Articles by: Ninder Ghuganvi

ਮੇਰੀ ਡਾਇਰੀ ਦੇ ਪੰਨੇ – ਬੇਯਕੀਨਾ ਮੌਸਮ

ਮੇਰੀ ਡਾਇਰੀ ਦੇ ਪੰਨੇ – ਬੇਯਕੀਨਾ ਮੌਸਮ

2019 ਦਾ ਤੀਜਾ ਮਹੀਨਾ ਮਾਰਚ ਲੰਘ ਚੱਲਿਐ। ਇਹਨੀਂ ਦਿਨੀਂ ਗਰਮੀ ਆਪਣੇ ਰੰਗ ਤਾਂ ਭਾਵੇਂ ਹਾਲੇ ਨਹੀਂ ਵਿਖਾਉਂਦੀ ਹੁੰਦੀ ਪਰ ਦਸਤਕ ਦੇ ਕੇ ਇਹ ਜ਼ਰੂਰ ਦੱਸ ਦਿੰਦੀ ਹੁੰਦੀ ਹੈ ਕਿ ਮੈਂ ਆ ਗਈ ਹਾਂ…ਠੰਢਾ ਪਾਣੀ ਪੀਓ, ਲੰਮੀਆਂ ਉਮਰਾਂ ਜੀਓ! ਇਸ ਵਾਰ ਪਤਾ ਨਹੀਂ ਕੀ ਹੋਇਐ ਗਰਮੀਂ ਨੂੰ, ਲਗਦੈ ਜਿਵੇਂ ਰੁੱਸੀ ਬੈਠੀ ਹੈ। ਗਰਮੀਂ ਦੇ ਲੇਟ-ਫੇਟ ਹੋਣ ਕਾਰਨ ਤੇ ਲਗਾਤਾਰ ਟੁਟਵੀਂ ਬੱਦਲਵਾਈ[Read More…]

by March 26, 2019 Articles
ਮੇਰੀ ਡਾਇਰੀ ਦੇ ਪੰਨੇ – ਛੋਲੀਆ ਖਾਣ ਦੇ ਦਿਨ ਆਏ

ਮੇਰੀ ਡਾਇਰੀ ਦੇ ਪੰਨੇ – ਛੋਲੀਆ ਖਾਣ ਦੇ ਦਿਨ ਆਏ

ਦੁਪੈਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰ੍ਹਿਆਂ ਰੋਡਵੇਜ਼ ਦੀ ਬੱਸ ‘ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ ‘ਤੇ ਰੌਣਕ ਹੈ, ਮੇਰੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ ‘ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ ਅਗੇਤੇ[Read More…]

by March 21, 2019 Articles
ਡਾਇਰੀ ਦੇ ਪੰਨੇ – ਇੱਕ ਚੰਨ ਦੇ ਵਾਪਿਸ ਆਉਣ ਦੀ ਉਡੀਕ ਕਰਾਂਗਾ ਮੈਂ…..

ਡਾਇਰੀ ਦੇ ਪੰਨੇ – ਇੱਕ ਚੰਨ ਦੇ ਵਾਪਿਸ ਆਉਣ ਦੀ ਉਡੀਕ ਕਰਾਂਗਾ ਮੈਂ…..

6 ਮਾਰਚ 2019 ਦੀ ਸਵੇਰ ਸੁਹਣੀ ਨਿੱਖਰੀ ਹੈ। ਕੱਲ੍ਹ ਬੱਦਲ ਮੰਡਰਾਈ ਗਏ ਸਨ, ਸੂਰਜ ਨੂੰ ਸਿਰ ਨਹੀਂ ਚੁੱਕਣ ਦਿੱਤਾ ਬੱਦਲਾਂ ਨੇ। ਅੱਜ ਸੂਰਜ ਉਤਾਂਹ ਨੂੰ ਉੱਠ ਰਿਹੈ ਜਿਵੇਂ ਹੌਸਲੇ ਨਾਲ ਭਰਿਆ-ਭਰਿਆ ਹੋਵੇ! ਲਗਦੈ ਅੱਜ ਦਿਨ ਸੁਹਣਾ ਲੱਗੇਗਾ,ਕਈ ਦਿਨਾਂ ਤੋਂ ਚੱਲੀ ਆ ਰਹੀ ਮੌਸਮੀਂ ਟੁੱਟ-ਭੱਜ ਦੂਰ ਹੋਵੇਗੀ ਅੱਜ। ਨਿੱਖਰੇ ਮੌਸਮ ਦੀ ਖੁਸ਼ੀ ਅਖ਼ਬਾਰੀ ਖਬਰ ਨੇ ਪਲ ਵਿਚ ਹੀ ਖੋਹ ਕੇ ਅਹੁ[Read More…]

