3 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
16 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

Articles

ਮੇਰੀ ਡਾਇਰੀ ਦੇ ਪੰਨੇ – ਮੇਰੇ ਲਈ ਨਵਾਂ ਸਾਲ!

ਮੇਰੀ ਡਾਇਰੀ ਦੇ ਪੰਨੇ – ਮੇਰੇ ਲਈ ਨਵਾਂ ਸਾਲ!

ਅੱਜ 4 ਦਸੰਬਰ ਹੈ, ਨਵਾਂ ਵਰ੍ਹਾ 2019 ਪਰਸੋਂ ਹੀ ਆਇਆ ਹੈ। 31 ਦਸੰਬਰ ਦੀ ਦੁਪੈਹਿਰੇ ਹੀ ‘ਨਵਾਂ ਸਾਲ ਮੁਬਾਰਕ’ ਦੇ ਸੁਨੇਹੇ ਆਣ ਲੱਗ ਪਏ ਸਨ। ਹਾਲੇ ਤੀਕ ਆਈ ਜਾਂਦੇ ਨੇ, ਕਦੇ ਫੋਨ ਉਤੇ, ਕਦੇ ਫੇਸ ਬੁੱਕ ਉਤੇ, ਕਦੇ ਵੈਟਸ-ਐਪ ਉਤੇ, ਤੇ ਮਿਲਣ-ਗਿਲਣ ਵਾਲੇ ਜੁਬਾਨੀ ਵਧਾਂਈਆਂ ਦੇਈ ਜਾਂਦੇ ਨੇ। ਪਹਿਲੋਂ ਨਵੇਂ ਸਾਲ ਦੇ ਕਾਰਡ ਡਾਕ ਰਾਹੀਂ ਢੇਰਾਂ ਦੇ ਢੇਰ ਆਇਆ ਕਰਦੇ[Read More…]

by January 4, 2019 Articles
ਨਵੀਆਂ ਚੁਣੀਆਂ ਪੰਚਾਇਤਾਂ ਦੀ ਸਾਰਥਕਤਾ?

ਨਵੀਆਂ ਚੁਣੀਆਂ ਪੰਚਾਇਤਾਂ ਦੀ ਸਾਰਥਕਤਾ?

ਪੰਜਾਬ ਵਿੱਚ ਸਾਲ 2018 ਦੇ ਆਖਰੀ ਦਿਨਾਂ ਚ 30 ਦਸੰਬਰ ਨੂੰ 13,276 ਸਰਪੰਚਾਂ ਅਤੇ  83,831 ਪੰਚ ਚੁਣਨ ਲਈ ਪੰਚਾਇਤੀ ਚੋਣਾਂ ਸੰਪੱਨ ਹੋਈਆਂ। ਇਹਨਾਂ ਚੋਣਾਂ ਲਈ ਪੰਜਾਬ ਵਿੱਚ 1,27,87,395 ਵੋਟਰ ਰਜਿਸਟਰ ਹਨ ਜਿਹਨਾਂ ਵਿੱਚ 66,88,245 ਪੁਰਸ਼, 60,66,245 ਔਰਤਾਂ ਅਤੇ 97 ਵੋਟਰ ਤੀਜੇ ਲਿੰਗ ਦੇ ਸਨ। ਇਹਨਾਂ ਚੋਣਾਂ ਵਿੱਚ ਸਰਪੰਚੀ ਲਈ 49,000 ਉਮੀਦਵਾਰਾਂ ਅਤੇ ਪੰਚੀ ਲਈ 1.65 ਲੱਖ ਉਮੀਦਵਾਰਾਂ ਨੇ ਕਾਗਜ ਦਾਖਲ[Read More…]

by January 2, 2019 Articles
2018 ਵਿੱਚ ਪੰਜਾਬ ਨੇ ਕੀ ਖੱਟਿਆ ਕੀ ਗੁਆਇਆ

2018 ਵਿੱਚ ਪੰਜਾਬ ਨੇ ਕੀ ਖੱਟਿਆ ਕੀ ਗੁਆਇਆ

ਤੇਜੀ ਨਾਲ ਬਦਲ ਰਹੇ ਸੰਸਾਰ ਵਿੱਚ ਸਾਇੰਸ, ਸੋਚ ਅਤੇ ਸਮਾਜ ਵਿੱਚ ਵੀ ਬਹੁਤ ਹੀ ਤੇਜ ਬਦਲਾ ਦੇਖਣ ਨੂੰ ਮਿਲ ਰਹੇ ਹਨ। ਦੁਨੀਆਂ ਦੇ ਜਿਹੜੇ ਇਲਾਕੇ , ਸੂਬੇ ਜਾਂ ਦੇਸ਼ ਇਸ ਬਦਲਾ ਨਾਲ ਪੈਰ ਮੇਲ ਕੇ ਤੁਰ ਰਹੇ ਹਨ ਉਹ ਸੰਸਾਰ ਦੇ ਮਾਲਕ ਬਣਨ ਜਾ ਰਹੇ ਹਨ ਪਰ ਜਿਹੜੇ ਇਲਾਕੇ ਦੇ ਆਗੂ ਜਾਂ ਸਰਕਾਰਾਂ ਜਾਂ ਕੌਮਾਂ ਸਮੇਂ ਦੇ ਵੇਗ ਨਾਲੋਂ ਟੁੱਟਕੇ [Read More…]

by January 1, 2019 Articles
ਨਲੂਏ ਰਣਜੀਤ ਦੇ ਵਾਰਸਾਂ ਦੀ ਕੌਂਮ ਨੂੰ ਅੱਜ ਲੋੜ ਹੈ ਜਰਨੈਲ ਦੀ

ਨਲੂਏ ਰਣਜੀਤ ਦੇ ਵਾਰਸਾਂ ਦੀ ਕੌਂਮ ਨੂੰ ਅੱਜ ਲੋੜ ਹੈ ਜਰਨੈਲ ਦੀ

ਆਪਣੀਆਂ ਕੌੜੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਇੱਕ ਹੋਰ ਸਾਲ ਬੀਤ ਗਿਆ।ਜੇ ਕਰ ਗੱਲ ਸਮੁੱਚੇ ਦੇਸ਼ ਦੀ ਕੀਤੀ ਜਾਵੇ ਤਾਂ ਵੀ ਇਹ ਸਾਲ ਆਮ ਜਨਤਾ ਲਈ ਕੋਈ ਬਹੁਤਾ ਚੰਗਾ ਨਹੀ ਰਿਹਾ।ਦੇਸ ਦੀ ਬਹੁ ਗਿਣਤੀ ਜਨਤਾ ਮਹਿੰਗਾਈ,ਗਰੀਬੀ,ਭੁਖਮਰੀ ਅਤੇ ਵਿਤਕਰੇ ਦੀ ਮਾਰ ਝੱਲ ਰਹੀ ਹੈ ਤੇ 15 ਫੀਸਦੀ ਸਰਮਾਏਦਾਰ ਜਮਾਤ ਦੀ ਕਮਾਈ ਵਿੱਚ ਹਜਾਰ ਗੁਣਾਂ ਵਾਧਾ ਹੋਇਆ ਹੈ। ਘੱਟ ਗਿਣਤੀਆਂ ਦੇ ਹਿਤਾਂ ਨੂੰ[Read More…]

by January 1, 2019 Articles
ਗੱਲ ਸੁਣੀਂ ਵੇ ਜੋਗੀਆ…!

