Australia NZ

ਹਰਭਜਨ ਮਾਨ ਨੇ ਸ਼ੋਅ ‘ਚ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਨਚਾਨ ਲਾਇਆ

ਹਰਭਜਨ ਮਾਨ ਨੇ ਸ਼ੋਅ ‘ਚ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਨਚਾਨ ਲਾਇਆ

  ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਜਦੋਂ ਦਸਤਕ ਦਿੱਤੀ ਗਈ ਤਾਂ ਸਾਰਾ ਹਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂੰਜ ਉੱਠਿਆ। ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਪ੍ਰਬੰਧਕ ਮਨਮੋਹਣ ਸਿੰਘ, ਮਲਕੀਤ, ਗਗਨ, ਹੈਪੀ ਅਤੇ ਜਗਨਪ੍ਰੀਤ ਵਲੋਂ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਦਾ ਸ਼ੋਅ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ[Read More…]

by July 19, 2019 Australia NZ
ਬਹੁਤੇ ਆਸਟ੍ਰੇਲੀਆਈ ਲੋਕਾਂ ਨੂੰ ਆਰਥਿਕ ਮੰਦੀ ਨੇ ਝੰਬਿਆ

ਬਹੁਤੇ ਆਸਟ੍ਰੇਲੀਆਈ ਲੋਕਾਂ ਨੂੰ ਆਰਥਿਕ ਮੰਦੀ ਨੇ ਝੰਬਿਆ

(ਬ੍ਰਿਸਬੇਨ 17 ਜੁਲਾਈ) ਮਜ਼ੂਦਾ ਸਰਵੇਖਣਾਂ ਅਨੁਸਾਰ ਭਾਂਵੇ ਆਸਟ੍ਰੇਲੀਆ ਦੀ ਗਿਣਤੀ ਵਧੀਆ ਰਹਿਣ–ਸਹਿਣ ਵਾਲੇ ਮੁੱਲਕਾਂ ‘ਚ ਕੀਤੀ ਗਈ ਹੈ। ਪਰ, ਆਸਟ੍ਰੇਲੀਆਈ ਲੋਕਾਂ ਦੀ ਆਰਥਿਕ ਸਥਿਤੀ ਸਬੰਧੀ ਮੁਲਾਕਣ ਕਰਨ ਵਾਲੀ ਸੰਸਥਾ ਦੇ ਤਾਜ਼ਾ ਸਰਵੇਖਣ ਦੱਸ ਰਹੇ ਹਨ ਕਿ ਆਸਟ੍ਰੇਲੀਆਈ ਲੋਕ ਨੌਕਰੀ ਖੁੱਸਣ ਦੀ ਸੂਰਤ ਵਿੱਚ ਜਾਂ ਅਚਾਨਕ ਕੰਮ ਕਰਨ ਤੋਂ ਅਸਮਰੱਥ ਹੋ ਜਾਣ ਤਾਂ 46% ਜਾਂ 5.9 ਮਿਲੀਅਨ ਆਸਟ੍ਰੇਲੀਆਈ ਲੋਕ ਇੱਕ ਮਹੀਨੇ ਤੱਕ ਘਰ ਦਾ ਗੁਜ਼ਾਰਾ ਕਰਨ ਦੇ ਯੋਗ ਨਹੀਂ ਹਨ। 2.1 ਮਿਲੀਅਨ ਲੋਕਾਂ ਦਾ ਤਾਂ ਇੱਕ ਹਫਤੇ ਦੇ ਅੰਦਰ–ਅੰਦਰ ਘਰ ਦਾ ਗੁਜ਼ਾਰਾ ਕਰਨ ਲਈ ਪੈਸਾ ਖਤਮ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਸੰਬੰਧਿਤ ਖੋਜੀ ਸੰਸਥਾ ਦੇ ਨਿੱਜੀ ਵਿੱਤ ਦੇ ਬੁਲਾਰੇ ਸੋਫੀ ਵਾਲਸ਼ ਨੇ ਕਿਹਾ ਕਿ, ‘ਇਹ ਜ਼ਿੰਦਗੀ ਜਿਊਣ ਦਾ ਬਹੁਤ ਤਨਾਅਪੂਰਨ ਤਰੀਕਾ ਹੈ, ਜੇਕਰ ਕੋਈ ਅਚਾਨਕ ਖਰਚਾ ਆ ਜਾਵੇ ਤਾਂ ਉਹ ਗਲੇ ਦੀ ਹੱਢੀ ਬਣ ਸਕਦਾ ਹੈ।” ਉਨ੍ਹਾਂ ਕਿਹਾ ਕਿ ਇਸ ਸਮੇਂ ਹਾਲਾਤ ਇਹ ਵੀ ਹਨ ਕਿ ਲੱਖਾਂ ਘਰਾਂ ਨੂੰ ਹਰ ਮਹੀਨੇ ਬਿੱਲਾਂ ਦੀਆਂ ਅਦਾਇਗੀਆ ਕਰਨ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਵਿੱਤੀ ਸਮੱਸਿਆਵਾਂ ਦੇ ਚੱਲਦਿਆਂ ਕਾਫੀ ਲੋਕ ਦੋ–ਦੋ ਨੌਕਰੀਆਂ ਕਰਨ ਲਈ ਵੀ ਮਜ਼ਬੂਰ ਹਨ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀ ਤਨਖ਼ਾਹ ਦਾ ਵੱਡਾ ਹਿੱਸਾ ਰੋਜ਼ਾਨਾ ਲੋੜੀਂਦੇ ਜੀਵਨ ਖਰਚਿਆਂ ‘ਤੇ ਖਰਚ ਕਰ ਰਹੇ ਹਨ। ਪਰ ਅਚਾਨਕ ਆਉਣ ਵਾਲੇ ਵਿੱਤੀ ਸੰਕਟ ਦੇ ਹੱਲ ਲਈ ਉਹ ਕੋਈ ਵੀ ਪੈਸਾ ਨਹੀਂ ਬਚਾ ਪਾਉਂਦਾ ਹੈ। 