Australia NZ

ਵਿਕਟੋਰੀਆ ਵਿੱਚ ਫਿਲਮ ਦਾਸਤਾਨ ਏਮੀਰੀ ਪੀਰੀ ਦੇ ਪ੍ਰਦਰਸ਼ਣ ਤੇ ਰੋਕ 

ਵਿਕਟੋਰੀਆ ਵਿੱਚ ਫਿਲਮ ਦਾਸਤਾਨ ਏਮੀਰੀ ਪੀਰੀ ਦੇ ਪ੍ਰਦਰਸ਼ਣ ਤੇ ਰੋਕ 

ਵਿਵਾਦਿਤ ਫਿਲਮ ‘ਦਾਸਤਾਨ ਏ ਮੀਰੀ ਪੀਰੀ’ ਤੇ ਅਸਟਰੇਲੀਆ ਵਿਚਲੇ ਸੂਬੇ ਵਿਕਟੋਰੀਆਂ ਵਿੱਚ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਹੈ। ਬੀਤੇ ਦਿਨੀਂ ਅਸਟਰੇਲੀਆ ਦੀਆਂ ਵੱਖ ਵੱਖ ਸਿੱਖ ਸੰਸਥਾਵਾਂ, ਮੈਲ਼ਬੌਰਨ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਤੇ ਸਮੂਹ ਸਿੱਖ ਸੰਗਤਾਂ ਵੱਲੋਂ ਸ਼ਨਸ਼ਾਈਨ ਸਿਨੇਮਾ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਫਿਲਮ ਦੇ ਵਿਰੁੱਧ ਇੱਕਜੁਟਦਾ ਦਾ ਪ੍ਰਗਟਾਵਾ ਕਰਦਿਆਂ ਪਾਬੰਧੀ ਦੀ ਮੰਗ ਕੀਤੀ ਗਈ[Read More…]

by June 5, 2019 Australia NZ
ਭਾਰਤੀ ਵਿਦਿਆਰਥੀ ਵਲੋਂ ਆਸਟ੍ਰੇਲੀਆਈ ਯੂਨੀਵਰਸਿਟੀ ‘ਤੇ 21 ਕਰੋੜ ਦਾ ਹਰਜ਼ਾਨਾ ਦਾਇਰ  

ਭਾਰਤੀ ਵਿਦਿਆਰਥੀ ਵਲੋਂ ਆਸਟ੍ਰੇਲੀਆਈ ਯੂਨੀਵਰਸਿਟੀ ‘ਤੇ 21 ਕਰੋੜ ਦਾ ਹਰਜ਼ਾਨਾ ਦਾਇਰ  

ਮਾਨਸਿਕ ਪਰੇਸ਼ਾਨੀ ਅਤੇ ਸੈਕਸ ਲਾਈਫ ਖਰਾਬ ਹੋਣ ਦੇ ਲਗਾਏ ਦੋਸ਼   (ਬ੍ਰਿਸਬੇਨ 4 ਜੂਨ) ਇੱਥੇ ਪੀ.ਐੱਚ.ਡੀ. ਵਿਚ ਦਾਖਲੇ ਲਈ ਨਾਮਜ਼ਦ 52 ਸਾਲਾ ਕੁਲਦੀਪ ਸਿੰਘ ਮਾਨ ਨੇ ਸੂਬਾ ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਸਥਿੱਤ ਜੇਮਸ ਕੁਕ ਯੂਨੀਵਰਸਿਟੀ ‘ਤੇ ਮਾਨਸਿਕ ਪਰੇਸ਼ਾਨੀ ਅਤੇ ਸੈਕਸ ਲਾਈਫ ਖਰਾਬ ਹੋਣ ਦਾ ਗੰਭੀਰ ਦੋਸ਼ ਲਗਾਦਿਆਂ ਸੁਪਰੀਮ ਕੋਰਟ ਵਿਚ 21 ਕਰੋੜ ਹਰਜ਼ਾਨੇ ਦਾ ਦਾਅਵਾ ਪੇਸ਼ ਕੀਤਾ ਹੈ। ਪੀੜਤ ਦਾ ਦੋਸ਼ ਹੈ ਕਿ ਸੋਸ਼ਲ ਸਾਇੰਸ ਵਿਚ ਪੀ.ਐੱਚ.ਡੀ. ਵਿਚ ਦਾਖਲੇ ਤੋਂ ਪਹਿਲਾਂ ਹੋਈ ਪ੍ਰੀਖਿਆ ਵਿਚ ਉਸ ਨੂੰ ਸੰਬੰਧਿਤ ਥੀਸਿਸ ਦੇ ਦੋ ਪੇਪਰਾਂ ਵਿਚ ਨਕਲ ਦਾ ਦੋਸ਼ ਲਗਾ ਕੇ ਦਾਖਲੇ ਤੋਂ ਮਨਾ ਕਰਦਿੱਤਾ ਗਿਆ ਸੀ। ਜਦਕਿ ਪੀੜਤ ਦਾ ਕਹਿਣਾ ਹੈ ਕਿ ਉਸਦੀ ਨਾਮਜ਼ਦਗੀ ਪਹਿਲਾਂ ਹੋ ਚੁੱਕੀ ਸੀ ਅਤੇ ਉਹ ਯੂਨੀਵਰਸਿਟੀ ਨੂੰ 14 ਲੱਖ ਰੁਪਏ ਫੀਸ ਵੀ ਅਦਾ ਕਰ ਚੁੱਕਾ ਸੀ। ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਇਸ ਕਦਮ ਨਾਲ ਉਸ ਦੇ ਕਰੀਅਰ ‘ਤੇ ਗਲਤ ਅਸਰ ਪੈ ਰਿਹਾ ਹੈ।ਯੂਨੀਵਰਸਿਟੀ ਨੂੰ ਭੇਜੇ ਆਪਣੇ 20 ਪੇਜ ਦੇ ਕਲੇਮ ਵਿਚ ਮਾਨ ਨੇ ਕਿਹਾ, ”ਦਾਖਲਾ ਨਾ ਮਿਲਣ ਨਾਲ ਉਸ ਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ। ‘ਸੈਕਸ ਕਰਨ ਦੀ ਇੱਛਾ‘ ਸਮੇਤ ਜੀਵਨ ਦਾ ਹਰ ਪਹਿਲੂ ਪ੍ਰਭਾਵਿਤ ਹੋਇਆ ਹੈ।” ਉੱਧਰ ਯੂਨੀਵਰਸਿਟੀ ਨੇ ਇਸ ਮਾਮਲੇ ‘ਤੇ ਅਜੇ ਕੋਈ ਵੀਸਾਰਥਕ ਟਿੱਪਣੀ ਨਹੀਂ ਦਿੱਤੀ ਹੈ। ਮਾਮਲਾ ਫਿਲਹਾਲ ਕੋਰਟ ਵਿਚ ਹੈ। (ਹਰਜੀਤ ਲਸਾੜਾ) harjit_las@yahoo.com

