Australia NZ

ਨਿਊਜ਼ੀਲੈਂਡ ਵਾਸੀਆਂ ਫੜੀ ਪੰਜਾਬ ਦੇ ਕਿਸਾਨਾ ਦੀ ਬਾਂਹ   

ਨਿਊਜ਼ੀਲੈਂਡ ਵਾਸੀਆਂ ਫੜੀ ਪੰਜਾਬ ਦੇ ਕਿਸਾਨਾ ਦੀ ਬਾਂਹ   

ਸੁਪਰੀਮ ਸਿੱਖ ਸੁਸਾਇਟੀ ਵਲੋਂ ਕਣਕ ਦੀ ਸੜੀ ਫ਼ਸਲ ਦੇ ਮੁਆਵਜ਼ੇ ਵਜੋਂ ਵੰਡੇ ਚੈੱਕ ਆਕਲੈਂਡ — ਉੱਤਰ ਭਾਰਤ ‘ਚ ਅਪ੍ਰੈਲ ਦਾ ਮਹੀਨਾ ਕਿਸਾਨਾਂ ਦੀਆਂ ਸੱਧਰਾਂ ਦਾ ਮਹੀਨਾ ਹੁੰਦਾ ਹੈ | ਜਿਸ ਵਿਚ ਕਿਸਾਨ ਆਪਣੇ ਦੇਣੇ ਲੈਣੇ ਦੀਆਂ ਗੋਂਦਾ ਗੁੰਦਦੇ  ਹੈ | ਪਰ ਜਦੋਂ ਇਹਨਾਂ ਸੁਪਨਿਆਂ ਤੇ ਅਰਮਾਨਾਂ ਤੇ ਕੋਈ ਕਰੋਪੀ ਝੁੱਲ ਜਾਵੇ ਤਾਂ ਉਸ ਮੌਕੇ ਕਿਸਾਨ ਦੀ ਹਾਲਤ ਬਿਆਨ ਕਰਨ ਵਿਚ[Read More…]

by June 13, 2019 Australia NZ, Punjab
ਮਹਿਲਾ ਅਧਿਕਾਰਾਂ ਦੀ ਵਰਤੋਂ: ਕ੍ਰਾਈਸਟਚਰਚ ਲੋਕਲ ਬੋਰਡ ਚੋਣਾ 

ਮਹਿਲਾ ਅਧਿਕਾਰਾਂ ਦੀ ਵਰਤੋਂ: ਕ੍ਰਾਈਸਟਚਰਚ ਲੋਕਲ ਬੋਰਡ ਚੋਣਾ 

ਪਰਮਿੰਦਰ ਕੌਰ ਨੂੰ ਵੀ ਕਮਿਊਨਿਟੀ ਬੋਰਡ ਮੈਂਬਰ ਲਈ ਲੇਬਰ ਅਤੇ ਪੀਪਲ ਚੁਆਇਸ ਨੇ ਐਲਾਨਿਆ ਆਪਣਾ ਉਮੀਦਵਾਰ 12 ਅਕਤੂਬਰ ਨੂੰ ਆਉਣਗੇ ਨਤੀਜੇ ਔਕਲੈਂਡ 12 ਜੂਨ -ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿਸ ਨੇ ਵਿਸ਼ਵ ਭਰ ਦੇ ਵਿਚ ਸਭ ਤੋਂ ਪਹਿਲਾਂ ਮਹਿਲਾਵਾਂ ਦੇ ਅਧਿਕਾਰਾਂ ਨੂੰ ਸਮਝਦਿਆਂ ਵੋਟ ਦੇਣ ਦਾ ਮਹੱਤਵਪੂਰਨ ਅਧਿਕਾਰ 1893 ਦੇ ਵਿਚ ਦਿੱਤਾ ਸੀ। ਪਿਛਲਾ ਵਰ੍ਹਾ ਇਸ ਅਧਿਕਾਰ ਨੂੰ ਸਮਰਪਿਤ ਕੀਤਾ ਗਿਆ[Read More…]