ਗੱਲ ਸੁਣੀਂ ਵੇ ਜੋਗੀਆ…!

(ਵਿਅੰਗ) ਜੋਗੀਆ ਵੀਰਾ …! ਮੇਰੀ ਇੱਕ ਗੱਲ ਸੁਣ ਕੇ ਜਾਈਂ! ਆਪ ਦੇ ਨਾਥ ਜੀ ਨੂੰ ਆਖ ਦੇਵੀਂ। ਇੱਥੇ ਹੁਣ ਪੋਠੋਹਾਰ ਦੀ ਕੁੜੀ ਨਹੀਂ, *ਮਿੱਸਾਂ* ਵਸਦੀਐਂ! ਬਾਈ ਨੰਦ ਲਾਲ ਨੂਰਪੁਰੀ ਨੂੰ ਕਹੀਂ, ਇੱਥੇ ਹੁਣ ਗੋਰੀ ਦੀਆਂ ਝਾਂਜਰਾਂ ਨਹੀਂ ਬੁਲਾਉਂਦੀਆਂ, ਡਿਸਕੋ-ਮਿਊਜ਼ਿਕ ਜਾਂ ਡੀ. ਜੇ. ਕੰਨ ਪਾੜਦੈ! ਇੱਥੇ ਸੁਆਣੀਆਂ ਦੁੱਧਾਂ ਵਿੱਚ ਮਧਾਣੀਆਂ ਨਹੀਂ ਪਾਉਂਦੀਆਂ, *ਮੁੰਨੀ ਬਦਨਾਮ ਹੂਈ ਡਾਰਲਿੰਗ ਤੇਰੇ ਲੀਏ* ‘ਤੇ *ਝੋਲ-ਨਾਚ* ਕਰਦੀਐਂ![Read More…]