by June 5, 2019 Australia NZ
ਔਰਤਾਂ ਲਈ ਸੁਰੱਖਿਅਤ ਦੇਸ਼ ਹੈ ਆਸਟ੍ਰੇਲੀਆ: ਨਿਊ ਵਰਲਡ ਵੈੱਲਥ ਸਰਵੇਖਣ 

ਔਰਤਾਂ ਲਈ ਸੁਰੱਖਿਅਤ ਦੇਸ਼ ਹੈ ਆਸਟ੍ਰੇਲੀਆ: ਨਿਊ ਵਰਲਡ ਵੈੱਲਥ ਸਰਵੇਖਣ 

(ਬ੍ਰਿਸਬੇਨ 1 ਜੂਨ) ਨਿਊ ਵਰਲਡ ਵੈੱਲਥ ਗਰੁੱਪ (ਜੌਹਨਬਰਗ, ਸਾਉਥ ਅਫ਼ਰੀਕਾ) ਦੇ ਤਾਜ਼ਾ ਸਰਵੇਖਣ ਮੁਤਾਬਕ ਮਾਲਟਾ, ਆਈਸਲੈਂਡ, ਨਿਊਜ਼ੀਲੈਂਡ ਅਤੇ ਕੇਨੇਡਾ ਵਰਗੇ ਦੇਸ਼ਾਂ ਨੂੰ ਪਛਾੜਦੇ ਹੋਏ ਆਸਟ੍ਰੇਲੀਆ ਨੇ ਵਿਸ਼ਵ ਭਰ ‘ਚ ਔਰਤਾਂ ਲਈ ਸੁਰੱਖਿਅਤ ਦੇਸ਼ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਗਲੋਬਲ ਵੈੱਲਥ ਮਾਈਗ੍ਰੇਸ਼ਨ 2019 ਦੀ ਰਿਪੋਰਟ ‘ਚ ਹੋਈ ਹੈ। ਦੱਸਣਯੋਗ ਹੈ ਕਿ ਇਹ ਰਿਪੋਰਟ ਸੰਬੰਧਿਤ ਦੇਸ਼ ਦੇ ਆਰਥਿਕ ਵਿਕਾਸ, ਪ੍ਰੈਸ ਅਜ਼ਾਦੀ ਅਤੇ ਔਰਤਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਕੇ ਬਣਾਈ ਜਾਂਦੀ ਹੈ।ਸਰਵੇਖਣ ਦਾ ਕਹਿਣਾ ਹੈ ਕਿ ਮਜ਼ੂਦਾ ਸਮੇਂ ‘ਚ ਕਿਸੇ ਵੀ ਦੇਸ਼ ਦਾ ਸਰਬ–ਪੱਖੀ ਵਿਕਾਸ ਉਸ ਦੇਸ਼ ਦੀਆਂ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ‘ਤੇ ਨਿਰਭਰ ਕਰਦਾ ਹੈ। ਮਸਲਨ ਕਿਸੇ ਵੀ ਦੇਸ਼ ਦਾ ਆਰਥਿਕ ਵਿਕਾਸ ਉੱਥੇ ਰਹਿ ਰਹੀਆਂ ਔਰਤਾਂ ਦੇ ਸੁਰੱਖਿਅਤ ਨਿਵਾਸ ਨਾਲ ਸੰਬੰਧਿਤਹੈ। ਤੱਥਾਂ ‘ਤੇ ਆਧਾਰਿਤ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਸ ਦੇਸ਼ ‘ਚ ਆਏ  ਦਿੱਨ ਬਲਾਤਕਾਰ, ਗੁਲਾਮੀ, ਮਨੁੱਖੀ ਤਸਕਰੀ ਅਤੇ ਔਰਤਾਂ ‘ਤੇ ਹਮਲੇ ਦੀਆਂ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ ਉਹ ਮੁੱਲਕ   ਲੰਬੇ ਸਮੇਂ ਦੇ ਸਰਬ–ਪੱਖੀ ਵਿਕਾਸ ‘ਚ ਪਛੜ ਜਾਂਦਾ ਹੈ। ਰਿਪੋਰਟਦੱਸਦੀ ਹੈ ਕਿ ਵਿਕਾਸ ਕਰ ਰਹੇ ਮੁੱਲਕਾਂ ਦੇ ਪਿੱਛਲੇ 20 ਸਾਲ ਦੇ ਵਿਕਾਸ ‘ਚ ਔਰਤਾਂ ਦੀ ਭੂਮਿਕਾ ਅਹਿਮ ਰਹੀ ਹੈ। ਪਿਛਲੇ ਪੰਜਾਂ ਸਾਲਾਂ ਤੋਂ ਯੂਰਪ ਦੇ ਕਈ ਸ਼ਹਿਰਾਂ (ਲੰਡਨ, ਪੈਰਿਸ ਆਦਿ) ‘ਚ ਔਰਤਾਂ ਦੀ ਸੁਰੱਖਿਆ ਬੇਯਕੀਨੀ ਬਣਨ ਨਾਲ ਇਹਨਾਂ ਮੁੱਲਕਾਂ ਦੇ ਵਿੱਤੀ ਵਿਕਾਸ ‘ਚਅੜਚਨਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਸਰਵੇਖਣ ਮੁਕਾਬਕ ਚਾਹੇ ਇਹਨਾਂ ਸ਼ਹਿਰਾਂ ‘ਚ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ਦਾ ਮਸਲਾ ਅਜੇ ਬਹੁਤਾ ਗੰਭੀਰ ਨਹੀਂ ਬਣਿਆ। ਪਰ, ਮਜ਼ੂਦਾ ਸਮੇਂ ‘ਚ ਏਸ਼ੀਆ ਅਤੇ ਅਫ਼ਰੀਕੀ ਮਹਾਂਦੀਪਾਂ ਦੇ ਅਹਿਮ ਸ਼ਹਿਰਾਂ ਦੀ ਸਥਿੱਤੀ ਚਿੰਤਾ ਦਾਵਿਸ਼ਾ ਬਣ ਚੁੱਕੀ ਹੈ। ਇਹਨਾਂ ਮੁੱਲਕਾਂ ਵਿੱਚ ਸੁਰੱਖਿਆ–ਤੰਤਰ ਅਤੇ ਸਰਕਾਰਾਂ ਲੰਬੇ ਸਮੇਂ ਤੋਂ ਪੇਚੀਦਾ ਪ੍ਰਸਥਿੱਤੀਆਂ ਅਤੇ ਮਾਫ਼ੀਆ ਅੱਗੇ ਬੇਬੱਸ ਨਜ਼ਰ ਆ ਰਹੀਆਂ ਹਨ। ਨਤੀਜਨ, ਇਹ ਮੁੱਲਕ ਤਰੱਕੀ ਦੇ ਰਾਹ ਤੋਂ ਪਛੜਦੇ ਜਾ ਰਹੇ ਹਨ ਅਤੇ ਔਰਤਾਂ ਦੀ ਸਥਿੱਤੀ ਦਿਨੋ–ਦਿੱਨ ਗੰਭੀਰਗਿਰਾਵਟ ਦਾ ਸ਼ਿਕਾਰ ਹੋ ਰਹੀ ਹੈ।  (ਹਰਜੀਤ ਲਸਾੜਾ) harjit_las@yahoo.com