1,780 ਲੋਕਾਂ ਦੇ ਸਰਵੇਖਣ ਵਿੱਚ ਆਸਟ੍ਰੇਲੀਆ ਦੇ ਸਿਰਫ਼ 37 ਪ੍ਰਤੀਸ਼ਤ ਨੇ ਕੰਮ ਕੀਤੇ ਬਿਨਾਂ ਚਾਰ ਜਾਂ ਵਧੇਰੇ ਮਹੀਨਿਆਂ ਦੇ ਗੁਜ਼ਾਰੇ ਲਈ ਬੱਚਤ ‘ਤੇ ਤਸੱਲੀ ਪ੍ਰਗਟਾਈ ਹੈ। ਵਾਲਸ਼ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੀ ਆਰਥਿਕ ਸਥਿਤੀ ਦੀ ਪੜਚੋਲ ਕਰਨ ਅਤੇ ਨਿਸ਼ਚਿਤ ਕਰਨ ਕਿ ਉਹ ਕਿਸੇ ਗੰਭੀਰ ਆਰਥਿਕ ਖਤਰੇ ਵਿੱਚ ਤਾਂ ਨਹੀਂ ਹਨ। ਨਿੱਜੀ ਵਿੱਤੀ ਮਾਹਰ ਵਾਲਸ਼ ਵਲੋਂ ਬੱਚਤ ਕਰਨ ਲਈ ਚਾਰ ਸੁਝਾਅ ਵੀ  ਦਿੱਤੇ ਗਏ ਹਨ। 1. ਖਰਚੇ ਦੀ ਸਮੀਖਿਆ ਕਰੋ : “ਆਪਣੇ ਖਰਚਿਆਂ ‘ਤੇ ਨਜ਼ਰ ਰੱਖਦੇ ਹੋਏ ਤੁਹਾਨੂੰ ਇਹ ਵਿਚਾਰ ਮਿਲੇਗਾ ਕਿ ਤੁਸੀਂ ਸੰਕਟਕਾਲੀਨ ਸੇਵਿੰਗ (ਬੱਚਤ) ਫੰਡ ਵਿੱਚ ਕਿੰਨੇ ਪੈਸੇ ਜਮਾਂ ਕਰਨ ਦੇ ਯੋਗ ਹੋ। ਜੋ ਭਵਿੱਖ ਲਈ ਲਾਭਦਾਇਕ ਸਿੱਧ ਹੋਣਗੇ।” 2. ਬਜਟ ਬਣਾਓ : “ਬਜਟ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਖਰਚੇ ਕੱਟਣ ਦੀ ਲੋੜ ਹੈ। ਇਸ ਦੀ ਬਜਾਏ, ਤੁਹਾਨੂੰ ਸਿਰਫ਼ ਬਜਟ ਬਣਾਉਣਾ ਚਾਹੀਦਾ ਹੈ, ਕੁਝ ਖ਼ਾਸ ਖ਼ਰਚਿਆਂ ਲਈ ਰੋਜ਼ਾਨਾ, ਹਫ਼ਤਾਵਾਰ ਜਾਂ ਮਾਸਿਕ ਭੱਤਾ ਆਪਣੇ ਆਪ ਵਿਚ ਲਗਾਓ ਅਤੇ ਫਿਰ ਬਜਟ ਅਨੁਸਾਰ ਹੀ ਖ਼ਰਚਾ ਕਰੋ।” 3. ਇੱਕ ਮੁੱਠ ਹੋ ਕੇ ਚੱਲੋ : “ਇਹ ਇਕ ਸਹਿਭਾਗੀ, ਦੋਸਤ, ਪਰਿਵਾਰਕ ਮੈਂਬਰ ਜਾਂ ਤੁਹਾਡੇ ਵਰਗੇ ਉਸੇ ਸਥਿਤੀ ਵਿਚ ਤਕਰੀਬਨ ਪਰਿਵਾਰ ਦਾ ਕੋਈ ਹੋਰ ਵਿਅਕਤੀ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਪਿਛਾਂਹ ਖਿੱਚਿਆ ਜਾਂ ਬਜਟ ਨਾਲ਼ੋਂ ਜ਼ਿਆਦਾ ਖਰਚਾ ਕਰਦੇ ਹੋ ਤਾਂ ਉਹ ਤੁਹਾਡੇ ਖਰਚੇ ਸਬੰਧੀ ਸਲਾਹ ਮਸ਼ਵਰਾ ਕਰ ਵਿੱਤੀ ਮਦਦ ਕਰ ਸਕਦੇ ਹਨ। ਇਸ ਲਈ ਆਪਣੇ ਪਰਿਵਾਰਕ ਨੈਤਿਕ ਸਹਾਇਤਾ ਦੀ ਸ਼ਕਤੀ ਨੂੰ ਘੱਟ ਨਾ ਸਮਝੋ।“ 4. ਪਹਿਲੇ ਕਰਜ਼ੇ ਖਤਮ ਕਰੋ : “ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਦਾ ਕਰਜ਼ਾ ਹੈ ਤਾਂ ਆਪਣੀ ਬੱਚਤ ਬਣਾਉਂਣ ਤੋਂ ਪਹਿਲਾਂ ਇਸ ਦਾ ਭੁਗਤਾਨ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚੰਗਾ ਵਿਚਾਰ ਹੈ। ਔਸਤ ਕ੍ਰੈਡਿਟ ਕਾਰਡ ਦੀ ਖਰੀਦ ਦਰ 17% ਹੈ, ਜਦਕਿ ਔਸਤ ਔਨਲਾਈਨ ਬੱਚਤ ਦੀ ਦਰ 0.85% ਹੈ। ਇਸ ਲਈ ਜਿੰਨੀ ਛੇਤੀ ਹੋ ਸਕੇ ਆਪਣੇ ਕ੍ਰੈਡਿਟ ਕਾਰਡ ਕਰਜ਼ੇ ਦਾ ਭੁਗਤਾਨ ਕਰਨ ਲਈ ਵਾਧੂ ਨਕਦੀ ਦੀ ਵਰਤੋਂ ਕਰੋ।” ਉਨ੍ਹਾਂ ਹੋਰ ਕਿਹਾ ਕਿ ਸਾਨੂੰ ਆਪਣੀ ਆਰਥਿਕ ਸਥਿਤੀ ‘ਤੇ ਹਮੇਸ਼ਾ ਨਜ਼ਰਸਾਨੀ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।

