Articles by: Harpreet Singh Kohli

ਗਰੀਨ ਪਾਰਟੀ ਨੇ ਪੰਜਾਬੀ ਉਮੀਦਵਾਰ ਨਵਦੀਪ ਸਿੰਘ ਨੂੰ ਐਲਾਨਿਆ ਸੈਨੇਟ ਉਮੀਦਵਾਰ

ਗਰੀਨ ਪਾਰਟੀ ਨੇ ਪੰਜਾਬੀ ਉਮੀਦਵਾਰ ਨਵਦੀਪ ਸਿੰਘ ਨੂੰ ਐਲਾਨਿਆ ਸੈਨੇਟ ਉਮੀਦਵਾਰ

ਪੰਜਾਬ ਦੇ ਜੰਮੇ-ਪਲ਼ੇ ਆਸਟ੍ਰੇਲੀਅਨ ਸਿਆਸਤਦਾਨ ਨਵਦੀਪ ਸਿੰਘ ਨੂੰ ਗਰੀਨ ਪਾਰਟੀ ਵੱਲੋਂ ਅਗਲੀ ਫੈਡਰਲ ਵੋਟਾਂ ਵਿੱਚ ਸੈਨੇਟਰ ‘ਲਰੀਸਾ ਵਾਟਰਸ’ ਦੀ ਅਗਵਾਈ ਵਾਲੀ ਟਿਕਟ ਉੱਪਰ ਦੂਜੇ ਨੰਬਰ ਦਾ, ‘ਕੁਈਨਜ਼ਲੈਂਡ’ ਲਈ ਉਮੀਦਵਾਰ ਬਣਾਇਆ ਹੈ। ਪੰਜਾਬੀ ਮੀਡੀਆ ਨਾਲ ਗੱਲਬਾਤ ਦੌਰਾਨ ਨਵਦੀਪ ਸਿੰਘ ਨੇ ਦੱਸਿਆ, “ਬਦਲਦੇ ਆਰਥਿਕ ਮਾਹੌਲ ਵਿੱਚ ਵੱਡੀਆਂ ਕੰਪਨੀਆਂ ਦੇ ਮੁਨਾਫ਼ੇ ਬਹੁਤ ਵਧੇ ਹੋਏ ਹਨ ਛੋਟੇ ਕਾਰੋਬਾਰੀਆਂ ਦੇ ਕਾਰੋਬਾਰ ਅਤੇ ਨੌਕਰੀ ਪੇਸ਼ਾ ਲੋਕਾਂ[Read More…]

by August 20, 2018 Australia NZ
ਅੰਮ੍ਰਿਤਸਰ ਤੋਂ ਆਸਟ੍ਰੇਲੀਆ ਦੀ ਸਿੱਧੀ ਪਹਿਲੀ ਉਡਾਣ ਅੱਜ ਤੋਂ:- ਔਜਲਾ 

ਅੰਮ੍ਰਿਤਸਰ ਤੋਂ ਆਸਟ੍ਰੇਲੀਆ ਦੀ ਸਿੱਧੀ ਪਹਿਲੀ ਉਡਾਣ ਅੱਜ ਤੋਂ:- ਔਜਲਾ 

ਅੰਮ੍ਰਿਤਸਰ ਏਅਰਪੋਰਟ ਤੋਂ ਆਸਟ੍ਰੇਲੀਆਂ ਦੀ ਸਿੱਧੀ ਉਡਾਣ 16 ਤੋਂ ਏਅਰ ਏਸ਼ੀਆ ਐਕਸ ਨੇ ਸ਼ੁਰੂ ਕਰ ਦਿੱਤੀ ਹੈ। 16 ਅਗਸਤ ਨੂੰ ਹਫ਼ਤੇ ਵਿਚ 4 ਦਿਨ ਜਾਣ ਵਾਲੀ ਇਸ ਉਡਾਣ ਨੂੰ 380 ਯਾਤਰੀਆਂ ਦੀ ਸਮਰੱਥਾ ਰੱਖਣ ਵਾਲੇ ਏਅਰ ਬੱਸ ਏ-330 ਨੂੰ ਆਕਾਸ਼ ‘ਚ ਉਤਾਰਿਆ ਦਿੱਤਾ ਹੈ। ਅੰਮ੍ਰਿਤਸਰ ਤੋਂ 2400 ਏਅਰੋ ਨਾਟੀਕਲ ਮੀਲ ਦਾ ਸਫਰ ਇਹ ਜਹਾਜ਼ 5 ਘੰਟੇ 55 ਮਿੰਟ ਵਿਚ ਤੈਅ[Read More…]