by June 2, 2019 Australia NZ
(ਖਾਲਸਾ ਕਾਲਜ ਫੀਜ਼ੀ ਦਾ ਮੁੱਖ ਦੁਆਰਾ, ਵਿਸ਼ਾਲ ਇਮਾਰਤ, ਗੁਰਦੁਆਰਾ ਸਾਹਿਬ ਅਤੇ ਸ. ਹਰਨਾਮ ਸਿੰਘ ਗੋਲੀਅਨ ਜੋ ਡਾਇਮੰਡ ਜੁਬਲੀ ਸਮਾਰੋਹ ਦੇ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਨਿਊਜ਼ੀਲੈਂਡ ਤੋਂ ਸ਼ਾਮਿਲ ਹੋਣਗੇ)

ਡਾਇਮੰਡ ਜੁਬਲੀ: ਫੀਜ਼ੀ ‘ਚ ਖਾਲਸਾ ਸਕੂਲ ਦੇ ਸ਼ਾਨਦਾਰ 60 ਸਾਲ

ਸ੍ਰੀ ਗੁਰੂ ਨਾਨਕ ਖਾਲਸਾ ਸਕੂਲ ਅਤੇ ਕਾਲਜ ਬਾਅ (ਫੀਜ਼ੀ) ਵਿਖੇ 15 ਜੂਨ ਨੂੰ ਹੋਏਗਾ ਸ਼ਾਨਦਾਰ ਸਮਾਰੋਹ ਫੀਜ਼ੀ ਦੇ ਸਾਬਕਾ ਸਾਂਸਦ ਹਰਨਾਮ ਸਿੰਘ ਗੋਲੀਅਨ ਨਿਊਜ਼ੀਲੈਂਡ ਹੋਣਗੇ ਮੁੱਖ ਮਹਿਮਾਨ ਆਕਲੈਂਡ  31 ਮਈ – ਬੜੇ ਮਾਣ ਨਾਲ ਇਹ ਕਹਿ ਕੇ ਫ਼ਖਰ ਮਹਿਸੂਸ ਕਰ ਲਿਆ ਜਾਂਦਾ ਹੈ ਕਿ ਪੰਜਾਬੀ ਜਿੱਥੇ ਵੀ ਗਏ ਆਪਣੀ ਮਿਹਨਤ, ਅਕਲ, ਸੰਜਮ, ਸਹਿਣਸ਼ੀਲਤਾ, ਦੂਰ ਅੰਦੇਸ਼ੀ ਅਤੇ ਵਿਰਸੇ ਦੇ ਵਿਚ ਮਿਲੀ[Read More…]

by June 1, 2019 Australia NZ
ਪੰਜਾਬੀ ਸੱਥ ਮੈਲਬਰਨ ਦੀ ਸ਼ਾਮ- ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਦੇ ਨਾਮ

ਪੰਜਾਬੀ ਸੱਥ ਮੈਲਬਰਨ ਦੀ ਸ਼ਾਮ- ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਦੇ ਨਾਮ