by July 19, 2019 Australia NZ
(ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਭਾਈ ਮਾਝੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ)

ਗੁਰਮਤਿ ਪ੍ਰਚਾਰ: …ਤਾਂ ਕਿ ਪ੍ਰਵਾਸੀ ਧਰਮ ਨਾਲ ਵੀ ਜੁੜੇ ਰਹਿਣ

ਭਾਈ ਹਰਜਿੰਦਰ ਸਿੰਘ ਮਾਝੀ ਨੇ ਨਿਊਜ਼ੀਲੈਂਡ ਦੇ ਅੱਠ ਗੁਰੂ ਘਰਾਂ ਦੇ ਵਿਚ ਸਜਾਏ ਧਾਰਮਿਕ ਦੀਵਾਨ ਚੌਥੀ ਵਾਰ ਪਹੁੰਚੇ ਭਾਈ ਮਾਝੀ ਦਾ ਗੁਰਦੁਆਰਾ ਕਮੇਟੀਆਂ ਵੱਲੋਂ ਮਾਨ-ਸਨਮਾਨ ਔਕਲੈਂਡ 17 ਜੁਲਾਈ -ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਕਲਪ ਕਰਨਾ ਸਿੱਖੀ ਸਿਧਾਂਤਾਂ ਦਾ ਇਕ ਅਹਿਮ ਭਾਗ ਹੈ। ਪ੍ਰਵਾਸੀ ਜ਼ਿੰਦਗੀ ਦੇ ਵਿਚ ਕਿਰਤ ਕਰਨਾ ਤਾਂ ਮਹੱਤਵਪੂਰਨ ਹੁੰਦਾ ਹੀ ਹੈ, ਪਰ ਜੇਕਰ ਨਾਮ ਜਪਣ[Read More…]

by July 18, 2019 Australia NZ
(ਸ੍ਰੀ ਵਰੁਣ ਭਾਰਦਵਾਜ (ਸ. ਹਰੀ ਸਿੰਘ) ਜਿਸ ਦੀ ਏਵੀਏਸ਼ਨ ਸਕਿਊਰਿਟੀ ਅਫਸਰ ਵਜੋਂ ਚੋਣ ਹੋਈ)

ਬਹੁਕੌਮੀ ਦੇਸ਼ ਨਿਊਜ਼ੀਲੈਂਡ: ਬਰਾਬਰ ਦੇ ਹੱਕ ਸਭ ਨੂੰ 

‘ਏਵੀਏਸ਼ਨ ਸਕਿਊਰਿਟੀ ਸਰਵਿਸ’ ਦੇ ਵਿਚ ਪਹਿਲੇ ਦਸਤਾਰਧਾਰੀ ਨੌਜਵਾਨ ਵਰੁਣ ਭਾਰਦਵਾਜ਼ (ਸ. ਹਰੀ ਸਿੰਘ) ਦੀ ਹੋਈ ਚੋਣ ਸ੍ਰੀ ਸਾਹਿਬ ਪਹਿਨ ਕੇ ਕਰੇਗਾ ਡਿਊਟੀ ਅਤੇ ਕਰੇਗਾ ਚੈਕਿੰਗ ਔਕਲੈਂਡ 17 ਜੁਲਾਈ -ਨਿਊਜ਼ੀਲੈਂਡ ਦੇ ਵੱਖ-ਵੱਖ ਮਹੱਤਵਪੂਰਨ ਵਿਭਾਗਾਂ ਦੇ ਵਿਚ ਪੰਜਾਬੀਆਂ ਦੀ ਨੌਕਰੀ ਲੱਗਣੀ ਇਸ ਗੱਲ ਦੀ ਗਵਾਹ ਹੈ ਕਿ ਇਹ ਦੇਸ਼ ਜਿੱਥੇ ਬਹੁ-ਕੌਮੀਅਤ ਨੂੰ ਪੂਰਨ ਮਾਨਤਾ ਦਿੰਦਾ ਹੈ ਉਥੇ ਪ੍ਰਵਾਸੀ ਪੰਜਾਬੀਆਂ ਨੇ ਵੀ ਆਪਣੀ[Read More…]

by July 18, 2019 Australia NZ
ਅਮਿੱਟ ਪੈੜਾਂ ਛੱਡ ਗਈ ਹਰਭਜਨ ਮਾਨ ਦੀ ਵਿਲੱਖਣ ਗਾਇਕੀ: ਬ੍ਰਿਸਬੇਨ

ਅਮਿੱਟ ਪੈੜਾਂ ਛੱਡ ਗਈ ਹਰਭਜਨ ਮਾਨ ਦੀ ਵਿਲੱਖਣ ਗਾਇਕੀ: ਬ੍ਰਿਸਬੇਨ

(ਬ੍ਰਿਸਬੇਨ 16 ਜੁਲਾਈ) ਇੱਥੇ ਸਾਫ਼–ਸੁੱਥਰੀ ਗਾਇਕੀ ਨੂੰ ਸਮ੍ਰਪਿੱਤ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਸਥਾਨਕ ਪੰਜਾਬੀ ਲੋਕਾਈ ਅਤੇ ਪ੍ਰਬੰਧਕ  ਟੀਮ ਮਨਮੋਹਣ ਸਿੰਘ, ਮਲਕੀਤ, ਗਗਨ, ਹੈਪੀ ਅਤੇਜਗਨਪ੍ਰੀਤ ਦੇ ਸਾਂਝੇ ਉੱਦਮਾਂ ਸਦਕਾ ਪ੍ਰਸਿੱਧ ਲੋਕ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਯਾਦਗਾਰ ਗਾਇਕੀ ਦੀ ਸ਼ਾਮ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਸਜਾਈ ਗਈ। ਖਚਾ–ਖਚ ਭਰੇ ਹਾਲ ‘ਚਹਰਭਜਨ ਮਾਨ ਦੀ ਦਸਤਕ ਦਾ ਸਵਾਗਤ ਤਾੜੀਆਂ ਦੀ ਗੜ–ਗੜਾਹਟ ਨਾਲ ਕੀਤਾ ਗਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਨੂੰ ਯਾਦ ਕਰਦਿਆਂ ਗੀਤ ‘ਇੱਜਤ ਮਾਣ ਬੱਚੇ ਆਗਿਆਕਾਰ ਗੁਰੂ ਦੀ ਕਿਰਪਾ ਹੈ‘, ‘ਪਤਾ ਨੀ ਰੱਬ ਕਿਹੜਿਆਂਰੰਗਾਂ ਵਿੱਚ ਰਾਜ਼ੀ‘ ਨਾਲ ਕੀਤੀ। ਇਸ ਉਪਰੰਤ ‘ਰੋਜ਼ੀ–ਰੋਟੀ’, ‘ਮਾਵਾਂ ਠੰਡੀਆਂ ਛਾਵਾਂ‘, ‘ਜੱਗ ਜਿਉਦਿਆਂ ਦੇ ਮੇਲੇ‘, ‘ਗੱਲਾਂ ਗੋਰੀਆਂ ਦੇ ਵਿੱਚ ਟੋਏ‘, ‘ਯਾਦਾਂ ਰਹਿ ਜਾਣੀਆਂ‘, ‘ਚਿੱਠੀਏ ਨੀ ਚਿੱਠੀਏ‘, ‘ਠਹਿਰ ਜਿੰਦੜੀਏ ਠਹਿਰ‘ ਆਦਿ ਆਪਣੇ ਅਨੇਕਾਂਮਕਬੂਲ ਗੀਤਾਂ ਨਾਲ ਕੁਦਰਤ ਅਤੇ ਇੰਨਸਾਨੀ ਰਿਸ਼ਤਿਆਂ ਨੂੰ ਜਿਊਂਦਾ ਕੀਤਾ। ਮਾਨ ਦਾ ਆਪਣੇ ਗੀਤਾਂ ‘ਚ ਪੰਜਾਬੀਅਤ ‘ਚ ਆ ਰਹੇ ਨਿਘਾਰ ਨੂੰ ਸੁਨੇਹਿਆਂ ਨਾਲ ਸਰੋਤਿਆਂ ਸੰਗ ਕਰਨਾ ਕਾਬਲੇ–ਤਾਰੀਫ਼ ਉੱਦਮ ਰਿਹਾ।  ਤਕਰੀਬਨ ਤਿੰਨ ਘੰਟੇ ਚੱਲੇਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਬੱਚਿਆਂ ਸਮੇਤ ਪਰਿਵਾਰਾਂ ਦੀ ਹਾਜ਼ਰੀ ਮਿਆਰੀ ਅਤੇ ਉਸਾਰੂ ਗਾਇਕੀ ਲਈ ਚੰਗਾ ਸ਼ਗਨ ਸਾਬਤ ਹੋਈ। ਨੀਰਜ ਪੋਪਲੀ ਵਲੋਂ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਮੁੱਖ ਪ੍ਰਬੰਧਕਮਨਮੋਹਣ ਸਿੰਘ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਉਨ੍ਹਾਂ ਦੇ ਦੁਨੀਆਂ ਭਰ ‘ਚ ਕੀਤੇ ਜਾ ਰਹੇ ਸ਼ੋਅਜ ਨੂੰ ਸਰੋਤਿਆਂ ਵਲੋਂ ਬਹੁਤ ਭਰਵਾਂ ਹੁੰਗਾਰਾਦਿੱਤਾ ਜਾ ਰਿਹਾ ਹੈ, ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ। ਮਾਨ ਦਾ ਇਹ ਸ਼ੋਅ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।

