Articles by: Harjit Singh Lasara

ਸੂਫ਼ੀ ਫਨਕਾਰ ਮਾਸਟਰ ਸਲੀਮ ਹੋਏ ਰੂ ਬ ਰੂ : ਬ੍ਰਿਸਬੇਨ

ਸੂਫ਼ੀ ਫਨਕਾਰ ਮਾਸਟਰ ਸਲੀਮ ਹੋਏ ਰੂ ਬ ਰੂ : ਬ੍ਰਿਸਬੇਨ

ਉੱਘੀਆਂ ਸੰਸਥਾਵਾਂ ਨਾਲ ਹੋਈਆਂ ਬੈਠਕਾਂ   (ਬ੍ਰਿਸਬੇਨ 25 ਅਗਸਤ) ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਭਾਰਤ ਦੀ 72ਵੇਂ ਸੁਤੰਤਰਤਾ ਦਿਵਸ ਸਮਾਰੋਹ ‘ਚ ਗੋਪੀਓ ਕੁਈਨਜ਼ਲੈਂਡ ਸੰਸਥਾ ਦੇ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਉੱਘੇ ਸੂਫ਼ੀ ਫਨਕਾਰ ਮਾਸਟਰ ਸਲੀਮ ਦਾਵੱਖ–ਵੱਖ ਸੰਸਥਾਵਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸਮੂਹ ਭਾਰਤੀ ਭਾਈਚਾਰੇ ਨੇ ਸਮਾਰੋਹ ਦੌਰਾਨ ਸਲੀਮ ਦੀ ਗਾਇਕੀ ਦਾ ਆਨੰਦ ਮਾਣਿਆ। ਇਸ ਵਾਰ ਸਮਾਰੋਹ ‘ਚ ਪੰਜਾਬੀ ਪਰਿਵਾਰਾਂ ਦੀ ਸ਼ਮੂਲੀਅਤ ਕਾਬਲੇ–ਤਾਰੀਫ਼ਰਹੀ। ਜਿਸਦੇ ਚੱਲਦਿਆਂ ਲੰਘੇ ਦਿਨਾਂ ‘ਚ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਲੀਮ ਨਾਲ ਲੜੀਵਾਰ ਬੈਠਕਾਂ ਕੀਤੀਆਂ। ਥਰਡ ਆਈ ਪ੍ਰੋਡੰਕਸ਼ਨ ਤੋਂ ਹਰਪ੍ਰੀਤ ਸਿੰਘ ਕੋਹਲੀ ਅਤੇ ਨਵਨੀਤ ਰਾਜਾ, ਗਰੈਂਡ ਸਟਾਈਲਇੰਟਰਟੇਨਮੈਂਟ ਤੋਂ ਰੌਕੀ ਭੁੱਲਰ, ਕਮਰ ਬੱਲ ਪ੍ਰੋਡੰਕਸ਼ਨ ਤੋਂ ਕਮਰ ਬੱਲ, ਰੰਧਾਵਾ ਮੀਡੀਆ ਤੋਂ ਮੋਹਿੰਦਰ ਰੰਧਾਵਾ ਆਦਿ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਨਾਲ ਆਪਣੇ ਸੰਬੋਧਨ ‘ਚ ਕਿਹਾ ਕਿ ਉਹਨਾਂ ਦੀਆਂ ਸਲੀਮ ਨਾਲ ਬੈਠਕਾਂਬਹੁਤ ਉਸਾਰੂ ਰਹੀਆਂ। ਉਹਨਾਂ ਹੋਰ ਕਿਹਾ ਕਿ ਸਮੂਹ ਸੰਸਥਾਵਾਂ ਦਾ ਭਵਿੱਖੀ ਟੀਚਾ ਰਹੇਗਾ ਕਿ ਸਲੀਮ ਦੀ ਵਿਲੱਖਣ ਗਾਇਕੀ ਨੂੰ ਉਹਨਾਂ ਦੇ ਆਸਟ੍ਰੇਲੀਆ ਵਸਦੇ ਪ੍ਰੇਮੀਆਂ ਤੱਕ ਪਹੁੰਚਦਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਹਨਾਂ ਸੰਖੇਪ ਅਤੇਉਸਾਰੂ ਬੈਠਕਾਂ ‘ਚ ਸਲੀਮ ਆਪਣੀ ਆਸਟ੍ਰੇਲੀਆ ‘ਚ ਗਾਇਕੀ ਬਾਬਤ ਬਹੁਤ ਉਤਸ਼ਾਹਿਤ ਦਿਖੇ। ਉਹਨਾਂ ਕਿਹਾ ਕਿ ਸੰਜੀਦਾਦਾ ਗਾਇਕੀ ਪ੍ਰਤੀ ਇਹਨਾਂ ਸੰਸਥਾਵਾਂ ਦੀ ਪਹਿਲ ਅਤੇ ਚਿੰਤਨ ਸਮੁੱਚੇ ਭਾਰਤੀ ਭਾਈਚਾਰੇ ਲਈ ਕਾਬਲੇ–ਤਾਰੀਫ਼ ਉੱਦਮ ਹੋਵੇਗਾ।

