Articles by: Harjit Lassara

ਵਿਕਰਮ ਲੈਂਡਰ ਦਾ ਇਸਰੋ ਨਾਲ ਟੁੱਟਿਆ ਸੰਪਰਕ : ਇਸਰੋ ਚੇਅਰਮੈਨ

ਵਿਕਰਮ ਲੈਂਡਰ ਦਾ ਇਸਰੋ ਨਾਲ ਟੁੱਟਿਆ ਸੰਪਰਕ : ਇਸਰੋ ਚੇਅਰਮੈਨ

ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ : ਪੀ ਐੱਮ ਮੋਦੀ ਵਿਕਰਮ ਨਾਲ ਸੰਪਰਕ ਲਈ ਕੋਸ਼ਿਸ਼ਾਂ ਜਾਰੀ : ਇਸਰੋ ਕਮਾਂਡ ਸੈਂਟਰ (ਬ੍ਰਿਸਬੇਨ 7 ਅਗਸਤ) ਇਸਰੋ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਚੰਦਰਯਾਨ -2 ਦੇ ਆਖਰੀ ਪੜਾਅ ਦੌਰਾਨ ਵਿਕਰਮ ਲੈਂਡਰ ਦਾ ਇਸਰੋ ਕਮਾਂਡ ਸੈਂਟਰ, ਬੈਂਗਲੂਰੂ ਨਾਲ ਸੰਪਰਕ ਟੁੱਟ ਚੁੱਕਾ ਹੈ। ਸਾਇੰਸਦਾਨਾਂ ਅਨੁਸਾਰ ਵਿਕਰਮ ਲੈਂਡਰ ਜਦੋਂ ਚੰਦਰਮਾਂ ਦੀ ਸਤਹ ਤੋਂ 2.1 ਕਿਲੋ ਮੀਟਰ ਦੀ ਦੂਰੀ ‘ਤੇ ਸੀ ਤਾਂ ਇਸਦਾ ਮੁੱਖ ਦਫ਼ਤਰ ਨਾਲ ਸੰਪਰਕ ਟੁੱਟ ਗਿਆ ਸੀ। ਮਜ਼ੂਦਾ ਡਾਟਾ ਦਾ ਸਾਇੰਸਦਾਨ ਅਧਿਐਨ ਕਰ ਰਹੇ ਹਨ ਅਤੇ ਵਿਕਰਮ ਨਾਲ ਸੰਪਰਕ ਦੀ ਆਸ ਵੀ ਕਰ ਰਹੇ ਹਨ। ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਸਰੋ ਮੁਖੀ ਵਲੋਂ ਇਸ ਸੰਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ। ਜਿਸ ਪਿੱਛੋਂ ਉਥੇ ਮੌਜੂਦ ਪ੍ਰਧਾਨ ਮੰਤਰੀ ਵਲੋਂ ਆਪਣੇ ਸੰਬੋਧਨ ‘ਚ ਕਿਹਾ ਕਿ ਉਤਰਾ ਚੜਾਅ ਜਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਦੀ ਹੁਣ ਤੱਕ ਦੀ ਕੀਤੀ ਮਿਹਨਤ ਕੋਈ ਛੋਟੀ ਉਪਲਬੱਧੀ ਨਹੀ ਹੈ।  ਸਾਨੂੰ ਮਾਣ ਹੈ ਕਿ ਸਾਡੇ ਮਿਹਨਤੀ ਵਿਗਿਆਨੀ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇਸਰੋ ਕਮਾਂਡ ਸੈਂਟਰ ‘ਚ ਮਜ਼ੂਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਸਮੂਹ ਵਿਗਿਆਨੀਆਂ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਹਨਾਂ ਦੀ ਮਿਹਨਤ ਅਤੇ ਕਾਰਜ਼ਕੁਸ਼ਲਤਾ ‘ਤੇ ਮਾਣ ਹੈ ਅਤੇ ਰਹੇਗਾ। ਦੇਸ਼ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਉਹਨਾਂ ਹੋਰ ਕਿਹਾ ਕਿ ਅਸਫਲਤਾਵਾਂ ਵੀ ਸਫਲਤਾਵਾਂ ਦਾ ਹਿੱਸਾ ਹੀ ਹੁੰਦੀਆਂ ਹਨ। ਬਸ, ਮਨੋਬਲ ਨਹੀਂ ਡਿੱਗਣਾ ਚਾਹੀਦਾ। ਅਸੀਂ ਤੁਹਾਡੀ ਮਿਹਨਤ ਤੋਂ ਬਹੁਤ ਕੁੱਝ ਸਿੱਖਿਆ ਹੈ। ਜਿਕਰਯੋਗ ਹੈ ਕਿ ਚੰਦਰਯਾਨ -2 ਨੇ ਤਕਰੀਬਨ 3.488 ਲੱਖ ਕਿਲੋ ਮੀਟਰ ਦਾ ਸਫ਼ਰ ਸਫ਼ਲਤਾ ਨਾਲ ਤਹਿ ਕੀਤਾ ਸੀ। ਪਰ ਰਹਿੰਦੇ 2.1 ਕਿਲੋ ਮੀਟਰ ਦੌਰਾਨ ਵਿਕਰਮ ਲੈਂਡਰ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ ਸੀ। ਜਿਸਦੇ ਚੱਲਦਿਆਂ ਵਿਕਰਮ ਲੈਂਡਰ ਦੀ ਚੰਦ ਦੀ ਸਤਹ ‘ਤੇ ਸਾਫਟ ਲੈਂਡਿੰਗ ਨਹੀਂ ਹੋ ਸਕੀ। ਸਾਇੰਸਦਾਨਾਂ ਦਾ ਇਹ ਵੀ ਕਹਿਣਾ ਹੈ ਕਿ ਲੈਂਡਿੰਗ ਸਮੇਂ ਸਾਊਥ ਪੋਲ ਉੱਤੇ ਘੁੱਪ ਹਨੇਰਾ ਹੋਣ ਕਰਕੇ ਹੋ ਸਕਦਾ ਹੈ ਕਿ ਇਨਫ੍ਰਾਰੈੱਡ ਕੈਮਰੇ ਅਜੇ ਕੁੱਝ ਨਹੀਂ ਦਿਖਾਉਂਣ ਦੀ ਸਥਿੱਤੀ ‘ਚ ਹੋਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਖਰੀ ਪੜਾਅ ਦੌਰਾਨ ਲੈਂਡਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੋਵੇ। ਇਸਰੋ ਵਲੋਂ ਅਧਿਕਾਰਤ ਮੀਡੀਆ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਸਵੇਰੇ 8:00 ਹੋਵੇਗੀ।ਇਸ ਪਿੱਛੋਂ ਮੋਦੀ ਵਲੋਂ ਇਸਰੋ ਤੋਂ ਲੈਂਡਿੰਗ ਦੇਖਣ ਲਈ ਸੱਦੇ ਗਏ ਦੇਸ਼ ਭਰ ‘ਚੋਂ ਚੁਣੇ ਗਏ 70 ਦੇ ਕਰੀਬ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ। ਦੱਸਣਯੋਗ ਹੈ ਕਿ ਚੰਦਰਯਾਨ -2 ਦਾ ਸਫ਼ਲ ਪਰੀਖਣ 22 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਕੀਤਾ ਗਿਆ ਸੀ। ———————————————– ਕੀ ਚੰਦਰਯਾਨ-2 ️ ਮਿਸ਼ਨ ਪੂਰੀ ਤਰ੍ਹਾਂ ਨਕਾਮ ਰਿਹਾ? ਇਸਰੋ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਚੰਦਰਯਾਨ -2 ਦੇ ਆਖਰੀ ਪੜਾਅ ਦੌਰਾਨ ਵਿਕਰਮ ਲੈਂਡਰ ਦਾ ਇਸਰੋ ਕਮਾਂਡ ਸੈਂਟਰ, ਬੈਂਗਲੁਰੂ ਨਾਲ ਸੰਪਰਕ ਟੁੱਟ ਚੁੱਕਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਕੇ. ਸਿਵਨ ਨੇ ਆਪਣੇ ਅਧਿਕਾਰਤ ਬਿਆਨ ‘ਚ ਦੱਸਿਆ ਕਿ ਵਿਕਰਮ ਲੈਂਡਰ ਨਿਰਧਾਰਿਤ ਸਮੇਂ ਅਤੇ ਯੋਜਨਾ ਦੇ ਅਨੁਰੂਪ ਚੰਦਰਮਾ ਦੀ ਸਤ੍ਹਾਂ ‘ਤੇ ਉਤਰਨ ਲਈ ਵੱਧ ਰਿਹਾ ਸੀ ਅਤੇ ਸਤ੍ਹਾਂ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ ਤੱਕ ਸਾਰਾ ਕੁਝ ਸਾਧਾਰਨ ਸੀ ਪਰ ਇਸ ਤੋਂ ਬਾਅਦ ਉਸ ਨਾਲੋਂ ਸੰਪਰਕ ਟੁੱਟ ਗਿਆ। ਵਿਗਿਆਨੀ ਮਜ਼ੂਦਾ ਡਾਟਾ ਦਾ ਅਧਿਐਨ ਕਰ ਰਹੇ ਹਨ ਅਤੇ ਵਿਕਰਮ ਨਾਲ ਸੰਪਰਕ ਦੀ ਸੰਭਾਵੀ ਆਸ ਵੀ ਜਤਾ ਰਹੇ ਹਨ। ਇਸਰੋ ਕਮਾਂਡ ਸੈਂਟਰ ‘ਚ ਮੌਜੂਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਸੰਬੋਧਨ ‘ਚ ਕਿਹਾ ਕਿ ਉਤਰਾ ਚੜਾਅ ਜਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਦੀ ਹੁਣ ਤੱਕ ਦੀ ਕੀਤੀ ਮਿਹਨਤ ਕੋਈ ਛੋਟੀ ਉਪਲੱਬਧੀ ਨਹੀਂ ਹੈ। ਸਾਨੂੰ ਮਾਣ ਹੈ ਕਿ ਸਾਡੇ ਮਿਹਨਤੀ ਵਿਗਿਆਨੀ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਉਹਨਾਂ ਆਪਣੇ ਸੰਬੋਧਨ ‘ਚ ਸਮੂਹ ਵਿਗਿਆਨੀਆਂ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਹਨਾਂ ਦੀ ਮਿਹਨਤ ਅਤੇ ਕਾਰਜ਼ਕੁਸ਼ਲਤਾ ‘ਤੇ ਮਾਣ ਹੈ ਅਤੇ ਹਮੇਸ਼ਾਂ ਬਣਿਆ ਰਹੇਗਾ। ਦੇਸ਼ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਉਹਨਾਂ ਹੋਰ ਕਿਹਾ ਕਿ ਅਸਫਲਤਾਵਾਂ ਵੀ ਸਫਲਤਾਵਾਂ ਦਾ ਹੀ ਭਾਗ ਹਨ। ਬਸ, ਮਨੋਬਲ ਨਹੀਂ ਡਿੱਗਣਾ ਚਾਹੀਦਾ। ਅਸੀਂ ਤੁਹਾਡੀ ਮਿਹਨਤ ਤੋਂ ਬਹੁਤ ਕੁੱਝ ਸਿੱਖਿਆ ਹੈ। ਜਿਕਰਯੋਗ ਹੈ ਕਿ 47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਯਾਨ -2 ਨੇ ਤਕਰੀਬਨ 3.488 ਲੱਖ ਕਿਲੋ ਮੀਟਰ ਦਾ ਸਫ਼ਰ ਸਫਲਤਾ ਨਾਲ ਤਹਿ ਕੀਤਾ ਸੀ। ਪਰ ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ। ਜਿਸਦੇ ਚੱਲਦਿਆਂ ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਨ ਦੀ ਸਤਹ ‘ਤੇ ਸਾਫਟ ਲੈਂਡਿੰਗ ਨਹੀਂ ਕਰ ਸਕਿਆ। ਸਾਇੰਸਦਾਨਾਂ ਦਾ ਇਹ ਵੀ ਕਹਿਣਾ ਹੈ ਕਿ ਲੈਂਡਿੰਗ ਸਮੇਂ ਸਾਊਥ ਪੋਲ ਉੱਤੇ ਘੁੱਪ ਹਨੇਰਾ ਹੋਣ ਕਰਕੇ ਹੋ ਸਕਦਾ ਹੈ ਕਿ ਇਨਫ੍ਰਾਰੈੱਡ ਕੈਮਰੇ ਅਜੇ ਕੁੱਝ ਨਹੀਂ ਦਿਖਾਉਂਣ ਦੀ ਸਥਿੱਤੀ ‘ਚ ਹੋਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਖਰੀ ਪੜਾਅ ‘ਚ ਲੈਂਡਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੋਵੇ। ਇਸਰੋ ਵਲੋਂ ਅਧਿਕਾਰਤ ਮੀਡੀਆ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਸਵੇਰੇ 8:00 ਕੀਤੀ ਗਈ। ਇਸ ਪਿੱਛੋਂ ਪੀ ਐੱਮ ਮੋਦੀ ਵਲੋਂ ਇਸਰੋ ਤੋਂ ਲੈਂਡਿੰਗ ਦੇਖਣ ਲਈ ਸੱਦੇ ਗਏ ਦੇਸ਼ ਭਰ ‘ਚੋਂ ਚੁਣੇ ਗਏ 70 ਦੇ ਕਰੀਬ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ। ਦੱਸਣਯੋਗ ਹੈ ਕਿ ਚੰਦਰਯਾਨ -2 ਦਾ ਸਫਲ ਪਰੀਖਣ 22 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਕੀਤਾ ਗਿਆ ਸੀ।  ਕੀ ਚੰਦਰਯਾਨ-2 ️ ਮਿਸ਼ਨ ਪੂਰੀ ਤਰ੍ਹਾਂ ਨਕਾਮ ਰਿਹਾ? 