by January 1, 2019 Articles
ਜਿੱਤ ਦੀਆਂ ਬਰੂਹਾਂ ਤੋ ਮੁੜੇ ਬਰਗਾੜੀ ਮੋਰਚੇ ਤੇ ਇੱਕ ਨਜਰ 

ਜਿੱਤ ਦੀਆਂ ਬਰੂਹਾਂ ਤੋ ਮੁੜੇ ਬਰਗਾੜੀ ਮੋਰਚੇ ਤੇ ਇੱਕ ਨਜਰ 

ਜਦੋਂ ਕਦੇ ਮੌਜੂਦਾ ਸਮੇ ਦੇ ਖੇਰੂੰ ਖੇਰੂੰ ਹੋਏ ਖਾਲਸਾ ਪੰਥ ਦੇ ਨਿੱਜੀ ਲਾਲਸਾਵਾਂ ਵਿੱਚ ਗਲ਼ ਤੱਕ ਖੁੱਭੇ ਆਗੂਆਂ ਦੀ ਗੱਲ ਚਲਦੀ ਹੈ,ਜਦੋਂ ਕਿਤੇ ਸਿੱਖ ਕੌਂਮ ਦੀ ਬਿਗੜੀ ਸੰਵਾਰਨ ਲਈ ਸਾਡੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਤੇ ਨਜ਼ਰ ਜਾ ਟਿਕਦੀ ਹੈ,ਤਾਂ ਆਪ ਮੁਹਾਰੇ ਮੂੰਹ ਚੋ ਇੱਕ ਅਵਾਜ਼ ਨਿਕਲਦੀ ਹੈ,ਇੱਕ ਜੋਦੜੀ ਕਰਨ ਲਈ ਉਸ ਅਕਾਲ ਪੁਰਖ ਅੱਗੇ ਆਪਣੇ ਹੱਥ ਜੁੱੜ ਜਾਂਦੇ ਹਨ,ਕਿ ਹੇ ਪਰਮਾਤਮਾ ਕੌਂਮ ਨੂੰ ਕੋਈ ਅਜਿਹੇ ਜਥੇਦਾਰ ਦੀ ਬਖਸ਼ਿਸ ਕਰ ਦਿਓ,ਜਿਹੜਾ ਬਲਹੀਣ ਹੋਈ ਕੌਂਮ ਵਿੱਚ ਨਵੀਂ ਰੂਹ ਫੂਕ ਸਕਣ ਦੇ ਸਮਰੱਥ ਹੋਵੇ,ਜਿਹੜਾ ਖੇਰੂੰ ਖੇਰੂੰ ਹੋਈ ਕੌਂਮ ਨੂੰ ਇੱਕ ਕੇਸਰੀ ਨਿਸ਼ਾਂਨ ਹੇਠਾਂ ਇਕੱਤਰ ਕਰਨ ਦੇ ਸਮਰੱਥ ਹੋਵੇ। ਅਜਿਹੀ ਅਧੋਗਤੀ ਵਿੱਚ ਹਰ ਸੱਚੇ ਸਿੱਖ ਦੀ ਸੋਚ ਅਠਾਰਵੀਂ ਉੱਨੀਵੀਂ ਸਦੀ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਤੇ ਜਾਕੇ ਟਿਕ ਜਾਂਦੀ ਹੈ,ਜਿਸਨੇ ਜੰਗ ਨੂੰ ਜਾਣ ਸਮੇ ਅਰਦਾਸ ਕਰਕੇ ਚਾਲੇ ਪਾ ਦੇਣ ਤੋ ਬਾਅਦ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁੱਝ ਸਮੇ ਲਈ ਰੁਕਣ ਦੀ ਕੀਤੀ ਬੇਨਤੀ ਨੂੰ ਇਹ ਕਹਿਕੇ ਠੁਕਰਾ ਦਿੱਤਾ ਸੀ ਅਰਦਾਸ ਤੋਂ ਭੱਜਣ ਵਾਲੇ ਨੂੰ ਤਾਂ ਨਰਕਾਂ ਵਿੱਚ ਵੀ ਢੋਈ ਨਹੀ ਮਿਲਦੀ,ਇਸ ਲਈ ਅਸੀ ਅਰਦਾਸਾ ਸੋਧ ਕੇ ਹੁਣ ਆਪਣੇ ਗੁਰੂ ਤੋਂ ਝੂਠੇ ਨਹੀ ਪੈ ਸਕਦੇ।ਅਰਦਾਸ ਤੋ ਭੱਜਣਾ ਖਾਲਸੇ ਦਾ ਕੰਮ ਨਹੀ ਹੈ।ਮਹਾਰਾਜੇ ਵੱਲੋਂ ਉਹਨਾਂ ਨੂੰ ਕੁੱਝ ਸਮੇ ਲਈ ਤੋਪਖਾਨੇ ਨੂੰ ਊਡੀਕਣ ਦੀ ਹੀ ਬੇਨਤੀ ਕੀਤੀ ਗਈ ਸੀ ਤਾਂ ਕਿ ਸਾਹਮਣੇ ਤਾਕਤਬਰ ਦੁਸ਼ਮਣ ਨਾਲ ਹੋਣ ਵਾਲੀ ਲੜਾਈ ਵਿੱਚ ਖਾਲਸਾ ਫੌਜ ਦਾ ਘੱਟੋ ਘੱਟ ਨੁਕਸਾਨ ਹੋਵੇ,ਪ੍ਰੰਤੂ ਉਸ ਗੁਰੂ ਦੇ ਪੂਰੇ ਸਿੱਖ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸਮੱਰਪਿਤ ਜਥੇਦਾਰ ਬਾਬਾ ਫੂਲਾ ਸਿੰਘ ਨੇ ਅਰਦਾਸ ਤੋ ਭੱਜਣ ਨਾਲੋਂ ਸ਼ਹਾਦਤ ਪਾਉਣ ਨੂੰ ਜਿਆਦਾ ਤਰਜੀਹ ਦਿੱਤੀ।ਇਥੇ ਇਹ ਗੱਲ ਬਹੁਤ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ 1849 ਤੋਂ ਬਾਅਦ ਸਿੱਖ ਕੌਂਮ ਨੂੰ ਕੋਈ ਵੀ ਅਜਿਹਾ ਜਥੇਦਾਰ ਨਹੀ ਮਿਲਿਆ ਜਿਹੜਾ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ।ਅੰਗਰੇਜ ਹਕੂਮਤ ਨੇ ਬੜੀ ਚਲਾਕੀ ਨਾਲ ਗੁਰਦੁਆਰਾ ਪ੍ਰਬੰਧ ਤੇ ਮਹੰਤਾਂ ਨੂੰ ਕਾਬਜ ਕਰਵਾ ਦਿੱਤਾ। ਭਾਂਵੇਂ ਸਿੱਖਾਂ ਨੇ ਅੰਗਰੇਜਾਂ ਤੋਂ ਗੁਰਦੁਆਰੇ ਅਜਾਦ ਕਰਵਾ ਲਏ ਪ੍ਰੰਤੂ ਦੇਸ਼ ਅਜਾਦ ਹੁੰਦਿਆਂ ਹੀ ਦੇਸ਼ ਦੀ ਕੱਟੜਵਾਦੀ ਜਮਾਤ ਆਰ ਐਸ ਐਸ ਨੇ ਅੰਗਰੇਜਾਂ ਦੀ ਤਰਜ ਤੇ ਗੁਰਦੁਆਰਾ ਪ੍ਰਬੰਧ ਨੂੰ ਮੁੜ ਆਪਣੇ ਅਧੀਨ ਕਰ ਲਿਆ।