by August 26, 2019 Australia NZ
ਮੇਲਾ ਪਰਥ ਪੰਜਾਬਣਾਂ ਦਾ ਸ਼ਾਨੋ-ਸ਼ੌਕਤ ਨਾਲ ਸੰਪੰਨ

ਮੇਲਾ ਪਰਥ ਪੰਜਾਬਣਾਂ ਦਾ ਸ਼ਾਨੋ-ਸ਼ੌਕਤ ਨਾਲ ਸੰਪੰਨ

(ਬ੍ਰਿਸਬੇਨ 10 ਅਗਸਤ) ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਕੁਨੈਕਟ ਮਾਈਗ੍ਰੇਸ਼ਨ ਸਲਿਊਸਨਜ ਅਤੇ ਸਮੂਹ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਸਿਸਲੀਅਨ ਕਲੱਬ ਬਲਕੱਟਾ ਪਰਥ ਵਿੱਚ ਪੁਰਾਤਨ ਪੰਜਾਬੀ ਸਭਿਆਚਾਰਤੇ ਵਿਰਸੇ ਦਾ ਪ੍ਰਤੀਕ ਤੀਆਂ ਤੀਜ ਨਾਲ ਸੰਬੰਧਿਤ ‘ਚੌਥਾ ਮੇਲਾ ਪਰਥ ਪੰਜਾਬਣਾਂ ਦਾ’ ਕਰਵਾਇਆ ਗਿਆ। ਜਿਸ ਵਿੱਚ ਮੁਟਿਆਰਾਂ ਦੇ ਪੰਜਾਬੀ ਪਹਿਰਾਵੇ, ਰਵਾਇਤੀ ਹਾਰ–ਸ਼ਿੰਗਾਰ ਅਤੇ ਵਿਰਾਸਤੀ ਵੰਨਗੀਆਂ ਨੇ ਚਾਰ ਚੰਨ ਲਾਏ। ਇਸ ਸਭਿਆਚਾਰਸ਼ਾਮ ਦੀ ਸ਼ੁਰੂਆਤ ਨਿੱਕੀਆਂ ਬੱਚੀਆਂ ਨੇ ਪ੍ਰਮਾਤਮਾ ਦੀ ਬੰਦਗੀ ਕਰ ਸ਼ਬਦ ਗਾਇਨ ਨਾਲ ਕੀਤੀ। ਨਿੱਕੇ ਬੱਚਿਆਂ ਅਤੇ ਬੱਚੀਆਂ ਦੇ ਤਾਬੜ–ਤੋੜ ਭੰਗੜੇ/ਗਿੱਧੇ ਨੇ ਮਾਹੌਲ ਨੂੰ ਗਰਮਾਇਆ ਅਤੇ ਹਾਜ਼ਰੀਨ ਨੂੰ ਨੱਚਣ ਲਾਇਆ। ਇਸ ਮੌਕੇ ਮੇਲਾ ਪਰਥਪੰਜਾਬਣਾਂ ਦੀ ਗਿੱਧਾ ਟੀਮ ਸਮੇਤ ਹੋਰ ਮੁਟਿਆਰਾਂ ਦੇ ਸਭਿਆਚਾਰਕ ਗਰੁੱਪਾਂ ਵੱਲੋਂ ਪੰਜਾਬੀ ਗੀਤਾਂ ਤੇ ਗਿੱਧਾ, ਲੁੱਡੀ, ਸਿਠਣੀਆਂ ਤੇ ਜਾਗੋ ਸਮੇਤ ਪੁਰਾਤਨ ਪੰਜਾਬ ਦੇ ਸਭਿਆਚਾਰਕ ਰੰਗਾਂ ਨੂੰ ਬਾਖੂਬੀ ਪੇਸ਼ ਕੀਤਾ। ਇਸ ਸਮਾਗਮ ਵਿੱਚ ਬਤੌਰ ਮੁੱਖਮਹਿਮਾਨ ਲੀਜਾ ਹਾਰਵੇ ਮੁੱਖ ਵਿਰੋਧੀ ਆਗੂ ਲਿਬਰਲ ਪਾਰਟੀ ਪੱਛਮੀ ਆਸਟ੍ਰੇਲੀਆ ਨੇ ਹਾਜ਼ਰੀ ਭਰੀ। ਮੁੱਖ ਮੇਲਾ ਪ੍ਰਬੰਧਕ ਨਰਿੰਦਰਪਾਲ ਕੌਰ ਸੰਧੂ ਨੇ ਹੋਰ ਮਹਿਮਾਨਾਂ ਸਮੇਤ ਮੇਲੇ ‘ਚ ਆਈਆਂ ਸਮੂਹ ਪੰਜਾਬਣਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ।ਸਮਾਰੋਹ ਦੌਰਾਨ ਪ੍ਰਬੰਧਕਾਂ ਵਲੋਂ ਪਹੁੰਚੇ ਹੋਏ ਮੁੱਖ ਮਹਿਮਾਨ ਦਾ ਫੁਲਕਾਰੀ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ। ਬੱਚੀ ਅੈਮੀ ਜੱਸੜ ਨੰਨੀ ਪੰਜਾਬਣ ਅਤੇ ਮੁਟਿਆਰ ਪੰਜਾਬਣ ਦਾ ਖਿਤਾਬ ਪ੍ਰਮਿੰਦਰ ਕੌਰ ਦੀ ਝੋਲੀ ਪਿਆ। ਸਟੇਜ ਸੰਚਾਲਨਬੀਬਾ ਗੁਰਪ੍ਰੀਤ ਕੌਰ ਬਰਾੜ ਨੇ ਸ਼ੁੱਧ ਪੰਜਾਬੀ ‘ਚ ਅਖਾਣਾਂ, ਬੋਲੀਆਂ ਅਤੇ ਵਿਅੰਗਾਂ ਨਾਲ ਬਾਖੂਬੀ ਕੀਤਾ।

by August 12, 2019 Australia NZ
(ਸੰਸਥਾ ਆਗੂ ਰਛਪਾਲ ਸਿੰਘ ਹੇਅਰ ਦਾ ਸਨਮਾਨ ਕਰਦੇ ਹੋਏ)

ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ’ ਵਲੋਂ ਸਲਾਨਾ ਸਮਾਰੋਹ ਸੰਪੰਨ