1. ਨਹੀਂ, ਹਾਲੇ ਪੰਧਕ (ਆਰਬਿਟਰ) ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਉਹ ਚੰਦਰਮਾਂ ਦੇ ਚੱਕਰ ਕੱਟ ਰਿਹਾ ਹੈ। ਇਹ ਚੰਨ ਦੀਆਂ ਤਸਵੀਰਾਂ ਲਵੇਗਾ ਅਤੇ ਨਕਸ਼ੇ ਬਨਾਉਂਣ ‘ਚ ਸਹਾਈ ਹੋਵੇਗਾ। ਦੱਸ ਦਈਏ ਕਿ ਇਹ ਉਹੀ ਆਰਬਿਟਰ ਹੈ ਜਿਸਤੋਂ ਵਿਕਰਮ 2, ਸਤੰਬਰ ‘ਚ ਅਲੱਗ ਹੋਇਆ ਸੀ ਅਤੇ ਚੰਨ ਦੀ ਸਤਹ ਵੱਲ ਚੱਲ ਪਿਆ ਸੀ।  ਇਸਰੋ ਦਾ ਕਹਿਣਾ ਹੈ ਕਿ ਸਪੰਰਕ ਟੁੱਟਣ ਦਾ ਇਹ ਮਤਲਬ ਵੀ ਨਹੀਂ ਹੈ ਕਿ ਵਿਕਰਮ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ।  ਖਗੋਲ ਖੋਜ਼ ਵਿਗਿਆਨ ਵਿੱਚ ਪਲੇਠੀ ਲੈਂਡਿੰਗ ਦੌਰਾਨ ਅਜਿਹੀ ਘਟਨਾ ਦੀ ਵਾਪਰ ਜਾਣਾ ਸੁਭਾਵਿਕ ਹੈ।  ਧਰਤੀ ‘ਤੇ ਵੀ ਕਈ ਵਾਰ ਰਾਕਟਾਂ ਦੀ ਸਾਫ਼ਟ ਲੈਂਡਿੰਗ ਨਕਾਮ ਹੋ ਜਾਂਦੀ ਹੈ। ਇਸਰੋ ਨੇ ਬਹੁਤ ਘੱਟ ਲਾਗਤ ਨਾਲ ਚੰਨ ਦੀ ਸਤਹ ‘ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਕੁਝ ਨਵਾਂ ਸਿੱਖਿਆ ਅਤੇ ਰਹਿ ਗਈਆਂ ਕਮੀਆਂ ਤੋਂ ਸਿੱਖ ਕੇ ਭਵਿੱਖ ‘ਚ ਅੱਗੇ ਵਧਿਆ ਜਾ ਸਕਦਾ ਹੈ। ਇਸ ਲਈ ਇਹ ਮਿਸ਼ਨ ਪੂਰੀ ਤਰ੍ਹਾਂ ਨਕਾਮ ਨਹੀਂ ਮੰਨਿਆ ਜਾਵੇਗਾ ਬਲਕਿ ਅੱਧਾ ਕਾਮਯਾਬ ਵੀ ਮੰਨਿਆ  ਜਾਵੇਗਾ। ਇਸਰੋ ਦੇ ਸਮੂਹ ਵਿਗਿਆਨੀ ਸ਼ਾਬਾਸ਼ ਦੇ ਪਾਤਰ ਹਨ।

by September 8, 2019 India, World
‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’ ਵਲੋਂ ਮਿਆਰੀ ਗਾਇਕੀ ਲਈ ਵਾਰਿਸ ਭਰਾਵਾਂ ਦਾ ਵਿਸ਼ੇਸ਼ ਸਨਮਾਨ 

‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’ ਵਲੋਂ ਮਿਆਰੀ ਗਾਇਕੀ ਲਈ ਵਾਰਿਸ ਭਰਾਵਾਂ ਦਾ ਵਿਸ਼ੇਸ਼ ਸਨਮਾਨ 

(ਬ੍ਰਿਸਬੇਨ 4 ਸਤੰਬਰ) ਬੀਤੇ ਢਾਈ ਦਹਾਕਿਆਂ ਤੋਂ ਪਰਿਵਾਰਿਕ ਤੇ ਉਸਾਰੂ ਗੀਤ ਤੇ ਸੰਗੀਤ ਨਾਲ ਪੰਜਾਬੀ ਸੱਭਿਆਚਾਰ ਨੂੰ ਸੰਸਾਰ ਭਰ ਵਿੱਚ ਪਹੁੰਚਾਣ ਵਾਲੇ ਪੰਜਾਬੀਆਂ ਦੇ ਮਾਣਮੱਤੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋਂਜਾਣੇ ਜਾਂਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਜਿਨ੍ਹਾਂ ਦਾ ‘ਪੰਜਾਬੀ ਵਿਰਸਾ ਸ਼ੋਅ’ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਹੋਇਆ ਦੁਨੀਆਂ ਭਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਬੀਤੇ ਦਿਨੀਂ ਵਿਰਾਸਤਇੰਟਰਟੇਨਮੈਂਟ ਦੇ ਸੱਦੇ ‘ਤੇ ਵਾਰਿਸ ਭਰਾਵਾ ਦੀ ਤਿੱਕੜੀ ਸੰਗੀਤਕ ਦੌਰੇ ‘ਤੇ ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਪਹੁੰਚੀ। ਇਸ ਮੌਕੇ ‘ਤੇ ਪ੍ਰਸਿੱਧ ਗਾਇਕ ਮਨਮੋਹਣ ਵਾਰਿਸ, ਸੰਗਤਾਰ, ਕਮਲ ਹੀਰ ਦਾ ਮਿਆਰੀ ਤੇ ਸਮਾਜਨੂੰ ਸੇਧ ਦੇਣ ਵਾਲੀ ਗਾਇਕੀ ਰਾਹੀਂ ਪੰਜਾਬ ਦੀ ਜਵਾਨੀ ਤੇ ਕਿਸਾਨੀ, ਸਮਾਜਿਕ ਸਰੋਕਾਰਾਂ, ਪਰਿਵਾਰਿਕ ਰਿਸ਼ਤਿਆਂ, ਪੰਜਾਬੀਅਤ ਨਾਲ ਪਿਆਰ ਦੀ ਸਾਂਝ ਦਾ ਸੁਨੇਹਾ ਦਿੰਦੀ ਉਨ੍ਹਾਂ ਦੀ ਪੱਚੀ ਵਰ੍ਹਿਆਂ ਦੀ ਗਇਕੀ ਦੇ ਪੈਂਡੇ ਲਈ ‘ਬ੍ਰਿਸਬੇਨ ਪੰਜਾਬੀ ਪ੍ਰੈੱਸਕਲੱਬ’ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ, ਉੱਪ-ਪ੍ਰਧਾਨ ਜਗਜੀਤ ਸਿੰਘ ਖੋਸਾ, ਹਰਜੀਤ ਸਿੰਘ ਲਸਾੜਾ, ਹਰਪ੍ਰੀਤ ਸਿੰਘ ਕੋਹਲੀ, ਗੁਰਵਿੰਦਰ ਸਿੰਘ ਰੰਧਾਵਾ, ਹਰਮੀਤ ਸਿੰਘ ਅਤੇ ਹੋਰ ਪਤਵੰਤਿਆ ਵਲੋਂ ਵਿਸ਼ੇਸ਼ ਤੌਰ ਤੇ ਵਾਰਿਸ ਭਰਾਵਾਂ ਦਾਸਨਮਾਨ ਕੀਤਾ ਗਿਆ ਹੈ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਨੇ ਅਜੋਕੇ ਨੌਜ਼ਵਾਨ ਗੀਤਕਾਰ ਤੇ ਗਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਗੀਤਾਂ ਵਿਚ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰਦਿਆਂਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ। ਇਸ ਮੌਕੇ ਪ੍ਰਸਿੱਧ ਗਾਇਕ ਮਨਮੋਹਣ ਵਾਰਿਸ ਤੇ ਕਮਲ ਹੀਰ ਨੇ ਕਿਹਾ ਕਿ ਮਿਆਰੀ ਗੀਤ ਤੇ ਸੰਗੀਤ ਅੱਜ ਦੇ ਤੇਜ ਰਫਤਾਰ ਪਦਾਰਥਵਾਦੀ ਯੁੱਗ ਵਿੱਚ ਭਾਸ਼ਾ, ਪੁਰਾਤਨ ਸੱਭਿਆਚਾਰਕ ਵਿਰਾਸਤ ਤੇਸਮਾਜਿਕ ਕਦਰਾਂ-ਕੀਮਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਕੇ ਅਲੋਪ ਹੋ ਰਹੇ ਅਮੀਰ ਵਿਰਸੇ ਤੇ ਸੱਭਿਅਤਾ ਨੂੰ ਸੰਭਾਲਣ ਤੇ ਸਮਾਜ ਨੂੰ ਸੇਧਮਈ ਦਿਸ਼ਾਂ ਪ੍ਰਦਾਨ ਕਰਨ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਸਕਦੇ ਹਨ। ਮਨਮੋਹਣ ਵਾਰਿਸ ਨੇ ਅੱਗੇ ਕਿਹਾ ਮਾਂ-ਬੋਲੀ ਦਾ ਭਵਿੱਖ ਬਹੁਤ ਸੁਨਹਿਰਾ ਹੈ, ਪ੍ਰਵਾਸੀ ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆ ਉੱਥੇ ਮਾਂ-ਬੋਲੀ ਪੰਜਾਬੀ ਅਤੇ ਸੱਭਿਆਚਾਰ ਨੂੰ ਸੱਤ ਸਮੁੰਦਰਾਂ ਦੀ ਬੋਲੀ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ‘ਤੇਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ, ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰਾ, ਫ਼ਤਿਹ ਪ੍ਰਤਾਪ ਸਿੰਘ, ਬਰਨਾਰਡ ਮਲਿਕ, ਪ੍ਰਣਾਮ ਸਿੰਘ ਹੇਅਰ, ਰਜਿੱਤ, ਵਿਜੇ ਗਰੇਵਾਲ ਤੇਮਨਮੋਹਣ ਸਿੰਘ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