by July 18, 2019 Australia NZ
ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਦੀ ਸ਼ਾਮ- ਰਣਜੀਤ ਫਰਵਾਲੀ ਤੇ ਜਗਦੀਪ ਜੋਗਾ ਜੀ ਦੇ ਨਾਮ

ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਦੀ ਸ਼ਾਮ- ਰਣਜੀਤ ਫਰਵਾਲੀ ਤੇ ਜਗਦੀਪ ਜੋਗਾ ਜੀ ਦੇ ਨਾਮ

  ਮਿਤੀ 14 ਜੁਲਾਈ , 2019ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ ਮੈਲਬਰਨ ਵੱਲੋਂ ਪੰਜਾਬ ਤੋਂ ਆਸਟ੍ਰੇਲੀਆ ਫੇਰੀ ਤੇ ਪਹੁੰਚੇ ਹੋਏ ਸਤਿਕਾਰਯੋਗ ਰਣਜੀਤ ਫਰਵਾਲੀ ਜੀ (ਉੱਘੇ ਕਵੀ )ਤੇ ਜਗਦੀਪਜੋਗਾ ਜੀ (ਕਵੀ ਅਤੇ ਸਟੇਜਾਂ ਦੇ ਰਾਜਾ ) ਨਾਲ ਇੱਕ ਸਾਹਿਤਕ ਮਿਲਣੀ ਕਰਾਈ ਗਈ, ਇਹ ਪ੍ਰੋਗਰਾਮ ਸੱਥ ਦੀ ਸਟੇਜ ਸਕੱਤਰ ਤੇ ਕਵਿਤਰੀ ਮਧੂ ਤਨਹਾ ਦੇ ਗ੍ਰਹਿ ਵਿੱਖੇ ਉਲੀਕਿਆ ਗਿਆ, ਜਿਸ ਵਿੱਚਪੰਜਾਬੀ ਸੱਥ ਦੀ[Read More…]

by July 16, 2019 Australia NZ
(ਫਸਵੇਂ ਮੈਚ ਦੌਰਾਨ ਦੋਨਾਂ ਟੀਮਾਂ ਦੇ ਖਿਡਾਰੀ)