ਫਰਕ ਸਿਰਫ ਐਨਾ ਹੀ ਰਿਹਾ ਕੀ ਅੰਗਰੇਜਾਂ ਨੇ ਸਿੱਧੇ ਤੌਰ ਤੇ ਮਹੰਤ ਕਾਬਜ ਕਰਵਾ ਦਿੱਤੇ ਸਨ ਤੇ ਆਰ ਐਸ ਐਸ ਨੇ ਟੇਢੇ ਢੰਗ ਨਾਲ ਸਿੱਖਾਂ ਦੇ ਰੂਪ ਵਿੱਚ ਮਹੰਤ ਕਾਬਜ ਕਰਵਾ ਦਿੱਤੇ ਜਿੰਨਾਂ ਨੇ ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਤਾਂ ਨੂੰ ਹਿੰਦੂ ਕਰਮਕਾਡਾਂ ਵਿੱਚ ਰਲਗੱਡ ਕਰ ਦਿੱਤਾ।ਮੌਜੂਦਾ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਦੋਨੋ ਹੀ ਆਪਣੇ ਅਸਲੀ ਮਕਸਦ ਤੋ ਬੁਰੀ ਤਰਾਂ ਥਿੜਕ ਚੁੱਕੇ ਹਨ,ਨਤੀਜੇ ਵਜੋਂ ਅੱਜ ਜਿੱਥੇ ਸਾਡੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਤਹਿਸ ਨਹਿਸ ਹੋ ਗਈ ਹੈ,ਓਥੇ ਸਿੱਖ ਆਗੂਆਂ ਦੀ ਚੌਧਰ ਭੁੱਖ ਅਤੇ ਨਿੱਜੀ ਲੋਭ ਲਾਲਸਾ ਦੇ ਕਾਰਨ ਸਿੱਖ ਪੰਥ ਬੁਰੀ ਤਰਾਂ ਵੱਖ ਵੱਖ ਦਲਾਂ ਦੀ ਦਲਦਲ ਵਿੱਚ ਧਸ ਚੁੱਕਾ ਹੈ,ਜਿਸ ਦਾ ਕੋਈ ਭਵਿੱਖ ਨਹੀ ਜਾਪਦਾ। ਬੀਤੇ ਤੋ ਸਬਕ ਲੈਣਾ ਤਾਂ ਸਾਇਦ ਸਿੱਖਾਂ ਨੇ ਸਿੱਖਿਆ ਹੀ ਨਹੀ ਹੈ,ਜਿਸ ਦਾ ਖਮਿਆਜਾ ਸਿੱਖਲੰਮੇ ਸਮੇ ਤੋ ਭੁਗਤਦੇ ਆ ਰਹੇ ਹਨ।ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਨੂੰ ਕਿਸੇ ਵੀ ਧੱਕੇਸ਼ਾਹੀ ਦਾ ਇਨਸਾਫ ਮਿਲਣ ਦੀ ਕੋਈ ਸੰਭਾਵਨਾ ਨਹੀ ਹੈ।ਜੇਕਰ ਗੱਲ ਸਿੱਖ ਸੰਘਰਸ਼ਾਂ ਦੀ ਕੀਤੀ ਜਾਵੇ ਤਾਂ 1947 ਤੋ ਬਾਅਦ ਕੋਈ ਵੀ ਸੰਘਰਸ਼ ਅਜਿਹਾ ਨਹੀ ਜਿਸ ਵਿੱਚ ਸਿੱਖਾਂ ਨੂੰ ਸਫਲਤਾ ਮਿਲੀ ਹੋਵੇ।ਹਾਂ ਇਹ ਜਰੂਰ ਹੈ ਕਿ ਇਨਸਾਫ ਲੈਣ ਲਈ ਲੱਗੇ ਮੋਰਚਿਆਂ ਵਿੱਚ ਸਿੱਖ ਕੌਂਮ ਨੇ ਸਹਿਯੋਗ ਦੀ ਕਦੇ ਵੀ ਕੋਈ ਕਸਰ ਨਹੀ ਛੱਡੀ। ਸਿੱਖ ਮੋਰਚੇ ਜਿੱਤ ਦੇ ਨਜਦੀਕ ਪਹੁੰਚ ਕੇ ਅਕਸਰ ਹੀ ਫੇਲ ਹੁੰਦੇ ਰਹੇ ਹਨ,ਜਾਂ ਕਹਿ ਸਕਦੇ ਹਾਂ ਕਿ ਸਿੱਖ ਵਿਰੋਧੀ ਕੇਂਦਰੀ ਤਾਕਤਾਂ ਦੀ ਸਹਿ ਪਰਾਪਤ ਸੂਬਾ ਸਰਕਾਰਾਂ ਅਤੇ ਏਜੰਸੀਆਂ ਸਿੱਖਾਂ ਦੇ ਆਗੂਆਂ ਨੂੰ ਥੜਕਿਉਣ ਵਿੱਚ ਸਫਲ ਹੁੰਦੀਅਆ ਰਹੀਆਂ ਹਨ।ਮੋਰਚੇ ਖਤਮ ਕਰਵਾਉਣ ਲਈ ਸਰਕਾਰਾਂ ਹਮੇਸਾਂ ਝੂਠੇ ਵਾਅਦੇ ਕਰਦੀਆਂ ਰਹੀਆਂ ਪਰ ਕਦੇ ਵੀ ਸਰਕਾਰਾਂ ਦੇ ਸਿੱਖਾਂ ਨਾਲ ਕੀਤੇ ਵਾਅਦੇ ਵਫਾ ਨਹੀ ਹੋਏ।ਜੇ ਕੋਈ ਸਿੱਖ ਆਪਣੇ ਸਿਦਕ ਤੇ ਕਾਇਮ ਰਿਹਾ ਵੀ ਹੈ,ਉਹ ਇੱਕੋ ਇੱਕ ਕੌਂਮ ਦਾ ਮਹਾਂਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਹੈ,ਜਿਸ ਨੇ ਆਪਣੇ ਕੀਤੇ ਕੌਲ ਆਪਣੀ ਜਾਨ ਦੀ ਅਹੂਤੀ ਦੇ ਕੇ ਨਿਭਾਏ ਹਨ,ਪਰੰਤੂ ਉਸ ਧਰਮ ਯੁੱਧ ਮੋਰਚੇ ਤੋ ਬਾਅਦ ਵੀ ਕੇਂਦਰ ਸਰਕਾਰ ਨੇ ਅਕਾਲੀ ਦਲ ਦੇ ਉਸ ਮੌਕੇ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਲਿਖਤੀ ਸਮਝੌਤਾ ਕਰਕੇ ਵੀ ਉਸ ਨੂੰ ਲਾਗੂ ਨਹੀ ਕੀਤਾ,ਇਸ ਦਾ ਕਾਰਨ ਸਾਫ ਤੇ ਸਪੱਸਟ ਹੈ ਕਿ ਸਾਡੀ ਕੌਂਮ ਦੇ ਆਗੂ ਕੇਂਦਰ ਕੋਲ ਪੰਥ ਨੂੰ ਵੇਚਦੇ ਰਹੇ ਹਨ ਅਤੇ ਪੰਜਾਬ ਅਤੇ ਪੰਥ ਦੇ ਹਿਤਾਂ ਬਦਲੇ ਰਾਜਭਾਗ ਦਾ ਸਮਝੌਤਾ ਕਰਦੇ ਰਹੇ ਹਨ। ਇਸ ਸਦੀ ਦਾ ਬਰਗਾੜੀ ਮੋਰਚਾ ਵੀ ਕੁੱਝ ਅਜਿਹੇ ਸੌਦਿਆਂ ਦੀ ਭੇਂਟ ਚੜਕੇ ਇੱਕ ਵਾਰ ਫਿਰ ਸਿੱਖ ਕੌਂਮ ਦੀਆਂ ਭਾਵਨਾਵਾਂ ਨੂੰ ਚਕਨਾਚੂਰ ਕਰਦਾ ਹੋਇਆਂ ਜਿੱਤ ਦੀਆਂ ਬਰੂਹਾਂ ਤੋਂ ਹਾਰ ਝੋਲੀ ਪਵਾ ਕੇ ਵਾਪਸ ਪਰਤ ਆਇਆ ਹੈ।