Articles by: Ninder Ghuganvi

ਡਾਇਰੀ ਦੇ ਪੰਨੇ -ਧੂੰਏ ਦੀ ਧਾਹਾਂ ਤੇ ਲਾਟਾਂ ਦੀਆਂ ਲੇਰਾਂ

ਡਾਇਰੀ ਦੇ ਪੰਨੇ -ਧੂੰਏ ਦੀ ਧਾਹਾਂ ਤੇ ਲਾਟਾਂ ਦੀਆਂ ਲੇਰਾਂ

(ਘਸਮੈਲੀ ਡਾਇਰੀ ਦੇ ਪੁਰਾਣੇ ਪੰਨੇ ਫੋਲਦਿਆਂ ਟੋਰਾਂਰੋ ਫੇਰੀ ਚੇਤੇ ਆ ਗਈ ਹੈ), 11 ਸਤੰਬਰ, 2001 ਦਾ ਦਿਨ। ਸਵੇਰਾ ਹਾਲੇ ਜਾਗਿਆ ਹੀ ਹੈ, ਫਿਰ ਵੀ ਬਰੈਂਪਟਨ ਸੁੱਤਾ ਪਿਐ। ਘਰ ਦੇ ਬਾਹਰ ਖੜ੍ਹਾ ਹਾਂ। ਸੁੰਨਸਾਨ ਸੜਕ ਸੱਪ ਦੀ ਜੀਭ ਜਿਹੀ। ਅੱਜ ਕਿਸੇ ਦੇ ਘਰ ਜਾਣੇ ਬ੍ਰੇਕ ਫਾਸਟ ‘ਤੇ। ਸੱਦਣ ਵਾਲੇ ਪਾਠਕ ਨੇ ਤਾਕੀਦ ਕੀਤੀ ਸੀ ਕਿ ਜਲਦੀ ਆਣਾ, ਫਿਰ ਮੈਂ ਕੰਮ ‘ਤੇ[Read More…]

by May 23, 2019 Articles
ਡਾਇਰੀ ਦੇ ਪੰਨੇ -ਖੇਤਾਂ ਦੀ ਅੱਗ

ਡਾਇਰੀ ਦੇ ਪੰਨੇ -ਖੇਤਾਂ ਦੀ ਅੱਗ

29 ਅਪ੍ਰੈਲ, 2019 ਦੀ ਦੁਪਹਿਰ। ਕੁਝ ਦਿਨ ਪਹਿਲਾਂ ਅੰਨ ਦੇਣ ਵਾਲਾ ਅੱਜ ਖੇਤ ਸੜ ਰਿਹੈ। ਹਾੜੀ ਦੇ ਇਸ ਵਾਰ ਦੇ ਸੀਜ਼ਨ ਵਿਚ ਜਿੰਨੀਆਂ ਕਣਕ ਦੀਆਂ ਫਸਲਾਂ ਸੜੀਆਂ, ਓਨੀਆਂ ਮੇਰੀ ਸੁਰਤ ‘ਚ ਪਹਿਲਾਂ ਕਦੇ ਨਹੀਂ ਸੜੀਆਂ। ਕਣਕਾਂ ਕੀ ਸੜੀਆਂ, ਦੇਖ-ਸੁਣ ਕੇ ਦਿਲ ਸੜ ਰਿਹੈ ਤੇ ਸੁਆਹ-ਸੁਆਹ ਹੋਈ ਜਾ ਰਿਹੈ। ਰੋਜ਼ ਵਾਂਗ ਸੜਦੇ ਖੇਤ ਦੀਆਂ ਖਬਰਾਂ, ਫੋਟੂਆਂ ਤੇ ਵੀਡੀਓਜ਼ ਦੇਖ ਹੁੰਦੀ ਪਰੇਸ਼ਾਨੀ[Read More…]