ਇੰਡੀਆ ਜੰਗਲ਼ ਕੈਟਜ਼ ਦੀ ਕੋਲੰਬੀਆ ਰਗਵੀ ਕਲੱਬ ‘ਤੇ ਵੱਡੀ ਜਿੱਤ 

– ਰਗਵੀ ਨੂੰ ਭਾਰਤ ‘ਚ ਪ੍ਰਫੁਲਿੱਤ ਕਰਨ ਲਈ ਵਚਨਬੱਧਤਾ  (ਬ੍ਰਿਸਬੇਨ 15 ਜੁਲਾਈ) ਆਸਟ੍ਰੇਲੀਆ ਦੀ ਹਰਮਨ ਪਿਆਰੀ ਖੇਡ ਰਗਬੀ ਨੂੰ ਭਾਰਤੀ ਭਾਈਚਾਰੇ ਵਿੱਚ ਪ੍ਰਫੁੱਲਿਤ ਕਰਨ ਹਿੱਤ ਨਵੋਕ ਫਿਊਚਰ ਲਰਨਿੰਗ ਵਲੋਂ ਬਹੁਤ ਹੀ ਉਤਸ਼ਾਹ ਨਾਲ ਪਹਿਲੀ ਵਾਰ ਇੰਡੀਆ ਜੰਗਲ਼ ਕੈਟਜ਼ਅਤੇ ਕੋਲੰਬੀਆ ਦੀਆਂ ਟੀਮਾਂ ਵਿਚਕਾਰ ਰਗਬੀ ਮੈਚ, ਸੂਬਾ ਕੁਈਨਜ਼ਲੈਂਡ ਦੇ ਹਾਲੈਂਡ ਪਾਰਕ ਇਲਾਕੇ ਦੇ ਸਕਾਟ ਪਾਰਕ ਦੇ ਖੇਡ ਮੈਦਾਨ ਵਿਖੇ ਲੰਘੇ ਐਤਵਾਰ ਨੂੰ ਕਰਵਾਇਆ ਗਿਆ। ਇਸ ਫਸਵੇਂ ਮੁਕਾਬਲੇ ‘ਚ ਇੰਡੀਆ ਕੈਟਜ਼ 30-16 ਅੰਕਾਂਨਾਲ ਜੈਤੂ ਰਹੀ। ਇਹ ਜਾਣਕਾਰੀ ਵਾਲੀਰਾ ਡੈਲੀਗਾਡੋ, ਰਸ਼ਪਾਲ ਸਿੰਘ ਹੇਅਰ, ਸਤਪਾਲ ਸਿੰਘ ਕੂਨਰ, ਜਗਦੀਪ ਗਿੱਲ ਅਤੇ ਦਲਜੀਤ ਸਿੰਘ ਨੇ ਸਥਾਨਕ ਮੀਡੀਆ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਵਿਲੱਖਣ ਮੈਚ ਲਈ ਸਥਾਨਕਭਾਈਚਾਰਿਆਂ ‘ਚ ਬਹੁਤ ਉਤਸ਼ਾਹ ਵੇਖਣ ਵਾਲਾ ਸੀ। ਉਹਨਾਂ ਹੋਰ ਕਿਹਾ ਕਿ ਮੈਚ ਦੌਰਾਨ ਪੰਜਾਬੀ ਗੱਭਰੂਆਂ ਦੇ ਭੰਗੜੇ ਨੇ ਮਾਹੌਲ ਨੂੰ ਹੋਰ ਵੀ ਗਰਮਾਇਆ। ਰਸ਼ਪਾਲ ਸਿੰਘ ਹੇਅਰ ਦੀ ਸਰਪ੍ਰਸਤੀ ‘ਚ ਸਮੁੱਚੀ ਇੰਡੋਜ਼ ਟੀਵੀ ਟੀਮ ਵਲੋਂ ਭਵਿੱਖ ਵਿੱਚਰਗਬੀ ਲੀਗ ਖੇਡ ਨੂੰ ਭਾਰਤ ਵਿੱਚ ਵੀ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਦਿਖਾਈ। ਤਾਂ ਕਿ, ਖੇਡਾਂ ਦੇ ਜ਼ਰੀਏ ਦੋਨਾਂ ਮੁੱਲਕਾਂ ਦੇ ਭਾਈਚਾਰਿਆਂ ਨੂੰ ਹੋਰ ਲਾਗੇ ਲਿਆਂਦਾ ਜਾ ਸਕੇ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਹੋਰਾਂ ਖੇਡਾਂ ਵਾਂਗ ਇਸ ਖੇਡ ਪ੍ਰਤੀ ਵੀ ਲਾਗੇ ਲਿਆਉਂਣ। ਪ੍ਰਬੰਧਕਾਂ ਵਲੋਂ ਸਥਾਨਕ ਕਮਿਊਨਟੀ ਰੇਡੀਓ ਫੋਰ ਈਬੀ 98.1 ਐੱਫ ਐੱਮ ਅਤੇ ਪੰਜਾਬੀ ਭਾਸ਼ਾ ਗਰੁੱਪ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ।ਇੰਡੋਜ਼ ਟੀਵੀ ਵਲੋਂ ਇਸ ਮੈਚ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।   

by July 16, 2019 Australia NZ
(19 ਜੁਲਾਈ ਨੂੰ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ 'ਅਰਦਾਸ ਕਰਾਂ' ਦੀ ਸਕਰੀਨਿੰਗ ਮੌਕੇ ਪਹੁੰਚੇ ਗਿੱਪੀ ਗਰੇਵਾਲ ਅਤੇ ਇਸ ਮੌਕੇ ਨਿਊਜ਼ੀਲੈਂਡ ਤੋਂ ਪਹੁੰਚੇ ਵਿਸ਼ੇਸ਼ ਦਰਸ਼ਕ)