ਮਿਤੀ 26 ਮਈ 2019 ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ ਮੈਲਬਰਨ ਵੱਲੋਂ ਪੰਜਾਬ ਤੋਂ ਮੈਲਬਰਨ ਪਹੁੰਚੇ ਹੋਏ ਸਤਿਕਾਰਯੋਗ ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਨਾਲ ਇੱਕ ਸਾਹਿਤਕ ਮਿਲਣੀ  ਕਰਾਈ ਗਈ, ਇਹ ਪ੍ਰੋਗਰਾਮਸੱਥ ਦੇ ਸੰਚਾਲਕ ਬਿੱਕਰ ਬਾਈ ਜੀ ਦੇ ਗ੍ਰਹਿ ਵਿੱਖੇ ਉਲੀਕਿਆ ਗਿਆ, ਜਿਸ ਵਿੱਚ ਪੰਜਾਬੀ ਸੱਥ ਦੀ ਸੇਵਾ ਨਿਭਾਅ ਰਹੇ ਸੇਵਾਦਾਰਾਂ ਕੁਲਜੀਤ ਕੌਰ ਗ਼ਜ਼ਲ, ਬਿੱਕਰ ਬਾਈ ਅਤੇ ਮਧੂ ਸ਼ਰਮਾ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰਕਰਨ ਵਾਲੇ ਬਾਸ਼ਿੰਦਿਆਂ ਨੇ ਹਿੱਸਾ ਲਿਆ ਤੇ ਪ੍ਰੋਫੈਸਰ ਸਾਹਿਬ ਨਾਲ ਸਾਹਿਤਕ ਵਿਚਾਰ ਵਟਾਂਦਰਾ ਕੀਤਾ, ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਆਪਣੀ ਉਮਰ ਦੇ 44 ਸਾਲ ਪੰਜਾਬ ਦੇ ਕਾਲਜਾਂ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਹੇ ਹਨ ਤੇਆਰ.ਕੇ. ਆਰੀਆ ਕਾਲਜ ਨਵਾਂ ਸ਼ਹਿਰ ਤੋਂ ਰਿਟਾਇਰ ਹੋਏ ਹਨ, ਆਸਟ੍ਰੇਲੀਆ ਫੇਰੀ ਦੌਰਾਨ ਉਹਨਾਂ ਨੇ ਇਥੋਂ ਦੀ ਧਰਤੀ ਵਿੱਚ ਅਪਣਾਪਨ ਤੇ ਨਿੱਘ  ਮਹਿਸੂਸ ਕੀਤਾ ਹੈ ਨਾਲ ਹੀ ਉਹਨਾਂ ਇਸ ਗੱਲ ਦਾ ਵੀ ਜਿਕਰ ਕੀਤਾ ਕੇ ਕਨੇਡਾ, ਇੰਗਲੈਂਡ ਦੇ ਸਾਹਿਤ ਦੀ ਤਰਾਂ ਆਸਟ੍ਰੇਲੀਆ ਦੇ ਪੰਜਾਬੀ ਸਾਹਿਤ  ਵਿੱਚ ਭੂ- ਹੇਰਵਾ ਨਜ਼ਰ ਨਹੀਂ ਆਉਂਦਾ,  ਫਿਰ ਉਹ ਆਪਣੀ ਸਮਝ ਮੁਤਾਬਿਕ ਇਹ ਸਪਸ਼ਟ ਕਰਦੇ ਹਨ ਕੇ  ਆਸਟ੍ਰੇਲੀਆ ਆਉਣ ਵਾਲੀ ਪੀੜੀ ਸਮੇਂ ਦੇ ਨਾਲ ਚੱਲਣਵਾਲੀ ਹੈ ਤੇ ਪੜੀ-ਲਿਖੀ ਹੈ ਜਿਹਨਾਂ ਨੇ ਆਪਣੇ ਆਪ ਨੂੰ ਇਸ  ਦੇਸ਼ ਮੁਤਾਬਿਕ ਢਾਲਣ ਦੀ ਸਫਲ ਕੋਸਿਸ਼ ਕੀਤੀ ਹੈ ! ਉਹ ਇਸ ਪੀੜੀ ਤੋਂ ਬਹੁਤ ਖੁਸ਼ ਹਨ ਤੇ ਭਵਿੱਖ ਵਿੱਚ ਵੀ ਇਸ ਪੀੜੀ ਤੋਂ ਬਹੁਤ ਵਧੀਆ ਆਸਾਂ ਰੱਖਦੇ ਹਨ, ਪ੍ਰੋਫੈਸਰਸਾਹਿਬ ਤੋਂ ਬਹੁਤ ਹੀ ਕੀਮਤੀ ਤੇ ਜਾਣਕਾਰੀ ਗੱਲਾਂ ਸੁਨਣ ਦੇ ਨਾਲ ਨਾਲ ਹਾਜਿਰ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਵੀ ਰੰਗ ਬੰਨਿਆ ਜਿਸ ਵਿੱਚ ਹਰ ਵਾਰ ਦੀ ਤਰਾਂ ਮਧੂ ਸ਼ਰਮਾ ਨੇ ਸਟੇਜ ਵਾਲੀ ਸੇਵਾ ਨਿਭਾਉਂਦਿਆਂ ਆਪਣੀਇੱਕ ਖੂਬਸੂਰਤ ਕਵਿਤਾ ‘ਫੁਲਕਾਰੀ ਤੇਰੀ ਸਿਰ ਤੋਂ ਲਾਹ ਕੇ ਸੁੱਟੀ ਨਹੀਓਂ ਮਾਂ,’ਜੈਸਾ ਦੇਸ਼ ਵੈਸਾ ਵੇਸ’ ਪੁਗਾਵਣ ਲੱਗੀ ਆਂ’ ਵੀ ਸੁਣਾਈ ਤੇ ਵਾਹ ਵਾਹ ਖੱਟੀ, ਮੈਲਬਰਨ ਦੇ ਹੀ ਹਰਮਨ-ਪਿਆਰੇ ਕਵੀ ‘ਜਿੰਦਰ’ ਨੇ ਆਪਣੀ ਕਵਿਤਾ’ਹਨੇਰਿਆਂ ਘਰਾਂ ਨੂੰ ਚਾਨਣ ਦੇਈਂ , ਭੁੱਖਿਆਂ ਘਰਾਂ ਨੂੰ ਦਾਣੇ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ, ਇੱਥੋਂ ਦੇ ਹੀ ਨੌਜਵਾਨ ਲੇਖਕ ਹਰਪ੍ਰੀਤ  ਸਿੰਘ ਤਲਵੰਡੀ ਖੁੰਮਣ ਨੇ ਆਪਣੀ ਰਚਨਾ ‘ਬਾਬਲ ਤੈਥੋਂ ਸਦਕੇ ਜਾਵਾਂ, ਸੁੱਚੀ ਪੱਗ ਨੂੰ ਦਾਗ ਨਾਲਾਵਾਂ’ ਨਾਲ ਇਹ ਸਾਬਤ ਕਰ ਦਿੱਤਾ ਕੇ ਪੰਜਾਬੀ ਸਾਹਿਤ ਵਿੱਚ ਮਾਂ ਵਰਗੇ ਰਿਸ਼ਤੇ ਦੇ ਨਾਲ ਨਾਲ ਪਿਤਾ ਦਾ ਰਿਸ਼ਤਾ ਵੀ ਬੜਾ ਮਹੱਤਵ ਰੱਖਦਾ ਹੈ , ਬਿੱਕਰ ਬਾਈ ਜੀ ਦੇ ਗੀਤ ‘ਦਿਲ ਤਾਂ ਬੜਾ ਕਰਦਾ ਮੈਂ ਨਿੱਤ ਦਸਤਾਰ ਸਜਾਵਾਂ’ ਨੇਸਰੋਤਿਆਂ ਦਾ ਮਨ ਕੀਲ ਲਿਆ, ਇਸ ਤੋਂ ਇਲਾਵਾ ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਨਾਲ ਸਾਹਿਤਕ ਸੁਆਲਾਂ- ਜੁਆਬਾਂ ਦੌਰਾਨ ਕਵਿਤਾ ਦਾ ਦੌਰ ਚਲਦਾ ਰਿਹਾ ! ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਸਾਹਿਬ ਨੂੰ ਪੰਜਾਬੀ ਸੱਥਮੈਲਬਰਨ ਦਾ ਇੱਕ ਯਾਦਗਾਰੀ ਚਿੰਨ ਤੇ ਇੱਕ ਤੋਹਫ਼ਾ ਭੇਟ ਕੀਤਾ ਗਿਆ, ਰਾਤ ਦੇ ਖਾਣੇ ਦੇ ਨਾਲ ਪੰਜਾਬੀ ਸਾਹਿਤ ਦੇ ਰੰਗਾਂ ਨਾਲ  ਰੰਗੀ ਹੋਈ ਇਸ ਹੁਸੀਨ,ਯਾਦਗਾਰ ਤੇ ਸਫਲਤਾ ਭਰਭੂਰ ਮਹਿਫ਼ਿਲ ਦੀ ਸਮਾਪਤੀ ਕਰ ਦਿੱਤੀ ਗਈ!