ਬਰਗਾੜੀ ਮੋਰਚੇ ਨਾਲ ਪਹਿਲੇ ਦਿਨ ਤੋ ਜੁੜੇ ਹੋਣ ਕਰਕੇ, ਇਹਦੀਆਂ ਸਾਰੀਆਂ ਗਤੀਵਿਧਆਂ ਮੇਰੀਆਂ ਨਜਰਾਂ ਦੇ ਸਾਹਮਣੇ ਤੋ ਹੋਕੇ ਗੁਜਰਦੀਆਂ ਰਹੀਆਂ ਹਨ।ਵੱਖ ਵੱਖ ਧੜਿਆਂ,ਸੰਸਥਾਵਾਂ, ਟਕਸਾਲਾਂ,ਸੰਪਰਦਾਵਾਂ ਅਤੇ ਸੰਤ ਬਾਬਿਆਂ ਦੇ ਯੋਗਦਾਨ ਵਾਰੇ ਵੀ ਗਹਿਰੀ ਜਾਣਕਾਰੀ ਹੈ।ਕੌਣ,ਕਿਹੜੇ ਢੰਗ ਨਾਲ ਮੋਰਚੇ ਤੋ ਲਾਭ ਲੈਣ ਲਈ ਯਤਨਸ਼ੀਲ ਰਿਹਾ ਹੈ,ਕੋਣ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰਦਾ ਰਿਹਾ ਹੈ,ਕੌਣ ਮੋਰਚੇ ਦੀ ਸਫਲਤਾ ਲਈ ਇਮਾਨਦਾਰੀ ਨਾਲ ਮਿਹਨਤ ਕਰਦਾ ਰਿਹਾ ਹੈ,ਕੌਣ ਸਫਲਤਾ ਨੂੰ ਅਸਫਲਤਾ ਵਿੱਚ ਬਦਲਣ ਦੇ ਮਾਰੂ ਯਤਨ ਬਹੁਤ ਚਲਾਕੀ ਨਾਲ ਕਰਦਾ ਰਿਹਾ ਹੈ,ਇਹ ਸਭ ਨੂੰ ਮੈ ਹਮੇਸ਼ਾਂ ਬੜਾ ਨੇੜਿਉਂ ਦੇਖਦਾ ਰਿਹਾ ਹਾਂ। ਮੈ ਬਰਗਾੜੀ ਵਿੱਚ ਉਹਨਾਂ ਚੇਹਰਿਆਂ ਨੂੰ ਵੀ ਪੜਨ ਦੇ ਯਤਨ ਵਿੱਚ ਰਿਹਾ ਹਾਂ ਜਿਹੜੇ ਬੜੇ ਬੀਬੇ,ਸਾਊ ਅਤੇ ਸਮੱਰਪਿਤ ਭਾਵਨਾ ਵਾਲੇ ਦਿਖਾਈ ਦਿੰਦੇ,ਪ੍ਰੰਤੂ ਅਸਲ ਵਿੱਚ ਉਹ ਪੰਥ ਦਾ ਦਰਦ ਨਹੀ ਸਿਰਫ ਸਿਆਸਤ ਦੀ ਪਾਰੀ ਖੇਡਦੇ ਹੀ ਦੇਖੇ ਗਏ।ਮੈਂ ਉਹਨਾਂ ਲੋਕਾਂ ਨੂੰ ਵੀ ਬੜੀ ਗੌਰ ਨਾਲ ਦੇਖਦਾ ਰਿਹਾ ਹਾਂ ਜਿਹੜੇ ਕੈਮਰੇ ਦੇ ਸਾਹਮਣੇ ਕੁੱਝ ਹੋਰ ਅਤੇ ਕੈਮਰੇ ਤੋ ਪਾਸੇ ਹੋਕੇ ਕੁੱਝ ਹੋਰ ਤਰਾਂ ਦਾ ਬਿਹਾਰ ਕਰਦੇ ਸਨ।ਬਰਗਾੜੀ ਮੋਰਚੇ ਨੇ ਮੈਨੂੰ ਉਹਨਾਂ ਲੋਕਾਂ ਦੀ ਅਸਲੀਅਤ ਜਾਨਣ ਵਿੱਚ ਵੀ ਵੱਡਾ ਯੋਗਦਾਨ ਪਾਇਆ,ਜਿਹੜੇ ਪਿਛਲੇ ਲੰਮੇ ਅਰਸੇ ਤੋਂ ਭਾਂਵੇਂ ਸਿਆਸੀ ਪਿੜ ਵਿੱਚ ਮਾਤ ਖਾਂਦੇ ਆ ਰਹੇ ਹਨ,ਪਰ ਕਿਤੇ ਨਾ ਕਿਤੇ ਪੰਥਕ ਹਲਕਿਆਂ ਵਿੱਚ ਉਹਨਾਂ ਨੂੰ ਬੜੇ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ।ਮੈ ਉਹ ਲੋਕ ਇਸ ਮੋਰਚੇ ਵਿੱਚ ਕਾਮਯਾਬੀ ਨਾਲ ਸਿਆਸਤ ਖੇਡਦੇ ਦੇਖੇ ਹਨ,ਜਿੰਨਾਂ ਨੂੰ ਅਕਸਰ ਲੋਕ ਸਿਆਸਤ ਤੋ ਅਨਾੜੀ ਸਮਝਦੇ ਆ ਰਹੇ ਹਨ।ਬਰਗਾੜੀ ਦੇ ਇਨਸਾਫ ਮੋਰਚੇ ਦਾ ਦੁਖਦਾਈ ਪਹਿਲੂ ਵੀ ਇਹ ਹੀ ਹੈ ਕਿ ਇਸ ਦੇ ਸੰਚਾਲਕ ਅਤੇ ਪ੍ਰਬੰਧਕ ਕੌਮੀ ਭਾਵਨਾਵਾਂ ਨੂੰ ਤਿਲਾਂਜਲੀ ਦੇ ਕੇ ਉਸ ਰਸਤੇ ਤੇ  ਕਾਹਲ ਨਾਲ ਤੁਰ ਪਏ ਜਿਹੜੇ ਰਸਤੇ ਤੇ ਚੱਲਕੇ ਹੁਣ ਤੱਕ ਰਵਾਇਤੀ ਅਕਾਲੀ ਆਗੂ ਕੌਂਮੀ ਹਿਤਾਂ ਨੂੰ ਕੁਰਬਾਂਨ ਕਰਦੇ ਆਏ ਹਨ।ਸਰਕਾਰ ਨਾਲ ਲਗਾਤਾਰ ਹੁੰਦੀ ਗੱਲਬਾਤ ਵਿੱਚ ਮੋਰਚਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ,ਜਥੇਦਾਰ ਬਲਜੀਤ ਸਿੰਘ ਦਾਦਵਾਲ ਅਤੇ ਸੰਤ ਸਮਾਜ ਦੇ ਆਗੂ ਸ਼ਾਮਲ ਹੁੰਦੇ ਰਹੇ,ਪ੍ਰੰਤੂ ਮੋਰਚਾ ਸਮਾਪਤੀ ਲਈ ਕੀਤੇ ਗਏ ਸਮਝੌਤੇ ਵਿੱਚ ਭਾਗੀਦਾਰ ਸ੍ਰ ਗੁਰਦੀਪ ਸਿੰਘ ਬਠਿੰਡਾ, ਸ੍ਰ ਸਿਮਰਨਜੀਤ ਸਿੰਘ ਮਾਨ,ਪਰਮਜੀਤ ਸਿੰਘ ਸਹੌਲੀ,ਜਸਕਰਨ ਸਿੰਘ ਸਿੰਘ ਕਾਹਨ ਸਿੰਘ ਵਾਲਾ,ਅਤੇ ਖੁਦ ਜਥੇਦਾਰ ਧਿਆਨ ਸਿੰਘ ਮੰਡ ਦੇ ਨਾਮ ਦੇ ਨਾਮ ਸਾਹਮਣੇ ਆ ਰਹੇ ਹਨ। ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਗੁਰੂ ਦੇ ਸਨਮੁਖ ਅਰਦਾਸ ਕਰਕੇ ਕੀਤੇ ਆਪਣੇ ਹੀ ਫੈਸਲੇ ਦੇ ਉਲਟ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਖਿਲਾਫ ਜਾਕੇ ਕੀਤੇ ਇਸ ਸਮਝੌਤੇ ਨੂੰ ਮੂਕ ਸਹਿਮਤੀ ਦੇਣ ਵਾਲਿਆਂ ਵਿੱਚ ਦਲ ਖਾਲਸਾ,ਸਾਬਕਾ ਫੈਡਰੇਸਨ ਆਗੂ ਅਤੇ ਮੋਰਚੇ ਦੀਆਂ ਸਹਿਯੋਗੀ ਜਥੇਬੰਦੀਆਂ ਸ਼ਾਮਿਲ ਹਨ,ਪ੍ਰੰਤੂ ਮੋਰਚਾ ਪ੍ਰਬੰਧਕਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਅਤੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਇਸ ਕੌਂਮ ਵਿਰੋਧੀ ਸਮਝੌਤੇ ਦੀ ਖੁੱਲੇ ਰੂਪ ਵਿੱਚ ਵਿਰੋਧਤਾ ਕੀਤੀ,ਜਦੋਂ ਕਿ ਬਲਜੀਤ ਸਿੰਘ ਦਾਦੂਵਾਲ ਬਾਅਦ ਵਿੱਚ ਭਾਂਵੇਂ ਜਥੇਦਾਰ ਮੰਡ ਦੇ ਮੋਰਚਾ ਸਮਾਪਤ ਕਰਨ ਵਾਲੇ ਫੈਸਲੇ ਤੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਪ੍ਰੰਤੂ ਸਚਾਈ ਇਹ ਹੈ ਕਿ ਭਾਈ ਦਾਦੂਵਾਲ ਨੇ ਮੋਰਚਾ ਸਮਾਪਤੀ ਵਾਲੇ ਦਿਨ 9 ਦਸੰਬਰ ਨੂੰ ਸਟੇਜ ਦੀ ਜੁੰਮੇਵਾਰੀ ਨਿਭਾਉਂਦਿਆ ਜਿੱਥੇ ਸਿੱਖ ਸੰਗਤਾਂ ਦੇ ਰੋਹ ਨੂੰ  ਭੜਕਣ ਤੋ ਰੋਕਣ ਵਿੱਚ ਮੁੱਖ ਭੂਮਿਕਾ ਨਿਭਾਈ,ਓਥੇ ਜਥੇਦਾਰ ਧਿਆਨ ਸਿੰਘ ਮੰਡ ਦੇ ਸਮਾਪਤੀ ਭਾਸ਼ਨ ਤੋ ਪਹਿਲਾਂ ਮੋਰਚੇ ਨੂੰ ਸਮੇਟਣ ਲਈ ਜਮੀਨ ਤਿਆਰ ਕਰਨ ਵਿੱਚ ਵੀ ਉਹਨਾਂ ਨੇ ਮੁੱਖ ਭੂਮਿਕਾ ਅਦਾ ਕੀਤੀ।ਉਹ ਜਥੇਦਾਰ ਦਾਦੂਵਾਲ ਹੀ ਸਨ ਜਿੰਨਾਂ ਨੇ ਸੰਗਤਾਂ ਨੂੰ ਇਹ ਕਹਿ ਕੇ ਦੋਚਿੱਤੀ ਵਿੱਚ ਪਾਇਆ ਸੀ ਕਿ “ਮੋਰਚਾ ਲਗਾਤਾਰ ਜਾਰੀ ਹੈ,ਜਥੇਦਾਰ ਮੰਡ ਜੇ ਚਾਹੁਣ ਮੋਰਚਾ ਏਥੇ ਹੀ ਰੱਖਣਾ ਹੈ ਤਾਂ ਵੀ ਅਸੀ ਉਹਨਾਂ ਦੇ ਨਾਲ ਹਾਂ ਅਤੇ ਜੇਕਰ ਉਹ ਮੋਰਚੇ ਨੂੰ ਇੱਥੋਂ ਚੁੱਕ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਲਿਜਾਣਾ ਚਾਹੁੰਦੇ ਹਨ,ਤਾਂ ਵੀ ਅਸੀ ਉਹਨਾਂ ਦੇ ਨਾਲ ਹਾਂ”। (ਜਥੇਦਾਰ ਮੰਡ ਨੇ ਸੰਗਤਾਂ ਨੂੰ ਸਾਂਤ ਕਰਨ ਲਈ ਮੋਰਚਾ ਚੁੱਕਣ ਵੇਲੇ ਇਹੋ ਬਹਾਨਾ ਬਣਾਇਆ ਸੀ)ਜਿੱਥੇ ਮੋਰਚੇ ਦੇ ਸਾਢੇ ਛੇ ਮਹੀਨਿਆਂ ਦੇ ਸਮੇ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਆਪਣੇ ਤੇ ਲੱਗਾ ਗਰਮ ਖਿਆਲੀ ਹੋਣ ਦਾ ਠੱਪਾ ਲਾਹੁਣ ਲਈ ਮੋਰਚੇ ਵਿੱਚ ਕੌਂਮੀ ਅਜਾਦੀ ਦੀ ਗੱਲ ਕਰਨ ਅਤੇ ਖਾਲਿਸਤਾਨ ਦੇ ਨਾਹਿਰਿਆਂ ਤੇ ਪੂਰਨ ਪਬੰਦੀ ਲਾ ਕੇ ਮੋਰਚੇ ਨੂੰ ਸਾਂਤਮਈ ਰੱਖਣ ਵਿੱਚ ਸਫਲਤਾ ਹਾਸਲ ਕੀਤੀ,ਓਥੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਭਾਂਵੇਂ ਜਥੇਦਾਰ ਮੰਡ ਦੇ ਰੋਕਣ ਦੇ ਬਾਵਜੂਦ ਵੀ ਗਾਹੇ ਬ ਗਾਹੇ ਸਿੱਖ ਕੌਂਮ ਦੀ ਅਜਾਦੀ ਦੀ ਗੱਲ ਕੀਤੀ,ਪ੍ਰੰਤੂ ਮੋਰਚਾ ਸਮਾਪਤੀ ਵਾਲੇ ਦਿਨ ਉਹਨਾਂ ਦੇ ਭਾਸ਼ਨ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਦੀ ਤਰਫਦਾਰੀ ਕਰਨ ਦੀ ਝਲਕ ਸਪਸਟ ਰੂਪ ਵਿੱਚ ਸੁਣੀ ਗਈ। ਜੇ ਹੁਣ ਮੋਰਚਾ ਸਮਾਪਤੀ ਦੀ ਗੱਲ ਕਰੀਏ ਤਾਂ ਇਹ ਸਪੱਸਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਮੋਰਚਾ ਵੀ ਆਗੂਆਂ ਦੀ ਨਿੱਜੀ ਲੋਭ ਲਾਲਸਾ ਦੀ ਭੇਂਟ ਚੜਿਆ ਹੈ,ਕਿਉਕਿ ਜਿਹੜੀ ਮੰਗਾਂ ਮੰਨਣ ਦੀ ਦੁਹਾਈ ਮੋਰਚਾ ਚੁੱਕਣ ਤੋ ਕੁੱਝ ਦਿਨ ਪਹਿਲਾਂ ਪਾਉਣੀ ਸੁਰੂ ਹੋ ਗਈ ਸੀ,ਉਹ ਮੰਗਾਂ ਤਾਂ ਸਰਕਾਰ ਦੇ ਮੋਰਚੇ ਨੂੰ ਡੀਲ ਕਰ ਰਹੇ ਉਪਰੋਕਤ ਮੰਤਰੀ ਆਪਣੀਆਂ ਮੁਢਲੀਆਂ ਫੇਰੀਆਂ ਵਿੱਚ ਹੀ ਪੂਰਾ ਕਰਨ ਦਾ ਵਾਅਦਾ ਕਰ ਚੁੱਕੇ ਸਨ। ਇਹ ਗੱਲ ਤਾਂ ਮੈਨੂੰ ਉਸ ਮੌਕੇ ਹੀ ਭਾਵ ਮੋਰਚੇ ਤੋ ਤਕਰੀਬਨ ਡੇਢ ਕੁ ਮਹੀਨਾ ਬਾਅਦ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹੋਈ ਬੈਠਕ ਤੋਂ ਬਾਅਦ ਮੋਰਚੇ ਦੇ ਦੋ ਜੁੰਮੇਵਾਰ ਪ੍ਰਬੰਧਕੀ ਮੈਂਬਰਾਂ ਨੇ ਖੁਦ ਦੱਸੀ ਸੀ ਕਿ ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਬੇਅਦਬੀ ਦੇ ਦੋਸ਼ੀ ਕੁੱਝ ਫੜੇ  ਜਾ ਚੁੱਕੇ ਹਨ ਅਤੇ ਰਹਿੰਦੇ ਜਲਦੀ ਫੜ ਲਏ ਜਾਣਗੇ,ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਲਿਖਤੀ ਚਾਰਾਜੋਈ ਸ਼ੁਰੂ ਕਰ ਦਿੰਦੀ ਹੈ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਅਤੇ ਮੁਲਾਜਮ ਨਾਮਜਦ ਹੋਏ ਹਨ,ਉਹਨਾਂ ਨੂੰ ਵੀ ਸਰਕਾਰ ਗਿਰਫਤਾਰ ਕਰ ਲੈਂਦੀ ਹੈ।ਉਹਨਾਂ ਨੇ ਇਹ ਗੱਲ ਬੜੇ ਫਖਰ ਨਾਲ ਉਸ ਮੌਕੇ ਦੱਸੀ ਸੀ ਕਿ ਸਰਕਾਰ ਨੇ ਸਾਡੀ ਜਿਹੜੀ ਇੱਕ ਵਾਧੂ ਮੰਗ ਵੀ ਪੂਰੀ ਕਰ ਦਿੱਤੀ ਹੈ,ਉਹ ਬਰਗਾੜੀ ਨੂੰ ਬਰਗਾੜੀ ਸਾਹਿਬ ਸ਼ਾਮਲ ਹੈ। ਫਿਰ ਸੁਆਲ ਉਠਦਾ ਹੈ ਕਿ ਹੁਣ ਨਵਾਂ ਕੀ ਕੀਤਾ ਗਿਆ ਹੈ,ਬਲਕਿ ਉਸ ਸਮੇ ਸਰਕਾਰ ਦੋਸ਼ੀ ਪੁਲਿਸ ਵਾਲਿਆਂ ਨੂੰ ਫੜਨ ਦਾ ਵਾਅਦਾ ਵੀ ਕਰ ਰਹੀ ਸੀ,ਜਦੋਂਕਿ ਹੁਣ ਸਰਕਾਰ ਹਾਈਕੋਰਟ ਦਾ ਬਹਾਨਾ ਲਾਕੇ ਕਾਤਲਾਂ ਨੂੰ ਫੜਨ ਤੋ ਪਿੱਛੇ ਹਟ ਗਈ ਹੈ।ਉਸ ਮੌਕੇ ਉਕਤ ਆਗੂਆਂ ਦੇ ਦੱਸਣ ਅਨੁਸਾਰ ਮੰਤਰੀ ਸਾਹਿਬ ਨੇ ਇੱਥੋਂ ਤੱਕ ਵੀ ਕਿਹਾ ਸੀ ਕਿ ਜੇਕਰ ਫੜੇ ਗਏ ਪੁਲਿਸ ਅਧਿਕਾਰੀ ਕਿਸੇ ਹੋਰ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਦਾ ਨਾਮ ਲੈਣਗੇ,ਫਿਰ ਸਰਕਾਰ ਉਹਨਾਂ ਨੂੰ ਵੀ ਗਿਰਫਤਾਰ ਕਰਨ ਵਿੱਚ ਢਿੱਲ ਨਹੀ ਕਰੇਗੀ,ਜਦੋ ਕਿ ਹਿਣ ਅਜਿਹਾ ਕੁੱਝ ਵੀ ਨਹੀ ਹੋ ਸਕਿਆ।ਉਹਨਾਂ ਜੁੰਮੇਵਾਰ ਆਗੂਆਂ ਨੇ ਜਥੇਦਾਰ ਮੰਡ ਦੇ ਨਾ ਮੰਨਣ ਤੇ ਇਤਰਾਜ ਵੀ ਜਿਤਾਇਆ ਸੀ,ਉਹਨਾਂ ਨੇ ਹੀ ਨਹੀ ਸਗੋਂ ਮੋਰਚੇ ਨਾਲ ਸਬੰਧਤ ਸਾਰੀਆਂ ਹੀ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਮੰਡ ਨੂੰ ਸਰਕਾਰ ਦੀ ਗੱਲ ਮੰਨ ਕੇ ਮੋਰਚਾ ਸਮਾਪਤ ਕਰਨ ਦਾ ਦਬਾਅ ਵੀ ਪਾਇਆ ਸੀ,ਪ੍ਰੰਤੂ ਉਸ ਮੌਕੇ ਜਥੇਦਾਰ ਮੰਡ ਆਪਣੀ ਕੀਤੀ ਅਰਦਾਸ ਤੋ ਪਿੱਛੇ ਹਟਣ ਲਈ ਤਿਆਰ ਨਹੀ ਸੀ ਹੋਇਆ,ਹੁਣ ਜਦੋ ਮੋਰਚਾ ਚੁੱਕਿਆ ਗਿਆ ਹੈ,ਤਾਂ ਸਾਰਾ ਕੁੱਝ ਉਲਟ ਹੋਇਆ ਹੈ।ਮੋਰਚਾ ਸਮਾਪਤੀ ਸਮੇ ਮੋਰਚੇ ਵਿੱਚ ਸ਼ਾਮਲ ਬਹੁਤ ਸਾਰੇ ਆਗੂ ਅਤੇ ਸਮੁੱਚਾ ਖਾਲਸਾ ਪੰਥ ਸਰਕਾਰ ਦੇ ਲਾਰੇ ਵਾਲੇ ਵਾਅਦੇ ਤੇ ਵਿਸਵਾਸ਼ ਕਰਕੇ ਮੋਰਚਾ ਸਮਾਪਤੀ ਤੇ ਹੱਕ ਵਿੱਚ ਨਹੀ ਸੀ,ਪ੍ਰੰਤੂ[Read More…]

by December 26, 2018 Articles
ਜਿੰਨ੍ਹਾਂ ਗੁਰਧਾਮਾਂ ਨੂੰ ਸਾਥੋਂ ਵਿਛੋੜਿਆ ਗਿਆ- ਕਰਤਾਰਪੁਰ ਲਾਂਘਾ ਖੁੱਲਦਾ ਵਿਖਣ ਲੱਗਿਆ (ਵਿਸ਼ੇਸ਼ ਲੇਖ)

ਜਿੰਨ੍ਹਾਂ ਗੁਰਧਾਮਾਂ ਨੂੰ ਸਾਥੋਂ ਵਿਛੋੜਿਆ ਗਿਆ- ਕਰਤਾਰਪੁਰ ਲਾਂਘਾ ਖੁੱਲਦਾ ਵਿਖਣ ਲੱਗਿਆ (ਵਿਸ਼ੇਸ਼ ਲੇਖ)

”ਆਓ ਜਾਣੀਏ ਬਾਰਡਰ ਦੇ ਪਿੰਡਾਂ ਦਾ ਹਾਲ” ਕਰਤਾਰਪੁਰ ਲਾਂਘੇ ਦਾ ਮਸਲਾ ਪਿਛਲ਼ੇ 6 ਮਹੀਨਿਆਂ ਤੋਂ ਭਾਰੂ ਸੀ, ਖਬਰਾਂ ‘ਚ ਪੜਿਆ-ਸੁਣਿਆ ਸੀ ਵੀ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਗੁਰ-ਧਾਮ ਦੇਖਣ ਨੂੰ ਮਿਲਦਾ ਹੈ।ਇਸੇ ਨੂੰ ਜਾਨਣ ਸਮਝਣ ਖਾਤਿਰ ਇਸ ਵਾਰ ਦਿਵਾਲੀ ਦੀਆਂ ਮਿਲੀਆਂ ਛੁੱਟੀਆਂ ‘ਤੇ ਸੋਚਿਆ ਕਿ ਘੱਟੋ ਘੱਟ ਦੂਰੋਂ ਹੀ ਦਰਸ਼ਨ ਕਰ ਆਈਏ। ਕੀ ਪਤਾ ਇਹਨਾਂ ਸਰਕਾਰਾਂ ਦਾ ਕਦੋਂ ਕੀ[Read More…]

by December 22, 2018 Articles
ਜਾਲਮ ਰਾਜਸੱਤਾ ਨੂੰ ਧਾਰਮਿਕ ਸੱਤਾ ਦੀ ਲਲਕਾਰ ਸਾਹਿਬਜਾਦਿਆਂ ਦੀ ਬੇਮਿਸਾਲ ਕੁਰਬਾਨੀ

ਜਾਲਮ ਰਾਜਸੱਤਾ ਨੂੰ ਧਾਰਮਿਕ ਸੱਤਾ ਦੀ ਲਲਕਾਰ ਸਾਹਿਬਜਾਦਿਆਂ ਦੀ ਬੇਮਿਸਾਲ ਕੁਰਬਾਨੀ

ਦੁਨੀਆਂ ਦਾ ਇਤਿਹਾਸ ਵਾਚਦਿਆਂ ਸਿੱਖ ਗੁਰੂਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀ ਅਦੁੱਤੀ ਕੁਰਬਾਨੀ ਬੇਮਿਸਾਲ ਹੈ । ਇਸ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲਦੀ। ਦੁਨੀਆਂ ਦਾ ਕੋਈ ਵੀ ਬਾਪ ਆਪਣੇ ਪੁੱਤਰਾਂ ਦੀ ਕੁਰਬਾਨੀ ਦੀਨ ਅਤੇ ਦੁਨੀਆਂ ਲਈ ਦੇਣ ਸਮੇਂ ਉਹਨਾਂ ਨੂੰ ਬਚਾਉਣ ਲਈ ਹਰ ਸਰਤ ਮੰਨਣ ਨੂੰ ਤਿਆਰ ਹੋ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ[Read More…]

by December 22, 2018 Articles
(ਫੂਲਨ ਦੇਵੀ)

ਬਹਾਦਰ ਔਰਤਾਂ ਦੇ ਜੀਵਨ ਤੇ ਬਣੀਆਂ ਦੋ ਫ਼ਿਲਮਾਂ ਔਰਤ ਜਾਤੀ ਲਈ ਵੱਡਾ ਸੁਨੇਹਾ

ਦੁਨੀਆ ਭਰ ਵਿਚ ਔਰਤਾਂ ਨਾਲ ਜ਼ਿਆਦਤੀਆਂ, ਉਨ੍ਹਾਂ ਦੀ ਆਬਰੂ ਤੇ ਇੱਜ਼ਤ ਨੂੰ ਤਾਰ ਤਾਰ ਕਰਨ ਜਾਂ ਉਨ੍ਹਾਂ ਦੇ ਹੱਕ ਹਕੂਕ ਖੋਹਣ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਚੁੱਕਾ ਹੈ। ਪਰ ਕੁੱਝ ਗਿਣਤੀ ਦੀਆਂ ਔਰਤਾਂ ਹੀ ਹੋਣਗੀਆਂ ਜੋ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਬਦਲਾ ਲੈਣ ਜਾਂ ਆਪਣੇ ਹੱਕਾਂ ਦੀ ਰਾਖੀ ਲਈ ਮੈਦਾਨ ਵਿਚ ਨਿੱਤਰੀਆਂ ਹੋਣ। ਗੱਲ ਕੇਵਲ ਨਿੱਜੀ ਰੰਜਸ਼ ਕਾਰਨ ਵਿਰੋਧੀਆਂ ਵੱਲੋਂ[Read More…]

by December 21, 2018 Articles
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ‘ਤੇ ਵਿਸ਼ੇਸ਼ -ਨਿੱਕੀਆਂ ਜਿੰਦਾਂ ਵੱਡੇ ਸਾਕੇ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ‘ਤੇ ਵਿਸ਼ੇਸ਼ -ਨਿੱਕੀਆਂ ਜਿੰਦਾਂ ਵੱਡੇ ਸਾਕੇ

ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ। ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ :- ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ ਮਿੱਠਾ। ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ[Read More…]

by December 20, 2018 Articles