by June 13, 2019 Australia NZ
image description

ਗਰਿਫਿਥ ਸ਼ਹੀਦੀ ਖੇਡ ਮੇਲਾ

ਗਰਿਫਥ ਵਿਖੇ 23 ਵਾਂ ਸ਼ਹੀਦੀ ਟੂਰਨਾਮੈਂਟ ਲੰਘੇ ਐਤਵਾਰ ਸਮਾਪਤ ਹੋਇਆ। ਦੋ ਦਿਨਾ ਦੇ ਇਸ ਖੇਡ ਮੇਲੇ ਵਿੱਚ ਕਬੱਡੀ ਫੈਡਰੇਸ਼ਨਾਂ ਦੇ ਰੇੜਕੇ ਕਾਰਨ ਬਹੁਤ ਸਾਰੇ ਕਲੱਬਾਂ ਨੇ ਹਿੱਸਾ ਨਹੀਂ ਲਿਆ ਪਰ ਲੋਕਾਂ ਦੇ ਉਤਸ਼ਾਹ ਵਿੱਚ ਕਿਸੇ ਕਿਸਮ ਦੀ ਕਮੀ ਵੇਖਣ ਨੂੰ ਨਹੀਂ ਮਿਲ਼ੀ। ਹਰ ਵਰੇ ਦੀ ਤਰਾਂ ਸੈਕੜੇ ਮੀਲਾਂ ਦਾ ਸਫਰ ਤਹਿ ਕਰ ਇਸ ਵਾਰ ਵੀ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ[Read More…]

by June 12, 2019 Australia NZ
ਪ੍ਰੋ ਹਰਪਾਲ ਸਿੰਘ ਪੰਨੂ ਰੈਨਮਾਰਕ, ਸਾਊਥ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ‘ਚ ਹੋਏ ਸੰਗਤਾਂ ਦੇ ਸਨਮੁੱਖ 

ਪ੍ਰੋ ਹਰਪਾਲ ਸਿੰਘ ਪੰਨੂ ਰੈਨਮਾਰਕ, ਸਾਊਥ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ‘ਚ ਹੋਏ ਸੰਗਤਾਂ ਦੇ ਸਨਮੁੱਖ 

ਸਾਊਥ ਆਸਟ੍ਰੇਲੀਆ ਦੇ ਪੰਜਾਬੀ ਵਸੋਂ ਵਾਲੇ ਇਲਾਕੇ ਰਿਵਰਲੈਂਡ ਦੇ ਰੈਨਮਾਰਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਵ ਦੀ ਯਾਦ ‘ਚ ਰੱਖੇ ਗਏ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਜਗਤ ਦੇ ਉੱਘੇ ਵਿਦਵਾਨ ਅਤੇ ਸਾਹਿਤਕਾਰ ਪ੍ਰੋ ਹਰਪਾਲ ਸਿੰਘ ਪੰਨੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੱਥੇ ਸਿੱਖ ਜਗਤ ਦੇ ਸ਼ਹੀਦਾਂ ਦੀਆਂ ਅਨ-ਛੋਹੀਆਂ ਗੱਲਾਂ ਦੀ ਸੰਗਤਾਂ ਨਾਲ ਸਾਂਝ ਪਾਈ,[Read More…]