by May 27, 2019 Australia NZ
ਪਾਬੰਦੀਸ਼ੁਦਾ ਤਸਵੀਰਾਂ ਅਤੇ ਫ਼ਿਲਮਾਂ ਸਮੇਤ ਆਸਟ੍ਰੇਲਿਆਈ-ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ

ਪਾਬੰਦੀਸ਼ੁਦਾ ਤਸਵੀਰਾਂ ਅਤੇ ਫ਼ਿਲਮਾਂ ਸਮੇਤ ਆਸਟ੍ਰੇਲਿਆਈ-ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ

(ਬ੍ਰਿਸਬੇਨ 25 ਮਈ) ਇੱਥੇ ਬ੍ਰਿਸਬੇਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੀਤੇ ਦਿਨੀਂ ਆਬੂ ਧਾਬੀ ਤੋਂ ਬਿ੍ਰਸਬੇਨ ਪਹੁੰਚੀ ਹਵਾਈ ਉਡਾਣ ‘ਚੋਂ ਇਕ 20 ਸਾਲਾ ਆਸਟ੍ਰੇਲਿਆਈ–ਬ੍ਰਿਟਿਸ਼ ਨਾਗਰਿਕ ਦੇ ਸਮਾਨ ਦੀ ਜਾਂਚ ਦੌਰਾਨ ਉਸਦੇ ਮੋਬਾਇਲ ਫ਼ੋਨ ਅਤੇ ਲੈਪਟੋਪ ‘ਚੋਂ ਬੱਚਿਆਂ ਦੇ ਬਾਲ ਸ਼ੋਸ਼ਣ ਦੀਆ ਪਾਬੰਦੀਸ਼ੁਦਾ ਤਸਵੀਰਾਂ ਅਤੇ ਫ਼ਿਲਮਾਂ ਵੱਡੀ ਗਿਣਤੀ ਵਿਚ ਪ੍ਰਾਪਤ ਹੋਈਆ ਹਨ। ਆਸਟ੍ਰੇਲੀਆਈ ਬਾਰਡਰ ਫੋਰਸ (ਏਬੀਐਫ) ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੱਗਰੀ ਪਾਬੰਦੀ ਸ਼ੁਦਾ ਹੈ ਅਤੇ ਕਥਿੱਤ ਵਿਅਕਤੀ ਇਸਨੂੰ ਆਸਟ੍ਰੇਲੀਆ ‘ਚ ਆਯਾਤ ਕਰਨ ਲਈ ਜਿੰਮੇਵਾਰ ਹੈ। ਜਿਸ ਨੂੰ  ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਵਿਚ 29 ਮਈ ਨੂੰ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਆਸਟ੍ਰੇਲੀਆ ‘ਚ ਬਾਲ ਸ਼ੋਸ਼ਣ, ਦੁਰ–ਵਿਵਹਾਰ ਅਤੇ ਅਸ਼ਲੀਲ ਸਮੱਗਰੀ ਨੂੰ ਆਯਾਤ ਕਰਨ ਬਾਬਤ 10 ਸਾਲ ਦੀ ਕੈਦ ਅਤੇ ਵੱਧ ਤੋਂ ਵੱਧ 5,25,000 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜਿਕਰਯੋਗ ਹੈ ਕਿ ਲੰਘੇ ਮਹੀਨਿਆਂ ਦੌਰਾਨ ਕੌਮਾਂਤਰੀ ਵਿਦਿਆਰਥੀਆਂ, ਸੈਲਾਨੀਆਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਕਥਿਤ ਤੌਰ ‘ਤੇ ਬਾਲ ਸ਼ੋਸ਼ਣ ਦੀਆਂ ਤਸਵੀਰਾਂ ਤੇ ਫ਼ਿਲਮਾਂ ਨਾਲ ਫੜਿਆ ਜਾ ਚੁੱਕਾ ਹੈ। ਜਿਸ ਦੌਰਾਨ ਉਨ੍ਹਾਂ ਦੇ ਵੀਜ਼ੇ ਰੱਦ ਕਰਉਨ੍ਹਾ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਸੂਬਾ ਕੁਈਨਜ਼ਲੈਂਡ ਦੇ ਏਬੀਐਫ ਖੇਤਰੀ ਕਮਾਂਡਰ ਟੈਰੀ ਪ੍ਰਾਇਸ ਨੇ ਕਿਹਾ ਕਿ ਬੱਚਿਆਂ ਦੇ ਸ਼ੋਸ਼ਣ ਦੀ ਸਮੱਗਰੀ ਨੂੰ ਕੋਲ ਰੱਖਣਾ ਆਸਟ੍ਰੇਲੀਆਈ ਕਾਨੂੰਨ ਅਧੀਨ ਬਹੁਤ ਗੰਭੀਰ ਅਪਰਾਧ ਹੈ। ਉਨ੍ਹਾਂ ਨੇ ਕਿਹਾ, “ਬੱਚਿਆਂ ਦੇ ਸ਼ੋਸ਼ਣ ਦਾ ਖਾਤਮਾ ਏਬੀਐਫ ਲਈ ਇਕ ਪ੍ਰਮੁੱਖ ਤਰਜੀਹ ਹੈ ਜੋ ਕਿ ਲੋਕਾਂ ਦੀ ਸਰਹੱਦ ਦੀ ਰਾਖੀ ਕਰਨ ਦੀ ਭੂਮਿਕਾ ਦੇ ਹਿੱਸੇ ਵਜੋਂ ਹੈ।” (ਹਰਜੀਤ ਲਸਾੜਾ) harjit_las@yahoo.com