by March 15, 2019 Articles
ਡਾਇਰੀ ਦੇ ਪੰਨੇ –  ਕੁਝ ਪਲ ਮੇਰੇ-ਕੁਝ ਪਲ ਤੇਰੇ

ਡਾਇਰੀ ਦੇ ਪੰਨੇ –  ਕੁਝ ਪਲ ਮੇਰੇ-ਕੁਝ ਪਲ ਤੇਰੇ

ਧਣੀਏ ਦੇ ਕਿਆਰੀ ਵੱਲ ਵਧੇ ਹੱਥ ਆਪ-ਮੁਹਾਰੇ ਪਿਛਾਂਹ ਮੁੜੇ! ਵਿਹੜੇ ਵਿਚ ਹਨੇਰਾ ਹੈ, ਚੌਂਕੇ ਵਿਚ ਮੱਧਮ ਜਿਹਾ ਬਲਬ ਜਗ ਰਿਹੈ, ਸਗੋਂ ਵਧੇਰੇ ਚਾਨਣ ਚੁੱਲ੍ਹੇ ਵਿਚ ਬਲ ਰਹੀ ਅੱਗ ਦਾ ਹੈ। ਅੱਗੇ ਤੋਂ ਏਨੇ ਹਨੇਰੇ ਧਣੀਆਂ ਨਹੀਂ ਤੋੜਾਂਗਾ। ਮਾਂ ਨੂੰ ਵੀ ਆਖਾਂਗਾ ਕਿ ਸੰਧਿਆ ਤੋਂ ਪਹਿਲਾਂ-ਪਹਿਲਾਂ ਤੋੜ ਲਿਆ ਕਰੇ ਵਾੜੀ ‘ਚੋਂ ਜੋ ਕੁਛ ਵੀ ਤੋੜਨਾ ਹੁੰਦੈ! ਅੱਜ ਦਾਦੀ ਚੇਤੇ ਆਈ ਹੈ[Read More…]

by March 6, 2019 Articles
ਮੇਰੀ ਡਾਇਰੀ ਦਾ ਪੰਨਾ – ਮਲੇਰਕੋਟਲਿਓਂ ਚੰਡੀਗੜ ਨੂੰ ਮੁੜਦਿਆਂ!

ਮੇਰੀ ਡਾਇਰੀ ਦਾ ਪੰਨਾ – ਮਲੇਰਕੋਟਲਿਓਂ ਚੰਡੀਗੜ ਨੂੰ ਮੁੜਦਿਆਂ!

ਮਲੇਰਕੋਟਲਿਓਂ ਮੁੜ ਰਿਹਾਂ, ਮਨ ਉਦਾਸ ਹੈ ਤੇ ਨਹੀਂ ਵੀ, ਰਲੇ-ਮਿਲੇ ਜਿਹੇ ਭਾਵ ਤਾਰੀ ਹੋ ਰਹੇ ਨੇ! ਕੱਲ 23 ਫਰਵਰੀ (2019) ਨੂੰ ਡਾ. ਐੱਸ਼ਤਰਸੇਮ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਵਸੇ। ਕੱਲ ਆਥਣੇ ਮਲੇਰਕੋਟਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਕੱਲ ਮੇਰੇ ਵਾਸਤੇ ਚੰਡੀਗੜੋਂ ਪਹੁੰਚਣਾ ਔਖਾ ਸੀ। ਸੋ, ਅੱਜ ਸਵੇਰੇ ਸੈਕਟਰ ਸੋਲਾਂ ਕਲਾ ਭਵਨ ਵਿਚੋਂ ਊਬਰ (ਟੈਕਸੀ) ਬੁੱਕ ਕੀਤੀ ਤੇ ਮਲੇਰਕੋਟਲੇ ਨੂੰ ਚੱਲ ਪਿਆ।[Read More…]

by March 1, 2019 Articles
ਡਾਇਰੀ ਦੇ ਪੰਨੇ – ਚੰਡੀਗੜੋਂ ਪਿੰਡ ਨੂੰ ਮੁੜਦਿਆਂ!