by August 16, 2018 Australia NZ, Punjab
ਮਰਹੂਮ ਮਨਮੀਤ ਅਲੀਸ਼ੇਰ ਦੇ ਕੇਸ ਦੀ ਫੈਸਲਾਕੁੰਨ ਸੁਣਵਾਈ 9 ਤੇ 10 ਅਗਸਤ ਨੂੰ

ਮਰਹੂਮ ਮਨਮੀਤ ਅਲੀਸ਼ੇਰ ਦੇ ਕੇਸ ਦੀ ਫੈਸਲਾਕੁੰਨ ਸੁਣਵਾਈ 9 ਤੇ 10 ਅਗਸਤ ਨੂੰ

ਮਰਹੂਮ ਮਨਮੀਤ ਸ਼ਰਮਾ (ਅਲੀਸ਼ੇਰ) ਨੂੰ 28 ਅਕਤੂਬਰ 2016 ਵਾਲੇ ਦਿਨ ਡਿਊਟੀ ਦੌਰਾਨ ਸਥਾਨਕ ਗੋਰੇ ਨਿਵਾਸੀ ਨੇ ਜਲਣਸ਼ੀਲ ਪਦਾਰਥ ਰਾਹੀਂ ਬੇਰਿਹਮੀ ਨਾਲ ਬੱਸ ‘ਚ ਹੀ ਕਤਲ ਕਰ ਦਿੱਤਾ ਸੀ। ਦੁਨੀਆ ਭਰ ’ਚ ਬਹੁਚਰਚਿਤ ਮਨਮੀਤ ਸ਼ਰਮਾ (ਅਲੀਸ਼ੇਰ) ਕਤਲ ਕੇਸ ਦੀ ਫੈਸਲਾਕੁਨ ਸੁਣਵਾਈ ਮਾਣਯੋਗ (ਮੈਂਟਲ ਹੈਲਥ ਕੋਰਟ) ਮਾਨਸਿਕ ਸਿਹਤ ਅਦਾਲਤ ਵਲੋਂ ਦੋ ਦਿਨ 9 ਤੇ 10 ਅਗਸਤ ਨੂੰ ਕੀਤੀ ਜਾਵੇਗੀ। ਜਿਸ ਦੌਰਾਨ ਮਰਹੂਮ ਮਨਮੀਤ[Read More…]

by August 9, 2018 Australia NZ
ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਦਾ ਸਲਾਨਾ ਸਮਾਰੋਹ ਸੰਪੰਨ

ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਦਾ ਸਲਾਨਾ ਸਮਾਰੋਹ ਸੰਪੰਨ

ਪੰਜਾਬੀ ਕੌਮ ਮਿਹਨਤੀ ਹੈ ਕਿਹਾ ਸਥਾਨਕ ਲੀਡਰਾਂ ਨੇ (ਬ੍ਰਿਸਬੇਨ 28 ਜੁਲਾਈ) – ਇੱਥੇ ਘਰੇਲੂ ਹਿੰਸਾ, ਵਿਦਿਆਰਥੀਆਂ ਦੀ ਭਲਾਈ ਅਤੇ ਭਾਈਚਾਰਕ ਸਾਂਝ ਨੂੰ ਪਕੇਰਾ ਕਰਨ ਤਹਿਤ ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮਾਂ ਨਾਲ ਲੋਕਾਈ ਲਈ ਫੰਡ ਜੁਟਾਉਂਣ ਲਈ ‘ਕਰਿੱਸਮਿਸ ਇੰਨ ਜੁਲਾਈ’ ਨਾਂ  ਤਹਿਤ ਵਿਸ਼ਾਲ ਸਮਾਰੋਹ ਅਯੋਜਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪਿੰਕੀ ਸਿੰਘ, ਉਪ-ਪ੍ਰਧਾਨ ਮਨੋਜ਼ ਛਾਬੜਾ ਅਤੇ ਦੀਪਇੰਦਰ ਸਿੰਘ ਨੇ ਸਾਂਝੇ ਬਿਆਨ ‘ਚ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨੂੰ ਦੱਸਿਆ ਕਿ ਇਸ ਸਮਾਰੋਹ ਵਿੱਚ ਸਥਾਨਕ ਲੀਡਰਾਂ ਨੇ ਮਾਣਮੱਤੀ ਸ਼ਮੂਲੀਅਤ ਕੀਤੀ ਅਤੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸਮਾਜਿਕ ਉੱਦਮਾਂ ਦੀ ਸਲਾਹਣਾ ਵੀ ਕੀਤੀ। ਸਮਾਰੋਹ ਵਿੱਚ ਸੇਨੇਟਰ ਜੇਮਸ ਮੈੱਕਗਰਾਥ (ਲਿਬਰਲ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਹਾਇਕ ਮੰਤਰੀ), ਜੌਨ ਪੌਲ ਲੈਂਗਬਰੋਕ (ਸ਼ੈਡੋ ਮਲਟੀਕਲਚਰਲ ਅਫੇਅਰਜ਼ ਮੰਤਰੀ), ਸਟੀਵਨ ਮਿਨੀਕਿੰਨ (ਲਿਬਰਲ ਪਾਰਟੀ), ਕੌਂਸਲਰ ਐਂਜਲਾ ਓਬੇਨ, ਟੋਨੀ ਰਿੱਜ਼ (ਪੁਲਿਸ ਅਧਿਕਾਰੀ), ਮੰਤਰੀ ਪੀਟਰ ਰੂਸੋ ਆਦਿ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਤਕਰੀਰਾਂ ‘ਚ ਸਮੁੱਚੀ ਪੰਜਾਬੀ ਕੌਮ ਨੂੰ ਮਿਹਨਤੀ ਦੱਸਿਆ। ਸੰਸਥਾ ਵੱਲੋਂ ਜਸਵੀਰ ਸਿੰਘ ਨੂੰ ਉਹਨਾਂ ਵੱਲੋਂ ਲੋਕਾਈ ਲਈ ਕੀਤੀ ਨਿਸ਼ਕਾਮ ਸੇਵਾ ਬਦਲੇ ‘ਲਾਈਫ ਟਾਈਮ ਐਚੀਵਮੈਂਟ ਅਵਾਰਡ’ ਨਾਲ ਸਨਮਾਨਿਆ ਗਿਆ। ਸੰਸਥਾ ਦੇ ਉੱਪ-ਪ੍ਰਧਾਨ ਮਨੋਜ਼ ਛਾਬੜਾ ਨੂੰ ਵੀ ਉਹਨਾਂ ਵੱਲੋ ਕੀਤੀ ਘਾਲਣਾ ਦੇ ਮੱਦੇਨਜ਼ਰ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸੰਸਥਾ ਪ੍ਰਧਾਨ ਪਿੰਕੀ ਸਿੰਘ ਨੇ ਸੰਸਥਾ ਦੀਆਂ ਪ੍ਰਾਪਤੀਆਂ, ਲੇਖਾ-ਜੋਖਾ ਅਤੇ ਭਵਿੱਖੀ ਕਾਰਜ਼ਾਂ ‘ਤੇ ਚਾਨਣਾ ਪਾਇਆ। ਸਟੇਜ ਦਾ ਸੰਚਾਲਨ ਜਸਕਿਰਨ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੇ ਚੱਲਦਿਆਂ ਗੁਰਦੀਪ ਸਿੰਘ ਨਿੱਝਰ ਦੀ ਅਗਵਾਈ ‘ਚ ‘ਸ਼ੇਰੇ-ਏ-ਪੰਜਾਬ’ ਭੰਗੜਾ ਗਰੁੱਪ ਨੇ ਦੋਹਾਂ ਪੰਜਾਬੀਂ ਦੀ ਯਾਦ ਤਾਜ਼ਾ ਕਰਾ ਦਿੱਤੀ। ਆਪਾਤ ਕਲੀਨ ਸੇਵਾਵਾਂ ਦੀ ਜਾਣਕਾਰੀ ਹਿੱਤ ਸੰਬੰਧਿਤ ਵਿਭਾਗ ਦੇ ਕਰਮੀਆਂ ਨੇ ਤਕਰੀਬਨ 100 ਦੇ ਕਰੀਬ ਮੈਮਰੀ ਸਟਿੱਕਾਂ ਹਾਜ਼ਰੀਨ ‘ਚ ਵੰਡੀਆਂ ਗਈਆਂ। ਸਮਾਰੋਹ ਦਾ ਟੀਵੀ ਫ਼ਿਲਮਾਕਣ ਵਿਜੇ ਗਰੇਵਾਲ ਦੀ ਅਗਵਾਈ ‘ਚ ਗੱਭਰੂ ਟੀਵੀ ਆਸਟ੍ਰੇਲੀਆ ਵੱਲੋਂ ਕੀਤਾ ਗਿਆ। ਇਸਤੋਂ ਇਲਾਵਾ ਇਸ ਸਮਾਰੋਹ ਵਿੱਚ ਅਮਨ ਭੈਣਜੀ, ਦੀਪਇੰਦਰ ਸਿੰਘ, ਰਛਪਾਲ ਚੀਮਾ, ਚੇਅਰਮੈਨ ਡਾ. ਭਾਨੂੰ, ਗੋਲਕਰ, ਸੰਦੀਪ ਨਾਥ, ਅਜੀਤਪਾਲ ਸਿੰਘ, ਹਰਜੀਤ ਭੁੱਲਰ, ਹਰਪ੍ਰੀਤ ਕੌਰ, ਜਗਜੀਤ ਸਿੰਘ, ਬਲਵਿੰਦਰ ਮੋਰੋਂ, ਵਕੀਲ ਪ੍ਰਵੀਨ ਗੁੱਪਤਾ, ਪ੍ਰਨਾਮ ਸਿੰਘ ਹੇਅਰ, ਮਾਸਟਰ ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ ਕੋਹਲੀ (ਪ੍ਰਧਾਨ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ), ਉਮੇਸ਼ ਚੰਦਰਾ, ਸੌਰਬ ਅਗਰਵਾਲ,ਅਮਨ ਭੰਗੂ, ਵਿਜੇ ਗਰੇਵਾਲ (ਗੱਭਰੂ ਟੀਵੀ), ਮਨਜੀਤ ਭੁੱਲਰ, ਰੌਕੀ ਭੁੱਲਰ, ਕਮਰਬੱਲ, ਸੰਨੀ ਅਰੋੜਾ, ਪ੍ਰਿੰਸ ਨੀਲੋਂ ਆਦਿ ਨੇ ਸ਼ਮੂਲੀਅਤ ਕੀਤੀ।