by June 11, 2019 Australia NZ, India
ਆਸਟ੍ਰੇਲੀਆ ‘ਚ ਮੀਡੀਆ ਸੰਗਠਨਾਂ ‘ਤੇ ਪੁਲਸ ਛਾਪੇ

ਆਸਟ੍ਰੇਲੀਆ ‘ਚ ਮੀਡੀਆ ਸੰਗਠਨਾਂ ‘ਤੇ ਪੁਲਸ ਛਾਪੇ

– ਅੰਤਰਰਾਸ਼ਟਰੀ ਮੀਡੀਆ ਵੱਲੋਂ ਵਿਆਪਕ ਨਿਖੇਧੀ  (ਬ੍ਰਿਸਬੇਨ 9 ਜੂਨ) ਆਸਟ੍ਰੇਲੀਆ ਦੇ ਪ੍ਰਮੁੱਖ ਮੀਡੀਆ ਸੰਗਠਨਾਂ ਅਤੇ ਪੱਤਰਕਾਰਾਂ ਦੇ ਘਰਾਂ ‘ਚ ਮੰਗਲਵਾਰ ਤੋਂ ਹੋਈ ਪੁਲਸ ਛਾਪੇਮਾਰੀ ਦੇ ਚਲਦਿਆਂ ਦੇਸ਼ ਦੀ ਲੋਕਤੰਤਰੀ ਸਾਖ ਹੁਣ ਸਵਾਲਾਂ ਦੇ ਘੇਰੇ ‘ਚ ਘਿਰੀ ਨਜ਼ਰ ਆ ਰਹੀ ਹੈ। ਜਿਕਰਯੋਗ ਹੈ ਕਿਆਸਟ੍ਰੇਲੀਆਈ ਨਾਗਰਿਕਾਂ ਦੀ ਜਾਸੂਸੀ ਕਰਾਉਣ ਦੀ ਸਰਕਾਰ ਦੀ ਗੁਪਤ ਯੋਜਨਾ ਦੇ ਬਾਰੇ ਕੈਨਬਰਾ ਦੇ ਇਕ ਪੱਤਰਕਾਰ ਨੇ ਪਿਛਲੇ ਸਾਲ ਇਕ ਖਬਰ ਲਿਖੀ ਸੀ ਅਤੇ ਪੁਲਸ ਨੇ ਸੰਭਵ ਤੌਰ ‘ਤੇ ਇਸੇ ਖਬਰ ਨਾਲ ਜੁੜੀਆਂ ਸੂਚਨਾਵਾਂ ਲੱਭਦੇ ਹੋਏ ਉਨ੍ਹਾਂ ਦੇ ਘਰ ‘ਤੇ ਛਾਪੇਮਾਰੀ ਕੀਤੀ।ਅਗਲੇ ਹੀ ਦਿਨ (ਬੁੱਧਵਾਰ) ਨੂੰ ਪੁਲਸ ਨੇ ਦੇਸ਼ ਦੇ ਵੱਕਾਰੀ ਰਾਸ਼ਟਰੀ ਪ੍ਰਸਾਰਕ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏ ਬੀ ਸੀ) ਦੇ ਹੈੱਡਕੁਆਰਟਰ ‘ਤੇ ਅਚਾਨਕ ਛਾਪੇਮਾਰੀ ਕੀਤੀ। ਤਕਰੀਬਨ 8 ਘੰਟੇ ਤੱਕ ਚੱਲੀ ਛਾਪੇਮਾਰੀ ਦੌਰਾਨ ਉਸ ਨੇ ਈ–ਮੇਲ, ਡਰਾਫਟ ਦੇ ਲੇਖਾਂ ਅਤੇਇਕ ਖੁਫੀਆ ਰਿਪੋਰਟ ਨਾਲ ਜੁੜੇ ਪੱਤਰਕਾਰ ਦੇ ਨੋਟਸ ਦੀ ਜਾਂਚ ਕੀਤੀ। ਦੱਸਣਯੋਗ ਹੈ ਕਿ ਇਸ ਖੁਫੀਆ ਰਿਪੋਰਟ ਜ਼ਰੀਏ ਹੀ ਦੱਸਿਆ ਗਿਆ ਸੀ ਕਿ ਆਸਟ੍ਰੇਲੀਆ ਦੇ ਵਿਸ਼ੇਸ਼ ਫ਼ੌਜੀ ਬਲਾਂ ਨੇ ਅਫਗਾਨਿਸਤਾਨ ਵਿਚ ਨਿਹੱਥੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪੁਲਸਛਾਪੇਮਾਰੀ ਤੋਂ ਬਾਅਦ ਆਪਣੇ ਨਾਲ ਦੋ ਪੈੱਨ ਡ੍ਰਾਈਵ ‘ਚ ਸੰਬੰਧਿਤ ਦਸਤਾਵੇਜ਼ ਲੈ ਕੇ ਚਲੇ ਗਏੇ, ਜਿਸ ਨਾਲ ਰਾਜਨੀਤਕ ਵਿਵਾਦ ਪੈਦਾ ਹੋ ਗਿਆ ਅਤੇ ਸਰਕਾਰ ‘ਤੇ ਜਵਾਬਦੇਹੀ ਤੋਂ ਬਚਣ ਦੇ ਦੋਸ਼ ਵੀ ਲੱਗੇ। ਸਿਡਨੀ ਸਥਿਤ ਯੂਨੀਵਰਸਿਟੀ ਆਫ ਤਕਨਾਲੋਜੀ ਨਾਲ ਜੁੜੇ ਪ੍ਰੋਫੈਸਰਪੀਟਰ ਮੈਨਿੰਗ ਨੇ ਕਿਹਾ,”ਇਸ ਨਾਲ ਖੁਲਾਸਾ ਹੋ ਰਿਹਾ ਹੈ ਕਿ ਆਸਟ੍ਰੇਲੀਆ ਲੋਕਤੰਤਰੀ ਦੁਨੀਆ ਦੇ ਸਭ ਤੋਂ ਗੁਪਤ ਪ੍ਰਸ਼ਾਸਨਾਂ ਵਿਚੋਂ ਇਕ ਹੈ।”  ਉਹਨਾਂ ਸਰਕਾਰ ਦੀ ਪਾਰਦਰਸ਼ਿਤਾ ਉੱਤੇ ਉਂਗਲ ਉਠਾਉਂਦਿਆਂ ਕਿਹਾ ਹੈ ਕਿ ਸਾਲ 2001 ਤੋਂ ਹੀ ਨਿੱਜ਼ਤਾ, ਰਾਸ਼ਟਰੀ ਸੁਰੱਖਿਆ ਅਤੇਅੱਤਵਾਦ ਨਾਲ ਮੁਕਾਬਲੇ ਦੇ ਨਾਲ ਜੁੜੇ 50 ਤੋਂ ਵੱਧ ਕਾਨੂੰਨਾਂ ਜਾਂ ਸੋਧਾਂ ਦੀ ਵਰਤੋਂ ਕੀਤੀ। ਅੰਤਰਰਾਸ਼ਟਰੀ ਮੀਡੀਆ ਨੇ ਵੀ ਮੀਡੀਆ ਸੰਗਠਨਾਂ ‘ਤੇ ਹੋਈ ਪੁਲਸ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੀ ਸਰਕਾਰ ਦੇ ਹਵਾਲੇ ਨਾਲਦਾਅਵਾ ਕੀਤਾ ਕਿ ਪੁਲਸ ਦੀ ਇਨ੍ਹਾਂ ਜਾਂਚਾਂ ਵਿਚ ਕੋਈ ਰਾਜਨੀਤਕ ਸ਼ਮੂਲੀਅਤ ਨਹੀਂ ਹੈ। ਇਹਨਾਂ ਘਟਨਾਵਾ ਦੇ ਬਾਅਦ ਪੱਤਰਕਾਰਾਂ ਅਤੇ ਉਨ੍ਹਾਂ ਦੇ ਸੂਤਰਾਂ ਨੂੰ ਤੁਰੰਤ ਜ਼ਿਆਦਾ ਸੁਰੱਖਿਆ ਦਿੱਤੇ ਜਾਣ ਦੀ ਮੰਗ ਉਠੀ ਹੈ।  (ਹਰਜੀਤ ਲਸਾੜਾ) harjit_las@yahoo.com