‘ਅਰਦਾਸ ਕਰਾਂ’: …ਤਾਂ ਕਿ ਜ਼ਿੰਦਗੀ ਨੂੰ ਵਿਅਰਥ ਨਾ ਕਰਾਂ 

ਨਿਊਜ਼ੀਲੈਂਡ ‘ਚ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਸਕਰੀਨਿੰਗ ਮੌਕੇ ਦਰਸ਼ਕ ਭਾਵੁਕ ਚੜ੍ਹਦੇ ਅਤੇ ਲਹਿੰਦੇ ਪੰਜਾਬੀ ਪਰਿਵਾਸੀਆਂ ਦੇ ਘਰਾਂ ਤੋਂ ਉਡਾਣ ਭਰ ਗਏ ਜ਼ਜਬਾਤ ਜ਼ਿੰਦਾਦਿਲ ਜ਼ਿੰਦਗੀ ਦੀ ਤੇਜ਼ ਗਤੀ ਗੱਡੀ ‘ਤੇ ਸਵਾਰੀ ਕਰਨ ਦੀ ਕਹਾਣੀ ਦਾ ਖੂਬਸੂਰਤ ਦ੍ਰਿਸ਼ ਹੈ ਇਹ ਫਿਲਮ ਔਕਲੈਂਡ 14 ਜੁਲਾਈ -ਪੰਜਾਬੀ ਫਿਲਮਾਂ ਮਨੋਰੰਜਨ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਸੁਨੇਹਾ ਵੀ ਦੇਣ ਲੱਗੀਆਂ ਹਨ।[Read More…]

by July 15, 2019 Australia NZ
ਕਿਸੇ ਵੀ ਸਮੱਸਿਆ ਜਾਂ ਮੁਸੀਬਤ ਦਾ ਹੱਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਉਸਨੂੰ ਅਸਲ ਵਿੱਚ ਟੱਕਰ ਨਹੀ ਦਿੱਤੀ ਜਾਂਦੀ……

ਕਿਸੇ ਵੀ ਸਮੱਸਿਆ ਜਾਂ ਮੁਸੀਬਤ ਦਾ ਹੱਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਉਸਨੂੰ ਅਸਲ ਵਿੱਚ ਟੱਕਰ ਨਹੀ ਦਿੱਤੀ ਜਾਂਦੀ……

ਕੱਲ੍ਹ ਸ਼ਾਮੀ RangmanchKaree – Multicultural Theatre Group Melbourne ਦੀ ਸਮੁੱਚੀ ਟੀਮ ਵੱਲੋੰ ਪ੍ਰਵਾਸੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਜਿਸ ਤਰੀਕੇ ਨਾਲ ਕਵਿਤਾ ਅਤੇ Theatre ਦਾ ਸੁਮੇਲ ਕਰਕੇ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਗਿਆ, ਉਸਦੀ ਤਾਰੀਫ ਲਈ ਸ਼ਬਦ ਹੌਲੇ ਪੈ ਰਹੇ ਹਨ। ਕਿਸੇ ਵੀ ਸਮੱਸਿਆ ਜਾਂ ਮੁਸੀਬਤ ਦਾ ਹੱਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਉਸਨੂੰ ਅਸਲ ਵਿੱਚ ਟੱਕਰ ਨਹੀ ਦਿੱਤੀ[Read More…]

by July 15, 2019 Australia NZ
ਟਰਬਨ ਫ਼ਾਰ ਆਸਟ੍ਰੇਲੀਆ’ ਵੱਲੋਂ ਦਸਤਾਰ ਤਿਓਹਾਰ ਆਯੋਜਿਤ: ਬ੍ਰਿਸਬੇਨ