ਡਾਇਰੀ ਦੇ ਪੰਨੇ – ਚੰਡੀਗੜੋਂ ਪਿੰਡ ਨੂੰ ਮੁੜਦਿਆਂ!

21 ਜਨਵਰੀ, 2019 ਦੀ ਸਵੇਰ। ਸਾਢੇ ਛੇ ਵਜੇ ਹਨ। ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾ ਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ਼ ਰੰਧਾਵੇ ਦਾ ਬੁੱਤ ਵੀ। ਥੋੜਾ-ਥੋੜਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰ ਕਰਨ ਵਾਲਿਆਂ ਦੀ ਚਹਿਲ-ਪਹਿਲ ਹੋਣ ਲੱਗੀ ਹੈ। ਰੋਜ਼ ਗਾਰਡਨ ਵਿਚੋਂ ਦੀ ਲੰਘ ਕੇ ਮੁੱਖ ਮਾਰਗ ‘ਤੇ ਪੁੱਜਾ[Read More…]

by February 14, 2019 Articles
ਡਾਇਰੀ ਦੇ ਪੰਨੇ – ਫੋਨ ਡੱਬੀ ਦੇ ਕੈਦੀ!

ਡਾਇਰੀ ਦੇ ਪੰਨੇ – ਫੋਨ ਡੱਬੀ ਦੇ ਕੈਦੀ!

ਹਰ ਕੋਈ ਮੋਬਾਈਲ ਫੋਨ ਨਾਲ ਹੀ ਖੇਡ੍ਹਦਾ ਦਿਸ ਰਿਹਾ ਹੈ। ਹੁਣ ਤਾਂ ਨਿਆਣੇ ਵੀ ਨਿਆਣਿਆਂ ਨਾਲ ਨਹੀਂ ਖੇਡ੍ਹਦੇ ਦਿਸਦੇ, ਸਗੋਂ ਮੋਬਾਈਲ ਹੀ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ। ઠਕੀ ਨਿਆਣਾ, ਕੀ ਸਿਆਣਾ, ਸਭ ਕਾਬੂ ਕਰ ਰੱਖੇ ਨੇ ਸੈਮ ਸੌਂਗ ਨੇ! ਜਾਂ ਇਹ ਆਖ ਲਓ ਕਿ ਸਾਡੇ ਹੱਥ ਬੰਨ੍ਹ ਲਏ ਨੇ ਸੈਮ ਸੌਂਗ ਦੀ ਡੱਬੀ ਹੱਥਾਂ ਵਿਚ ਫੜਾ ਕੇ![Read More…]

by February 4, 2019 Articles
ਉਦਾਸ ਡਾਇਰੀ ਦਾ ਪੰਨਾ – ਸਾਥ ਛੱਡ ਗਿਆ ਸਾਥੀ 

ਉਦਾਸ ਡਾਇਰੀ ਦਾ ਪੰਨਾ – ਸਾਥ ਛੱਡ ਗਿਆ ਸਾਥੀ 

17 ਜਨਵਰੀ 2019 ਦੀ ਰਾਤ। ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀ ਵਟਸ-ਐਪ ਕਾਲ ਆ ਰਹੀ। ਹਾਲੇ ਕੱਲ੍ਹ ਹੀ ਉਸਦਾ ਭਾਣਜਾ ਉਸ ਦੀਆਂ ਕਿਤਾਬਾਂ ਦੇ ਕੇ ਗਿਐ, ਹਾਂ…. ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ *ਹੈਲੋ….* ਕਹਿੰਦਾ ਹਾਂ। *ਮਾੜੀ ਖ਼ਬਰ ਐ, ਸਾਥੀ ਤੁਰ ਗਿਆ ਲੁਧਿਆਣਵੀ……।* ਉਹ ਦੱਸਦਾ ਹੈ। *ਅੱਛਾ, ਮਾੜੀ ਹੋਈ ਬਹੁਤ, ਕਦੋਂ…..?* *ਅੱਜ ਹੀ, ਹਸਪਤਾਲ ਸੀ, ਕੈਂਸਰ ਨੇ[Read More…]