by May 16, 2019 Articles
ਡਾਇਰੀ ਦੇ ਪੰਨੇ  -ਪੱਤਝੜ ਹੁਣ ਜਾਹ ਤੂੰ…

ਡਾਇਰੀ ਦੇ ਪੰਨੇ -ਪੱਤਝੜ ਹੁਣ ਜਾਹ ਤੂੰ…

28 ਅਪ੍ਰੈਲ, 2019 ਦੀ ਦੁਪਿਹਰ ਹੈ। ਝੜ-ਝੜ ਪੈਂਦੇ ਪੱਤਿਆਂ ਦੀ ਸ਼ਾਮਤ ਆਈ ਪਈ ਹੈ। ਜਿੱਧਰ ਲੰਘੋ,ਪੱਤੇ ਈ ਪੱਤੇ! ਜਿੱਧਰ ਤੱਕੋ, ਪੱਤੇ ਈ ਪੱਤੇ, ਜਿਵੇਂ ਪੱਤਿਆਂ ਤੋਂ ਰੁੱਖ ਰੁੱਸ ਗਏ ਨੇ ਤੇ ਬੁਰੀ ਝਾੜ-ਝਾੜ ਸੁੱਟ੍ਹੀ ਜਾਂਦੇ ਹੋਣ ਆਪਣੇ ਨਾਲੋਂ ਪੱਤਿਆਂ ਨੂੰ, ਮੋਹ ਭੰਗ ਹੋ ਗਿਆ ਲਗਦੈ ਰੁੱਖਾਂ ਤੋਂ ਪੱਤਿਆਂ ਦਾ ਜਿਵੇਂ। ਪੈਰਾਂ ਹੇਠ ਮਧੀਂਦੇ ਸੁੱਕ-ਮੜੁੱਕੇ, ਕੁਝ ਅੱਧ ਸੁੱਕੇ ਪੱਤੇ ਬੜੀ ਕੁਰੱਖਤ[Read More…]

by May 8, 2019 Articles
ਡਾਇਰੀ ਦੇ ਪੰਨੇ -ਸਾਹ ਸੂਤਣ ਵਾਲੇ ਦੋ ਦਿਨ!

ਡਾਇਰੀ ਦੇ ਪੰਨੇ -ਸਾਹ ਸੂਤਣ ਵਾਲੇ ਦੋ ਦਿਨ!

ਜਦ ਡਾਇਰੀ ਦੇ ਇਹ ਪੰਨੇ ਟਾਈਪ ਕਰ ਰਿਹਾਂ ਕਮਰੇ ਵਿਚ ਬੈਠਾ, ਤਾਂ ਬਾਹਰ ਕਿਣਮਿਣ-ਕਿਣਮਿਣ ਵੀ ਹੋ ਰਹੀ ਹੈ ਤੇ ਝੁੱਲ ਰਹੇ ਹਨੇਰ ਨੇ ਜਿਵੇਂ ਹਨੇਰ-ਗਰਦੀ ਮਚਾਉਣੀ ਸ਼ੁਰੂ ਕੀਤੀ ਹੈ। ਦਰੱਖਤ ਇੱਕ ਦੂਜੇ ਵਿਚ ਵੱਜ ਰਹੇ ਨੇ, ‘ਸਾਂਅ਼ਆਂਅਸਾਂਅ’ ਦੀ ਲੰਬੀ ਧੁਨੀ ਕੱਢਦੀ ਅੰਨ੍ਹੀ ਹਵਾ ਹੈਵਾਨੀ ਭਰੀ ਜਾਪਦੀ ਹੈ। ਪਸੂਆਂ ਨੇ ਅੜਿੰਗਣਾ ਸ਼ੁਰੂ ਕੀਤੈ। ਬੰਦਿਆਂ ਦੇ ਹੋਕਰੇ ਵੀ ਸੁਣਨ ਲੱਗੇ ਨੇ, ਕੋਈ[Read More…]

by April 18, 2019 Articles
ਡਾਇਰੀ ਦੇ ਪੰਨੇ -ਤੰਦੂਰ ਪਿੰਡ

ਡਾਇਰੀ ਦੇ ਪੰਨੇ -ਤੰਦੂਰ ਪਿੰਡ

7 ਅਪ੍ਰੈਲ, 2019, ਆਥਣ ਦੇ 8 ਵਜੇ। ਗਰਮੀਆਂ ਦੀ ਰੁੱਤ ਦੇ ਦਿਨ ਪਹਿਲੇ ਅੱਜ ਘਰੇ ਤੰਦੂਰ ਤਪਿਐ, ਵਿਹੜੇ ਵਿਚ। ਰੋਟੀ ਲੱਥ ਰਹੀ। ਕੂੰਡੇ ‘ਚ ਚਟਣੀ ਰਗੜ ਹੋਈ, ਵਿਹੜੇ ਦੀ ਕਿਆਰੀ ‘ਚੋਂ ਪੂਦੀਨਾ ਮਹਿਕਿਆ, ਜਦ ਤੋੜਿਆ। ਚੁੱਲ੍ਹੇ ਉਤੇ ਸਾਬਤੇ ਮਾਂਹਾਂ ਦੀ ਦਾਲ ਰਿੱਝੀ ਪਾਥੀਆਂ ਦੀ ਅੱਗ ਥੱਲੇ। ਸਲਾਦ ਸਾਦਾ, ਗੰਢੇ ਛਿੱਲੇ, ਨਿੰਬੂ ਨਿਚੋੜਿਆ। ਵਿਹੜੇ ‘ਚ ਮੰਜੇ ਡਾਹੁੰਣ ਤੋਂ ਪਹਿਲਾਂ ਪਾਣੀ ਛਿੜਕਿਆ।[Read More…]