by June 10, 2019 Australia NZ
ਆਸਟ੍ਰੇਲੀਆ ਵਲੋਂ ਚੀਨੀ ਹੈਕਰਾਂ ‘ਤੇ ਡਾਟਾ ਚੋਰੀ ਕਰਨ ਦਾ ਦੋਸ਼

ਆਸਟ੍ਰੇਲੀਆ ਵਲੋਂ ਚੀਨੀ ਹੈਕਰਾਂ ‘ਤੇ ਡਾਟਾ ਚੋਰੀ ਕਰਨ ਦਾ ਦੋਸ਼

– ਚੀਨੀ ਦੂਤਾਘਰ ਨੇ ਵੱਟਿਆ ਪਾਸਾ  (ਬ੍ਰਿਸਬੇਨ 9 ਜੂਨ) ਕੈਨਬਰਾ ਸਥਿੱਤ ਆਸਟ੍ਰੇਲੀਅਨ ਰਾਸ਼ਟਰੀ ਯੂਨੀਵਰਸਿਟੀ ਮੁਤਾਬਕ ਚੀਨੀ ਹੈਕਰਸ ਨੇ ਪਿਛਲੇ ਸਾਲ ਦੇ ਅਖੀਰ ‘ਚ ਯੂਨੀਵਰਸਿਟੀ ਦੇ ਮੁੱਖ ਸਰਵਰ ਨੂੰ ਨਿਸ਼ਾਨਾ ਬਣ ਕੇ 19 ਸਾਲ ਪੁਰਾਣੇ ਵਿਦਿਆਰਥੀਆਂ ਦੇ ਬੈਂਕ ਅਕਾਊਂਟ ਨੰਬਰ, ਟੈਕਸ ਅਤੇ ਪਾਸਪੋਰਟ ਸਮੇਤ ਕਈ ਜ਼ਰੂਰੀ ਜਾਣਕਾਰੀਆਂ ਹੈਕ ਕੀਤੀਆਂ ਸਨ। ਆਸਟ੍ਰੇਲੀਆ ਦਾ ਦੋਸ਼ ਹੈ ਕਿ ਚੀਨੀ ਹੈਕਰਸ ਨੇ ਇਕ ਯੂਨੀਵਰਸਿਟੀ ਦੇ 2 ਲੱਖ ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਨਿੱਜੀ ਡਾਟਾ ਇਸ  ਲਈ ਚੋਰੀ ਕੀਤਾ ਹੈ ਤਾਂਕਿ ਇਨ੍ਹਾਂ ਵਿਦਿਆਰਥੀਆਂ ਨੂੰ ਬਲੈਕਮੇਲ ਕਰ ਕੇ ਜਾਸੂਸੀ ਕਰਵਾਈ ਜਾ ਸਕੇ। ਦੱਸਣਯੋਗ ਹੈ ਕਿ ਇਸ ਯੂਨੀਵਰਸਿਟੀ ‘ਚ ਕਈ ਪ੍ਰਮੁੱਖ ਸ਼ਖਸ਼ੀਅਤਾਂ ਸਮੇਤ ਕਈ ਸਰਕਾਰੀ ਅਧਿਕਾਰੀ ਅਤੇ ਫੌਜੀ ਅਫਸਰ ਬਣਨ ਵਾਲਿਆਂ ਨੇ ਵੀ ਪੜ੍ਹਾਈ ਪੂਰੀ ਕੀਤੀ ਹੈ। ਅਜਿਹੇ ‘ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਡਾਟਾ ਲੀਕ ਹੋਣਾ ਸਰਕਾਰੀ ਤੰਤਰ ਲਈ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ। ਸਿਡਨੀ ਦੇ ਇਕ ਨਾਮਵਾਰ ਅਖ਼ਬਾਰ ਨੇ ਇਸ ਹੈਕਿੰਗ ਲਈ ਚੀਨ ਨੂੰ ਸਿੱਧੇ ਰੂਪ ‘ਚ ਜ਼ਿੰਮੇਵਾਰ ਠਹਿਰਾਇਆ ਹੈ। ਨਾਲ ਹੀ ਅਖ਼ਬਾਰ ਦਾ ਦਾਅਵਾ ਹੈ ਕਿ ਚੀਨ ਉਨ੍ਹਾਂ ਦੇਸ਼ਾਂ ‘ਚੋਂ ਹੈ ਜੋ ਇੰਨੇ ਵੱਡੇ ਪੱਧਰ ‘ਤੇ ਹੈਕਿੰਗ ਕਰਕੇ ਨਵੀਂ ਪੀੜ੍ਹੀ ਦੇ ਜਾਸੂਸ ਤਿਆਰ ਕਰ ਸਕਦਾ ਹੈ। ਪਰ ਆਸਟ੍ਰੇਲੀਆ ‘ਚ ਚੀਨੀ ਦੂਤਘਰ ਨੇ ਅਜਿਹੇ ਕਿਸੇ ਵੀ ਵਰਤਾਰੇ ਤੋਂ ਪਾਸਾ ਵੱਟਿਆ ਹੈ। (ਹਰਜੀਤ ਲਸਾੜਾ) harjit_las@yahoo.com

by June 10, 2019 Australia NZ
ਆਜ਼ਾਦ ਪੱਤਰਕਾਰੀ ਲੋਕਤੰਤਰ ਦਾ ਆਧਾਰ……

ਆਜ਼ਾਦ ਪੱਤਰਕਾਰੀ ਲੋਕਤੰਤਰ ਦਾ ਆਧਾਰ……

ਆਜ਼ਾਦ ਪੱਤਰਕਾਰੀ ਲੋਕਤੰਤਰ ਦਾ ਆਧਾਰ ਹੈ, ਉੱਤਰੀ ਕੋਰੀਆ ਅਤੇ ਚੀਨ ਵਰਗੇ ਤਾਨਾਸ਼ਾਹ ਮੁਲਕਾਂ ਵਿੱਚ ਆਜ਼ਾਦ ਪੱਤਰਕਾਰੀ ਦੀ ਮਨਾਹੀ ਹੈ। ਆਜ਼ਾਦ ਮੁਲਕਾਂ ਵਿੱਚ ਅਕਸਰ ਹੁੰਦੇਂ ਸਨਸਨੀਖੇਜ਼ ਖੁਲਾਸਿਆਂ ਕਰਕੇ ਮਨਮਰਜ਼ੀ ਕਰਦੀਆਂ ਚੁਣੀਆਂ ਹੋਈਆਂ ਸਰਕਾਰਾਂ ਜਵਾਬਦੇਹ ਰਹਿੰਦੀਆਂ ਹਨ ਅਤੇ ਅਕਸਰ ਗਾਹੇ ਬਗਾਹੇ ਡਿੱਗਦੀਆਂ ਵੀ ਨਜ਼ਰ ਆਉਂਦੀਆਂ ਹਨ। ਨਤੀਜੇ ਵਜੋਂ ਲੋਕ ਜ਼ਿੰਮੇਵਾਰ ਸਰਕਾਰ ਦਾ ਆਨੰਦ ਮਾਣਦੇ ਹਨ। ਬਿਨਾਂ ਆਜ਼ਾਦ ਮੀਡੀਏ ਤੋਂ ਅਜ਼ਾਦ ਮੁਲਕ ਦੇ[Read More…]

by June 10, 2019 Australia NZ
(ਨਰਿੰਦਰ ਸਿੰਘ ਵੜੈਚ)

ਈਸਟਚਰਚ ਲੋਕਲ ਬੋਰਡ ਚੋਣਾ – ਨਰਿੰਦਰ ਸਿੰਘ ਵੜੈਚ ਨੂੰ ਕਮਿਊਨਿਟੀ ਬੋਰਡ ਮੈਂਬਰ  ਲਈ ਲੇਬਰ ਅਤੇ ਪੀਪਲ ਚੁਆਇਸ ਨੇ ਐਲਾਨਿਆ ਆਪਣਾ ਉਮੀਦਵਾਰ

-12 ਅਕਤੂਬਰ ਨੂੰ ਆਉਣਗੇ ਨਤੀਜੇ ਔਕਲੈਂਡ 8 ਜੂਨ -ਕ੍ਰਾਈਸਟਚਰਚ ਵਿਖੇ ਲੋਕਲ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਇਥੇ 16 ਵੱਖ-ਵੱਖ ਵਾਰਡ ਹਨ। ਹਰ ਵਾਰਡ ਤੋਂ ਜਿੱਥੇ ਕੌਂਸਲਰ ਚੁਣੇ ਜਾਂਦੇ ਹਨ ਉਥੇ ਹਰ ਹਲਕੇ ਤੋਂ ਦੋ ਕਮਿਊਨਿਟੀ ਬੋਰਡ ਮੈਂਬਰ ਚੁਣੇ ਜਾਂਦੇ ਹਨ।  ਇਹ ਕਮਿਊਨਿਟੀ ਬੋਰਡ ਮੈਂਬਰ ਕੌਂਸਲਰ ਦੇ ਨਾਲ ਤਾਲਮੇਲ ਕਰਕੇ ਸਥਾਨਿਕ ਹਲਕੇ ਦੇ ਨਾਲ ਰਾਬਤਾ ਕਾਇਮ ਕਰਦੇ ਹਨ। ਕ੍ਰਾਈਸਟਚਰਚ  ਦੇ[Read More…]

by June 9, 2019 Australia NZ
ਮਾਰਗ-ਦਰਸ਼ਕ ਧੀਆਂ: ਇਕ ਧੀਅ ਸਾਡੀ ਵੀ – ਨਿਊਜ਼ੀਲੈਂਡ ਗਵਰਨਰ ਜਨਰਲ ਵੱਲੋਂ ਪੰਜਾਬੀ ਕੁੜੀ ਈਸ਼ਾ ਸਿੰਘ ‘ਕੁਈਨ’ਜ਼ ਗਾਈਡ’ ਐਵਾਰਡ ਨਾਲ ਸਨਮਾਨਿਤ