ਟਰਬਨ ਫ਼ਾਰ ਆਸਟ੍ਰੇਲੀਆ’ ਵੱਲੋਂ ਦਸਤਾਰ ਤਿਓਹਾਰ ਆਯੋਜਿਤ: ਬ੍ਰਿਸਬੇਨ

(ਬ੍ਰਿਸਬੇਨ 12 ਜੁਲਾਈ) ਇੱਥੇ ਅਜੋਕੀ ਪੀੜ੍ਹੀ ਨੂੰ ਸਿੱਖ ਧਰਮ, ਇਤਿਹਾਸ, ਰਹਿਤ ਮਰਿਆਦਾ ਅਤੇ ਪੰਜਾਬੀ ਵਿਰਾਸਤ ਤੋਂ ਜਾਣੂ ਕਰਵਾਉਣ ਹਿੱਤ ‘ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ‘, ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ, ਮੀਰੀ ਪੀਰੀ ਗੱਤਕਾ ਅਖਾੜਾ ਅਤੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਸਾਂਝੇ ਤੌਰ ‘ਤੇ ਸੂਬਾ ਕੁਈਨਜ਼ਲੈਂਡ ਦੇ ਪ੍ਰਮੁੱਖ ਸ਼ਹਿਰ ਬ੍ਰਿਸਬੇਨ ‘ਚ ਕੁਈਨਜ਼ ਸਟਰੀਟ ਸਿਟੀ ਸੈਂਟਰ ਵਿਖੇ ਦਸਤਾਰ ਤੇ ਦੁਮਾਲੇ ਸਜਾਉਣ ਦਾ ਸਿੱਖਲਾਈ ਅਤੇ ਜਾਗਰੂਕਤਾ ਕੈਂਪਲਗਾਇਆ ਗਿਆ। ਇਸ ਵਿੱਚ ਟਰਬਨ ਫਾਰ ਆਸਟ੍ਰੇਲੀਆ ਦੇ ਪ੍ਰਬੰਧਕ ਸ. ਅਮਰ ਸਿੰਘ ਸਿਡਨੀ, ਹਰਸ਼ਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਉੱਪ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਜਸਜੋਤ ਸਿੰਘ ਅਤੇ ਤੇਜਪਾਲਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿੰਘ ਸਕੱਤਰ ਦੀ ਅਗਵਾਈ ਹੇਠ  ਆਸਟ੍ਰੇਲੀਆਈ ਤੇ ਹੋਰ ਵੀ ਵੱਖ–ਵੱਖ ਭਾਈਚਾਰਿਆਂ ਦੇ ਲੋਕਾਂ ਦੇ ਸਿਰਾਂ ‘ਤੇ ਦਸਤਾਰਾਂ ਸਜਾ ਕੇ ਸਿੱਖ ਧਰਮ ਦੇ ਫ਼ਲਸਫੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕਕੀਤਾ ਗਿਆ। ਕੈਂਪ ਦੌਰਾਨ ਗੁਰੂ ਦੀਆ ਲਾਡਲੀਆਂ ਫੌਜਾਂ ਵਲੋਂ ਗੱਤਕੇ ਦੇ ਵਿਲੱਖਣ ਦਿਖਾਏ ਗਏ। ਸਥਾਨਕ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਆਪਣੀ ਅਜੋਕੀ ਪੀੜ੍ਹੀ ਤੇ ਦੂਸਰੀਆਂ ਕੌਮਾਂ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕੀਤਾ ਅਤੇਵਿਦੇਸ਼ੀ ਧਰਤ ‘ਤੇ ਸਿੱਖੀ ਪਸਾਰ ਵਾਸਤੇ ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ ਦਾ ਧੰਨਵਾਦ ਵੀ ਕੀਤਾ। ਸੰਸਥਾ ਦੇ ਪ੍ਰਬੰਧਕ ਅਮਰ ਸਿੰਘ ਸਿਡਨੀ ਨੇ ਕਿਹਾ ਕਿ ਆਸਟ੍ਰੇਲੀਆ ਬਹੁ–ਸੱਭਿਆਚਾਰਕ ਮੁਲਕ ਹੈ, ਜਿੱਥੇ ਹਰ ਸਮਾਜ ਦੀਆ ਕਦਰਾਂ ਕੀਮਤਾਂਦਾ ਸਨਮਾਨ ਕੀਤਾ ਜਾਦਾ ਹੈ। ਉਨ੍ਹਾਂ ਮਾਪਿਆਂ ਤੇ ਸੰਸਥਾਵਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਫਰਜ਼ਾਂ ਪ੍ਰਤੀ ਸੁਹਿਰਦ ਹੋ ਕੇ ਬੱਚਿਆਂ ਨੂੰ ਗੁਰਬਾਣੀ, ਗੌਰਵਮਈ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਤੇ ਫ਼ਲਸਫੇ ਬਾਰੇ ਜਾਣਕਾਰੀ ਬਹੁਤਸੰਜੀਦਗੀ ਨਾਲ ਮੁਹੱਈਆ ਕਰਵਾਉਣ ਤਾਂ ਜੋ ਅਜੋਕੀ ਪੀੜ੍ਹੀ ਸਹਿਜੇ ਹੀ ਸਿੱਖ ਧਰਮ, ਦਸਤਾਰ ਦੇ ਮਹੱਤਵ, ਚੰਗੀ ਜੀਵਨ ਜਾਂਚ ਦੀ ਧਾਰਨੀ ਹੋ ਕੇ ਨਰੋਆ, ਨਸ਼ਾ ਰਹਿਤ ਸਮਾਜ ਦੀ ਸਿਰਜਣਾ ਹੋ ਸਕੇ।

by July 13, 2019 Australia NZ