by September 5, 2019 Australia NZ
(20 ਜੁਲਾਈ 1969) ਅਪੋਲੋ-11 ਦੀ 50ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ 

(20 ਜੁਲਾਈ 1969) ਅਪੋਲੋ-11 ਦੀ 50ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ 

ਮਨੁੱਖੀ ਇਤਿਹਾਸ ਦੇ ਪੰਨਿਆਂ ਵਿੱਚ ਵਿਗਿਆਨਕ ਇਨਕਲਾਬ ਨੂੰ ਯੂਰਪ ਵਿਚ ਰਿਨੇਸੰਸ ਦੀ ਮਿਆਦ ਦੇ ਅੰਤ ਵਿਚ ਲਿਆ ਗਿਆ ਸੀ ਜੋ 18ਵੀਂ ਸਦੀ ਦੇ ਅੰਤ ਤੱਕ ਜਾਰੀ ਰਿਹਾ। ਇਹ ਮਨੁੱਖੀ ਜਗਿਆਸਾ, ਬੌਧਿਕ ਸਮਾਜਿਕ ਅੰਦੋਲਨ ਨੂੰ ਪ੍ਰਭਾਵਤ ਕਰਦੀ ਨਜ਼ਰੀਂ ਪੈਂਦੀ ਸੀ ਜਿਸਨੂੰ ਉਸ ਸਮੇਂ ਗਿਆਨ ਵਜੋਂ ਜਾਣਿਆ ਜਾ ਸਕਦਾ ਹੈ। ਦਰਾਅਸਲ ਵਿਗਿਆਨਕ ਇਨਕਲਾਬ ਇਕ ਤਰਾਂ ਨਾਲ ਲੜੀਵਾਰ ਘਟਨਾਵਾਂ ਦੀ ਕੜੀ ਹੀ ਸੀ ਜੋ ਆਧੁਨਿਕ ਵਿਗਿਆਨ ਦੇ ਸ਼ੁਰੂਆਤੀ ਪਸਾਰੇ ਨੂੰ ਦਰਸਾਉਂਦੀ ਹੈ। ਹੌਲੀ-ਹੌਲੀ ਗਣਿਤ, ਭੌਤਿਕ ਵਿਗਿਆਨ, ਖਗੋਲ ਵਿਗਿਆਨ, ਜੀਵ ਵਿਗਿਆਨ (ਮਨੁੱਖੀ ਅੰਗ ਵਿਗਿਆਨ ਸਮੇਤ) ਅਤੇ ਰਸਾਇਣ ਵਿਗਿਆਨ ਨੇ ਕੁਦਰਤ ਬਾਰੇ ਸਮਾਜ ਦੇ ਵਿਚਾਰਾਂ ਨੂੰ ਬਦਲਣਾ ਸ਼ੁਰੂ ਕੀਤਾ। ਖਗੋਲ ਵਿਗਿਆਨਕ ਇਕ ਅਜਿਹਾ ਵਿਸ਼ਾਲ ਵਿਗਿਆਨਿਕ ਪੁਲਾੜ ਖੋਜ ਖੇਤਰ ਹੈ ਜਿਸ ਰਾਹੀਂ ਬਾਹਰੀ ਖਗੋਲ ਦਾ ਅਧਿਐਨ ਕੀਤਾ ਜਾਂਦਾ ਹੈ। ਜਿਸਦੀ ਅਸਲ ਸ਼ੁਰੂਆਤ ਧਰਤੀ ਵਿਗਿਆਨ, ਸਮੱਗਰੀ ਵਿਗਿਆਨ, ਜੀਵ ਵਿਗਿਆਨ, ਦਵਾਈਆਂ ਅਤੇ ਹੋਰ ਭੌਤਿਕੀ ਵਰਤਾਰਿਆਂ ਦੇ ਡੂੰਘੇ ਗਿਆਨ ਤੋਂ ਸ਼ੁਰੂ ਹੋ ਜਾਂਦੀ ਹੈ। ਕਿਉਂਕਿ, ਇਹ ਸਾਰਾ ਵਿਗਿਆਨਿਕ ਖੋਜ ਮਿਸ਼ਰਣ ਹੀ ਸਾਂਝੇ ਰੂਪ ‘ਚ ਪੁਲਾੜ ਖੋਜ ਪ੍ਰਕ੍ਰਿਆ ਨੂੰ ਸਚਾਰੂ ਕਰਦਾ ਹੈ। ਸ਼ੀਤ ਯੁੱਧ ਦੌਰਾਨ ਸੋਵੀਅਤ ਸੰਘ ਨੇ ਪੁਲਾੜ ਅਧਿਐਨ ਲਈ ਪਹਿਲਾ ਸੋਧਿਆ ਹੋਇਆ ਉਪਗ੍ਰਹਿ ਸਪੂਤਨਿਕ-1 ਨੂੰ 4 ਅਕਤੂਬਰ, 1957 ਅਤੇ 1961 ਵਿੱਚ ਯੂਰੀ ਗਗਾਰਿਨ ਨਾਂ ਦੇ ਇਨਸਾਨ ਨੂੰ ਪਹਿਲੀ ਵਾਰ ਪੁਲਾੜ ਵਿੱਚ ਭੇਜਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ। ਦੱਸਣਯੋਗ ਹੈ ਕਿ ਸਪੂਤਨਿਕ-1 ਨੂੰ ਅਮਰੀਕਾ ਦੇ ਐਕਸਪਲੋਰਰ-1 ਤੋਂ ਚਾਰ ਮਹੀਨੇ ਪਹਿਲਾਂ ਦਾਗਿਆ ਗਿਆ ਸੀ। ਅਮਰੀਕੀ ਸੈਟੇਲਾਈਟ ਐਕਸਪਲੋਰਰ-1 ਜੋ ਕਿ 1 ਫ਼ਰਵਰੀ 1958 ਨੂੰ ਸ਼ੁਰੂ ਕੀਤਾ ਗਿਆ ਸੀ। ਪੁਲਾੜ ਖੋਜ ਦੀ ਪਹਿਲੀ ਪ੍ਰਮੁੱਖ ਖੋਜ 1958 ‘ਚ ਅਮਰੀਕੀ ਐਕਸਪਲੋਰਰ- 1 ਨੇ ਹੀ ਪੁਲਾੜ ਵਿਚਲੀਆਂ ‘ਵੈਨ ਐਲਨ ਰੇਡੀਏਸ਼ਨ ਬੈਲਟਾਂ’ ਦਾ ਪਤਾ ਲਗਾ ਕੇ ਕੀਤੀ ਸੀ।   