by April 11, 2019 Articles
ਮੇਰੀ ਡਾਇਰੀ ਦੇ ਪੰਨੇ – ਬੇਯਕੀਨਾ ਮੌਸਮ

ਮੇਰੀ ਡਾਇਰੀ ਦੇ ਪੰਨੇ – ਬੇਯਕੀਨਾ ਮੌਸਮ

2019 ਦਾ ਤੀਜਾ ਮਹੀਨਾ ਮਾਰਚ ਲੰਘ ਚੱਲਿਐ। ਇਹਨੀਂ ਦਿਨੀਂ ਗਰਮੀ ਆਪਣੇ ਰੰਗ ਤਾਂ ਭਾਵੇਂ ਹਾਲੇ ਨਹੀਂ ਵਿਖਾਉਂਦੀ ਹੁੰਦੀ ਪਰ ਦਸਤਕ ਦੇ ਕੇ ਇਹ ਜ਼ਰੂਰ ਦੱਸ ਦਿੰਦੀ ਹੁੰਦੀ ਹੈ ਕਿ ਮੈਂ ਆ ਗਈ ਹਾਂ…ਠੰਢਾ ਪਾਣੀ ਪੀਓ, ਲੰਮੀਆਂ ਉਮਰਾਂ ਜੀਓ! ਇਸ ਵਾਰ ਪਤਾ ਨਹੀਂ ਕੀ ਹੋਇਐ ਗਰਮੀਂ ਨੂੰ, ਲਗਦੈ ਜਿਵੇਂ ਰੁੱਸੀ ਬੈਠੀ ਹੈ। ਗਰਮੀਂ ਦੇ ਲੇਟ-ਫੇਟ ਹੋਣ ਕਾਰਨ ਤੇ ਲਗਾਤਾਰ ਟੁਟਵੀਂ ਬੱਦਲਵਾਈ[Read More…]

by March 26, 2019 Articles
ਮੇਰੀ ਡਾਇਰੀ ਦੇ ਪੰਨੇ – ਛੋਲੀਆ ਖਾਣ ਦੇ ਦਿਨ ਆਏ

ਮੇਰੀ ਡਾਇਰੀ ਦੇ ਪੰਨੇ – ਛੋਲੀਆ ਖਾਣ ਦੇ ਦਿਨ ਆਏ

ਦੁਪੈਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰ੍ਹਿਆਂ ਰੋਡਵੇਜ਼ ਦੀ ਬੱਸ ‘ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ ‘ਤੇ ਰੌਣਕ ਹੈ, ਮੇਰੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ ‘ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ ਅਗੇਤੇ[Read More…]

by March 21, 2019 Articles
ਡਾਇਰੀ ਦੇ ਪੰਨੇ – ਇੱਕ ਚੰਨ ਦੇ ਵਾਪਿਸ ਆਉਣ ਦੀ ਉਡੀਕ ਕਰਾਂਗਾ ਮੈਂ…..

ਡਾਇਰੀ ਦੇ ਪੰਨੇ – ਇੱਕ ਚੰਨ ਦੇ ਵਾਪਿਸ ਆਉਣ ਦੀ ਉਡੀਕ ਕਰਾਂਗਾ ਮੈਂ…..

6 ਮਾਰਚ 2019 ਦੀ ਸਵੇਰ ਸੁਹਣੀ ਨਿੱਖਰੀ ਹੈ। ਕੱਲ੍ਹ ਬੱਦਲ ਮੰਡਰਾਈ ਗਏ ਸਨ, ਸੂਰਜ ਨੂੰ ਸਿਰ ਨਹੀਂ ਚੁੱਕਣ ਦਿੱਤਾ ਬੱਦਲਾਂ ਨੇ। ਅੱਜ ਸੂਰਜ ਉਤਾਂਹ ਨੂੰ ਉੱਠ ਰਿਹੈ ਜਿਵੇਂ ਹੌਸਲੇ ਨਾਲ ਭਰਿਆ-ਭਰਿਆ ਹੋਵੇ! ਲਗਦੈ ਅੱਜ ਦਿਨ ਸੁਹਣਾ ਲੱਗੇਗਾ,ਕਈ ਦਿਨਾਂ ਤੋਂ ਚੱਲੀ ਆ ਰਹੀ ਮੌਸਮੀਂ ਟੁੱਟ-ਭੱਜ ਦੂਰ ਹੋਵੇਗੀ ਅੱਜ। ਨਿੱਖਰੇ ਮੌਸਮ ਦੀ ਖੁਸ਼ੀ ਅਖ਼ਬਾਰੀ ਖਬਰ ਨੇ ਪਲ ਵਿਚ ਹੀ ਖੋਹ ਕੇ ਅਹੁ[Read More…]

by March 15, 2019 Articles
ਡਾਇਰੀ ਦੇ ਪੰਨੇ –  ਕੁਝ ਪਲ ਮੇਰੇ-ਕੁਝ ਪਲ ਤੇਰੇ

ਡਾਇਰੀ ਦੇ ਪੰਨੇ –  ਕੁਝ ਪਲ ਮੇਰੇ-ਕੁਝ ਪਲ ਤੇਰੇ

ਧਣੀਏ ਦੇ ਕਿਆਰੀ ਵੱਲ ਵਧੇ ਹੱਥ ਆਪ-ਮੁਹਾਰੇ ਪਿਛਾਂਹ ਮੁੜੇ! ਵਿਹੜੇ ਵਿਚ ਹਨੇਰਾ ਹੈ, ਚੌਂਕੇ ਵਿਚ ਮੱਧਮ ਜਿਹਾ ਬਲਬ ਜਗ ਰਿਹੈ, ਸਗੋਂ ਵਧੇਰੇ ਚਾਨਣ ਚੁੱਲ੍ਹੇ ਵਿਚ ਬਲ ਰਹੀ ਅੱਗ ਦਾ ਹੈ। ਅੱਗੇ ਤੋਂ ਏਨੇ ਹਨੇਰੇ ਧਣੀਆਂ ਨਹੀਂ ਤੋੜਾਂਗਾ। ਮਾਂ ਨੂੰ ਵੀ ਆਖਾਂਗਾ ਕਿ ਸੰਧਿਆ ਤੋਂ ਪਹਿਲਾਂ-ਪਹਿਲਾਂ ਤੋੜ ਲਿਆ ਕਰੇ ਵਾੜੀ ‘ਚੋਂ ਜੋ ਕੁਛ ਵੀ ਤੋੜਨਾ ਹੁੰਦੈ! ਅੱਜ ਦਾਦੀ ਚੇਤੇ ਆਈ ਹੈ[Read More…]

by March 6, 2019 Articles
ਮੇਰੀ ਡਾਇਰੀ ਦਾ ਪੰਨਾ – ਮਲੇਰਕੋਟਲਿਓਂ ਚੰਡੀਗੜ ਨੂੰ ਮੁੜਦਿਆਂ!

ਮੇਰੀ ਡਾਇਰੀ ਦਾ ਪੰਨਾ – ਮਲੇਰਕੋਟਲਿਓਂ ਚੰਡੀਗੜ ਨੂੰ ਮੁੜਦਿਆਂ!

ਮਲੇਰਕੋਟਲਿਓਂ ਮੁੜ ਰਿਹਾਂ, ਮਨ ਉਦਾਸ ਹੈ ਤੇ ਨਹੀਂ ਵੀ, ਰਲੇ-ਮਿਲੇ ਜਿਹੇ ਭਾਵ ਤਾਰੀ ਹੋ ਰਹੇ ਨੇ! ਕੱਲ 23 ਫਰਵਰੀ (2019) ਨੂੰ ਡਾ. ਐੱਸ਼ਤਰਸੇਮ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਵਸੇ। ਕੱਲ ਆਥਣੇ ਮਲੇਰਕੋਟਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਕੱਲ ਮੇਰੇ ਵਾਸਤੇ ਚੰਡੀਗੜੋਂ ਪਹੁੰਚਣਾ ਔਖਾ ਸੀ। ਸੋ, ਅੱਜ ਸਵੇਰੇ ਸੈਕਟਰ ਸੋਲਾਂ ਕਲਾ ਭਵਨ ਵਿਚੋਂ ਊਬਰ (ਟੈਕਸੀ) ਬੁੱਕ ਕੀਤੀ ਤੇ ਮਲੇਰਕੋਟਲੇ ਨੂੰ ਚੱਲ ਪਿਆ।[Read More…]

by March 1, 2019 Articles