ਮਾਰਗ-ਦਰਸ਼ਕ ਧੀਆਂ: ਇਕ ਧੀਅ ਸਾਡੀ ਵੀ – ਨਿਊਜ਼ੀਲੈਂਡ ਗਵਰਨਰ ਜਨਰਲ ਵੱਲੋਂ ਪੰਜਾਬੀ ਕੁੜੀ ਈਸ਼ਾ ਸਿੰਘ ‘ਕੁਈਨ’ਜ਼ ਗਾਈਡ’ ਐਵਾਰਡ ਨਾਲ ਸਨਮਾਨਿਤ

ਪਿਤਾ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਮਾਤਾ ਮਨਦੀਪ ਕੌਰ ਨੂੰ ਵਧਾਈਆਂ ਔਕਲੈਂਡ 8 ਜੂਨ -ਨਿਊਜ਼ੀਲੈਂਡ ਦੇ ਵਿਚ ਹਰ ਸਾਲ ਬ੍ਰਿਟੇਨ ਦੀ ਮਹਾਰਾਣੀ ਦੇ ਨਾਂਅ ਉਤੇ ਵੱਖ-ਵੱਖ ਐਵਾਰਡ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਵਿਚ ਧੀਆਂ ਨੂੰ ਦਿੱਤਾ ਜਾਣਾ ਵਾਲਾ ਇਕ ਵਕਾਰੀ ਐਵਾਰਡ ਹੈ ‘ਕੂਈਨ’ਜ਼ ਗਾਈਡ’ ਐਵਾਰਡ। ਇਹ ਨੌਜਵਾਨ ਬੱਚੀਆਂ ਉਹ ਹੁੰਦੀਆਂ ਹਨ ਜੋ ਸਥਾਨਕ ਲੋਕਾਂ ਅਤੇ ਕਮਿਊਨਿਟੀ ਦੇ ਲਈ ਮਾਰਗ ਦਰਸ਼ਕ[Read More…]

by June 8, 2019 Australia NZ
ਬਾਲ ਵਿਆਹ – ਮਿਲਦਾ ਹੈ ਵੀਜ਼ਾ

ਬਾਲ ਵਿਆਹ – ਮਿਲਦਾ ਹੈ ਵੀਜ਼ਾ

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ 20 ਤੋਂ ਵੱਧ ਬਾਲ ਵਿਆਹ ਵਾਸਤੇ ਦਿੱਤੇ ਵੀਜ਼ੇ-ਮਿਡਲ ਈਸਟ ਮੁਲਕਾਂ ਦੇ ਵਿਚ ਹੈ ਰਿਵਾਜ਼ ਔਕਲੈਂਡ 7 ਜੂਨ -ਇਮੀਗ੍ਰੇਸ਼ਨ ਨਿਊਜ਼ੀਲੈਂਡ ਭਾਵੇਂ ਵੀਜ਼ਾ ਦੇਣ ਵਾਲੇ ਵੱਡਿਆਂ ਵੱਡਿਆਂ ਦੇ ਗੋਡੇ ਲਵਾ ਦੇਵੇ ਪਰ ਬੱਚਿਆਂ ਦੇ ਵਿਆਹ ਜਾਂ ਕਹਿ ਲਈਏ ਬਾਲ ਵਿਆਹ ਵਾਸਤੇ ਆਪਣਾ ਦਿਲ ਜਰੂਰ ਨਰਮ ਕਰਦੀ ਹੈ। ਅੰਕੜੇ ਦਸਦੇ ਹਨ ਕਿ ਇਮੀਗ੍ਰੇਸ਼ਨ ਨੇ ਹੁਣ ਤੱਕ 20 ਤੋਂ ਵੱਧ ਅਜਿਹੇ[Read More…]

by June 8, 2019 Australia NZ