ਇਸ ਉਪਰੰਤ 1959 ਤੋਂ 1976 ਦੇ ਵਿਚਕਾਰ ਰੂਸੀ ਲੂਨਾ ਪ੍ਰੋਗਰਾਮ ਤਹਿਤ ਚੰਦਰਮਾ ਦੀ ਇਕ ਲੜੀ ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਵਿਚ ਚੰਦ੍ਰਾਂ ਦੇ ਰਸਾਇਣਕ ਰਚਨਾ, ਗ੍ਰੈਵਟੀ, ਤਾਪਮਾਨ, ਮਿੱਟੀ ਦੇ ਨਮੂਨੇ ਅਤੇ ਇਕ ਹੋਰ ਗ੍ਰਹਿ ਮੰਡਲ ਦੀ ਪੁਸ਼ਟੀ ਕੀਤੀ ਗਈ ਸੀ। ਹੁਣ ਅਮਰੀਕਾ, ਸੋਵੀਅਤ ਸੰਘ ਦੇ ਦੰਦ ਖੱਟੇ ਕਰਨਾ ਚਾਹੁੰਦਾ ਸੀ। ਇਸੇ ਲਈ ਅਮਰੀਕੀ ਰਾਸ਼ਟਰਪਤੀ ਜੌਹਨ ਐੱਫ ਕੈਨਡੀ ਨੇ ਇੱਕ ਦਹਾਕੇ ਅੰਦਰ ਇਨਸਾਨ ਨੂੰ ਚੰਨ ‘ਤੇ ਭੇਜਣ ਦੀ ਠਾਣ ਲਈ ਸੀ। ਇਸੇ ਸਾਲ 1961 ਵਿਚ ਅਮਰੀਕਾ ਦੇ ਪੁਲਾੜ ਵਿਗਿਆਨੀ ਐਲਨ ਸ਼ਾਪਾਰਡ ਸਪੇਸ ਯਾਤਰਾ ਕੀਤੀ। ਹੁਣ ਵਾਰੀ ਸੀ ਅਮਰੀਕੀ ਅਪੋਲੋ-11 ਮਿਸ਼ਨ ਦੀ। ਆਓ ਜਾਣੀਏ ਕਿ ਅਪੋਲੋ-11 ਕੀ ਸੀ ਤੇ ਕਿਵੇਂ ਇਸਨੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਸਮੁੱਚੇ ਦੇਸ਼ ਦਾ ਸੁਪਨਾ ਸਕਾਰ ਕੀਤਾ ਅਤੇ ਅਮਰੀਕਾ ਨੂੰ ਪੁਲਾੜ-ਦੌੜ ਦਾ ਮੋਹਰੀ ਬਣਾਇਆ। ਅਪੋਲੋ-11 ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਸੰਗਠਤ ਮਿਸ਼ਨ ਸੀ ਜੋ ਕਿ 1969 ‘ਚ ਚਲਾਇਆ ਗਿਆ ਸੀ। ਇਸ ਮਿਸ਼ਨ ਦਾ ਅਸਲ ਮਕਸਦ ਮਨੁੱਖ ਨੂੰ ਚੰਨ ‘ਤੇ ਪਹਿਲੀ ਵਾਰ ਸਫ਼ਲਤਾ ਨਾਲ ਉਤਾਰਨਾ ਅਤੇ ਧਰਤੀ ‘ਤੇ ਸੁਰੱਖਿਅਤ ਵਾਪਸੀ ਵੀ ਕਰਵਾਉਂਣਾ ਸੀ। ਇਸ ਮਿਸ਼ਨ ਦੀ ਪੂਰਤੀ ਲਈ ਤਿੰਨ ਪੁਲਾੜ ਯਾਤਰੀ : ਨੀਲ ਆਰਮਸਟਰਾਂਗ, ਬਜ਼ ਐਲਡਰਿਨ ਤੇ ਮਾਈਕਲ ਕੌਲਿਨਜ਼ ਨੂੰ ਸ਼ਾਮਿਲ ਕੀਤਾ ਗਿਆ। ਅਪੋਲੋ-11 ਨੂੰ ਫ਼ਲੋਰੀਡਾ (ਅਮਰੀਕਾ) ਦੇ ਮੈਰਿਟ ਟਾਪੂ ਉੱਤੇ ਸਥਿੱਤ ਕੈਨਡੀ ਪੁਲਾੜ ਕੇਂਦਰ ਤੋਂ ਸੈਟਰਨ-5 ਨਾਂ ਦੇ ਰਾਕਟ ਰਾਹੀਂ 11 ਜੁਲਾਈ 1969 ਈਃ ਨੂੰ 13:31 ਯੂਟੀਸੀ (UTC) ‘ਤੇ ਦਾਗ਼ਿਆ ਗਿਆ ਸੀ। ਅਪੋਲੋ ਯਾਨ ਦੇ ਤਿੰਨ ਭਾਗ ਸਨ : ਕਮਾਂਡਮਾਡੀਊਲ ਸਰਵਿਸਮਾਡੀਊਲ ਲੂਨਰਮਾਡੀਊਲ (ਈਗਲ) ਕਮਾਂਡ ਮਾਡੀਊਲ ਵਿੱਚ ਤਿੰਨੋਂ ਪੁਲਾੜ ਯਾਤਰੀ ਸਵਾਰ ਸਨ। ਸਰਵਿਸ ਮਾਡੀਊਲ ਵਿੱਚ ਆਕਸੀਜਨ, ਪਾਣੀ, ਬਿਜਲੀ, ਵਗੈਰਾ ਦਾ ਭੰਡਾਰ ਰੱਖਿਆ ਗਿਆ ਸੀ ਅਤੇ ਲੂਨਰ ਮਾਡੀਊਲ ਉਹ ਭਾਗ ਸੀ ਜਿਸਨੇ ਉਹਨਾਂ ਨੂੰ ਚੰਨ ‘ਤੇ ਉਤਾਰਨਾ ਸੀ ਤੇ ਚੰਨ ਦੀ ਸਤਹ ਤੋਂ ਵਾਪਸ ਲਿਆਉਣਾ ਵੀ ਸੀ। ਰਾਕਟ ਦਾਗ਼ਣ ਤੋਂ ਬਾਅਦ ਸੈਟਰਨ-5 ਦੇ ਤੀਜੇ ਪੜਾਅ ਵਿੱਚ ਪਹੁੰਚਣ ‘ਤੇ ਇਸਨੂੰ ਮੁੱਖ ਯਾਨ ਨਾਲ਼ੋਂ ਵੱਖ ਕਰ ਦਿੱਤਾ ਗਿਆ ਸੀ ਅਤੇ ਤਿੰਨ ਦਿਨਾਂ ਬਾਅਦ ਇਹ ਮੁੱਖ ਯਾਨ ਚੰਨ ਦੇ ਪੰਧ ਵਿੱਚ ਦਾਖਲ ਹੋ ਗਿਆ ਸੀ। 20 ਜੁਲਾਈ 1969 ਨੂੰ 20:17 ਯੂਟੀਸੀ (UTC) ‘ਤੇ ਪੁਲਾੜ ਯਾਤਰੀ ਨੀਲ ਆਰਮਸਟਰਾਂ ਅਤੇ ਬਜ਼ ਐਲਡਰਿਨ, ਲੂਨਰ ਮਾਡੀਊਲ (ਈਗਲ) ਰਾਹੀਂ ਚੰਨ ‘ਤੇ ਪਹੁੰਚੇ ਤੇ 6 ਘੰਟੇ 39 ਮਿੰਟਾਂ ਬਾਅਦ 21 ਜੁਲਾਈ 1969 ਨੂੰ 2:56 ਯੂਟੀਸੀ (UTC) ‘ਤੇ ਉਹ ਇਤਿਹਾਸਕ ਪਲ ਆਇਆ ਜਦੋਂ ਸਾਡੀ ਧਰਤੀ ਤੋਂ ਪਹਿਲੇ ਮਨੁੱਖ (ਨੀਲ) ਨੇ ਚੰਨ ਦੀ ਧਰਤੀ ‘ਤੇ ਪੈਰ ਧਰਿਆ। ਇਸ ਤੋਂ 19 ਮਿੰਟਾਂ ਬਾਅਦ ਬਜ਼ ਨੇ ਚੰਦਰਮਾ ਦੀ ਧਰਤੀ ਨੂੰ ਛੂਹਿਆ। ਇਸ  ਉਪਰੰਤ ਦੋਵਾਂ ਪੁਲਾੜ ਯਾਤਰੀਆਂ ਨੇ ਕੁਝ ਕੁ ਘੰਟੇ ਚੰਦਰਮਾ ਦੀ ਸਤਹ ‘ਤੇ ਰਹਿ ਪ੍ਰਯੋਗ ਕੀਤੇ। ਅਮਰੀਕੀ ਝੰਡਾ ਝੁਲਾਇਆ ਅਤੇ ਤਸਵੀਰਾਂ ਖਿੱਚਣ ਤੋਂ ਬਾਅਦ ਵਾਪਸ ਕਮਾਂਡ ਮਾਡੀਊਲ ‘ਚ ਸੁਰੱਖਿਅਤ ਵਾਪਸੀ ਕੀਤੀ। ਕਮਾਂਡ ਮਾਡੀਊਲ ਵਿੱਚ ਪਹੁੰਚਣ ਤੋਂ ਬਾਅਦ ਹੁਣ ਧਰਤੀ ਵੱਲ ਆਖਰੀ ਪੜਾਅ ਦੀ ਵਾਪਸੀ ਸੀ। ਜਿਸਨੂੰ ਇਹਨਾਂ 8 ਦਿਨ 3 ਘੰਟੇ 18 ਮਿੰਟ ਅਤੇ 35 ਸਕਿੰਟਾਂ ਦੇ ਸਮੇਂ ਨਾਲ 24 ਜੁਲਾਈ ਨੂੰ ਉੱਤਰੀ ਅੰਧ ਮਹਾਸਾਗਰ ਵਿੱਚ ਉੱਤਰਦਿਆਂ ਮੁਕੰਮਲ ਕੀਤਾ। ਅਮਰੀਕਾ ਦੀ ਬਰਾਬਰੀ ਕਰਨ ਬਾਬਤ 19 ਅਪ੍ਰੈਲ, 1971 ਨੂੰ ਸੋਵੀਅਤ ਯੂਨੀਅਨ ਨੇ ਸਾਲੀਟ-1 ਦੀ ਸ਼ੁਰੂਆਤ ਕੀਤੀ, ਜੋ ਕਿ ਉਸ ਸਮੇਂ ਦਾ ਪਹਿਲਾ ਪੁਲਾੜ ਸਟੇਸ਼ਨ ਸੀ। ਪਰ, ਇਹ 23 ਦਿਨ ਦਾ ਮਿਸ਼ਨ, ਉਦਾਸੀਨ ਤੌਰ ਤੇ ਟ੍ਰਾਂਸਪੋਰਟ ਦੁਰਘਟਨਾਵਾਂ ਦੁਆਰਾ ਬਰਬਾਦ ਹੋਇਆ। ਇਸ ਉਪਰੰਤ 14 ਮਈ, 1973 ਨੂੰ ‘ਸੈਟਰਨ ਵੀ ਰਾਕਟ’ ਦੀ ਮੱਦਦ ਨਾਲ ਪਹਿਲੇ ਅਮਰੀਕਨ ‘ਸਕਾਈਲੈਬ’ ਸਪੇਸ ਸਟੇਸ਼ਨ ਦੀ ਸ਼ੁਰੂਆਤ ਕੀਤੀ। ਜਿਸਨੂੰ ਤਕਰੀਬਨ 24 ਹਫਤਿਆਂ ਲਈ ਵਰਤਿਆ ਗਿਆ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਾ ਨੇ ਇਸ ਇਤਹਾਸਕ ਪੁਲਾੜ ਪ੍ਰਾਪਤੀ ਨਾਲ ਸੋਵੀਅਤ ਨੂੰ ਪੁਲਾੜ ਦੌੜ ਵਿੱਚ ਪਿੱਛੇ ਛੱਡ ਕੇ ਆਪਣਾ ਮਕਸਦ ਪੂਰਾ ਕੀਤਾ ਅਤੇ ਨਾਲ਼ ਹੀ ਰਾਸ਼ਟਰਪਤੀ ਜੌਹਨ ਐੱਫ ਕੈਨਡੀ ਦੇ ਬਚਨਾਂ ਨੂੰ ਸਾਕਾਰ ਕੀਤਾ।

by July 22, 2019 Articles