by July 29, 2018 Australia NZ
ਅਮਿੱਟ ਯਾਦਾਂ ਛੱਡ ਗਿਆ “ਮੇਲਾ ਪੰਜਾਬਣਾਂ ਦਾ ਦੋ” ਜਸਕਿਰਨ ਨੇ ਕੀਤਾ ਕਮਾਲ ਦਾ ਮੰਚ ਸੰਚਾਲਨ

ਅਮਿੱਟ ਯਾਦਾਂ ਛੱਡ ਗਿਆ “ਮੇਲਾ ਪੰਜਾਬਣਾਂ ਦਾ ਦੋ” ਜਸਕਿਰਨ ਨੇ ਕੀਤਾ ਕਮਾਲ ਦਾ ਮੰਚ ਸੰਚਾਲਨ

ਮੇਲਾ ਪੰਜਾਬਣਾਂ ਦਾ ਦੋ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਰੌਕੀ ਭੁੱਲਰ, ਕਮਰ ਬੱਲ ਤੇ ਸੰਨੀ ਅਰੋੜਾ ਦੇ ਸੁਚੱਜੇ ਪ੍ਰਬੰਧਾਂ ਸਦਕਾ ਇਸ ਵਾਰ ਮੇਲਾ ਪੰਜਾਬਣਾਂ ਦਾ ਬਹੁਤ ਹੀ ਸਫਲ ਰਿਹਾ। ਮੇਲੇ ਵਿਚ ਬ੍ਰਿਸਬਨੇ ਦੇ ਵੱਖ ਵੱਖ ਇਲਾਕਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਮੁਟਿਆਰਾਂ ਪੁੱਜੀਆਂ। ਬ੍ਰਿਸਬੇਨ ਦਾ ਰੋਚਕਲੀ ਸ਼ੋ ਗ੍ਰਾਉੰਡ ਖਚਾਖਚ ਭਰਿਆ ਹੋਇਆ ਸੀ। ਮੇਲੇ ਵਿਚ ਪੇਸ਼ ਪੰਜਾਬੀ ਸਭਿਆਚਾਰ ਨਾਲ ਸਬੰਧਤ[Read More…]

by July 12, 2018 Australia NZ
(ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਸਹਾਇਕ ਅਬਜ਼ਰਵਰ ਜ਼ਿਲ੍ਹਾ ਮੋਗਾ)

ਵਿਨਰਜੀਤ ਸਿੰਘ ਗੋਲਡੀ ਨੂੰ ਜਿਲ੍ਹਾਂ ਮੋਗਾ ਦਾ ਸਹਾਇਕ ਅਬਜ਼ਰਵਰ ਨਿਯੁਕਤ ਕਰਨ ’ਤੇ ਹਾਈਕਮਾਂਡ ਦਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ  ਸੀਨੀਅਰ ਅਕਾਲੀ ਆਗੂ ਇਜਿ: ਵਿਨਰਜੀਤ ਸਿੰਘ ਗੋਲਡੀ ਸਾਬਕਾ ਉੱਪ ਚੇਅਰਮੈਨ ਪੀ.ਆਰ.ਟੀ.ਸੀ ਨੂੰ ਉਨ੍ਹਾਂ ਦੀਆ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆ ਜਿਲ੍ਹਾਂ ਮੋਗਾ ਦਾ ਸਹਾਇਕ ਅਬਜ਼ਰਵਰ (ਨਿਗਰਾਨ) ਨਿਯੁਕਤ ਕਰਨ ’ਤੇ ਦੇਸ਼ ਤੇ ਵਿਦੇਸ਼ ਵਸਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸੀਨੀਅਰ ਆਗੂ ਵਿਨਰਜੀਤ ਸਿੰਘ ਦੇ ਆਸਟ੍ਰੇਲੀਆ ਵਸਦੇ ਦੇ[Read More…]

by July 9, 2018 Australia NZ
‘ਚਿੱਟੇ ਦੇ ਵਿਰੋਧ ‘ਚ ਬ੍ਰਿਸਬਨੇ ਕਾਲਾ ਹਫ਼ਤਾ’ ਬ੍ਰਿਸਬਨੇ ਵਾਸੀਆਂ ਵੱਲੋਂ ਵੀ ਯੋਗਦਾਨ ਪਾਇਆ ਗਿਆ