ਰਸ਼ਪਾਲ ਸਿੰਘ ਹੇਅਰ ਅਤੇ ਮਨਜੀਤ ਬੋਪਾਰਾਏ ‘ਲਾਈਫ ਟਾਈਮ ਐਚੀਵਮੈਂਟ ਅਵਾਰਡ‘ ਨਾਲ ਸਨਮਾਨਿਤ  (ਬ੍ਰਿਸਬੇਨ 7 ਅਗਸਤ) ਇੱਥੇ ਲੋਕ ਭਲਾਈ ਕਾਰਜਾਂ ਲਈ ਫੰਡ ਇਕੱਤਰ ਕਰਨ ਬਾਬਤ ‘ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ‘ ਵਲੋਂ ਵੱਖ–ਵੱਖ ਭਾਈਚਾਰਿਆਂ ਦੇ ਸਾਂਝੇ ਉੱਦਮ ਸਦਕਾ ਸਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ। ਸੰਸਥਾ ਦੀ ਪ੍ਰਧਾਨ ਪਿੰਕੀ ਸਿੰਘ, ਉੱਪ–ਪ੍ਰਧਾਨ ਡਾ. ਮਾਨੂਜ ਛਾਬੜਾ, ਸਕੱਤਰ ਹਰਪ੍ਰੀਤ ਕੌਰ ਅਤੇ ਖ਼ਜ਼ਾਨਚੀ ਦੀਪਇੰਦਰ ਸਿੰਘ ਨੇ ਸਾਂਝੇ ਬਿਆਨ ‘ਚ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ‘ ਨੂੰ ਦੱਸਿਆ ਕਿ ਘਰੇਲੂ ਹਿੰਸਾ ਨੂੰ ਰੋਕਣਾ, ਵਿਦਿਆਰਥੀਆਂ ਦੀ ਭਲਾਈ, ਲੋੜਵੰਦਾਂ ਦੀ ਮਦਦ ਕਰਨਾ ਅਤੇ ਵਿਦੇਸ਼ੀ ਧਰਤ ‘ਤੇ ਭਾਈਚਾਰਕ ਸਾਂਝ ਵਧਾਉਣਾ ਸੰਸਥਾ ਦਾ ਮੁੱਖ ਉਦੇਸ਼ ਹੈ। ਇਸ ਸਮਾਰੋਹ ਵਿੱਚ ਲਾਰਡ ਮੇਅਰ ਐਂਡਰੀਅਨ ਸ਼ਰੀਨਰ, ਸੈਨੇਟਰ ਜੇਮਸ ਮੈੱਕਗਰਾਥ,  ਸੈਨੇਟਰ ਗਰਨਾਡ ਰੈਨਿੰਕ, ਸੈਨੇਟਰ ਪਾਲ ਸਕਾਰ,  ਪੁਲਸ ਅਧਿਕਾਰੀ ਬਰਾਇਨ ਸਵੈਨ, ਕੌਂਸਲਰ ਐਂਜਲਾ ਓਵਨ ਅਤੇ ਵੱਖ–ਵੱਖ ਸੰਸਥਾਵਾਂ ਦੇ ਆਗੂਆਂ ਨੇ ਆਪਣੀਆਂ ਤਕਰੀਰਾਂ ‘ਚ ਸਮੁੱਚੀ ਪੰਜਾਬੀ ਕੌਮ ਨੂੰ ਮਿਹਨਤੀ ਦੱਸਿਆ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸੰਸਥਾ ਵਲੋਂ ਰਸ਼ਪਾਲ ਸਿੰਘ ਹੇਅਰ ਅਤੇ ਮਨਜੀਤ ਬੋਪਾਰਾਏ ਨੂੰ ਉਨ੍ਹਾਂ ਵਲੋਂ ਪੰਜਾਬੀ ਸੱਭਿਆਚਾਰ ਅਤੇ ਲੋਕਾਈ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਲਈ ‘ਲਾਈਫ ਟਾਈਮ ਐਚੀਵਮੈਂਟ ਅਵਾਰਡ‘ ਨਾਲ ਸਨਮਾਨ ਕੀਤਾ ਗਿਆ। ਪ੍ਰਧਾਨ ਪਿੰਕੀ ਸਿੰਘ ਨੇ ਆਪਣੇ ਸੰਬੋਧਨ ‘ਚ ਸੰਸਥਾ ਦੀਆਂ ਪ੍ਰਾਪਤੀਆਂ, ਲੇਖਾ–ਜੋਖਾ ਅਤੇ ਭਵਿੱਖੀ ਕਾਰਜ਼ਾਂ ‘ਤੇ ਚਾਨਣਾ ਪਾਉਂਦਿਆਂ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਹਰਮਨ ਜੌਲੀ ਵਲੋਂ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੀਆਂ ਵੱਖ–ਵੱਖ ਸੱਭਿਆਚਾਰਕ ਵੰਨਗੀਆਂ ਦੇ ਚੱਲਦਿਆਂ ‘ਰਿੱਚ ਵਿਰਸਾ ਭੰਗੜਾ ਗਰੁੱਪ‘ ਨੇ ਪੇਸ਼ਕਾਰੀ ਨਾਲ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਬਰਨਾਡ ਮਲਿਕ, ਦਮਨ ਮਲਿਕ, ਅਜੀਤਪਾਲ ਸਿੰਘ, ਹਰਜੀਤ ਭੁੱਲਰ, ਰੌਕੀ ਭੁੱਲਰ, ਵਿਜੇ ਗਰੇਵਾਲ, ਰਾਜ ਸਿੰਘ ਭਿੰਡਰ, ਜਤਿੰਦਰ ਕੌਰ, ਜਗਜੀਤ ਖੋਸਾ, ਜਤਿੰਦਰ ਸਿੰਘ ਰੀਹਲ, ਓਮੇਸ਼ ਚੰਦਰਾ ਆਦਿ ਨੇ ਸ਼ਿਰਕਤ ਕੀਤੀ।