by January 24, 2019 Articles
ਮੇਰੀ ਡਾਇਰੀ ਦੇ ਪੰਨੇ – ਮਨ ਆਈਆਂ ਮੇਰੇ!

ਮੇਰੀ ਡਾਇਰੀ ਦੇ ਪੰਨੇ – ਮਨ ਆਈਆਂ ਮੇਰੇ!

ਮਿੱਤਰਾ, ਮੂਧੜੇ-ਮੂੰਹ ਪਈ ਤੇਰੀ ਕਿਤਾਬ ਵੱਲ ਝਾਕਦਾ ਹਾਂ, ਤਾਂ ਕਿਤਾਬ ਪਿੱਛੇ ਛਪੀ ਤੇਰੀ ਫੋਟੂ ਮੈਨੂੰ ਘੂਰਨ ਲਗਦੀ ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ, ਤਾਂ ਸਰਵਰਕ ਅੱਖਾਂ ਕੱਢਣ ਲਗਦਾ ਹੈ। ਤੇਰੇ ਵੱਲੋਂ ਮੋਹ ਭਿੱਜੇ ਸ਼ਬਦ ਲਿਖ ਕੇ ਭੇਟਾ ਕੀਤੀ ਕਿਤਾਬ ਦਾ ਮੂਹਰਲਾ ਅਧ-ਕੋਰਾ ਸਫਾ ਕਈ ਵਾਰੀ ਬਚਿਆ ਹੈ ਫਟਣ ਤੋਂ! ਤੇਰੀ ਕਿਤਾਬ ਨੂੰ ਕਮਰੇ ਵਿਚੋਂ ਬਾਹਰ ਨਹੀਂ ਕੱਢ ਸਕਦਾ ਕਿਸੇ[Read More…]

by January 11, 2019 Articles
ਮੇਰੀ ਡਾਇਰੀ ਦੇ ਪੰਨੇ – ਮੇਰੇ ਲਈ ਨਵਾਂ ਸਾਲ!

ਮੇਰੀ ਡਾਇਰੀ ਦੇ ਪੰਨੇ – ਮੇਰੇ ਲਈ ਨਵਾਂ ਸਾਲ!

ਅੱਜ 4 ਦਸੰਬਰ ਹੈ, ਨਵਾਂ ਵਰ੍ਹਾ 2019 ਪਰਸੋਂ ਹੀ ਆਇਆ ਹੈ। 31 ਦਸੰਬਰ ਦੀ ਦੁਪੈਹਿਰੇ ਹੀ ‘ਨਵਾਂ ਸਾਲ ਮੁਬਾਰਕ’ ਦੇ ਸੁਨੇਹੇ ਆਣ ਲੱਗ ਪਏ ਸਨ। ਹਾਲੇ ਤੀਕ ਆਈ ਜਾਂਦੇ ਨੇ, ਕਦੇ ਫੋਨ ਉਤੇ, ਕਦੇ ਫੇਸ ਬੁੱਕ ਉਤੇ, ਕਦੇ ਵੈਟਸ-ਐਪ ਉਤੇ, ਤੇ ਮਿਲਣ-ਗਿਲਣ ਵਾਲੇ ਜੁਬਾਨੀ ਵਧਾਂਈਆਂ ਦੇਈ ਜਾਂਦੇ ਨੇ। ਪਹਿਲੋਂ ਨਵੇਂ ਸਾਲ ਦੇ ਕਾਰਡ ਡਾਕ ਰਾਹੀਂ ਢੇਰਾਂ ਦੇ ਢੇਰ ਆਇਆ ਕਰਦੇ[Read More…]

by January 4, 2019 Articles