ਬਾਠ 

ਨਿਊਯਾਰਕ / ਸਰੀ 3 ਸਤੰਬਰ —ਪੰਜਾਬ ਭਵਨ ਸਰੀ ਕੈਨੇਡਾ ਵਿਖੇ ਪੰਜਾਬੀ ਸਾਹਿਤ ਤੇ ਸਭਿਆਚਾਰ ਸੰਮੇਲਨ -3 ਜੋ ਕਿ 21 ਤੇ 22 ਸਤੰਬਰ 2019  ਹੋਣ ਜਾ ਰਿਹਾ ਹੈ।ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਐੱਸ. ਪੀ. ਸਿੰਘ ਜੀ ਸਾਬਕਾ,ਵਾਈਸ ਚਾਂਸਲਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਕਰਨਗੇ। ਇਸ ਮੌਕੇ ਜਿੱਥੇ  ਦੇਸ਼ਾਂ ਵਿਦੇਸ਼ਾਂ ਤੋਂ  ਪੰਜਾਬੀ ਸਾਹਿਤ ਨਾਲ ਜੁੜੇ ਲੇਖਕ, ਕਵੀ, ਵਿਦਵਾਨ, ਬੁੱਧੀਜੀਵੀ ਅਤੇ[Read More…]

by September 4, 2019 India, World
ਪਾਕਿਸਤਾਨ ਵਿਚ ਜਬਰੀ ਧਰਮ ਪਰਿਵਰਤਨ ਦੀ ਘਟਨਾ ਦਾ ਵਿਰੋਧ ਕਰੇ ਕੌਮਾਂਤਰੀ ਮੁਸਲਿਮ ਭਾਈਚਾਰਾ: ਪੰਥਕ ਤਾਲਮੇਲ ਸੰਗਠਨ

ਪਾਕਿਸਤਾਨ ਵਿਚ ਜਬਰੀ ਧਰਮ ਪਰਿਵਰਤਨ ਦੀ ਘਟਨਾ ਦਾ ਵਿਰੋਧ ਕਰੇ ਕੌਮਾਂਤਰੀ ਮੁਸਲਿਮ ਭਾਈਚਾਰਾ: ਪੰਥਕ ਤਾਲਮੇਲ ਸੰਗਠਨ

1 ਸਤੰਬਰ : ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪਾਕਿਸਤਾਨ ਵਿਚ ਸਿੱਖ ਲੜਕੀ ਦੇ ਜਬਰੀ ਧਰਮ ਪਰਿਵਰਤਨ ਦੇ ਘਟਨਾਕ੍ਰਮ ਦੇ ਮੱਦੇ-ਨਜ਼ਰ ਕੌਮਾਂਤਰੀ ਮੁਸਲਿਮ ਭਾਈਚਾਰੇ ਵਲੋਂ ਵਿਰੋਧ ਦਰਜ ਕਰਾਉਣ ਦੀ ਮੰਗ ਕੀਤੀ ਹੈ। ਕਿਉਂਕਿ ਇਸ ਮੌਕੇ ਕੌਮਾਂਤਰੀ ਪੱਧਰ’ਤੇ ਵਸਦੇ ਹਿੰਦੂ-ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਹੈ ਤੇ ਇਸ ਲਹਿਰ ਨਾਲ ਮੁਸਲਿਮ ਭਾਈਚਾਰੇ ਵਲੋਂ ਇਕਜੁਟਤਾ ਦਾ[Read More…]

by September 2, 2019 India, World