by August 8, 2019 Australia NZ
(ਗੁਰੂਘਰ ਵਿਖੇ ਅੰਤਿਮ ਅਰਦਾਸ ਸਮੇਂ ਸਮੁੱਚਾ ਭਾਈਚਾਰਾ)

ਰਾਜਵਿੰਦਰ ਸਿੰਘ ਬਾਸੀ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਸੰਪੰਨ

(ਬ੍ਰਿਸਬੇਨ 7 ਅਗਸਤ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਨਾਮਵਰ ਪੰਜਾਬੀ ਹਸਤੀ ਜਰਨੈਲ ਬਾਸੀ, ਚੇਅਰਮੈਨ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਅਤੇ ਖ਼ਜ਼ਾਨਚੀ ਗੁਰੂ ਨਾਨਕ ਸਿੱਖ ਟੈਂਪਲਇਨਾਲਾ ਦੇ ਸੁਪੱਤਰ ਰਾਜਵਿੰਦਰ ਸਿੰਘ ਬਾਸੀ ਦੀਆਂ ਅੰਤਿਮ ਰਸਮਾਂ ਨਮਨ ਅੱਖਾਂ ਨਾਲ ਸਮੁੱਚੇ ਭਾਈਚਾਰੇ ਵਲੋਂ ਪੂਰੀਆਂ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਰਾਜ ਸਿੰਘ ਬਾਸੀ ਜੋ ਕਿ 47 ਵਰਿਆਂ ਦੇ ਸਨ, ਪਿੱਛੇ ਆਪਣੀ ਧਰਮ ਪਤਨੀ, ਇਕਪੁੱਤਰ ਅਤੇ ਇਕ ਪੁੱਤਰੀ ਛੱਡ ਗਏ ਹਨ। ਅੰਤਿਮ ਰਸਮਾਂ ਉਪਰੰਤ ਇਨਾਲਾ ਗੁਰੂ ਘਰ ਵਿੱਚ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਸਮੁੱਚੇ ਭਾਈਚਾਰੇ ਨੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ।

by August 8, 2019 Australia NZ
‘ਊੜਾ ਅਤੇ ਜੂੜਾ’ ਦੀ ਸੰਭਾਲ਼ ਪ੍ਰਤੀ ਹੋਈਆਂ ਵਿਚਾਰਾਂ

‘ਊੜਾ ਅਤੇ ਜੂੜਾ’ ਦੀ ਸੰਭਾਲ਼ ਪ੍ਰਤੀ ਹੋਈਆਂ ਵਿਚਾਰਾਂ

(ਬ੍ਰਿਸਬੇਨ 1 ਅਗਸਤ) ਇੱਥੇ ਸਿੱਖੀ ਅਤੇ ਪੰਜਾਬੀ ਭਾਸ਼ਾ ਦੇ ਪਸਾਰੇ ਤਹਿਤ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮੁਖੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੀ ਮੀਟਿੰਗਹਰਜੋਤ ਸਿੰਘ ਲਸਾੜਾ ਦੀ ਸਰਪ੍ਰਸਤੀ ਹੇਠ ਹੋਈ। ਜਿਸ ਵਿੱਚ ‘ਊੜਾ ਅਤੇ ਜੂੜਾ‘ ਦੀ ਮਹਾਨਤਾ ਅਤੇ ਸੰਭਾਲ਼ ਪ੍ਰਤੀ ਵਿਸ਼ੇਸ਼ ਵਿਚਾਰਾਂ ਹੋਈਆਂ। ਬੈਠਕ ਵਿੱਚ ਵੱਖ–ਵੱਖ ਬੁਲਾਰਿਆਂ ਵੱਲੋਂ ਪੰਜਾਬੀ ਬੋਲੀ ਅਤੇ ਸਿੱਖੀ ਸਿੱਦਕ ‘ਤੇ ਤਕਰੀਰਾਂ ਕੀਤੀਆਂਗਈਆ। ਸਥਾਨਕ ਮੀਡੀਆ ਨਾਲ ਪ੍ਰਬੰਧਕ ਹਰਜੋਤ ਸਿੰਘ, ਅਮਨਦੀਪ ਸਿੰਘ, ਹਰਗੀਤ ਕੌਰ, ਜਸਰੀਤ ਕੌਰ ਆਦਿ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੁਰਮੁਖੀ ਸਕੂਲ ਵਿੱਚ ਤਕਰੀਬਨ ਪਿਛਲੇ 10 ਸਾਲਾਂ ਤੋਂ ਬੱਚਿਆਂ ਨੂੰਗੁਰਮੁਖੀ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਉਹਨਾਂ ਅਨੁਸਾਰ ਗੁਰਮੁਖੀ ਦੀ ਸਿੱਖਿਆ ਲੈ ਰਹੇ ਬੱਚਿਆਂ ਦਾ ਅੰਕੜਾ 200 ਨੂੰ ਪਾਰ ਕਰ ਗਿਆ ਹੈ। ਇਸ ਵਿਸ਼ੇਸ਼ ਬੈਠਕ ‘ਚ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੰਭਾਲ਼ ਬਾਰੇ ਵੀ ਗਹਿਰਾ ਚਿੰਤਨਕੀਤੀ ਗਇਆ। ਗ੍ਰੀਨ ਪਾਰਟੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਵਦੀਪ ਸਿੰਘ ਸਿੱਧੂ ਨੇ ਆਪਣੀ ਤਕਰੀਰ ਰਾਹੀਂ ਮਾਪਿਆਂ ਨੂੰ ਘਰਾਂ ਵਿੱਚ ਪੰਜਾਬੀ ਬੋਲਣ ਦੀ ਤਾਕੀਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਆਪਣੇ ਹੱਥਾਂ ਵਿੱਚ ਹੈ। ਜੇਕਰ ਅਸੀਂਸੁਚੇਤ ਨਾ ਹੋਏ ਤਾਂ ਅਸੀਂ ਪੰਜਾਬੀ ਭਾਸ਼ਾ ਦੇ ਪੱਤਣ ਲਈ ਜ਼ੁੰਮੇਵਾਰ ਅਸੀਂ ਆਪ  ਹੀ ਹੋਵਾਂਗੇ। ਅਖੀਰ ‘ਚ ਉਨ੍ਹਾਂ ਪੰਜਾਬੀ ਭਾਸ਼ਾ ਲਈ ਚਿੰਤਤ ਸ਼ਖ਼ੀਅਤਾਂ ਦਾ ਧੰਨਵਾਦ ਕੀਤਾ।