‘ਚਿੱਟੇ ਦੇ ਵਿਰੋਧ ‘ਚ ਬ੍ਰਿਸਬਨੇ ਕਾਲਾ ਹਫ਼ਤਾ’ ਬ੍ਰਿਸਬਨੇ ਵਾਸੀਆਂ ਵੱਲੋਂ ਵੀ ਯੋਗਦਾਨ ਪਾਇਆ ਗਿਆ

ਬ੍ਰਿਸਬਨੇ ਵਿੱਚ ਵੀ ਚਿੱਟੇ ਦੇ ਵਿਰੋਧ ‘ਚ ਨਿੱਤਰੇ ਪੰਜਾਬ ਦਰਦੀ। ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਦੇ ਨਾਗਵਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਪੰਜਾਬ ਜਿਹੇ ਵਿਕਾਸਸ਼ੀਲ ਸੂਬੇ ਦੇ ਖਾਸ ਤੌਰ ’ਤੇ ਇੱਥੋਂ ਦੇ ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਂ ਦਰਿਆਵਾਂ ਦੇ ਪਾਣੀਆਂ ਵਿੱਚ ਗੁਰੂਆਂ ਪੀਰਾਂ ਦੀ ਇਸ ਧਰਤੀ ਵਿੱਚ ਪਾਣੀ ਦੇ ਜਿਹੜੇ[Read More…]

by July 7, 2018 Australia NZ
ਬ੍ਰਿਸਬੇਨ ਪੰਜਾਬੀ ਕਮਿਊਨਟੀ ਕਲੱਬ ਦਾ ਸਲਾਨਾ ਸਮਾਰੋਹ 7 ਨੂੰ

ਬ੍ਰਿਸਬੇਨ ਪੰਜਾਬੀ ਕਮਿਊਨਟੀ ਕਲੱਬ ਦਾ ਸਲਾਨਾ ਸਮਾਰੋਹ 7 ਨੂੰ

(ਸਮੂਹ ਭਾਈਚਾਰਿਆਂ ਨੂੰ ਖੁੱਲਾ-ਸੱਦਾ) ਪੰਜਾਬੀ ਸਭਿਆਚਾਰਕ ਸਾਂਝ ਅਤੇ ਖੇਡਾਂ ਲਈ ਚਿਰਾਂ ਤੋਂ ਕਾਰਜਸ਼ੀਲ ਸੰਸਥਾ ‘ਬ੍ਰਿਸਬੇਨ ਪੰਜਾਬੀ ਕਮਿਊਨਟੀ ਕਲੱਬ’ ਦਾ ਸਲਾਨਾ ਸਮਾਰੋਹ ਨਿਊ  ਇੰਗਲੈਂਡ ਕਾਲਜ਼ ਦੇ ਸਹਿਯੋਗ ਨਾਲ ਸ਼ਨਿੱਚਰਵਾਰ, 7 ਜੁਲਾਈ ਨੂੰ ਮੈੱਗਰੈਗਰ ਸਟੇਟ ਸਕੂਲ ਵਿਖੇ ਸ਼ਾਮੀਂ 6 ਤੋਂ 9 ਤੱਕ ਮਨਾਇਆ ਜਾ ਰਿਹਾ ਹੈ। ਸਮਾਰੋਹ ਦੇ ਪ੍ਰਬੰਧਕਾਂ ਨੇ ਪ੍ਰੈੱਸ ਕਲੱਬ ਨਾਲ ਜਾਣਕਾਰੀ ‘ਚ ਕਿਹਾ ਕਿ ਪ੍ਰਬੰਧ ਸਿੱਖਰਾਂ ‘ਤੇ ਹਨ। ਇਸ[Read More…]

by July 6, 2018 Australia NZ
(‘ਮੇਲਾ ਪੰਜਾਬਣਾਂ ਦਾ’ ਦੀ ਟੀਮ ਰੌਕੀ ਭੂੱਲਰ, ਕਮਰ ਬੱਲ, ਸੰਨੀ ਅਰੋੜਾ)