by May 26, 2019 Australia NZ
(ਚੁਣੇ ਗਏ ਅਹੁਦੇਦਾਰ)

ਗੁਰਦੁਆਰਾ ਸਾਹਿਬ ਬ੍ਰਿਸਬੇਨ ਦੇ ਅਹੁਦੇਦਾਰਾਂ 2019 ਤੋਂ 2021 ਤੱਕ ਦੀ ਹੋਈ ਚੋਣ

  ਗੁਰਦੁਆਰਾ ਸਾਹਿਬ ਬ੍ਰਿਸਬੇਨ, ਬ੍ਰਿਸਬੇਨ ਦੀ ਸਾਲ 2019 ਅਤੇ 2021 ਦੀ ਨਵੀਂ ਕਮੇਟੀ ਦੀ ਇਥੇ ਚੋਣ ਹੋਈ, ਜਿਸ ਵਿਚ ਨਵੀਂ ਕਮੇਟੀ ਲਈ 9 ਮੈਂਬਰ ਚੁਣੇ ਗਏ। ਗੁਰਦੁਆਰਾ ਸਾਹਿਬ ਦੀ ਕਮੇਟੀ ਲਈ 22 ਅਰਜ਼ੀਆਂ ਆਈਆਂ ਸਨ ਜਿਸ ਵਿੱਚੋਂ 5 ਮੈਂਬਰਾ ਨੇ ਆਪਣੀਆਂ ਮੈਂਬਰਸ਼ਿਪ ਦੀਆਂ ਅਰਜ਼ੀਆਂ ਵਾਪਿਸ ਲੈ ਲਿਆਂ ਸਨ ਤੇ 17 ਮੈਂਬਰ ਵਿੱਚੋਂ ਆਪਸੀ ਪਰਚੀਆਂ ਪਾਕੇ 9 ਮੈਂਬਰਾ ਦੀ ਚੋਣ ਕੀਤੀ[Read More…]