by August 2, 2019 Australia NZ
ਪੰਜਾਬੀ ਵਿਰਸਾ 2019 ‘ਚ ਵਾਰਿਸ ਤਿੱਕੜੀ ਫਿਰ ਜੜੇਗੀ ‘ਕੋਕਾ’

ਪੰਜਾਬੀ ਵਿਰਸਾ 2019 ‘ਚ ਵਾਰਿਸ ਤਿੱਕੜੀ ਫਿਰ ਜੜੇਗੀ ‘ਕੋਕਾ’

(ਬ੍ਰਿਸਬੇਨ 20 ਜੁਲਾਈ) ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਦੁਨੀਆਂ ਦੇ ਕੋਨੇ–ਕੋਨੇ ‘ਚ ਆਪਣੀ ਉਸਾਰੂ ਅਤੇ ਸੁਰੀਲੀ ਗਾਇਕੀ ਜ਼ਰੀਏ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਇਸ ਵਰ੍ਹੇ ਵੀ ‘ਪੰਜਾਬੀ ਵਿਰਸਾ’ ਨਾਲ ਵਿਦੇਸ਼ਾਂ ‘ਚ ਆਪਣੀ ਵੱਖਰੀ ਛਾਪ ਛੱਡਣ ਲਈ ਤੱਤਪਰ ਹਨ। ਇਹ ਪ੍ਰਗਟਾਵਾ ਸਕਾਈਵਿਊ ਦੇ ਹਰਜੀਤ ਭੁੱਲਰ, ਮਨਜੀਤ ਭੁੱਲਰ, ਫ਼ਤਿਹ ਪ੍ਰਤਾਪ ਅਤੇ ਨਵਜੋਤ ਜਗਤਪੁਰਾ ਨੇ ਸਾਂਝੇ ਭਾਈਚਾਰਕ ਇਕੱਠ ਵਿੱਚ ਅਗਾਮੀ ਪੰਜਾਬੀ ਵਿਰਸਾ 2019, ਬ੍ਰਿਸਬੇਨ ਸ਼ੋਅ ਬਾਬਤ ਕੀਤਾ। ਬ੍ਰਿਸਬੇਨ ਵਿਖੇ ਵਿਰਾਸਤ ਗਰੁੱਪ ਅਤੇ ਮੈੱਕਲਾਨ ਕਾਲਜ਼ ਦੇ ਉੱਦਮਾਂ ਨਾਲ ‘ਪੰਜਾਬੀ ਵਿਰਸਾ 2019’  ਦਿਨ ਐਤਵਾਰ, 1 ਸਤੰਬਰ ਨੂੰ ਸਲੀਮੈਨ ਸਪੋਰਟਸ ਕੈਂਪਲੈਕਸ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ। ਹਰਜੀਤ ਭੁੱਲਰ ਨੇ ਬੈਠਕ ਦੌਰਾਨ ਸਥਾਨਕ ਮੀਡੀਏ ਨੂੰ ਦੱਸਿਆ ਕਿ ਹਰ ਵਾਰ ਦੀ ਤਰਾਂ  ਬ੍ਰਿਸਬੇਨ ਦੀ ਸ਼ਾਮ ਵੀ ਇਤਿਹਾਸਿਕ ਰਹੇਗੀ। ਉਹਨਾਂ ਕਿਹਾ ਕਿ ਇਸ ਵਾਰ ਬੱਚਿਆਂ ਅਤੇ ਵਡੇਰਿਆਂ ਦੀ ਯਕੀਨੀ ਹਾਜ਼ਰੀ ਦੀ ਪਹਿਲਕਦਮੀ ਤਹਿਤ ਇਕ ਤੋਂ ਪੰਜ ਸਾਲ ਉਮਰ ਵਰਗ ਦੇ ਬੱਚਿਆਂ ਦਾ ਦਾਖਲਾ ਮੁਫ਼ਤ ਰਹੇਗਾ। ਛੇ ਤੋਂ ਬਾਰਾਂ ਸਾਲ ਉਮਰ ਵਰਗ ਦੀ ਅੱਧੀ ਟਿਕਟ ਅਤੇ ਸੱਠ ਸਾਲ ਤੋਂ ਵਡੇਰਿਆਂ ਲਈ ਦਾਖਲਾ ਬਿਲਕੁੱਲ ਮੁਫ਼ਤ ਰਹੇਗਾ। ਸਮੂਹ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਪਰਿਵਾਰਾਂ ਵੱਲੋਂ ਇਸ ਵਿਲੱਖਣ ਉੱਦਮ ਦੀ ਪ੍ਰਸੰਨਸਾ ਕੀਤੀ ਹੈ। ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਸ਼੍ਰੀ ਦੀਪਕ ਬਾਲੀ ਨੇ ਕਿਹਾ ਕਿ ਪੰਜਾਬੀ ਸਰੋਤੇ ਅੱਜ ਵੀ ਚੰਗੀ ਗਾਇਕੀ ਨੂੰ ਹਮੇਸ਼ਾ ਪਿਆਰ ਕਰਦੇ ਹਨ। ਇਹ ਜ਼ਜਬਾ ਹਰ ਸਾਲ ਸਮੁੱਚੀ ਟੀਮ ‘ਚ ਨਵੀਂ ਰੂਹ ਭਰਦਾ ਹੈ। ਮਾਂ ਬੋਲੀ ਪੰਜਾਬੀ ਨੂੰ ਸਮ੍ਰਪਿੱਤ ਅਤੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਚੰਡੀ ਇਸ ਤਿੱਕੜੀ ਨੂੰ ਗਾਇਕੀ ਦੇ ਪਿੱੜ ‘ਚ ਪੱਚੀ ਵਰਿਆਂ ਵੱਧ ਸਮਾਂ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ‘ਪੰਜਾਬੀ ਵਿਰਸੇ’ ਦੇ ਨਾਮ ਹੇਠ ਇਹ ਤਿੱਕੜੀ ਹਰ ਸਾਲ ਆਪਣਾ ਲਾਈਵ ਅਖਾੜਾ ਲੈ ਕੇ ਆਉਂਦੀ ਹੈ।