ਅਮਿੱਟ ਛਾਪ ਛੱਡੇਗਾ ‘ਮੇਲਾ ਪੰਜਾਬਣਾਂ ਦਾ’ :- ਰੌਕੀ ਭੁੱਲਰ

ਬਹੁਚਰਚਿਤ ਮੇਲਾ “ਮੇਲਾ ਪੰਜਾਬਣਾ” ਦਾ ਐਤਵਾਰ 1 ਜੂਲਾਈ ਨੂੰ ਰੋਕਲੀਆ ਸ਼ੋਅਗ੍ਰਾਉਂਡ ਵਿਖੇ ਹੋਣ ਜਾ ਰਿਹਾ ਹੈ। ਇਹ ਮੇਲਾ ਨਿਊ ਇੰਗਲੈਂਡ ਕਾਲਜ਼, ਬੁੱਲਸ ਆਈ, ਐੱਸ ਐੱਸ ਬੀ ਪ੍ਰੋਪਰਟੀ, ਗਰੈਂਡ ਸਟਾਈਲ ਇੰਟਰਟੇਨਮੈੱਟ ਅਤੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ‘ਚ ਗਾਉਣ ਅਤੇ ਰੌਣਕਾਂ ਲਾਉਣ ਲਈ ਪੰਜਾਬ ਤੋਂ ਪਹੁੰਚ ਰਹੇ ਕਲਾਕਾਰ ਅਤੇ ਉਨ੍ਹਾਂ ਦਾ ਜੋਸ਼ ਦੇਖਦੇ ਹੋਏ ਇਸ ਵਿਚ[Read More…]

by June 28, 2018 Australia NZ
ਸੁਖਦੇਵ ਸੰਗਰ ਦਾ ਸਨਮਾਨ, ਸੰਧੂਰਦਾਨੀ ਲੋਕ ਅਰਪਣ ਅਤੇ ਸੁਰਿੰਦਰ ਸਿਦਕ ਰੂ-ਬ-ਰੂ ਆਯੋਜਿਤ

ਸੁਖਦੇਵ ਸੰਗਰ ਦਾ ਸਨਮਾਨ, ਸੰਧੂਰਦਾਨੀ ਲੋਕ ਅਰਪਣ ਅਤੇ ਸੁਰਿੰਦਰ ਸਿਦਕ ਰੂ-ਬ-ਰੂ ਆਯੋਜਿਤ

ਆਸਟ੍ਰੇਲੀਆ ਦੀ ਸਾਹਿਤਿਕ ਪਿੜ ਵਿੱਚ ਕਾਰਜਸ਼ੀਲ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਇਸ ਮਹੀਨੇ ਦੇ ਸਾਹਿਤਕ ਸਮਾਗਮ ਵਿੱਚ ਐਡੀਲੇਡ ਨਾਲ ਸੰਬੰਧਿਤ ਅਤੇ ਪਿਛਲੇ ਵੀਹ ਸਾਲ ਤੋਂ ਰੰਗ-ਮੰਚ ਨੂੰ ਸਮਰਪਿਤ ਕਲਾਕਾਰ ਅਤੇ ਨਿਰਦੇਸ਼ਕ ਮਹਿੰਗਾ ਸਿੰਘ ਸੰਗਰ ਨੂੰ ਸਨਮਾਨਿਤ ਕੀਤਾ ਗਿਆ, ਜੋ ਕਿ ਕਲਾ ਦੀ ਦੁਨੀਆਂ ਵਿੱਚ ਸੁਖਦੇਵ ਸੰਗਰ ਦੇ ਨਾਮ ਨਾਲ ਜਾਣੇ ਜਾਂਦੇ ਹਨ। ਪ੍ਰਧਾਨਗੀ ਮੰਡਲ ਵਿੱਚ ਮਹਿੰਗਾ ਸਿੰਘ ਸੰਗਰ[Read More…]

by June 12, 2018 Australia NZ