by May 26, 2019 Australia NZ
ਲੋਕ-ਪੱਖੀ ਨੀਤੀਆਂ ਹੀ ਲਿਬਰਲ ਦੀ ਜਿੱਤ: ਸਕੌਟ ਮੌਰੀਸਨ

ਲੋਕ-ਪੱਖੀ ਨੀਤੀਆਂ ਹੀ ਲਿਬਰਲ ਦੀ ਜਿੱਤ: ਸਕੌਟ ਮੌਰੀਸਨ

– ਇੰਮੀਗ੍ਰੇਸ਼ਨ ਦਾ ਮੁੱਦਾ ਰਿਹਾ ਭਾਰੀ  ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਨਾਮੋਸ਼ੀ ਦਾ ਸਾਹਮਣਾ ( ਬ੍ਰਿਸਬੇਨ 22 ਮਈ) ਮੀਡੀਆ ਸਰਵੇਖਣਾਂ ਦੇ ਉਲਟ ਆਸਟ੍ਰੇਲੀਆਈ ‘ਚ 18 ਮਈ ਨੂੰ ਹੋਈਆਂ ਆਮ ਸੰਘੀ ਚੋਣਾਂ ‘ਚ ਮੁੜ ਸੱਤਾਧਾਰੀ ਲਿਬਰਲ–ਨੈਸ਼ਨਲ ਗਠਜੋੜ ਦੀ ਸਰਕਾਰ ਨੇ ਸੰਸਦ ਦੀਆਂ ਕੁੱਲ 151 ਸੀਟਾਂ ‘ਚੋਂ 77 ਸੀਟਾਂ ‘ਤੇ ਕਬਜ਼ਾ ਕਰਦਿਆਂ ਫਿਰ ਤੋਂ ਤਿੰਨ ਸਾਲ ਲਈ ਸਰਕਾਰ ਬਣਾਈ ਹੈ। ਗਠਜੋੜ ਦੇ ਨੇਤਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੀ ਇਸ ਜਿੱਤ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਕਿਹਾ ਹੈ। ਇਸ ਵਾਰ ਬਿੱਲ ਸ਼ੌਰਟਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਚੋਣਾਂ ਵਿੱਚ ਕੁਈਨਜ਼ਲੈਂਡ ਸੂਬੇ ‘ਚ ਮੂੰਹ ਦੀਖਾਣੀ ਪਈ ਹੈ। ਲੇਬਰ ਪਾਰਟੀ ਨੂੰ 68 ਸੀਟਾਂ, ਵਿਕਟੋਰੀਆ ਸੂਬੇ ਤੋਂ ਗ੍ਰੀਨ ਪਾਰਟੀ ਨੂੰ 1 ਸੀਟ, ਸੈਂਟਰ ਅਲਾਇੰਸ ਨੂੰ 1 ਸੀਟ,  ਕੁਈਨਜ਼ਲੈਂਡ ਸੂਬੇ ਤੋਂ ਕੇਟਰ ਆਸਟ੍ਰੇਲੀਅਨ ਪਾਰਟੀ ਨੂੰ 1 ਸੀਟ, ਅਜ਼ਾਦ ਉਮੀਦਵਾਰਾਂ ਵੱਲੋਂ 3 ਸੀਟਾਂ ‘ਤੇ ਜਿੱਤ ਦਰਜ ਕੀਤੀ ਗਈ। ਜਿਕਰਯੋਗ ਹੈ ਕਿਗਠਜੋੜ ਸਰਕਾਰ ਨੇ ਕੁਝ ਅਜਿਹੇ ਕੌਮੀ ਮੁੱਦੇ ਚੁੱਕੇ ਸਨ ਜਿਨ੍ਹਾਂ ਨੇ ਲੇਬਰ ਪਾਰਟੀ ਤੋ ਵੋਟਰਾਂ ਨੂੰ ਮੁੜ ਇਸ ਗੱਠਜੋੜ ਵੱਲ ਪ੍ਰਭਾਵਿਤ ਕਰ ਦਿੱਤਾ। ਮਸਲਨ, ਅਗਲੇ ਵਿੱਤੀ ਵਰ੍ਹੇ ਜੁਲਾਈ ‘ਚ ਟੈਕਸ ‘ਚ ਭਾਰੀ ਕਟੌਤੀ ਕਰਨਾ, ਘਰ ਲਈ ਵੱਧ ਸਰਕਾਰੀ ਮਦਦ ਦਾ ਐਲਾਨ (500 ਮਿਲੀਅਨਡਾਲਰ), ਵਧੀਆ ਸਿਹਤ ਸਹੂਲਤਾਂ ‘ਚ ਮਾਨਸਿਕ ਸਿਹਤ ਸਹਾਇਤਾ ਲਈ ਅਧਿਕ ਧੰਨ ਰਾਸ਼ੀ, ਆਤਮ ਹੱਤਿਆ ਦੀ ਰੋਕਥਾਮ ਲਈ 461 ਮਿਲੀਅਨ ਦੀ ਵਿੱਤੀ ਸਹਾਇਤਾ, ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਮਾਨਸਿਕ ਸਿਹਤ ਫੰਡਿੰਗ ਅਤੇ ਐਬੋਰਿਜਨਲ ਅਤੇ ਟੋਰੇਸ ਸਟਰੇਟਆਇਲੈਂਡਰ ਲਈ ਹੋਰ ਵਧੇਰੇ ਸਹੂਲਤਾਂ, ਜਲਵਾਯੂ ਪਰਿਵਰਤਨ ਦੇ ਹੱਲ ਲਈ 2 ਬਿਲੀਅਨ ਡਾਲਰ ਦੇ ਪੈਕੇਜ ਦੀ ਪੇਸ਼ਕਸ਼, ਮੌਰੀਸਨ ਨਿਊ ਸਾਊਥਾਲ ਵੇਲਜ਼ ਸੂਬੇ  ਵਿੱਚ ਇੱਕ ਕੋਲਾ ਅਪਗ੍ਰੇਡ ਪ੍ਰੋਜੈਕਟ ਦੀ ਪ੍ਰੋੜ੍ਹਤਾ, 453 ਮਿਲੀਅਨ ਦੀ ਰਾਸ਼ੀ ਚਾਰ ਸਾਲ ਦੇ ਬੱਚਿਆਂ ਲਈ, ਪ੍ਰੀ ਸਕੂਲਦੇ ਲਈ ਫੰਡਿੰਗ ਦੇ ਇਕ ਹੋਰ ਸਾਲ ਦੀ ਗਾਰੰਟੀ ਤਹਿਤ ਚਾਈਲਡ ਕੇਅਰ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ, ਸਿੱਖਿਆ ਨੀਤੀ ਲਈ ਵਧੇਰੇ ਗੰਭੀਰਤਾ ਤਹਿਤ ਸਕੂਲਾਂ ਲਈ 23.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੀ ਪ੍ਰਤੀਬੱਧਤਾ, ਉੱਚ ਸਿੱਖਿਆ ਲਈ 525 ਮਿਲੀਅਨਡਾਲਰ ਦੀ ਵਿੱਤੀ ਸਹਾਇਤਾ ਨਾਲ 80,000 ਦੇ ਕਰੀਬ ਅਪ੍ਰੈਨਟਿਸ਼ਿਪਾਂ ਅਤੇ ਕਿੱਤਾਕਾਰੀ ਸਿੱਖਿਆ ਅਤੇ ਸਿਖਲਾਈ ਨੂੰ ਹੁਲਾਰਾ ਦੇਣ ਲਈ ਪ੍ਰਬੰਧ ਕਰਨੇ, ਕਰਮਚਾਰੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਲਈ ਜੁਰਮਾਨੇ ਅਤੇ ਸਜ਼ਾਵਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨਾ, ਊਰਜਾ ਗਠਜੋੜ ਨੇਸਨੋਈ ਹੈਡਰੋ 2.0 ਪ੍ਰੋਜੈਕਟ ਲਈ 1.38 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਆਦਿ ਪ੍ਰਮੁੱਖ ਮੁੱਦੇ ਸਨ। ਦੱਸਣਯੋਗ ਹੈ ਕਿ ਇੰਮੀਗ੍ਰੇਸ਼ਨ ਦਾ ਮੁੱਦਾ ਇਨ੍ਹਾਂ ਚੋਣਾਂ ਵਿੱਚ ਭਾਰੂ ਰਿਹਾ ਹੈ। ਸਥਾਨਕ ਲੋਕਾਈ ਪਰਵਾਸ ਦੀਆ ਨੀਤੀਆਂ ਵਿੱਚ ਸਖ਼ਤੀ ਦੇ ਨਾਲ–ਨਾਲ ਕਟੌਤੀ ਦੇ ਹੱਕ ਵਿੱਚਨਿੱਤਰੀ ਹੈ। ਇਨ੍ਹਾਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਆਜ਼ਾਦ ਉਮੀਦਵਾਰ ਜ਼ਾਲੀ ਸਟੇਗਾਲ ਤੋਂ ਚੋਣ ਹਾਰ ਗਏ ਹਨ। ਸਾਬਕਾ ਇੰਮੀਗ੍ਰੇਸ਼ਨ ਤੇ ਗ੍ਰਹਿ ਮੰਤਰੀ ਪੀਟਰ ਡੱਟਨ ਨੇ ਡਿਕਸਨ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ ਹੈ। ਆਸਟ੍ਰੇਲੀਆਈ ਲੇਬਰ ਪਾਰਟੀ ਦੇ ਨੇਤਾ ਬਿਲਸ਼ੌਰਟਨ ਨੇ ਚੋਣਾਂ ‘ਚ ਆਪਣੀ ਪਾਰਟੀ ਦੀ ਹਾਰ ਮੰਨਦੇ ਹੋਏ ਅਸਤੀਫਾ ਦੇ ਦਿੱਤਾ ਹੈ। ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ। (ਹਰਜੀਤ ਲਸਾੜਾ) harjit_las@yahoo.com