by July 22, 2019 Australia NZ
ਬਹੁਤੇ ਆਸਟ੍ਰੇਲੀਆਈ ਲੋਕਾਂ ਨੂੰ ਆਰਥਿਕ ਮੰਦੀ ਨੇ ਝੰਬਿਆ

ਬਹੁਤੇ ਆਸਟ੍ਰੇਲੀਆਈ ਲੋਕਾਂ ਨੂੰ ਆਰਥਿਕ ਮੰਦੀ ਨੇ ਝੰਬਿਆ

(ਬ੍ਰਿਸਬੇਨ 17 ਜੁਲਾਈ) ਮਜ਼ੂਦਾ ਸਰਵੇਖਣਾਂ ਅਨੁਸਾਰ ਭਾਂਵੇ ਆਸਟ੍ਰੇਲੀਆ ਦੀ ਗਿਣਤੀ ਵਧੀਆ ਰਹਿਣ–ਸਹਿਣ ਵਾਲੇ ਮੁੱਲਕਾਂ ‘ਚ ਕੀਤੀ ਗਈ ਹੈ। ਪਰ, ਆਸਟ੍ਰੇਲੀਆਈ ਲੋਕਾਂ ਦੀ ਆਰਥਿਕ ਸਥਿਤੀ ਸਬੰਧੀ ਮੁਲਾਕਣ ਕਰਨ ਵਾਲੀ ਸੰਸਥਾ ਦੇ ਤਾਜ਼ਾ ਸਰਵੇਖਣ ਦੱਸ ਰਹੇ ਹਨ ਕਿ ਆਸਟ੍ਰੇਲੀਆਈ ਲੋਕ ਨੌਕਰੀ ਖੁੱਸਣ ਦੀ ਸੂਰਤ ਵਿੱਚ ਜਾਂ ਅਚਾਨਕ ਕੰਮ ਕਰਨ ਤੋਂ ਅਸਮਰੱਥ ਹੋ ਜਾਣ ਤਾਂ 46% ਜਾਂ 5.9 ਮਿਲੀਅਨ ਆਸਟ੍ਰੇਲੀਆਈ ਲੋਕ ਇੱਕ ਮਹੀਨੇ ਤੱਕ ਘਰ ਦਾ ਗੁਜ਼ਾਰਾ ਕਰਨ ਦੇ ਯੋਗ ਨਹੀਂ ਹਨ। 2.1 ਮਿਲੀਅਨ ਲੋਕਾਂ ਦਾ ਤਾਂ ਇੱਕ ਹਫਤੇ ਦੇ ਅੰਦਰ–ਅੰਦਰ ਘਰ ਦਾ ਗੁਜ਼ਾਰਾ ਕਰਨ ਲਈ ਪੈਸਾ ਖਤਮ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਸੰਬੰਧਿਤ ਖੋਜੀ ਸੰਸਥਾ ਦੇ ਨਿੱਜੀ ਵਿੱਤ ਦੇ ਬੁਲਾਰੇ ਸੋਫੀ ਵਾਲਸ਼ ਨੇ ਕਿਹਾ ਕਿ, ‘ਇਹ ਜ਼ਿੰਦਗੀ ਜਿਊਣ ਦਾ ਬਹੁਤ ਤਨਾਅਪੂਰਨ ਤਰੀਕਾ ਹੈ, ਜੇਕਰ ਕੋਈ ਅਚਾਨਕ ਖਰਚਾ ਆ ਜਾਵੇ ਤਾਂ ਉਹ ਗਲੇ ਦੀ ਹੱਢੀ ਬਣ ਸਕਦਾ ਹੈ।” ਉਨ੍ਹਾਂ ਕਿਹਾ ਕਿ ਇਸ ਸਮੇਂ ਹਾਲਾਤ ਇਹ ਵੀ ਹਨ ਕਿ ਲੱਖਾਂ ਘਰਾਂ ਨੂੰ ਹਰ ਮਹੀਨੇ ਬਿੱਲਾਂ ਦੀਆਂ ਅਦਾਇਗੀਆ ਕਰਨ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਵਿੱਤੀ ਸਮੱਸਿਆਵਾਂ ਦੇ ਚੱਲਦਿਆਂ ਕਾਫੀ ਲੋਕ ਦੋ–ਦੋ ਨੌਕਰੀਆਂ ਕਰਨ ਲਈ ਵੀ ਮਜ਼ਬੂਰ ਹਨ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀ ਤਨਖ਼ਾਹ ਦਾ ਵੱਡਾ ਹਿੱਸਾ ਰੋਜ਼ਾਨਾ ਲੋੜੀਂਦੇ ਜੀਵਨ ਖਰਚਿਆਂ ‘ਤੇ ਖਰਚ ਕਰ ਰਹੇ ਹਨ। ਪਰ ਅਚਾਨਕ ਆਉਣ ਵਾਲੇ ਵਿੱਤੀ ਸੰਕਟ ਦੇ ਹੱਲ ਲਈ ਉਹ ਕੋਈ ਵੀ ਪੈਸਾ ਨਹੀਂ ਬਚਾ ਪਾਉਂਦਾ ਹੈ। 1,780 ਲੋਕਾਂ ਦੇ ਸਰਵੇਖਣ ਵਿੱਚ ਆਸਟ੍ਰੇਲੀਆ ਦੇ ਸਿਰਫ਼ 37 ਪ੍ਰਤੀਸ਼ਤ ਨੇ ਕੰਮ ਕੀਤੇ ਬਿਨਾਂ ਚਾਰ ਜਾਂ ਵਧੇਰੇ ਮਹੀਨਿਆਂ ਦੇ ਗੁਜ਼ਾਰੇ ਲਈ ਬੱਚਤ ‘ਤੇ ਤਸੱਲੀ ਪ੍ਰਗਟਾਈ ਹੈ। ਵਾਲਸ਼ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੀ ਆਰਥਿਕ ਸਥਿਤੀ ਦੀ ਪੜਚੋਲ ਕਰਨ ਅਤੇ ਨਿਸ਼ਚਿਤ ਕਰਨ ਕਿ ਉਹ ਕਿਸੇ ਗੰਭੀਰ ਆਰਥਿਕ ਖਤਰੇ ਵਿੱਚ ਤਾਂ ਨਹੀਂ ਹਨ। ਨਿੱਜੀ ਵਿੱਤੀ ਮਾਹਰ ਵਾਲਸ਼ ਵਲੋਂ ਬੱਚਤ ਕਰਨ ਲਈ ਚਾਰ ਸੁਝਾਅ ਵੀ  ਦਿੱਤੇ ਗਏ ਹਨ। 1. ਖਰਚੇ ਦੀ ਸਮੀਖਿਆ ਕਰੋ : “ਆਪਣੇ ਖਰਚਿਆਂ ‘ਤੇ ਨਜ਼ਰ ਰੱਖਦੇ ਹੋਏ ਤੁਹਾਨੂੰ ਇਹ ਵਿਚਾਰ ਮਿਲੇਗਾ ਕਿ ਤੁਸੀਂ ਸੰਕਟਕਾਲੀਨ ਸੇਵਿੰਗ (ਬੱਚਤ) ਫੰਡ ਵਿੱਚ ਕਿੰਨੇ ਪੈਸੇ ਜਮਾਂ ਕਰਨ ਦੇ ਯੋਗ ਹੋ। ਜੋ ਭਵਿੱਖ ਲਈ ਲਾਭਦਾਇਕ ਸਿੱਧ ਹੋਣਗੇ।” 2. ਬਜਟ ਬਣਾਓ : “ਬਜਟ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਖਰਚੇ ਕੱਟਣ ਦੀ ਲੋੜ ਹੈ। ਇਸ ਦੀ ਬਜਾਏ, ਤੁਹਾਨੂੰ ਸਿਰਫ਼ ਬਜਟ ਬਣਾਉਣਾ ਚਾਹੀਦਾ ਹੈ, ਕੁਝ ਖ਼ਾਸ ਖ਼ਰਚਿਆਂ ਲਈ ਰੋਜ਼ਾਨਾ, ਹਫ਼ਤਾਵਾਰ ਜਾਂ ਮਾਸਿਕ ਭੱਤਾ ਆਪਣੇ ਆਪ ਵਿਚ ਲਗਾਓ ਅਤੇ ਫਿਰ ਬਜਟ ਅਨੁਸਾਰ ਹੀ ਖ਼ਰਚਾ ਕਰੋ।” 3. ਇੱਕ ਮੁੱਠ ਹੋ ਕੇ ਚੱਲੋ : “ਇਹ ਇਕ ਸਹਿਭਾਗੀ, ਦੋਸਤ, ਪਰਿਵਾਰਕ ਮੈਂਬਰ ਜਾਂ ਤੁਹਾਡੇ ਵਰਗੇ ਉਸੇ ਸਥਿਤੀ ਵਿਚ ਤਕਰੀਬਨ ਪਰਿਵਾਰ ਦਾ ਕੋਈ ਹੋਰ ਵਿਅਕਤੀ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਪਿਛਾਂਹ ਖਿੱਚਿਆ ਜਾਂ ਬਜਟ ਨਾਲ਼ੋਂ ਜ਼ਿਆਦਾ ਖਰਚਾ ਕਰਦੇ ਹੋ ਤਾਂ ਉਹ ਤੁਹਾਡੇ ਖਰਚੇ ਸਬੰਧੀ ਸਲਾਹ ਮਸ਼ਵਰਾ ਕਰ ਵਿੱਤੀ ਮਦਦ ਕਰ ਸਕਦੇ ਹਨ। ਇਸ ਲਈ ਆਪਣੇ ਪਰਿਵਾਰਕ ਨੈਤਿਕ ਸਹਾਇਤਾ ਦੀ ਸ਼ਕਤੀ ਨੂੰ ਘੱਟ ਨਾ ਸਮਝੋ।“ 4. ਪਹਿਲੇ ਕਰਜ਼ੇ ਖਤਮ ਕਰੋ : “ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਦਾ ਕਰਜ਼ਾ ਹੈ ਤਾਂ ਆਪਣੀ ਬੱਚਤ ਬਣਾਉਂਣ ਤੋਂ ਪਹਿਲਾਂ ਇਸ ਦਾ ਭੁਗਤਾਨ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚੰਗਾ ਵਿਚਾਰ ਹੈ। ਔਸਤ ਕ੍ਰੈਡਿਟ ਕਾਰਡ ਦੀ ਖਰੀਦ ਦਰ 17% ਹੈ, ਜਦਕਿ ਔਸਤ ਔਨਲਾਈਨ ਬੱਚਤ ਦੀ ਦਰ 0.85% ਹੈ। ਇਸ ਲਈ ਜਿੰਨੀ ਛੇਤੀ ਹੋ ਸਕੇ ਆਪਣੇ ਕ੍ਰੈਡਿਟ ਕਾਰਡ ਕਰਜ਼ੇ ਦਾ ਭੁਗਤਾਨ ਕਰਨ ਲਈ ਵਾਧੂ ਨਕਦੀ ਦੀ ਵਰਤੋਂ ਕਰੋ।” ਉਨ੍ਹਾਂ ਹੋਰ ਕਿਹਾ ਕਿ ਸਾਨੂੰ ਆਪਣੀ ਆਰਥਿਕ ਸਥਿਤੀ ‘ਤੇ ਹਮੇਸ਼ਾ ਨਜ਼ਰਸਾਨੀ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।