by May 21, 2019 Australia NZ
(ਨਿਊਜ਼ੀਲੈਂਡ ਵਿਖੇ ਹੋਣ ਵਾਲੇ ਖੇਤੀਬਾੜੀ ਮੇਲੇ ਦੀ ਇਕ ਪੁਰਾਣੀ ਝਲਕ ਅਤੇ ਪਹਿਲੀ ਵਾਰ ਭਾਰਤੀ ਵਸਤਰ ਵੇਚਣ ਵਾਲੀ  ਗੋਰੀ ਇਸਤਰੀ ਐਂਡਰੀਆ ਮਕੈਨਜੀ)

ਵੇਖਣ ਵਾਲਾ ਹੁੰਦਾ ਨਿਊਜ਼ੀਲੈਂਡ ਦਾ ਖੇਤੀਬਾੜੀ ਮੇਲਾ

ਹਮਿਲਟਨ ਵਿਖੇ 12 ਤੋਂ 15 ਜੂਨ ਤੱਕ ਚੱਲੇਗਾ ‘ਫੀਲਡੇਅਜ਼’ ਮੇਲਾ-ਲੱਗਣਗੀਆਂ ਹਜ਼ਾਰਾਂ ਪ੍ਰਦਰਸ਼ਨੀਆ 51ਵੇਂ ਸਾਲ ਦੇ ਸਫਰ ਵਿਚ ਹੈ ਇਹ ਵਿਸ਼ਾਲ ਮੇਲਾ-ਭਾਰਤੀ ਖੇਤੀ ਬਾੜੀ ਕੰਪਨੀਆਂ ਦੀ ਨਹੀਂ ਅਜੇ ਰਜਿਟ੍ਰੇਸ਼ਨ ਭਾਰਤੀ ਗਹਿਣੇ, ਜੈਪੁਰੀ ਸ਼ਾਲ, ਲੁਧਿਆਣਾ ਦੀ ਉਨ, ਮਨਾਲੀ ਤੋਂ ਪਹੁੰਚੇਗਾ ਵਿਸ਼ੇਸ਼ ਸਾਮਾਨ ਆਕਲੈਂਡ  20 ਮਈ -ਜਿਹੜੇ ਜਿਮੀਦਾਰਾਂ ਨੇ ਪੰਜਾਬ ਦੇ ਖੇਤੀਬਾੜੀ ਮੇਲੇ ਵੇਖੇ ਹਨ ਉਹ ਨਿਊਜ਼ੀਲੈਂਡ ਦਾ ਖੇਤੀਬਾੜੀ ਮੇਲਾ ‘ਫੀਲਡੇਅਜ਼’ ਇਕ ਵਾਰ[Read More…]

by May 21, 2019 Australia NZ
('ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ' ਅਹੁਦੇਦਾਰ 'ਡਰੱਗ ਫ੍ਰੀ' ਕਬੱਡੀ ਖੇਡ ਰੱਖਣ ਦਾ ਐਲਾਨ ਕਰਨ ਸਮੇਂ)

ਖਿੱਚਤੀ ਲਕੀਰ: ਨਹੀਂ ਮੇਲ ਨਸ਼ੇ ਅਤੇ ਖਿਡਾਰੀ ਦਾ -ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਅਹਿਮ ਫੈਸਲਾ ਲੈਂਦਿਆਂ ਕਬੱਡੀ ਨੂੰ ਨਸ਼ਾ ਮੁਕਤ ਰੱਖਣ ਦਾ ਫੈਸਲਾ

ਆਕਲੈਂਡ  19 ਮਈ  – ‘ਨਿਊਜ਼ੀਲੈਂਡ ਕਬੱਡ ਫੈਡਰੇਸ਼ਨ’ ਨੇ ਇਕ ਅਹਿਮ ਫੈਸਲਾ ਲੈਂਦਿਆਂ ਕੱਬਡੀ ਖੇਡ ਦੇ ਖਿਡਾਰੀਆਂ ਅਤੇ ਨਸ਼ਿਆਂ ਵਿਚਕਾਰ ਇਕ ਲਕੀਰ ਖਿੱਚ ਦਿੱਤੀ ਹੈ। ਇਸਦ ਮਤਲਬ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਨਸ਼ਾ ਮੁਕਤ ਰਹਿ ਕੇ ਖੇਡਣ ਦਾ ਮੌਕਾ ਹੀ ਮਿਲਿਆ ਕਰੇਗਾ। ਜੇਕਰ ਕੋਈ ਵੀ ਖਿਡਾਰੀ ਨਸ਼ਾ ਕਰਨ ਦੇ ਟੈਸਟ (ਡੋਪ) ਵਿਚ ਪਾਜ਼ੇਟਿਵ ਪਾਇਆ ਗਿਆ ਤਾਂ ਉਹ ਨਿਊਜ਼ੀਲੈਂਡ ਦੇ ‘ਚ ਇਸ[Read More…]

by May 20, 2019 Australia NZ