by July 19, 2019 Australia NZ
ਅਮਿੱਟ ਪੈੜਾਂ ਛੱਡ ਗਈ ਹਰਭਜਨ ਮਾਨ ਦੀ ਵਿਲੱਖਣ ਗਾਇਕੀ: ਬ੍ਰਿਸਬੇਨ

ਅਮਿੱਟ ਪੈੜਾਂ ਛੱਡ ਗਈ ਹਰਭਜਨ ਮਾਨ ਦੀ ਵਿਲੱਖਣ ਗਾਇਕੀ: ਬ੍ਰਿਸਬੇਨ

(ਬ੍ਰਿਸਬੇਨ 16 ਜੁਲਾਈ) ਇੱਥੇ ਸਾਫ਼–ਸੁੱਥਰੀ ਗਾਇਕੀ ਨੂੰ ਸਮ੍ਰਪਿੱਤ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਸਥਾਨਕ ਪੰਜਾਬੀ ਲੋਕਾਈ ਅਤੇ ਪ੍ਰਬੰਧਕ  ਟੀਮ ਮਨਮੋਹਣ ਸਿੰਘ, ਮਲਕੀਤ, ਗਗਨ, ਹੈਪੀ ਅਤੇਜਗਨਪ੍ਰੀਤ ਦੇ ਸਾਂਝੇ ਉੱਦਮਾਂ ਸਦਕਾ ਪ੍ਰਸਿੱਧ ਲੋਕ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਯਾਦਗਾਰ ਗਾਇਕੀ ਦੀ ਸ਼ਾਮ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਸਜਾਈ ਗਈ। ਖਚਾ–ਖਚ ਭਰੇ ਹਾਲ ‘ਚਹਰਭਜਨ ਮਾਨ ਦੀ ਦਸਤਕ ਦਾ ਸਵਾਗਤ ਤਾੜੀਆਂ ਦੀ ਗੜ–ਗੜਾਹਟ ਨਾਲ ਕੀਤਾ ਗਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਨੂੰ ਯਾਦ ਕਰਦਿਆਂ ਗੀਤ ‘ਇੱਜਤ ਮਾਣ ਬੱਚੇ ਆਗਿਆਕਾਰ ਗੁਰੂ ਦੀ ਕਿਰਪਾ ਹੈ‘, ‘ਪਤਾ ਨੀ ਰੱਬ ਕਿਹੜਿਆਂਰੰਗਾਂ ਵਿੱਚ ਰਾਜ਼ੀ‘ ਨਾਲ ਕੀਤੀ। ਇਸ ਉਪਰੰਤ ‘ਰੋਜ਼ੀ–ਰੋਟੀ’, ‘ਮਾਵਾਂ ਠੰਡੀਆਂ ਛਾਵਾਂ‘, ‘ਜੱਗ ਜਿਉਦਿਆਂ ਦੇ ਮੇਲੇ‘, ‘ਗੱਲਾਂ ਗੋਰੀਆਂ ਦੇ ਵਿੱਚ ਟੋਏ‘, ‘ਯਾਦਾਂ ਰਹਿ ਜਾਣੀਆਂ‘, ‘ਚਿੱਠੀਏ ਨੀ ਚਿੱਠੀਏ‘, ‘ਠਹਿਰ ਜਿੰਦੜੀਏ ਠਹਿਰ‘ ਆਦਿ ਆਪਣੇ ਅਨੇਕਾਂਮਕਬੂਲ ਗੀਤਾਂ ਨਾਲ ਕੁਦਰਤ ਅਤੇ ਇੰਨਸਾਨੀ ਰਿਸ਼ਤਿਆਂ ਨੂੰ ਜਿਊਂਦਾ ਕੀਤਾ। ਮਾਨ ਦਾ ਆਪਣੇ ਗੀਤਾਂ ‘ਚ ਪੰਜਾਬੀਅਤ ‘ਚ ਆ ਰਹੇ ਨਿਘਾਰ ਨੂੰ ਸੁਨੇਹਿਆਂ ਨਾਲ ਸਰੋਤਿਆਂ ਸੰਗ ਕਰਨਾ ਕਾਬਲੇ–ਤਾਰੀਫ਼ ਉੱਦਮ ਰਿਹਾ।  ਤਕਰੀਬਨ ਤਿੰਨ ਘੰਟੇ ਚੱਲੇਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਬੱਚਿਆਂ ਸਮੇਤ ਪਰਿਵਾਰਾਂ ਦੀ ਹਾਜ਼ਰੀ ਮਿਆਰੀ ਅਤੇ ਉਸਾਰੂ ਗਾਇਕੀ ਲਈ ਚੰਗਾ ਸ਼ਗਨ ਸਾਬਤ ਹੋਈ। ਨੀਰਜ ਪੋਪਲੀ ਵਲੋਂ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਮੁੱਖ ਪ੍ਰਬੰਧਕਮਨਮੋਹਣ ਸਿੰਘ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਉਨ੍ਹਾਂ ਦੇ ਦੁਨੀਆਂ ਭਰ ‘ਚ ਕੀਤੇ ਜਾ ਰਹੇ ਸ਼ੋਅਜ ਨੂੰ ਸਰੋਤਿਆਂ ਵਲੋਂ ਬਹੁਤ ਭਰਵਾਂ ਹੁੰਗਾਰਾਦਿੱਤਾ ਜਾ ਰਿਹਾ ਹੈ, ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ। ਮਾਨ ਦਾ ਇਹ ਸ਼ੋਅ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।

by July 18, 2019 Australia NZ
(ਫਸਵੇਂ ਮੈਚ ਦੌਰਾਨ ਦੋਨਾਂ ਟੀਮਾਂ ਦੇ ਖਿਡਾਰੀ)

ਇੰਡੀਆ ਜੰਗਲ਼ ਕੈਟਜ਼ ਦੀ ਕੋਲੰਬੀਆ ਰਗਵੀ ਕਲੱਬ ‘ਤੇ ਵੱਡੀ ਜਿੱਤ 

– ਰਗਵੀ ਨੂੰ ਭਾਰਤ ‘ਚ ਪ੍ਰਫੁਲਿੱਤ ਕਰਨ ਲਈ ਵਚਨਬੱਧਤਾ  (ਬ੍ਰਿਸਬੇਨ 15 ਜੁਲਾਈ) ਆਸਟ੍ਰੇਲੀਆ ਦੀ ਹਰਮਨ ਪਿਆਰੀ ਖੇਡ ਰਗਬੀ ਨੂੰ ਭਾਰਤੀ ਭਾਈਚਾਰੇ ਵਿੱਚ ਪ੍ਰਫੁੱਲਿਤ ਕਰਨ ਹਿੱਤ ਨਵੋਕ ਫਿਊਚਰ ਲਰਨਿੰਗ ਵਲੋਂ ਬਹੁਤ ਹੀ ਉਤਸ਼ਾਹ ਨਾਲ ਪਹਿਲੀ ਵਾਰ ਇੰਡੀਆ ਜੰਗਲ਼ ਕੈਟਜ਼ਅਤੇ ਕੋਲੰਬੀਆ ਦੀਆਂ ਟੀਮਾਂ ਵਿਚਕਾਰ ਰਗਬੀ ਮੈਚ, ਸੂਬਾ ਕੁਈਨਜ਼ਲੈਂਡ ਦੇ ਹਾਲੈਂਡ ਪਾਰਕ ਇਲਾਕੇ ਦੇ ਸਕਾਟ ਪਾਰਕ ਦੇ ਖੇਡ ਮੈਦਾਨ ਵਿਖੇ ਲੰਘੇ ਐਤਵਾਰ ਨੂੰ ਕਰਵਾਇਆ ਗਿਆ। ਇਸ ਫਸਵੇਂ ਮੁਕਾਬਲੇ ‘ਚ ਇੰਡੀਆ ਕੈਟਜ਼ 30-16 ਅੰਕਾਂਨਾਲ ਜੈਤੂ ਰਹੀ। ਇਹ ਜਾਣਕਾਰੀ ਵਾਲੀਰਾ ਡੈਲੀਗਾਡੋ, ਰਸ਼ਪਾਲ ਸਿੰਘ ਹੇਅਰ, ਸਤਪਾਲ ਸਿੰਘ ਕੂਨਰ, ਜਗਦੀਪ ਗਿੱਲ ਅਤੇ ਦਲਜੀਤ ਸਿੰਘ ਨੇ ਸਥਾਨਕ ਮੀਡੀਆ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਵਿਲੱਖਣ ਮੈਚ ਲਈ ਸਥਾਨਕਭਾਈਚਾਰਿਆਂ ‘ਚ ਬਹੁਤ ਉਤਸ਼ਾਹ ਵੇਖਣ ਵਾਲਾ ਸੀ। ਉਹਨਾਂ ਹੋਰ ਕਿਹਾ ਕਿ ਮੈਚ ਦੌਰਾਨ ਪੰਜਾਬੀ ਗੱਭਰੂਆਂ ਦੇ ਭੰਗੜੇ ਨੇ ਮਾਹੌਲ ਨੂੰ ਹੋਰ ਵੀ ਗਰਮਾਇਆ। ਰਸ਼ਪਾਲ ਸਿੰਘ ਹੇਅਰ ਦੀ ਸਰਪ੍ਰਸਤੀ ‘ਚ ਸਮੁੱਚੀ ਇੰਡੋਜ਼ ਟੀਵੀ ਟੀਮ ਵਲੋਂ ਭਵਿੱਖ ਵਿੱਚਰਗਬੀ ਲੀਗ ਖੇਡ ਨੂੰ ਭਾਰਤ ਵਿੱਚ ਵੀ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਦਿਖਾਈ। ਤਾਂ ਕਿ, ਖੇਡਾਂ ਦੇ ਜ਼ਰੀਏ ਦੋਨਾਂ ਮੁੱਲਕਾਂ ਦੇ ਭਾਈਚਾਰਿਆਂ ਨੂੰ ਹੋਰ ਲਾਗੇ ਲਿਆਂਦਾ ਜਾ ਸਕੇ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਹੋਰਾਂ ਖੇਡਾਂ ਵਾਂਗ ਇਸ ਖੇਡ ਪ੍ਰਤੀ ਵੀ ਲਾਗੇ ਲਿਆਉਂਣ। ਪ੍ਰਬੰਧਕਾਂ ਵਲੋਂ ਸਥਾਨਕ ਕਮਿਊਨਟੀ ਰੇਡੀਓ ਫੋਰ ਈਬੀ 98.1 ਐੱਫ ਐੱਮ ਅਤੇ ਪੰਜਾਬੀ ਭਾਸ਼ਾ ਗਰੁੱਪ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ।ਇੰਡੋਜ਼ ਟੀਵੀ ਵਲੋਂ ਇਸ ਮੈਚ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।   

by July 16, 2019 Australia NZ
ਟਰਬਨ ਫ਼ਾਰ ਆਸਟ੍ਰੇਲੀਆ’ ਵੱਲੋਂ ਦਸਤਾਰ ਤਿਓਹਾਰ ਆਯੋਜਿਤ: ਬ੍ਰਿਸਬੇਨ

ਟਰਬਨ ਫ਼ਾਰ ਆਸਟ੍ਰੇਲੀਆ’ ਵੱਲੋਂ ਦਸਤਾਰ ਤਿਓਹਾਰ ਆਯੋਜਿਤ: ਬ੍ਰਿਸਬੇਨ

(ਬ੍ਰਿਸਬੇਨ 12 ਜੁਲਾਈ) ਇੱਥੇ ਅਜੋਕੀ ਪੀੜ੍ਹੀ ਨੂੰ ਸਿੱਖ ਧਰਮ, ਇਤਿਹਾਸ, ਰਹਿਤ ਮਰਿਆਦਾ ਅਤੇ ਪੰਜਾਬੀ ਵਿਰਾਸਤ ਤੋਂ ਜਾਣੂ ਕਰਵਾਉਣ ਹਿੱਤ ‘ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ‘, ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ, ਮੀਰੀ ਪੀਰੀ ਗੱਤਕਾ ਅਖਾੜਾ ਅਤੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਸਾਂਝੇ ਤੌਰ ‘ਤੇ ਸੂਬਾ ਕੁਈਨਜ਼ਲੈਂਡ ਦੇ ਪ੍ਰਮੁੱਖ ਸ਼ਹਿਰ ਬ੍ਰਿਸਬੇਨ ‘ਚ ਕੁਈਨਜ਼ ਸਟਰੀਟ ਸਿਟੀ ਸੈਂਟਰ ਵਿਖੇ ਦਸਤਾਰ ਤੇ ਦੁਮਾਲੇ ਸਜਾਉਣ ਦਾ ਸਿੱਖਲਾਈ ਅਤੇ ਜਾਗਰੂਕਤਾ ਕੈਂਪਲਗਾਇਆ ਗਿਆ। ਇਸ ਵਿੱਚ ਟਰਬਨ ਫਾਰ ਆਸਟ੍ਰੇਲੀਆ ਦੇ ਪ੍ਰਬੰਧਕ ਸ. ਅਮਰ ਸਿੰਘ ਸਿਡਨੀ, ਹਰਸ਼ਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਉੱਪ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਜਸਜੋਤ ਸਿੰਘ ਅਤੇ ਤੇਜਪਾਲਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿੰਘ ਸਕੱਤਰ ਦੀ ਅਗਵਾਈ ਹੇਠ  ਆਸਟ੍ਰੇਲੀਆਈ ਤੇ ਹੋਰ ਵੀ ਵੱਖ–ਵੱਖ ਭਾਈਚਾਰਿਆਂ ਦੇ ਲੋਕਾਂ ਦੇ ਸਿਰਾਂ ‘ਤੇ ਦਸਤਾਰਾਂ ਸਜਾ ਕੇ ਸਿੱਖ ਧਰਮ ਦੇ ਫ਼ਲਸਫੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕਕੀਤਾ ਗਿਆ। ਕੈਂਪ ਦੌਰਾਨ ਗੁਰੂ ਦੀਆ ਲਾਡਲੀਆਂ ਫੌਜਾਂ ਵਲੋਂ ਗੱਤਕੇ ਦੇ ਵਿਲੱਖਣ ਦਿਖਾਏ ਗਏ। ਸਥਾਨਕ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਆਪਣੀ ਅਜੋਕੀ ਪੀੜ੍ਹੀ ਤੇ ਦੂਸਰੀਆਂ ਕੌਮਾਂ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕੀਤਾ ਅਤੇਵਿਦੇਸ਼ੀ ਧਰਤ ‘ਤੇ ਸਿੱਖੀ ਪਸਾਰ ਵਾਸਤੇ ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ ਦਾ ਧੰਨਵਾਦ ਵੀ ਕੀਤਾ। ਸੰਸਥਾ ਦੇ ਪ੍ਰਬੰਧਕ ਅਮਰ ਸਿੰਘ ਸਿਡਨੀ ਨੇ ਕਿਹਾ ਕਿ ਆਸਟ੍ਰੇਲੀਆ ਬਹੁ–ਸੱਭਿਆਚਾਰਕ ਮੁਲਕ ਹੈ, ਜਿੱਥੇ ਹਰ ਸਮਾਜ ਦੀਆ ਕਦਰਾਂ ਕੀਮਤਾਂਦਾ ਸਨਮਾਨ ਕੀਤਾ ਜਾਦਾ ਹੈ। ਉਨ੍ਹਾਂ ਮਾਪਿਆਂ ਤੇ ਸੰਸਥਾਵਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਫਰਜ਼ਾਂ ਪ੍ਰਤੀ ਸੁਹਿਰਦ ਹੋ ਕੇ ਬੱਚਿਆਂ ਨੂੰ ਗੁਰਬਾਣੀ, ਗੌਰਵਮਈ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਤੇ ਫ਼ਲਸਫੇ ਬਾਰੇ ਜਾਣਕਾਰੀ ਬਹੁਤਸੰਜੀਦਗੀ ਨਾਲ ਮੁਹੱਈਆ ਕਰਵਾਉਣ ਤਾਂ ਜੋ ਅਜੋਕੀ ਪੀੜ੍ਹੀ ਸਹਿਜੇ ਹੀ ਸਿੱਖ ਧਰਮ, ਦਸਤਾਰ ਦੇ ਮਹੱਤਵ, ਚੰਗੀ ਜੀਵਨ ਜਾਂਚ ਦੀ ਧਾਰਨੀ ਹੋ ਕੇ ਨਰੋਆ, ਨਸ਼ਾ ਰਹਿਤ ਸਮਾਜ ਦੀ ਸਿਰਜਣਾ ਹੋ ਸਕੇ।

by July 13, 2019 Australia NZ